ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w95 11/1 ਸਫ਼ੇ 4-7
  • ਜਲਦੀ ਹੀ—ਇਕ ਬਿਹਤਰ ਜੀਵਨ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਲਦੀ ਹੀ—ਇਕ ਬਿਹਤਰ ਜੀਵਨ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਬਿਹਤਰ ਜੀਵਨ—ਕਦੋਂ?
  • ਇਕ ਬਿਹਤਰ ਜੀਵਨ—ਕਿਵੇਂ?
  • ਤੁਹਾਨੂੰ ਜੋ ਕਰਨ ਦੀ ਲੋੜ ਹੈ
  • ਫਿਰਦੌਸ ਨੇੜੇ ਹੈ!
    ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ!
  • ਕੀ ਇਸ ਦੁਸ਼ਟ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
  • ਪਰਮੇਸ਼ੁਰ ਨਵੀਂ ਦੁਨੀਆਂ ਕਦੋਂ ਲਿਆਵੇਗਾ?
    ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
w95 11/1 ਸਫ਼ੇ 4-7

ਜਲਦੀ ਹੀ—ਇਕ ਬਿਹਤਰ ਜੀਵਨ!

ਮੌਸਮ ਦਾ ਅਨੁਮਾਨ ਲਗਾਉਣ ਵਾਲੇ ਇਕ ਵਿਅਕਤੀ ਦੀ ਕਲਪਨਾ ਕਰੋ ਜਿਸ ਦੇ ਪੂਰਵ-ਅਨੁਮਾਨ ਲਗਭਗ ਹਮੇਸ਼ਾ ਹੀ ਸੱਚ ਨਿਕਲਦੇ ਹਨ। ਜੇਕਰ ਉਹ ਸ਼ਾਮ ਦੀਆਂ ਖ਼ਬਰਾਂ ਵਿਚ ਪੂਰਵ-ਅਨੁਮਾਨ ਲਗਾਉਂਦਾ ਹੈ ਕਿ ਅਗਲੇ ਦਿਨ ਮੀਂਹ ਪਵੇਗਾ, ਤਾਂ ਅਗਲੀ ਸਵੇਰ ਨੂੰ ਤੁਸੀਂ ਘਰੋਂ ਨਿਕਲਦੇ ਸਮੇਂ ਆਪਣੇ ਨਾਲ ਆਪਣੀ ਛਤਰੀ ਲੈ ਜਾਣ ਤੋਂ ਹਿਚਕਿਚਾਉਂਦੇ ਨਹੀਂ ਹੋ। ਉਸ ਦੇ ਪਿਛਲੇ ਰਿਕਾਰਡ ਨੇ ਤੁਹਾਡਾ ਭਰੋਸਾ ਜਿੱਤ ਲਿਆ ਹੈ। ਤੁਸੀਂ ਉਸ ਦੀ ਕਹੀ ਗੱਲ ਤੇ ਅਮਲ ਕਰਦੇ ਹੋ।

ਹੁਣ, ਪਰਾਦੀਸ ਧਰਤੀ ਉੱਤੇ ਇਕ ਬਿਹਤਰ ਜੀਵਨ ਬਾਰੇ ਯਹੋਵਾਹ ਦਾ ਵਾਅਦਾ ਕਿੰਨਾ ਭਰੋਸੇਯੋਗ ਹੈ? ਖ਼ੈਰ, ਉਸ ਦਾ ਪਿਛਲਾ ਰਿਕਾਰਡ ਕੀ ਸੰਕੇਤ ਕਰਦਾ ਹੈ? ਬਾਈਬਲ ਭਵਿੱਖ­ਬਾਣੀਆਂ ਦੀ ਪੂਰਤੀ ਸਪੱਸ਼ਟ ਤੌਰ ਤੇ ਯਹੋਵਾਹ ਦਾ ਰਿ­ਕਾਰਡ ਸਿੱਧ ਕਰਦੀ ਹੈ। ਉਹ ਅਚੂਕ ਯਥਾਰਥਕਤਾ ਅਤੇ ਸੱਚਾਈ ਦਾ ਇਕ ਪਰਮੇਸ਼ੁਰ ਹੈ। (ਯਹੋਸ਼ੁਆ 23:14; ਯਸਾਯਾਹ 55:11) ਯਹੋਵਾਹ ਪਰਮੇਸ਼ੁਰ ਦੇ ਵਾਅਦੇ ਇੰਨੇ ਭਰੋਸੇਯੋਗ ਹਨ ਕਿ ਕਦੀ-ਕਦੀ ਉਹ ਵਾਅਦਾ ਕੀਤੀਆਂ ਹੋਈਆਂ ਭਾਵੀ ਘਟਨਾਵਾਂ ਦਾ ਦਰਅਸਲ ਇੰਜ ਜ਼ਿਕਰ ਕਰਦਾ ਹੈ ਕਿ ਮਾਨੋ ਉਹ ਪਹਿਲਾਂ ਹੀ ਵਾਪਰ ਚੁੱਕੀਆਂ ਹੋਣ। ਉਦਾਹਰਣ ਦੇ ਲਈ, ਉਸ ਦੇ ਨਵੇਂ ਸੰਸਾਰ ਬਾਰੇ ਵਾਅਦੇ ਦੇ ਮਗਰੋਂ ਜਿਸ ਵਿਚ ਮੌਤ ਅਤੇ ਸੋਗ ਨਹੀਂ ਰਹਿਣਗੇ, ਅਸੀਂ ਪੜ੍ਹਦੇ ਹਾਂ: ‘ਉਹ [ਵਾਅਦਾ ਕੀਤੀਆਂ ਗਈਆਂ ਬਰਕਤਾਂ] ਪੂਰੀਆਂ ਹੋ ਗਈਆਂ ਹਨ!’ ਦੂਜਿਆਂ ਸ਼ਬਦਾਂ ਵਿਚ, “ਉਹ ਇਕ ਹਕੀਕਤ ਹਨ!”—ਪਰਕਾਸ਼ ਦੀ ਪੋਥੀ 21:5, 6, ਨਿ ਵ, ਫੁਟਨੋਟ।

ਜੀ ਹਾਂ, ਯਹੋਵਾਹ ਦੇ ਪਿਛਲੇ ਵਾਅਦਿਆਂ ਦੀ ਪੂਰਤੀ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਉਸ ਦਾ ਮਨੁੱਖਜਾਤੀ ਲਈ ਇਕ ਬਿਹਤਰ ਜੀਵਨ ਦਾ ਵਾਅਦਾ ਜ਼ਰੂਰ ਸਾਕਾਰ ਹੋਵੇਗਾ। ਪਰੰਤੂ ਇਹ ਬਿਹਤਰ ਜੀਵਨ ਕਦੋਂ ਆਵੇਗਾ?

ਇਕ ਬਿਹਤਰ ਜੀਵਨ—ਕਦੋਂ?

ਇਕ ਜ਼ਿਆਦਾ ਬਿਹਤਰ ਜੀਵਨ ਜਲਦੀ ਹੀ ਆਵੇਗਾ! ਅਸੀਂ ਇਸ ਬਾਰੇ ਨਿਸ਼ਚਿਤ ਹੋ ਸਕਦੇ ਹਾਂ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਠੀਕ ਜਦੋਂ ਪਰਾਦੀਸ ਇਕ ਬਿਹਤਰ ਜੀਵਨ ਲਿਆਉਣ ਵਾਲਾ ਹੋਵੇਗਾ, ਉਦੋਂ ਧਰਤੀ ਉੱਤੇ ਅਨੇਕ ਭੈੜੀਆਂ ਗੱਲਾਂ ਵਾਪਰਨਗੀਆਂ। ਉਹ ਭੈੜੀਆਂ ਗੱਲਾਂ ਹੁਣ ਵਾਪਰ ਰਹੀਆਂ ਹਨ।

ਉਦਾਹਰਣ ਦੇ ਲਈ, ਯਿਸੂ ਮਸੀਹ ਨੇ ਪੂਰਵ-ਸੂਚਿਤ ਕੀਤਾ ਕਿ ਵੱਡੇ-ਵੱਡੇ ਯੁੱਧ ਹੋਣਗੇ। ਉਸ ਨੇ ਕਿਹਾ: “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।” (ਮੱਤੀ 24:7) ਇਸ ਭਵਿੱਖਬਾਣੀ ਦੀ ਪੂਰਤੀ ਹੋਈ ਹੈ। ਸੰਨ 1914 ਤੋਂ 1945 ਦੇ ਸਾਲਾਂ ਦੇ ਦੌਰਾਨ ਦੋ ਵਿਸ਼ਵ ਯੁੱਧ ਹੋਏ ਸਨ, ਅਤੇ ਇਨ੍ਹਾਂ ਦੇ ਮਗਰ ਹੀ ਵਿਭਿੰਨ ਦੂਸਰੀਆਂ ਯੁੱਧਾਂ ਹੋਈਆਂ ਹਨ ਜਿਨ੍ਹਾਂ ਵਿਚ ਕੌਮਾਂ ਨੇ ਇਕ ਦੂਜੇ ਦੇ ਨਾਲ ਲੜਾਈ ਕੀਤੀ ਹੈ। “ਔਸਤਨ ਸਾਲਾਨਾ ਆਧਾਰ ਤੇ, [ਵਿਸ਼ਵ ਯੁੱਧ II ਤੋਂ ਲੈ ਕੇ] ਇਸ ਅਵਧੀ ਵਿਚ ਹੋਈਆਂ ਜੰਗੀ ਮੌਤਾਂ ਦੀ ਗਿਣਤੀ 19ਵੀਂ ਸਦੀ ਵਿਚ ਹੋਈਆਂ ਮੌਤਾਂ ਨਾਲੋਂ ਦੁਗੁਣਾ ਤੋਂ ਵੱਧ, ਅਤੇ 18ਵੀਂ ਸਦੀ ਵਿਚ ਹੋਈਆਂ ਮੌਤਾਂ ਤੋਂ ਸੱਤ ਗੁਣਾ ਵੱਧ ਹੈ।”—ਵਰਲਡ ਮਿਲਿਟੇਰੀ ਐਂਡ ਸੋਸ਼ਲ ਐਕਸਪੈਂਡੀਚਰਸ 1993.

ਰੋਗ ਦਾ ਫੈਲਾਉ ਇਕ ਹੋਰ ਸਬੂਤ ਹੈ ਕਿ ਪਰਾਦੀਸ ਵਿਚ ਇਕ ਬਿਹਤਰ ਜੀਵਨ ਨਿਕਟ ਹੈ। ਯਿਸੂ ਨੇ ਪੂਰਵ-ਸੂਚਿਤ ਕੀਤਾ ਕਿ ‘ਥਾਂ ਥਾਂ ਮਰੀਆਂ ਪੈਣਗੀਆਂ।’ (ਲੂਕਾ 21:11) ਕੀ ਇਹ ਭਵਿੱਖਬਾਣੀ ਪੂਰੀ ਹੋਈ ਹੈ? ਜੀ ਹਾਂ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ, ਸਪੈਨਿਸ਼ ਫਲੂ ਨੇ ਦੋ ਕਰੋੜ ਤੋਂ ਵੱਧ ਲੋਕਾਂ ਦੀਆਂ ਜਾਨਾਂ ਲਈਆਂ। ਉਸ ਸਮੇਂ ਤੋਂ, ਕੈਂਸਰ, ਦਿਲ ਦੀ ਬੀਮਾਰੀ, ­ਮਲੇਰੀਆ, ਏਡਸ, ਅਤੇ ਦੂਜੀਆਂ ਬੀਮਾਰੀਆਂ ਨੇ ਕਰੋੜਾਂ ਲੋਕਾਂ ਨੂੰ ਮਾਰਿਆ ਹੈ। ਵਿਕਸਿਤ ਹੋ ਰਹਿਆਂ ਦੇਸ਼ਾਂ ਵਿਚ, ਦੂਸ਼ਿਤ ਪਾਣੀ ਤੋਂ ਪਰਿਣਿਤ ਹੋਣ ਵਾਲੀਆਂ ਬੀਮਾਰੀਆਂ (ਜਿਨ੍ਹਾਂ ਵਿਚ ਦਸਤ ਅਤੇ ਅੰਤੜੀਆਂ ਦੇ ਕੀੜਿਆਂ ਦੇ ਇਨਫੇਕਸ਼ਨ ਸ਼ਾਮਲ ਹਨ) ਹਰ ਸਾਲ ਲੱਖਾਂ ਜਾਨਾਂ ਲੈਂਦੀਆਂ ਹਨ।

ਯਿਸੂ ਨੇ ਇਹ ਵੀ ਕਿਹਾ: “ਕਾਲ ਪੈਣਗੇ।” (ਮੱਤੀ 24:7) ਜਿਵੇਂ ਕਿ ਪਿਛਲੇ ਲੇਖ ਵਿਚ ਟਿੱਪਣੀ ਕੀਤੀ ਗਈ ਸੀ, ਸੰਸਾਰ ਦਿਆਂ ਗ਼ਰੀਬਾਂ ਕੋਲ ਖਾਣ ਲਈ ਕਾਫ਼ੀ ਨਹੀਂ ਹੈ। ਇਹ ਉਸ ਸਬੂਤ ਦਾ ਇਕ ਹੋਰ ਹਿੱਸਾ ਹੈ ਕਿ ਪਰਾਦੀਸ ਵਿਚ ਇਕ ਜ਼ਿਆਦਾ ਬਿਹਤਰ ਜੀਵਨ ਜਲਦੀ ਹੀ ਆਉਣ ਵਾਲਾ ਹੈ।

‘ਵੱਡੇ ਭੁਚਾਲ ਪੈਣਗੇ,’ ਯਿਸੂ ਨੇ ਕਿਹਾ। (ਲੂਕਾ 21:11) ਇਹ ਵੀ ਸਾਡੇ ਸਮੇਂ ਵਿਚ ਪੂਰਾ ਹੋਇਆ ਹੈ। ਸੰਨ 1914 ਤੋਂ ਤਬਾਹਕਾਰੀ ਭੁਚਾਲਾਂ ਦੁਆਰਾ ਵਿਨਾਸ਼ ਨੇ ਲੱਖਾਂ ਜਾਨਾਂ ਲਈਆਂ ਹਨ।

ਬਾਈਬਲ ਅੱਗੇ ਕਹਿੰਦੀ ਹੈ ਕਿ ਲੋਕਾਂ ਵਿਚ ਇਕ ਤਬਦੀਲੀ, “ਅੰਤ ਦਿਆਂ ਦਿਨਾਂ” ਨੂੰ ਚਿੰਨ੍ਹਿਤ ਕਰੇਗੀ। ਉਹ “ਆਪ ਸੁਆਰਥੀ” ਅਤੇ “ਮਾਇਆ ਦੇ ਲੋਭੀ” ਹੋਣਗੇ, ਅਤੇ ਬੱਚੇ “ਮਾਪਿਆਂ ਦੇ ਅਣ­ਆਗਿਆ­ਕਾਰ” ਹੋਣਗੇ। ਲੋਕ ਆਮ ਤੌਰ ਤੇ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।” (2 ਤਿਮੋਥਿਉਸ 3:1-5) ਕੀ ਤੁਸੀਂ ਸਹਿਮਤ ਨਹੀਂ ਹੋ ਕਿ ਇਹ ਵਰਣਨ ਅਨੇਕ ਲੋਕਾਂ ਬਾਰੇ ਠੀਕ ਬੈਠਦਾ ਹੈ?

ਜਿਉਂ ਹੀ ਹੋਰ ਵਧੇਰੇ ਲੋਕ ਭੈੜੇ ਕੰਮਾਂ ਦਾ ਅਭਿਆਸ ਕਰਦੇ ਹਨ, ਕੁਧਰਮ ਵਿਚ ਵਾਧਾ ਹੁੰਦਾ ਹੈ। ਇਸ ਦੀ ਵੀ ਪੂਰਵ-ਸੂਚਨਾ ਦਿੱਤੀ ਗਈ ਸੀ। ਮੱਤੀ 24:12 ਦੇ ਅਨੁਸਾਰ, ਯਿਸੂ ਨੇ “ਕੁਧਰਮ ਦੇ ਵਧਣ” ਦੇ ਬਾਰੇ ਗੱਲ ਕੀਤੀ। ਸੰਭਵ ਹੈ ਕਿ ਤੁਸੀਂ ਸਹਿਮਤ ਹੋਵੋਗੇ ਕਿ ਹੁਣ ਅਪਰਾਧ ਕੁਝ ਸਾਲ ਪਹਿਲਾਂ ਨਾਲੋਂ ਜ਼ਿਆਦਾ ਬਦਤਰ ਹੋ ਗਏ ਹਨ। ਹਰ ਜਗ੍ਹਾ ਲੋਕ ਡਰਦੇ ਹਨ ਕਿ ਉਹ ਲੁੱਟੇ ਜਾਂ ਠੱਗੇ ਜਾਣਗੇ, ਜਾਂ ਉਨ੍ਹਾਂ ਨੂੰ ਕਿਸੇ ਤਰੀਕੇ ਤੋਂ ਨੁਕਸਾਨ ਪਹੁੰਚੇਗਾ।

ਯੁੱਧ, ਵਿਆਪਕ ਬੀਮਾਰੀ, ਖ਼ੁਰਾਕ ਦੀ ਕਮੀ, ਭੁਚਾਲ, ਵਧਦਾ ਅਪਰਾਧ, ਅਤੇ ਮਾਨਵ ਰਿਸ਼ਤਿਆਂ ਵਿਚ ਵਿਗਾੜ—ਇਹ ਸਾਰੀਆਂ ਚੀਜ਼ਾਂ ਅੱਜ ਸਪੱਸ਼ਟ ਹਨ, ਜਿਵੇਂ ਕਿ ਬਾਈਬਲ ਨੇ ਪੂਰਵ-ਸੂਚਿਤ ਕੀਤਾ ਸੀ। ‘ਪਰੰਤੂ ਕੀ ਇਹ ਚੀਜ਼ਾਂ ਪੂਰੇ ਮਾਨਵ ਇਤਿਹਾਸ ਦੇ ਦੌਰਾਨ ਨਹੀਂ ਵਾਪਰੀਆਂ ਹਨ?’ ਤੁਸੀਂ ਸ਼ਾਇਦ ਪੁੱਛੋ। ‘ਸਾਡੇ ਦਿਨਾਂ ਬਾਰੇ ਕੀ ਫ਼ਰਕ ਹੈ?’

ਅੱਜਕਲ੍ਹ ਜੋ ਵਾਪਰ ਰਿਹਾ ਹੈ, ਉਸ ਦੇ ਕਈ ਬਹੁਤ ਹੀ ਮਹੱਤਵਪੂਰਣ ਪਹਿਲੂ ਹਨ। ਬਾਈਬਲ ਇਹ ਨਹੀਂ ਕਹਿੰਦੀ ਹੈ ਕਿ ਕੋਈ ਵੀ ਇਕ ਵਿਸ਼ੇਸ਼ਤਾ, ਜਿਵੇਂ ਕਿ ਖ਼ੁਰਾਕ ਦੀ ਕਮੀ, ਆਪਣੇ ਆਪ ਵਿਚ ਸਬੂਤ ਹੋਵੇਗੀ ਕਿ ਅਸੀਂ ਅੰਤ ਦੇ ਸਮੇਂ ਵਿਚ ਹਾਂ ਅਤੇ ਕਿ ਇਕ ਬਿਹਤਰ ਜੀਵਨ ਨੇੜੇ ਹੈ। ਅੰਤ ਦੇ ਸਮੇਂ ਬਾਰੇ ਬਾਈਬਲ ਦੀਆਂ ਭਵਿੱਖਬਾਣੀਆਂ ਇਕ ਅਧਰਮੀ ਪੀੜ੍ਹੀ ਉੱਤੇ ਪੂਰੀਆਂ ਹੋਣੀਆਂ ਸਨ।—ਮੱਤੀ 24:34-39; ਲੂਕਾ 17:26, 27.

ਇਸ ਤੋਂ ਇਲਾਵਾ, ਇਹ ਕਾਫ਼ੀ ਅਸਾਧਾਰਣ ਗੱਲ ਹੈ ਕਿ ਯਿਸੂ ਦੀ ਭਵਿੱਖਬਾਣੀ ਦੀਆਂ ਕੁਝ ਵਿਸ਼ੇਸ਼ਤਾਵਾਂ—ਖ਼ਾਸ ਕਰਕੇ ਖ਼ੁਰਾਕ ਦੀ ਕਮੀ ਅਤੇ ਵਿਆਪਕ ਬੀਮਾਰੀ ਦੇ ਬਾਰੇ ਭਵਿੱਖਬਾਣੀ—ਅੱਜ ਪੂਰੀਆਂ ਹੋ ਰਹੀਆਂ ਹਨ। ਕਿਉਂ? ਕਿਉਂਕਿ ਪਹਿਲਾਂ ਕਦੀ ਵੀ ਇੰਨੀਆਂ ਜ਼ਿਆਦਾ ਵਿਗਿਆਨਕ ਪ੍ਰਾਪਤੀਆਂ ਨਹੀਂ ਹੋਈਆਂ ਹਨ। ਡਾਕਟਰੀ ਗਿਆਨ ਅਤੇ ਇਲਾਜ ਦੇ ਤਰੀਕੇ ਅੱਗੇ ਨਾਲੋਂ ਹੁਣ ਕਿਤੇ ਹੀ ਜ਼ਿਆਦਾ ਤਰੱਕੀ-ਯਾਫ਼ਤਾ ਜਾਂ ਵਿਸਤ੍ਰਿਤ ਹਨ। ਕੇਵਲ ਪਰਮੇਸ਼ੁਰ ਹੀ ਆਪਣੇ ਬਚਨ, ਬਾਈਬਲ ਵਿਚ ਇਹ ਪੂਰਵ-ਸੂਚਿਤ ਕਰ ਸਕਦਾ ਸੀ ਕਿ ਅਜਿਹੇ ਸਮੇਂ ਤੇ, ਬੀਮਾਰੀ ਅਤੇ ਕਾਲ ਬਦਤਰ ਹੋਣਗੇ, ਨਾ ਕਿ ਬਿਹਤਰ।

ਜਦ ਕਿ ਅੰਤ ਦੇ ਸਮੇਂ, ਜਾਂ “ਅੰਤ ਦਿਆਂ ਦਿਨਾਂ” ਬਾਰੇ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਸੱਚ ਹੋ ਰਹੀਆਂ ਹਨ, ਅਸੀਂ ਕੀ ਸਿੱਟਾ ਕੱਢ ਸਕਦੇ ਹਾਂ? ਕਿ ਇਕ ਬਿਹਤਰ ਜੀਵਨ ਨੇੜੇ ਹੈ! ਪਰੰਤੂ ਇਹ ਕਿਵੇਂ ਹੋਵੇਗਾ?

ਇਕ ਬਿਹਤਰ ਜੀਵਨ—ਕਿਵੇਂ?

ਕੀ ਤੁਸੀਂ ਸੋਚਦੇ ਹੋ ਕਿ ਮਾਨਵ ਪਰਾਦੀਸ ਲਿਆ ਸਕਦੇ ਹਨ? ਪੂਰੇ ਇਤਿਹਾਸ ਵਿਚ ਠੀਕ ਸਾਡੇ ਦਿਨਾਂ ਤਕ, ਅਨੇਕ ਪ੍ਰਕਾਰ ਦੀਆਂ ਮਾਨਵ ਸਰਕਾਰਾਂ ਰਹਿ ਚੁੱਕੀਆਂ ਹਨ। ਕਈਆਂ ਨੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਸੰਤੁਸ਼ਟ ਕਰਨ ਦੀ ਬਹੁਤ ਸਖ਼ਤ ਕੋਸ਼ਿਸ਼ ਕੀਤੀ ਹੈ। ਫਿਰ ਵੀ, ਅਨੇਕ ਸਮੱਸਿਆਵਾਂ ਬਦਤਰ ਹੁੰਦੀਆਂ ਜਾ ਰਹੀਆਂ ਹਨ। ਦੋਹਾਂ ਅਮੀਰ ਅਤੇ ਗ਼ਰੀਬ ਦੇਸ਼ਾਂ ਵਿਚ, ਸਰਕਾਰਾਂ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ, ਘਟੀਆ ਰਿਹਾਇਸ਼ ਪ੍ਰਬੰਧ, ਗ਼ਰੀਬੀ, ਅਪਰਾਧ, ਬੇਰੁਜ਼ਗਾਰੀ, ਅਤੇ ਯੁੱਧ ਦੇ ਨਾਲ ਜੂਝਦੀਆਂ ਹਨ।

ਜੇਕਰ ਸਰਕਾਰਾਂ ਇਨ੍ਹਾਂ ਸਮੱਸਿਆਵਾਂ ਵਿੱਚੋਂ ਕਈਆਂ ਨੂੰ ਸੁਲਝਾ ਵੀ ਸਕਣ, ਤਾਂ ਵੀ ਉਹ ਸਾਨੂੰ ਬੁਰੀ ਸਿਹਤ ਤੋਂ ਕਦੇ ਵੀ ਪੂਰੀ ਆਜ਼ਾਦੀ ਨਹੀਂ ਦਿਵਾ ਸਕਦੀਆਂ ਹਨ; ਨਾ ਹੀ ਉਹ ਬੁਢਾਪੇ ਅਤੇ ਮੌਤ ਨੂੰ ਖ਼ਤਮ ਕਰ ਸਕਦੀਆਂ ਹਨ। ਸਪੱਸ਼ਟ ਤੌਰ ਤੇ, ਮਾਨਵ ਇਸ ਧਰਤੀ ਉੱਤੇ ਕਦੇ ਵੀ ਪਰਾਦੀਸ ਨਹੀਂ ਲਿਆਉਣਗੇ।

ਬਾਈਬਲ ਬੁੱਧੀਮਾਨੀ ਨਾਲ ਕਹਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ!” ਤਾਂ ਫਿਰ, ਸਾਨੂੰ ਕਿਸ ਉੱਤੇ ਆਪਣਾ ਭਰੋਸਾ ਰੱਖਣਾ ਚਾਹੀਦਾ ਹੈ? ਬਾਈਬਲ ਜਵਾਬ ਦਿੰਦੀ ਹੈ: “ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ!” (ਜ਼ਬੂਰ 146:3, 5) ਜੇਕਰ ਅਸੀਂ ਆਪਣੀ ਉਮੀਦ ਯਹੋਵਾਹ ਪਰਮੇਸ਼ੁਰ ਉੱਤੇ ਰੱਖੀਏ, ਤਾਂ ਅਸੀਂ ਕਦੇ ਵੀ ਨਿਰਾਸ਼ ਨਹੀਂ ਹੋਵਾਂਗੇ।

ਧਰਤੀ, ਸੂਰਜ, ਅਤੇ ਤਾਰਿਆਂ ਨੂੰ ਰਚਣ ਦੀ ਬੁੱਧੀ ਅਤੇ ਤਾਕਤ ਰੱਖਣ ਵਾਲਾ ਉਹ ਵਿਅਕਤੀ ਯਕੀਨਨ ਧਰਤੀ ਨੂੰ ਇਕ ਪਰਾਦੀਸ ਵੀ ਬਣਾ ਸਕਦਾ ਹੈ। ਉਹ ਮਾਨਵ ਨੂੰ ਇਕ ਬਿਹਤਰ ਜੀਵਨ ਦਾ ਆਨੰਦ ਮਾਣਨ ਦੇ ਯੋਗ ਬਣਾ ਸਕਦਾ ਹੈ। ਜਿਸ ਕਿਸੇ ਕੰਮ ਨੂੰ ਵੀ ਯਹੋਵਾਹ ਪਰਮੇਸ਼ੁਰ ਹੱਥ ਪਾਉਂਦਾ ਹੈ, ਉਸ ਨੂੰ ਉਹ ਸੰਪੰਨ ਕਰ ਸਕਦਾ ਹੈ ਅਤੇ ਜ਼ਰੂਰ ਕਰੇਗਾ। ਉਸ ਦਾ ਬਚਨ ਕਹਿੰਦਾ ਹੈ: “ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤਹੀਣ ਨਾ ਹੋਵੇਗਾ।” (ਲੂਕਾ 1:37) ਪਰੰਤੂ ਪਰਮੇਸ਼ੁਰ ਇਕ ਬਿਹਤਰ ਜੀਵਨ ਕਿਵੇਂ ਲਿਆਵੇਗਾ?

ਯਹੋਵਾਹ ਆਪਣੇ ਰਾਜ ਦੇ ਦੁਆਰਾ ਮਨੁੱਖਜਾਤੀ ਲਈ ਇਕ ਜ਼ਿਆਦਾ ਬਿਹਤਰ ਜੀਵਨ ਲਿਆਵੇਗਾ। ਅਤੇ ਪਰਮੇਸ਼ੁਰ ਦਾ ਰਾਜ ਕੀ ਹੈ? ਇਹ ਇਕ ਵਾਸਤਵਿਕ ਸਰਕਾਰ ਹੈ ਜਿਸ ਦਾ ਪਰਮੇਸ਼ੁਰ-ਨਿਯੁਕਤ ਸ਼ਾਸਕ ਯਿਸੂ ਮਸੀਹ ਹੈ। ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਹੈ, ਪਰੰਤੂ ਇਹ ਜਲਦੀ ਹੀ ਪਰਾਦੀਸ ਧਰਤੀ ਦੇ ਨਿਵਾਸੀਆਂ ਲਈ ਸ਼ਾਨਦਾਰ ਬਰਕਤਾਂ ਅਤੇ ਇਕ ਜ਼ਿਆਦਾ ਬਿਹਤਰ ਜੀਵਨ ਲਿਆਵੇਗਾ।—ਯਸਾਯਾਹ 9:6, 7.

ਤੁਸੀਂ ਸ਼ਾਇਦ ਪਹਿਲਾਂ ਤੋਂ ਹੀ ਯਿਸੂ ਦੀ ਆਦਰਸ਼ ਪ੍ਰਾਰਥਨਾ ਨਾਲ ਵਾਕਫ਼ ਹੋਵੋਗੇ, ਜੋ ਬਾਈਬਲ ਵਿਚ ਮੱਤੀ 6:9-13 ਵਿਚ ਪਾਈ ਜਾਂਦੀ ਹੈ। ਪਰਮੇਸ਼ੁਰ ਨੂੰ ਕੀਤੀ ਗਈ ਉਸ ਪ੍ਰਾਰਥਨਾ ਦਾ ਇਕ ਹਿੱਸਾ ਕਹਿੰਦਾ ਹੈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” ਉਸ ਪ੍ਰਾਰਥਨਾ ਦੇ ਅਨੁਕੂਲ, ਪਰਮੇਸ਼ੁਰ ਦਾ ਰਾਜ ਧਰਤੀ ਲਈ ­ਯਹੋਵਾਹ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਲਈ ‘ਆਵੇਗਾ।’ ਅਤੇ ਇਹ ਉਸ ਦਾ ਮਕਸਦ ਹੈ ਕਿ ਧਰਤੀ ਇਕ ਪਰਾਦੀਸ ਬਣੇ।

ਇਕ ਆਖ਼ਰੀ ਸਵਾਲ ਉੱਠਦਾ ਹੈ: ਆਉਣ ਵਾਲੇ ਪਰਾਦੀਸ ਵਿਚ ਇਕ ਬਿਹਤਰ ਜੀਵਨ ਦਾ ਆਨੰਦ ਮਾਣਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਤੁਹਾਨੂੰ ਜੋ ਕਰਨ ਦੀ ਲੋੜ ਹੈ

ਯਹੋਵਾਹ ਪਰਮੇਸ਼ੁਰ ਪ੍ਰੇਮਪੂਰਵਕ ਉਨ੍ਹਾਂ ਸਾਰਿਆਂ ਨੂੰ, ਜੋ ਉਸ ਦੀ ਇੱਛਾ ਕਰਦੇ ਹਨ, ਪਰਾਦੀਸ ਵਿਚ ਇਕ ਬਿਹਤਰ ਜੀਵਨ ਦੀ ਆਸ ਪੇਸ਼ ਕਰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29) ਪਰੰਤੂ ਕਿਹੜੀ ਚੀਜ਼ ਇਕ ਵਿਅਕਤੀ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਬਣਾਉਂਦੀ ਹੈ?

ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਇਸ ਬਾਰੇ ਹੋਰ ਸਿੱਖਣਾ ਚਾਹੀਦਾ ਹੈ ਕਿ ਉਹ ਸਾਡੇ ਤੋਂ ਕੀ ਚਾਹੁੰਦਾ ਹੈ। ਜੇਕਰ ਅਸੀਂ ਪਰਮੇਸ਼ੁਰ ਦਾ ਗਿਆਨ ਲੈਂਦੇ ਅਤੇ ਇਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਦੇ ਹਾਂ, ਤਾਂ ਅਸੀਂ ਸਦਾ ਦੇ ਲਈ ਜੀ ਸਕਦੇ ਹਾਂ। ਪਰਮੇਸ਼ੁਰ ਨੂੰ ਇਕ ਪ੍ਰਾਰਥਨਾ ਵਿਚ, ਯਿਸੂ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.

ਜਿਹੜੀ ਪੁਸਤਕ ਸਾਨੂੰ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੇ ਬਾਰੇ ਦੱਸਦੀ ਹੈ, ਉਹ ਪਰਮੇਸ਼ੁਰ ਦਾ ਬਚਨ, ਬਾਈਬਲ ਹੈ। ਇਹ ਯਹੋਵਾਹ ਵੱਲੋਂ ਇਕ ਸਭ ਤੋਂ ਕੀਮਤੀ ਦੇਣ ਹੈ। ਬਾਈਬਲ ਇਕ ਪ੍ਰੇਮਮਈ ਪਿਤਾ ਵੱਲੋਂ ਆਪਣੇ ਬੱਚਿਆਂ ਨੂੰ ਲਿਖੀ ਗਈ ਇਕ ਚਿੱਠੀ ਦੇ ਵਾਂਗ ਹੈ। ਇਹ ਸਾਨੂੰ ਪਰਮੇਸ਼ੁਰ ਵੱਲੋਂ ਮਨੁੱਖਜਾਤੀ ਲਈ ਇਕ ਬਿਹਤਰ ਜੀਵਨ ਲਿਆਉਣ ਦੇ ਵਾਅਦੇ ਬਾਰੇ ਦੱਸਦੀ ਹੈ ਅਤੇ ਸਾਨੂੰ ਦਿਖਾਉਂਦੀ ਹੈ ਕਿ ਅਸੀਂ ਇਸ ਨੂੰ ਕਿਵੇਂ ਹਾਸਲ ਕਰ ਸਕਦੇ ਹਾਂ। ਬਾਈਬਲ ਸਾਨੂੰ ਜਾਣੂ ਕਰਵਾਉਂਦੀ ਹੈ ਕਿ ਪਰਮੇਸ਼ੁਰ ਨੇ ਅਤੀਤ ਵਿਚ ਕੀ ਕੀਤਾ ਹੈ ਅਤੇ ਉਹ ਭਵਿੱਖ ਵਿਚ ਕੀ ਕਰੇਗਾ। ਇਹ ਸਾਨੂੰ ਵਿਵਹਾਰਕ ਸਲਾਹ ਵੀ ਦਿੰਦੀ ਹੈ ਕਿ ਆਪਣੀਆਂ ਸਮੱਸਿਆਵਾਂ ਨਾਲ ਹੁਣ ਕਿਵੇਂ ਸਫਲਤਾਪੂਰਵਕ ਨਿਪਟਣਾ ਚਾਹੀਦਾ ਹੈ। ਸੱਚ-ਮੁੱਚ ਹੀ, ਪਰਮੇਸ਼ੁਰ ਦਾ ਬਚਨ ਸਾਨੂੰ ਸਿਖਾਉਂਦਾ ਹੈ ਕਿ ਇਸ ਗੜਬੜੀ ਵਾਲੇ ਸੰਸਾਰ ਵਿਚ ਵੀ ਅਸੀਂ ਕਿਵੇਂ ਕੁਝ ਹੱਦ ਤਕ ਖ਼ੁਸ਼ੀ ਹਾਸਲ ਕਰ ਸਕਦੇ ਹਾਂ।—2 ਤਿਮੋਥਿਉਸ 3:16, 17.

ਯਹੋਵਾਹ ਦੇ ਗਵਾਹ ਖ਼ੁਸ਼ੀ ਨਾਲ ਤੁਹਾਡੇ ਲਈ ਇਕ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਦਾ ਪ੍ਰਬੰਧ ਕਰਨਗੇ। ਇਸ ਬਾਰੇ ਸਿੱਖਿਆ ਪ੍ਰਾਪਤ ਕਰੋ ਕਿ ਤੁਸੀਂ ਕਿਵੇਂ ਹੁਣ ਇਕ ਜ਼ਿਆਦਾ ਸੁਖੀ ਜੀਵਨ ਹਾਸਲ ਕਰ ਸਕਦੇ ਹੋ, ਜਿਸ ਨਾਲ ਨੇੜੇ ਭਵਿੱਖ ਵਿਚ ਇਕ ਜ਼ਿਆਦਾ ਬਿਹਤਰ ਜੀਵਨ ਦੀ ਆਸ ਜੁੜੀ ਹੋਈ ਹੈ। (w95 11/15)

[ਸਫ਼ੇ 5 ਉੱਤੇ ਤਸਵੀਰ]

ਬਾਈਬਲ ਭਵਿੱਖਬਾਣੀਆਂ ਸੰਕੇਤ ਕਰਦੀਆਂ ਹਨ ਕਿ ਇਕ ਬਿਹਤਰ ਜੀਵਨ ਨੇੜੇ ਹੈ

[ਸਫ਼ੇ 7 ਉੱਤੇ ਤਸਵੀਰ]

ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਲਈ ਇਕ ਬਿਹਤਰ ਜੀਵਨ ਲਿਆਵੇਗਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ