ਲੋੜਵੰਦ ਵਿਅਕਤੀਆਂ ਲਈ ਦਿਲਾਸਾ
ਅਨੇਕ ਵਿਅਕਤੀਆਂ ਨੇ ਟਿੱਪਣੀ ਕੀਤੀ ਹੈ ਕਿ ਕਿਵੇਂ ਖ਼ਾਸ ਪਹਿਰਾਬੁਰਜ ਅਤੇ ਅਵੇਕ! ਲੇਖਾਂ ਨੇ ਯਹੋਵਾਹ ਦੇ ਨਾਲ ਉਨ੍ਹਾਂ ਦਾ ਨਿੱਜੀ ਰਿਸ਼ਤਾ ਗਹਿਰਾ ਬਣਾਇਆ ਹੈ। ਇਕ ਨੇ ਕਿਹਾ: “ਇਹ ਲੇਖ ਪੜ੍ਹਨ ਤੋਂ ਬਾਅਦ, ਮੈਨੂੰ ਇਵੇਂ ਮਹਿਸੂਸ ਹੋਇਆ ਕਿ ਯਹੋਵਾਹ ਆਪਣੀ ਸਾਰੀ ਸ਼ਕਤੀ ਅਤੇ ਮਹਾਨਤਾ ਸਹਿਤ ਉੱਥੇ ਮੇਰੇ ਨਾਲ ਹੀ ਸੀ। ਮੈਂ ਮਹਿਸੂਸ ਕੀਤਾ ਕਿ ਉਹ ਇਕ ਵਾਸਤਵਿਕ ਵਿਅਕਤੀ ਹੈ।” ਇਕ ਹੋਰ ਪੱਤਰ ਨੇ ਬਿਆਨ ਕੀਤਾ: “ਯਹੋਵਾਹ ਦੇ ਸਾਡੇ ਦ੍ਰਿਸ਼ਟੀਕੋਣ ਬਾਰੇ, ਸਾਡੇ ਦਿਲ ਅਤੇ ਮਨ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਤਬਦੀਲ ਹੋ ਗਏ ਹਨ ਕਿ ਅਸੀਂ ਉਹ ਪਹਿਲਾਂ ਵਾਲੇ ਵਿਅਕਤੀ ਨਹੀਂ ਹਨ। ਇਹ ਇਵੇਂ ਹੈ ਜਿਵੇਂ ਕਿ ਕਿਸੇ ਨੇ ਸਾਡੀਆਂ ਐਨਕਾਂ ਸਾਫ਼ ਕਰ ਦਿੱਤੀਆਂ ਹੋਣ, ਅਤੇ ਹੁਣ ਅਸੀਂ ਸਭ ਕੁਝ ਬਹੁਤ ਸਪੱਸ਼ਟ ਢੰਗ ਨਾਲ ਦੇਖ ਸਕਦੇ ਹਾਂ।”
ਕੁਝ ਇਹ ਕਹਿਣ ਲਈ ਲਿਖਦੇ ਹਨ ਕਿ ਰਸਾਲੇ ਉਨ੍ਹਾਂ ਨੂੰ ਕਿਵੇਂ ਵਿਸ਼ਿਸ਼ਟ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਨਿਪਟਣ ਲਈ ਮਦਦ ਦਿੰਦੇ ਹਨ, ਫਲਸਰੂਪ ਉਨ੍ਹਾਂ ਨੂੰ ਯਹੋਵਾਹ ਦੀ ਉਨ੍ਹਾਂ ਵਿਚ ਨਿੱਜੀ ਦਿਲਚਸਪੀ ਦਾ ਯਕੀਨ ਦਿਵਾਉਂਦੇ ਹੋਏ। ਇਕ ਪਾਠਕ ਨੇ ਇਸ ਤਰ੍ਹਾਂ ਅਭਿਵਿਅਕਤ ਕੀਤਾ: “ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਕ ਵਾਰ ਫਿਰ ਸਾਨੂੰ ਇਹ ਅਹਿਸਾਸ ਕਰਾਇਆ ਕਿ ਯਹੋਵਾਹ ਆਪਣੇ ਲੋਕਾਂ ਦੀ ਕਿੰਨੀ ਦੇਖ-ਭਾਲ ਕਰਦਾ ਅਤੇ ਉਨ੍ਹਾਂ ਨਾਲ ਪ੍ਰੇਮ ਰੱਖਦਾ ਹੈ।” ਜਪਾਨ ਵਿਚ ਇਕ ਔਰਤ ਜੋ ਮੌਤ ਰਾਹੀਂ ਇਕ ਬੱਚੇ ਨੂੰ ਖੋਹ ਬੈਠੀ, ਨੇ ਉਸ ਵਿਸ਼ੇ ਉੱਤੇ ਅਵੇਕ! ਲੇਖਾਂ ਬਾਰੇ ਕਿਹਾ: “ਪਰਮੇਸ਼ੁਰ ਦੀ ਦਇਆ ਦੀ ਡੂੰਘਾਈ ਸਫ਼ਿਆਂ ਤੋਂ ਇਵੇਂ ਹੜ੍ਹ ਵਹੀ ਕਿ ਮੈਂ ਵਾਰ-ਵਾਰ ਰੋਈ। ਮੈਂ ਇਨ੍ਹਾਂ ਲੇਖਾਂ ਨੂੰ ਇਕ ਅਜਿਹੀ ਜਗ੍ਹਾ ਤੇ ਰੱਖਿਆ ਹੈ ਜਿੱਥੇ ਮੈਂ ਤੁਰੰਤ ਉਨ੍ਹਾਂ ਨੂੰ ਪੜ੍ਹ ਸਕਦੀ ਹਾਂ ਜਦ ਵੀ ਮੈਂ ਦੁਖੀ ਅਤੇ ਇਕੱਲੀ ਮਹਿਸੂਸ ਕਰਦੀ ਹਾਂ।” ਇਕ ਹੋਰ ਸੋਗਵਾਨ ਔਰਤ ਨੇ ਲਿਖਿਆ: “ਪਹਿਰਾਬੁਰਜ ਅਤੇ ਅਵੇਕ! ਲੇਖਾਂ ਅਤੇ “ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ” ਵੱਡੀ ਪੁਸਤਿਕਾ ਨੇ ਮੈਨੂੰ ਮੇਰੇ ਸੋਗ ਦੇ ਵਕਤ ਨੂੰ ਸਹਿਣ ਕਰਨ ਦੀ ਸ਼ਕਤੀ ਦਿੱਤੀ ਹੈ।”
ਪਵਿੱਤਰ ਸ਼ਾਸਤਰ ਦਿਲਾਸਾ ਦੇ ਪ੍ਰਾਥਮਿਕ ਸ੍ਰੋਤ ਹਨ। (ਰੋਮੀਆਂ 15:4) ਪਹਿਰਾਬੁਰਜ ਆਪਣੀ ਪ੍ਰਮਾਣ-ਪੁਸਤਕ ਦੇ ਤੌਰ ਤੇ ਬਾਈਬਲ ਦਾ ਅਨੁਸਰਣ ਕਰਦਾ ਹੈ, ਅਤੇ ਉਸ ਦਾ ਸਹਿ-ਰਸਾਲਾ, ਅਵੇਕ! ਵੀ ਇੰਜ ਕਰਦਾ ਹੈ। ਇਸ ਕਰਕੇ, ਇਹ ਰਸਾਲੇ ਆਪਣੇ ਪਾਠਕਾਂ ਲਈ ਦਿਲਾਸਾ ਦਿਵਾਊ ਅਤੇ ਉਤਸ਼ਾਹਜਨਕ ਸਾਬਤ ਹੋਏ ਹਨ। (w96 1/15)