ਭਾਗ ਤਿੰਨ
“ਮੈਂ ਤੁਹਾਨੂੰ . . . ਇਕੱਠਾ ਕਰਾਂਗਾ” ਸ਼ੁੱਧ ਭਗਤੀ ਬਹਾਲ ਕਰਨ ਦਾ ਵਾਅਦਾ
ਮੁੱਖ ਗੱਲ: ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਵਿਚ ਬਹਾਲੀ ਬਾਰੇ ਦੱਸਿਆ ਗਿਆ
ਇਜ਼ਰਾਈਲ ਵਿਚ ਫੁੱਟ ਪਈ ਹੋਈ ਹੈ ਕਿਉਂਕਿ ਇਸ ਨੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਹੈ। ਇਸ ਨੇ ਸ਼ੁੱਧ ਭਗਤੀ ਨੂੰ ਭ੍ਰਿਸ਼ਟ ਕੀਤਾ ਅਤੇ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕੀਤਾ ਜਿਸ ਦੇ ਇਹ ਹੁਣ ਨਤੀਜੇ ਭੁਗਤ ਰਿਹਾ ਹੈ। ਲੋਕ ਨਿਰਾਸ਼ ਹਨ। ਇਸ ਕਰਕੇ ਯਹੋਵਾਹ ਹਿਜ਼ਕੀਏਲ ਨੂੰ ਕੁਝ ਭਵਿੱਖਬਾਣੀਆਂ ਕਰਨ ਲਈ ਪ੍ਰੇਰਦਾ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਮਿਲਦੀ ਹੈ। ਸ਼ਾਨਦਾਰ ਮਿਸਾਲਾਂ ਅਤੇ ਹੈਰਾਨੀਜਨਕ ਦਰਸ਼ਣਾਂ ਦੇ ਜ਼ਰੀਏ ਯਹੋਵਾਹ ਨਾ ਸਿਰਫ਼ ਗ਼ੁਲਾਮ ਇਜ਼ਰਾਈਲੀਆਂ ਨੂੰ, ਸਗੋਂ ਉਨ੍ਹਾਂ ਸਾਰਿਆਂ ਨੂੰ ਹੌਸਲਾ ਦਿੰਦਾ ਹੈ ਜਿਹੜੇ ਸ਼ੁੱਧ ਭਗਤੀ ਦੀ ਬਹਾਲੀ ਦੇਖਣੀ ਚਾਹੁੰਦੇ ਹਨ।