ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • th ਪਾਠ 8 ਸਫ਼ਾ 11
  • ਸਿਖਾਉਣ ਲਈ ਮਿਸਾਲਾਂ ਵਰਤੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਿਖਾਉਣ ਲਈ ਮਿਸਾਲਾਂ ਵਰਤੋ
  • ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • “ਉਹ ਮਿਸਾਲਾਂ ਤੋਂ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ”
    ‘ਆਓ ਮੇਰੇ ਚੇਲੇ ਬਣੋ’
  • “ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਸਿਖਾਉਂਦੇ ਸਮੇਂ ਸੂਝ ਅਤੇ ਕਾਇਲ ਕਰਨ ਦੀ ਸ਼ਕਤੀ ਵਰਤੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਮਹਾਂ ਗੁਰੂ ਦੀ ਰੀਸ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਹੋਰ ਦੇਖੋ
ਲਗਨ ਨਾਲ ਪੜ੍ਹੋ ਅਤੇ ਸਿਖਾਓ
th ਪਾਠ 8 ਸਫ਼ਾ 11

ਪਾਠ 8

ਸਿਖਾਉਣ ਲਈ ਮਿਸਾਲਾਂ ਵਰਤੋ

ਆਇਤ

ਮੱਤੀ 13:34, 35

ਸਾਰ: ਸਿਖਾਉਣ ਵਿਚ ਮਾਹਰ ਬਣਨ ਲਈ ਸੌਖੀਆਂ ਮਿਸਾਲਾਂ ਵਰਤੋ ਜੋ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੂਹਣ ਅਤੇ ਜ਼ਰੂਰੀ ਗੱਲਾਂ ਸਿਖਾਉਣ।

ਇਸ ਤਰ੍ਹਾਂ ਕਿਵੇਂ ਕਰੀਏ?

  • ਸੌਖੀਆਂ ਮਿਸਾਲਾਂ ਵਰਤੋ। ਯਿਸੂ ਵਾਂਗ ਛੋਟੀਆਂ ਮਿਸਾਲਾਂ ਵਰਤ ਕੇ ਵੱਡੀਆਂ ਗੱਲਾਂ ਅਤੇ ਸੌਖੀਆਂ ਮਿਸਾਲਾਂ ਵਰਤ ਕੇ ਔਖੀਆਂ ਗੱਲਾਂ ਸਮਝਾਓ। ਹੱਦੋਂ ਵੱਧ ਜਾਣਕਾਰੀ ਦੇ ਕੇ ਮਿਸਾਲ ਨੂੰ ਗੁੰਝਲਦਾਰ ਨਾ ਬਣਾਓ। ਧਿਆਨ ਰੱਖੋ ਕਿ ਮਿਸਾਲ ਵਿਚ ਦੱਸੀਆਂ ਗੱਲਾਂ ਤੁਹਾਡੇ ਮੁੱਦੇ ਨਾਲ ਢੁੱਕਦੀਆਂ ਹੋਣ। ਇੱਦਾਂ ਕਰਨ ਨਾਲ ਸੁਣਨ ਵਾਲਿਆਂ ਦਾ ਧਿਆਨ ਨਹੀਂ ਭਟਕੇਗਾ।

    ਸੁਝਾਅ

    ਆਪਣੇ ਆਲੇ-ਦੁਆਲੇ ਤੇ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਵੱਲ ਧਿਆਨ ਦਿਓ, ਮਸੀਹੀ ਪ੍ਰਕਾਸ਼ਨਾਂ ਦਾ ਅਧਿਐਨ ਕਰੋ ਅਤੇ ਮਾਹਰ ਸਿੱਖਿਅਕਾਂ ਨੂੰ ਸੁਣੋ। ਇਸ ਤਰ੍ਹਾਂ ਕਰਦਿਆਂ ਸੋਚੋ ਕਿ ਤੁਸੀਂ ਸਿਖਾਉਣ ਵਿਚ ਮਾਹਰ ਬਣਨ ਲਈ ਕਿਹੜੀਆਂ ਮਿਸਾਲਾਂ ਵਰਤ ਸਕਦੇ ਹੋ। ਇਨ੍ਹਾਂ ਮਿਸਾਲਾਂ ਨੂੰ ਕਿਤੇ ਲਿਖ ਲਓ ਤੇ ਸਾਂਭ ਕੇ ਰੱਖੋ।

  • ਸੋਚੋ ਕਿ ਸੁਣਨ ਵਾਲਿਆਂ ਨੂੰ ਕਿਵੇਂ ਫ਼ਾਇਦਾ ਹੋਵੇਗਾ। ਮਿਸਾਲਾਂ ਦਿੰਦੇ ਸਮੇਂ ਉਨ੍ਹਾਂ ਗੱਲਾਂ ਜਾਂ ਚੀਜ਼ਾਂ ਦਾ ਜ਼ਿਕਰ ਕਰੋ ਜਿਨ੍ਹਾਂ ਤੋਂ ਸੁਣਨ ਵਾਲੇ ਚੰਗੀ ਤਰ੍ਹਾਂ ਵਾਕਫ਼ ਹੋਣ। ਧਿਆਨ ਰੱਖੋ ਕਿ ਤੁਹਾਡੀ ਮਿਸਾਲ ਕਰਕੇ ਸੁਣਨ ਵਾਲੇ ਸ਼ਰਮਿੰਦਾ ਨਾ ਹੋਣ ਅਤੇ ਉਨ੍ਹਾਂ ਨੂੰ ਠੇਸ ਨਾ ਲੱਗੇ।

  • ਮੁੱਖ ਮੁੱਦਾ ਸਮਝਾਓ। ਛੋਟੀਆਂ-ਛੋਟੀਆਂ ਗੱਲਾਂ ਦੀ ਬਜਾਇ ਮੁੱਖ ਮੁੱਦਾ ਸਿਖਾਉਣ ਲਈ ਮਿਸਾਲਾਂ ਵਰਤੋ। ਧਿਆਨ ਰੱਖੋ ਕਿ ਸੁਣਨ ਵਾਲਿਆਂ ਨੂੰ ਸਿਰਫ਼ ਮਿਸਾਲ ਹੀ ਨਾ ਯਾਦ ਰਹਿ ਜਾਵੇ, ਸਗੋਂ ਉਹ ਸਿਖਾਈ ਗਈ ਗੱਲ ਵੀ ਯਾਦ ਰੱਖ ਸਕਣ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ