ਗੀਤ 149
ਫ਼ਤਿਹ ਦਾ ਗੀਤ
(ਕੂਚ 15:1)
1. ਤੂੰ ਹੀ ਯਹੋਵਾਹ, ਅਟੱਲ ਤੇਰਾ ਨਾਂ, ਤੂੰ ਹੈ ਮਾਲਕ
ਬਰਾਬਰ ਨਾ ਕੋਈ, ਤਾਕਤ ਹੈ ਵਿਸ਼ਾਲ ਤੇਰੀ
ਚੀਰਿਆ ਤੂੰ ਸਾਗਰ ਹੰਕਾਰੀ ਮਿਸਰ ਨੂੰ ਹਰਾਇਆ
ਤੂੰ ਪਾਈ ਸੀ ਫ਼ਤਿਹ ਜਾਣੇ ਤੇਰਾ ਨਾਂ ਜਹਾਨ
(ਕੋਰਸ)
ਯਹੋਵਾਹ ਤੂੰ ਪਰਮੇਸ਼ੁਰ ਮਹਾਨ
ਰਹੇਂ ਸਦਾ ਜਹਾਨ ਦਾ ਸ਼ਹਿਨਸ਼ਾਹ
ਦੁਸ਼ਮਣ ਤੇਰੇ, ਹਰ ਵੈਰੀ ਮੰਨੇ ਹਾਰ
ਬੁਲੰਦ ਹੋਵੇਗਾ ਤੇਰਾ ਨਾਂ
2. ਦੇਸ਼-ਦੇਸ਼ ਦੇ ਰਾਜੇ, ਮਿਸਰ ਤੋਂ ਬਲਵਾਨ ਰਲ਼ੇ ਸਾਰੇ
ਮੁਕਾਬਲਾ ਕਰਦੇ, ਮੰਨਦੇ ਨਾ ਖ਼ੁਦਾਈ ਤੇਰੀ
ਸਜ਼ਾ ਦੀ ਘੜੀ ਬਦਨਾਮੀ ਦੇ ਦਾਗ਼ ਨੂੰ ਮਿਟਾਈਂ
ਕਬੂਲ ਕਰਨ ਇਨਸਾਨ ਤੇਰਾ ਨਾਂ ਯਹੋਵਾਹ
(ਕੋਰਸ)
ਯਹੋਵਾਹ ਤੂੰ ਪਰਮੇਸ਼ੁਰ ਮਹਾਨ
ਰਹੇਂ ਸਦਾ ਜਹਾਨ ਦਾ ਸ਼ਹਿਨਸ਼ਾਹ
ਦੁਸ਼ਮਣ ਤੇਰੇ, ਹਰ ਵੈਰੀ ਮੰਨੇ ਹਾਰ
ਬੁਲੰਦ ਹੋਵੇਗਾ ਤੇਰਾ ਨਾਂ
(ਜ਼ਬੂ. 2:2, 9; 92:8; ਮਲਾ. 3:6; ਪ੍ਰਕਾ. 16:16 ਵੀ ਦੇਖੋ।)