ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • th ਪਾਠ 18 ਸਫ਼ਾ 21
  • ਨਵੇਂ ਤਰੀਕੇ ਨਾਲ ਜਾਣਕਾਰੀ ਪੇਸ਼ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਵੇਂ ਤਰੀਕੇ ਨਾਲ ਜਾਣਕਾਰੀ ਪੇਸ਼ ਕਰੋ
  • ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਜੋਸ਼ ਨਾਲ ਬੋਲੋ
    ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੋ
    ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਜਾਣਕਾਰੀ ਨੂੰ ਲਾਗੂ ਕਰਨ ਬਾਰੇ ਦੱਸੋ
    ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਆਇਤ ਨੂੰ ਲਾਗੂ ਕਰਨ ਬਾਰੇ ਦੱਸੋ
    ਲਗਨ ਨਾਲ ਪੜ੍ਹੋ ਅਤੇ ਸਿਖਾਓ
ਹੋਰ ਦੇਖੋ
ਲਗਨ ਨਾਲ ਪੜ੍ਹੋ ਅਤੇ ਸਿਖਾਓ
th ਪਾਠ 18 ਸਫ਼ਾ 21

ਪਾਠ 18

ਨਵੇਂ ਤਰੀਕੇ ਨਾਲ ਜਾਣਕਾਰੀ ਪੇਸ਼ ਕਰੋ

ਆਇਤ

1 ਕੁਰਿੰਥੀਆਂ 9:19-23

ਸਾਰ: ਭਾਸ਼ਣ ਇੱਦਾਂ ਦਿਓ ਕਿ ਸੁਣਨ ਵਾਲੇ ਵਿਸ਼ੇ ਬਾਰੇ ਸੋਚਣ ਲਈ ਮਜਬੂਰ ਹੋ ਜਾਣ ਅਤੇ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਨੇ ਕੁਝ ਫ਼ਾਇਦੇਮੰਦ ਸਿੱਖਿਆ ਹੈ।

ਇਸ ਤਰ੍ਹਾਂ ਕਿਵੇਂ ਕਰੀਏ?

  • ਸੋਚੋ ਕਿ ਸੁਣਨ ਵਾਲਿਆਂ ਨੂੰ ਕਿਹੜੀਆਂ ਗੱਲਾਂ ਪਹਿਲਾਂ ਹੀ ਪਤਾ ਹਨ। ਜਾਣੀਆਂ-ਪਛਾਣੀਆਂ ਗੱਲਾਂ ਨੂੰ ਦੁਹਰਾਉਣ ਦੀ ਬਜਾਇ ਜਾਣਕਾਰੀ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰੋ ਤਾਂਕਿ ਸੁਣਨ ਵਾਲੇ ਵਿਸ਼ੇ ਬਾਰੇ ਕੋਈ ਨਵੀਂ ਜਾਂ ਅਲੱਗ ਗੱਲ ਸਿੱਖ ਸਕਣ।

    ਸੁਝਾਅ

    ਜਾਣੀਆਂ-ਪਛਾਣੀਆਂ ਗੱਲਾਂ ʼਤੇ ਜ਼ਿਆਦਾ ਸਮਾਂ ਨਾ ਲਾਓ, ਪਰ ਨਵੀਆਂ ਗੱਲਾਂ ਨੂੰ ਖੋਲ੍ਹ ਕੇ ਸਮਝਾਓ।

  • ਖੋਜ ਕਰੋ ਅਤੇ ਸੋਚ-ਵਿਚਾਰ ਕਰੋ। ਜੇ ਹੋ ਸਕੇ, ਤਾਂ ਮੁੱਖ ਗੱਲਾਂ ਸਮਝਾਉਣ ਲਈ ਹਾਲ ਹੀ ਵਿਚ ਵਾਪਰੀ ਕੋਈ ਘਟਨਾ ਦੱਸੋ ਜਾਂ ਅਜਿਹੀ ਕੋਈ ਗੱਲ ਦੱਸੋ ਜਿਸ ਬਾਰੇ ਲੋਕਾਂ ਨੂੰ ਘੱਟ ਹੀ ਪਤਾ ਹੈ। ਜਾਣਕਾਰੀ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰੋ ਅਤੇ ਸੋਚੋ ਕਿ ਜਿਹੜੀਆਂ ਗੱਲਾਂ ਤੁਸੀਂ ਦੱਸਣੀਆਂ ਚਾਹੁੰਦੇ ਹੋ, ਉਹ ਵਿਸ਼ੇ ਨਾਲ ਕਿਵੇਂ ਮੇਲ ਖਾਂਦੀਆਂ ਹਨ।

    ਸੁਝਾਅ

    ਜਾਣਕਾਰੀ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰਦੇ ਵੇਲੇ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛੋ, ਜਿਵੇਂ ‘ਕੀ, ਕਿਉਂ, ਕਦੋਂ, ਕਿੱਥੇ, ਕੌਣ ਅਤੇ ਕਿਵੇਂ।’ ਵਧੀਆ ਤਰੀਕੇ ਨਾਲ ਸਿਖਾਉਣ ਲਈ ਭਾਸ਼ਣ ਦੌਰਾਨ ਵੀ ਇਹੋ ਜਿਹੇ ਸਵਾਲ ਪੁੱਛੋ ਅਤੇ ਇਨ੍ਹਾਂ ਦੇ ਜਵਾਬ ਦਿਓ।

  • ਜਾਣਕਾਰੀ ਦੇ ਫ਼ਾਇਦੇ ਦੱਸੋ। ਸਮਝਾਓ ਕਿ ਬਾਈਬਲ ਦੀਆਂ ਗੱਲਾਂ ਨਾਲ ਸੁਣਨ ਵਾਲਿਆਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਿਵੇਂ ਮਦਦ ਹੋ ਸਕਦੀ ਹੈ। ਸੁਣਨ ਵਾਲਿਆਂ ਦੇ ਹਾਲਾਤਾਂ, ਸੋਚਾਂ ਅਤੇ ਕੰਮਾਂ ਨੂੰ ਧਿਆਨ ਵਿਚ ਰੱਖਦਿਆਂ ਗੱਲ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ