“ਤੇਰੇ ਹੱਥ ਢਿੱਲੇ ਨਾ ਪੈ ਜਾਣ”
“ਤੇਰੇ ਹੱਥ ਢਿੱਲੇ ਨਾ ਪੈ ਜਾਣ! ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ।”—ਸਫ਼ਨਯਾਹ 3:16, 17.
1. ਬਾਈਬਲ ਦੇ ਇਕ ਵਿਦਵਾਨ ਨੇ ਸਫ਼ਨਯਾਹ ਦੀ ਭਵਿੱਖਬਾਣੀ ਦੇ ਸੰਬੰਧ ਵਿਚ ਕੀ ਬਿਆਨ ਕੀਤਾ?
ਸਫ਼ਨਯਾਹ ਦੀ ਭਵਿੱਖਬਾਣੀ ਸੱਤਵੀਂ ਅਤੇ ਛੇਵੀਂ ਸਦੀ ਸਾ.ਯੁ.ਪੂ. ਵਿਚ ਹੋਈ ਆਪਣੀ ਪਹਿਲੀ ਪੂਰਤੀ ਤੋਂ ਵੀ ਵੱਧ ਅਗਾਂਹਾਂ ਨੂੰ ਸੰਕੇਤ ਕਰਦੀ ਹੈ। ਸਫ਼ਨਯਾਹ ਉੱਤੇ ਆਪਣੀ ਟੀਕਾ-ਟਿੱਪਣੀ ਵਿਚ, ਪ੍ਰੋਫੈਸਰ ਸੀ. ਐੱਫ਼. ਕਾਈਲ ਨੇ ਲਿਖਿਆ: “ਸਫ਼ਨਯਾਹ ਦੀ ਭਵਿੱਖਬਾਣੀ . . . ਕੇਵਲ ਪੂਰੇ ਸੰਸਾਰ ਉੱਤੇ ਇਕ ਵਿਸ਼ਵ ਨਿਆਉਂ ਦੀ ਘੋਸ਼ਣਾ ਨਾਲ ਹੀ ਸ਼ੁਰੂ ਨਹੀਂ ਹੁੰਦੀ ਹੈ, ਜਿਸ ਵਿੱਚੋਂ ਉਹ ਨਿਆਉਂ ਪ੍ਰਗਟ ਹੁੰਦਾ ਹੈ ਜੋ ਯਹੂਦਾਹ ਉੱਤੇ ਉਸ ਦੇ ਪਾਪਾਂ ਦੇ ਕਾਰਨ ਆਵੇਗਾ, ਅਤੇ ਕੌਮਾਂ ਵੱਲੋਂ ਯਹੋਵਾਹ ਦੇ ਲੋਕਾਂ ਦੇ ਪ੍ਰਤੀ ਦੁਸ਼ਮਣੀ ਦੇ ਕਾਰਨ ਕੌਮਾਂ ਦੇ ਸੰਸਾਰ ਉੱਤੇ ਆਵੇਗਾ; ਪਰੰਤੂ ਇਹ ਆਦਿ ਤੋਂ ਅੰਤ ਤਕ ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਬਾਰੇ ਚਰਚਾ ਕਰਦੀ ਹੈ।”
2. ਸਫ਼ਨਯਾਹ ਦੇ ਦਿਨ ਦੇ ਹਾਲਾਤ ਅਤੇ ਅੱਜ ਮਸੀਹੀ-ਜਗਤ ਦੇ ਅੰਦਰ ਦੀ ਪਰਿਸਥਿਤੀ ਵਿਚਕਾਰ ਕੀ ਸਮਾਨਤਾਵਾਂ ਹਨ?
2 ਅੱਜ, ਯਹੋਵਾਹ ਦਾ ਨਿਆਇਕ ਫ਼ੈਸਲਾ ਹੈ, ਸਫ਼ਨਯਾਹ ਦੇ ਦਿਨ ਨਾਲੋਂ ਕਿਤੇ ਹੀ ਜ਼ਿਆਦਾ ਵੱਡੇ ਪੈਮਾਨੇ ਤੇ ਕੌਮਾਂ ਨੂੰ ਨਾਸ਼ ਦੇ ਲਈ ਇਕੱਠੇ ਕਰਨਾ। (ਸਫ਼ਨਯਾਹ 3:8) ਉਹ ਕੌਮਾਂ ਜੋ ਮਸੀਹੀ ਹੋਣ ਦਾ ਦਾਅਵਾ ਕਰਦੀਆਂ ਹਨ, ਪਰਮੇਸ਼ੁਰ ਦੀ ਨਜ਼ਰ ਵਿਚ ਖ਼ਾਸ ਕਰਕੇ ਧਿਕਾਰਨਯੋਗ ਹਨ। ਠੀਕ ਜਿਵੇਂ ਯਰੂਸ਼ਲਮ ਨੇ ਆਪਣੀ ਬੇਵਫ਼ਾਈ ਦੇ ਕਾਰਨ ਵੱਡੀ ਕੀਮਤ ਚੁਕਾਈ, ਉਸੇ ਤਰ੍ਹਾਂ ਮਸੀਹੀ-ਜਗਤ ਨੂੰ ਵੀ ਆਪਣੇ ਬਦਕਾਰ ਰਾਹਾਂ ਲਈ ਪਰਮੇਸ਼ੁਰ ਨੂੰ ਜਵਾਬ ਦੇਣਾ ਪਵੇਗਾ। ਸਫ਼ਨਯਾਹ ਦੇ ਦਿਨ ਵਿਚ ਯਹੂਦਾਹ ਅਤੇ ਯਰੂਸ਼ਲਮ ਦੇ ਵਿਰੁੱਧ ਘੋਸ਼ਿਤ ਕੀਤਾ ਗਿਆ ਈਸ਼ਵਰੀ ਨਿਆਉਂ, ਮਸੀਹੀ-ਜਗਤ ਦੇ ਗਿਰਜਿਆਂ ਅਤੇ ਸੰਪ੍ਰਦਾਵਾਂ ਉੱਤੇ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੁੰਦਾ ਹੈ। ਉਨ੍ਹਾਂ ਨੇ ਵੀ ਆਪਣੇ ਪਰਮੇਸ਼ੁਰ-ਨਿਰਾਦਰ ਸਿਧਾਂਤਾਂ ਦੇ ਦੁਆਰਾ ਸੱਚੀ ਉਪਾਸਨਾ ਨੂੰ ਦੂਸ਼ਿਤ ਕੀਤਾ ਹੈ, ਜਿਨ੍ਹਾਂ ਵਿੱਚੋਂ ਅਨੇਕ ਸਿਧਾਂਤ ਗ਼ੈਰ-ਮਸੀਹੀ ਮੂਲ ਤੋਂ ਹਨ। ਉਨ੍ਹਾਂ ਨੇ ਆਪਣੇ ਲੱਖਾਂ ਹੀ ਸਿਹਤਮੰਦ ਪੁੱਤਰਾਂ ਨੂੰ ਯੁੱਧ ਦੀ ਆਧੁਨਿਕ ਵੇਦੀ ਉੱਤੇ ਬਲੀ ਕੀਤਾ ਹੈ। ਇਸ ਤੋਂ ਇਲਾਵਾ, ਪ੍ਰਤਿਰੂਪੀ ਯਰੂਸ਼ਲਮ ਦੇ ਵਾਸੀ ਅਖਾਉਤੀ ਮਸੀਹੀਅਤ ਨੂੰ ਜੋਤਸ਼-ਵਿਦਿਆ, ਪ੍ਰੇਤਵਾਦ, ਅਤੇ ਹੀਣਤਾ ਭਰੀ ਲਿੰਗੀ ਅਨੈਤਿਕਤਾ ਦੇ ਨਾਲ ਰਲ-ਮਿਲਾਉਂਦੇ ਹਨ, ਜੋ ਕਿ ਬਆਲ ਉਪਾਸਨਾ ਦੀ ਯਾਦ ਦਿਲਾਉਂਦਾ ਹੈ।—ਸਫ਼ਨਯਾਹ 1:4, 5.
3. ਅੱਜ ਅਨੇਕ ਧਰਮ-ਨਿਰਪੇਖ ਆਗੂਆਂ ਅਤੇ ਰਾਜਨੀਤਿਕ ਸਰਕਾਰਾਂ ਦੇ ਬਾਰੇ ਕੀ ਕਿਹਾ ਜਾ ਸਕਦਾ ਹੈ, ਅਤੇ ਸਫ਼ਨਯਾਹ ਨੇ ਕੀ ਭਵਿੱਖਬਾਣੀ ਕੀਤੀ ਸੀ?
3 ਮਸੀਹੀ-ਜਗਤ ਦੇ ਅਨੇਕ ਰਾਜਨੀਤਿਕ ਆਗੂ ਗਿਰਜੇ ਵਿਚ ਉੱਘੇ ਹੋਣਾ ਪਸੰਦ ਕਰਦੇ ਹਨ। ਪਰੰਤੂ ਯਹੂਦਾਹ ਦੇ ‘ਸਰਦਾਰਾਂ’ ਦੇ ਸਮਾਨ, ਉਨ੍ਹਾਂ ਵਿੱਚੋਂ ਕਈ ਵਿਅਕਤੀ “ਗੱਜਦੇ ਬਬਰ ਸ਼ੇਰ” ਅਤੇ ਭੁੱਖੜ ‘ਬਘਿਆੜਾਂ’ ਦੀ ਤਰ੍ਹਾਂ ਲੋਕਾਂ ਤੋਂ ਲਾਭ ਉਠਾਉਂਦੇ ਹਨ। (ਸਫ਼ਨਯਾਹ 3:1-3) ਅਜਿਹੇ ਵਿਅਕਤੀਆਂ ਦੇ ਰਾਜਨੀਤਿਕ ਚਮਚੇ ‘ਆਪਣੇ ਮਾਲਕ ਦੇ ਘਰ ਨੂੰ ਅਨ੍ਹੇਰ ਅਤੇ ਛਲ ਨਾਲ ਭਰ ਰਹੇ ਹਨ।’ (ਸਫ਼ਨਯਾਹ 1:9) ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਆਮ ਹਨ। ਜਿੱਥੇ ਤਕ ਮਸੀਹੀ-ਜਗਤ ਦੇ ਅੰਦਰ ਅਤੇ ਬਾਹਰ ਦੀਆਂ ਰਾਜਨੀਤਿਕ ਸਰਕਾਰਾਂ ਦਾ ਸੰਬੰਧ ਹੈ, ਉਨ੍ਹਾਂ ਦੀ ਇਕ ਵਧਦੀ ਗਿਣਤੀ ਸੈਨਾਵਾਂ ਦੇ ਯਹੋਵਾਹ ਦੇ ਲੋਕਾਂ, ਅਰਥਾਤ ਉਸ ਦੇ ਗਵਾਹਾਂ ਨਾਲ ਇਕ ਘਿਰਣਿਤ “ਪੰਥ” ਦੇ ਤੌਰ ਤੇ ਵਿਵਹਾਰ ਕਰਦੇ ਹੋਏ, ਉਨ੍ਹਾਂ ਉੱਤੇ ‘ਸ਼ੇਖ਼ੀ ਮਾਰਦੇ ਹਨ।’ (ਸਫ਼ਨਯਾਹ 2:8; ਰਸੂਲਾਂ ਦੇ ਕਰਤੱਬ 24:5, 14) ਅਜਿਹੇ ਸਾਰੇ ਰਾਜਨੀਤਿਕ ਨੇਤਾਵਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਸੰਬੰਧ ਵਿਚ, ਸਫ਼ਨਯਾਹ ਨੇ ਭਵਿੱਖਬਾਣੀ ਕੀਤੀ: “ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਓਹਨਾਂ ਦਾ ਸੋਨਾ ਨਾ ਓਹਨਾਂ ਦੀ ਚਾਂਦੀ ਓਹਨਾਂ ਨੂੰ ਛੁਡਾਵੇਗੀ, ਪਰ ਉਹ ਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ, ਹਾਂ, ਧਰਤੀ ਦੇ ਸਭ ਵਾਸੀਆਂ ਦਾ ਅਚਾਣਕ ਅੰਤ ਕਰ ਦੇਵੇਗਾ!”—ਸਫ਼ਨਯਾਹ 1:18.
“ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ”
4. ਕੀ ਦਿਖਾਉਂਦਾ ਹੈ ਕਿ ਯਹੋਵਾਹ ਦੇ ਮਹਾਨ ਦਿਨ ਵਿੱਚੋਂ ਬਚਣ ਵਾਲੇ ਹੋਣਗੇ, ਪਰੰਤੂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ?
4 ਯਹੂਦਾਹ ਦੇ ਸਾਰੇ ਵਾਸੀ ਸੱਤਵੀਂ ਸਦੀ ਸਾ.ਯੁ.ਪੂ. ਵਿਚ ਨਾਸ਼ ਨਹੀਂ ਕੀਤੇ ਗਏ ਸਨ। ਇਸੇ ਤਰ੍ਹਾਂ, ਯਹੋਵਾਹ ਦੇ ਮਹਾਨ ਦਿਨ ਵਿੱਚੋਂ ਵੀ ਬਚਣ ਵਾਲੇ ਹੋਣਗੇ। ਅਜਿਹਿਆਂ ਨੂੰ ਯਹੋਵਾਹ ਨੇ ਆਪਣੇ ਨਬੀ ਸਫ਼ਨਯਾਹ ਦੇ ਦੁਆਰਾ ਕਿਹਾ: “ਇਸ ਤੋਂ ਪਹਿਲਾਂ ਕਿ ਹੁਕਮ ਕਾਇਮ ਹੋਵੇ, ਅਤੇ ਦਿਨ ਤੂੜੀ ਵਾਂਙੁ ਲੰਘ ਜਾਵੇ,—ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਤੱਤਾ ਕ੍ਰੋਧ ਤੁਹਾਡੇ ਉੱਤੇ ਆਵੇ, ਏਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆਵੇ! ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ, ਧਰਮ [“ਧਾਰਮਿਕਤਾ,” ਨਿ ਵ] ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ!”—ਸਫ਼ਨਯਾਹ 2:2, 3.
5. ਅੰਤ ਦੇ ਇਸ ਸਮੇਂ ਵਿਚ, ਸਫ਼ਨਯਾਹ ਦੀ ਚੇਤਾਵਨੀ ਨੂੰ ਸਭ ਤੋਂ ਪਹਿਲਾਂ ਕਿਨ੍ਹਾਂ ਨੇ ਧਿਆਨ ਦਿੱਤਾ, ਅਤੇ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਇਸਤੇਮਾਲ ਕੀਤਾ ਹੈ?
5 ਇਸ ਸੰਸਾਰ ਦੇ ਅੰਤ ਦੇ ਸਮੇਂ ਵਿਚ, ਇਸ ਭਵਿੱਖ-ਸੂਚਕ ਸੱਦੇ ਨੂੰ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੇ ਵਿਅਕਤੀ ਅਧਿਆਤਮਿਕ ਇਸਰਾਏਲੀਆਂ ਦਾ ਬਕੀਆ, ਅਰਥਾਤ ਮਸਹ ਕੀਤੇ ਹੋਏ ਮਸੀਹੀ ਸਨ। (ਰੋਮੀਆਂ 2:28, 29; 9:6; ਗਲਾਤੀਆਂ 6:16) ਧਾਰਮਿਕਤਾ ਅਤੇ ਮਸਕੀਨੀ ਨੂੰ ਭਾਲਣ ਤੇ ਅਤੇ ਯਹੋਵਾਹ ਦੇ ਨਿਆਇਕ ਫ਼ੈਸਲਿਆਂ ਲਈ ਆਦਰ ਦਿਖਾਉਣ ਤੇ, ਉਨ੍ਹਾਂ ਨੂੰ ਵੱਡੀ ਬਾਬੁਲ, ਅਰਥਾਤ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਤੋਂ ਛੁਡਾਇਆ ਗਿਆ, ਅਤੇ 1919 ਵਿਚ ਈਸ਼ਵਰੀ ਕਿਰਪਾ ਵਿਚ ਮੁੜ ਬਹਾਲ ਕੀਤਾ ਗਿਆ। ਉਸ ਸਮੇਂ ਤੋਂ, ਅਤੇ ਖ਼ਾਸ ਕਰਕੇ 1922 ਤੋਂ, ਇਹ ਵਫ਼ਾਦਾਰ ਬਕੀਆ ਨਿਡਰਤਾ ਦੇ ਨਾਲ ਗਿਰਜਿਆਂ ਅਤੇ ਮਸੀਹੀ-ਜਗਤ ਦੇ ਸੰਪ੍ਰਦਾਵਾਂ ਦੇ ਵਿਰੁੱਧ ਅਤੇ ਰਾਜਨੀਤਿਕ ਕੌਮਾਂ ਦੇ ਵਿਰੁੱਧ ਯਹੋਵਾਹ ਦੇ ਨਿਆਉਂ ਦਾ ਐਲਾਨ ਕਰਦਾ ਆਇਆ ਹੈ।
6. (ੳ) ਵਫ਼ਾਦਾਰ ਬਕੀਏ ਦੇ ਸੰਬੰਧ ਵਿਚ ਸਫ਼ਨਯਾਹ ਨੇ ਕੀ ਭਵਿੱਖਬਾਣੀ ਕੀਤੀ? (ਅ) ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਹੈ?
6 ਇਸ ਵਫ਼ਾਦਾਰ ਬਕੀਏ ਦੇ ਬਾਰੇ, ਸਫ਼ਨਯਾਹ ਨੇ ਭਵਿੱਖਬਾਣੀ ਕੀਤੀ: “ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕ ਛੱਡਾਂਗਾ, ਓਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ। ਇਸਰਾਏਲ ਦਾ ਬਕੀਆ ਬਦੀ ਨਾ ਕਰੇਗਾ, ਨਾ ਓਹ ਝੂਠ ਬੋਲਣਗੇ, ਨਾ ਓਹਨਾਂ ਦੇ ਮੂੰਹ ਵਿੱਚ ਫਰੇਬੀ ਜੀਭ ਮਿਲੇਗੀ, ਕਿਉਂ ਜੋ ਓਹ ਚਰਨਗੇ ਅਤੇ ਲੰਮੇ ਪੈਣਗੇ, ਅਤੇ ਕੋਈ ਓਹਨਾਂ ਨੂੰ ਨਾ ਡਰਾਵੇਗਾ।” (ਸਫ਼ਨਯਾਹ 3:12, 13) ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੇ ਹਮੇਸ਼ਾ ਯਹੋਵਾਹ ਦੇ ਨਾਂ ਨੂੰ ਸਭ ਤੋਂ ਅੱਗੇ ਰੱਖਿਆ ਹੈ, ਲੇਕਨ ਉਨ੍ਹਾਂ ਨੇ ਵਿਸ਼ੇਸ਼ ਕਰਕੇ 1931 ਤੋਂ ਇੰਜ ਕੀਤਾ, ਜਦੋਂ ਉਨ੍ਹਾਂ ਨੇ ਯਹੋਵਾਹ ਦੇ ਗਵਾਹ ਨਾਂ ਨੂੰ ਅਪਣਾਇਆ। (ਯਸਾਯਾਹ 43:10-12) ਯਹੋਵਾਹ ਦੀ ਸਰਬਸੱਤਾ ਦੇ ਵਾਦ-ਵਿਸ਼ੇ ਨੂੰ ਉਜਾਗਰ ਕਰਨ ਦੇ ਦੁਆਰਾ, ਉਨ੍ਹਾਂ ਨੇ ਉਸ ਈਸ਼ਵਰੀ ਨਾਂ ਦਾ ਆਦਰ ਕੀਤਾ ਹੈ, ਅਤੇ ਇਹ ਉਨ੍ਹਾਂ ਦੇ ਲਈ ਇਕ ਪਨਾਹ ਸਾਬਤ ਹੋਇਆ ਹੈ। (ਕਹਾਉਤਾਂ 18:10) ਯਹੋਵਾਹ ਨੇ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਬਹੁਤਾਤ ਵਿਚ ਖੁਆਇਆ ਹੈ, ਅਤੇ ਉਹ ਇਕ ਅਧਿਆਤਮਿਕ ਪਰਾਦੀਸ ਵਿਚ ਬਿਨਾਂ ਡਰ ਦੇ ਰਹਿੰਦੇ ਹਨ।—ਸਫ਼ਨਯਾਹ 3:16, 17.
“ਸਾਰੀਆਂ ਉੱਮਤਾਂ ਵਿੱਚ ਇੱਕ ਨਾਮ ਅਤੇ ਇੱਕ ਉਸਤਤ”
7, 8. (ੳ) ਅਧਿਆਤਮਿਕ ਇਸਰਾਏਲ ਦੇ ਬਕੀਏ ਉੱਤੇ ਹੋਰ ਕਿਹੜੀ ਭਵਿੱਖਬਾਣੀ ਪੂਰੀ ਹੋਈ ਹੈ? (ਅ) ਲੱਖਾਂ ਲੋਕਾਂ ਨੇ ਕੀ ਅਹਿਸਾਸ ਕਰ ਲਿਆ ਹੈ, ਅਤੇ ਇਸ ਦੇ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
7 ਯਹੋਵਾਹ ਦੇ ਨਾਂ ਨਾਲ ਅਤੇ ਉਸ ਦੇ ਬਚਨ ਦੇ ਧਾਰਮਿਕ ਸਿਧਾਂਤਾਂ ਨਾਲ ਬਕੀਏ ਦਾ ਗਹਿਰਾ ਲਗਾਉ ਅਣਡਿੱਠ ਨਹੀਂ ਕੀਤਾ ਗਿਆ ਹੈ। ਸੁਹਿਰਦ ਲੋਕਾਂ ਨੇ ਬਕੀਏ ਦੇ ਆਚਰਣ ਅਤੇ ਇਸ ਸੰਸਾਰ ਦੀ ਰਾਜਨੀਤਿਕ ਅਤੇ ਧਾਰਮਿਕ ਅਗਵਾਈ ਦੇ ਭ੍ਰਿਸ਼ਟਾਚਾਰ ਅਤੇ ਪਖੰਡ ਵਿਚਕਾਰ ਭਿੰਨਤਾ ਨੂੰ ਦੇਖਿਆ ਹੈ। ਯਹੋਵਾਹ ਨੇ ‘[ਅਧਿਆਤਮਿਕ] ਇਸਰਾਏਲ ਦੇ ਬਕੀਏ’ ਨੂੰ ਬਰਕਤਾਂ ਦਿੱਤੀਆਂ ਹਨ। ਉਸ ਨੇ ਉਨ੍ਹਾਂ ਨੂੰ ਇਸ ਵਿਸ਼ੇਸ਼-ਸਨਮਾਨ ਦੇ ਨਾਲ ਸਨਮਾਨਿਤ ਕੀਤਾ ਹੈ ਕਿ ਉਹ ਉਸ ਦੇ ਨਾਂ ਤੋਂ ਸੱਦੇ ਜਾਂਦੇ ਹਨ, ਅਤੇ ਉਸ ਨੇ ਉਨ੍ਹਾਂ ਨੂੰ ਧਰਤੀ ਦੀਆਂ ਉੱਮਤਾਂ ਦੇ ਦਰਮਿਆਨ ਇਕ ਨੇਕ-ਨਾਮੀ ਦਿੱਤੀ ਹੈ। ਇਹ ਬਿਲਕੁਲ ਸਫ਼ਨਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਹੈ: “ਉਸ ਸਮੇਂ ਮੈਂ ਤੁਹਾਨੂੰ ਅੰਦਰ ਲਿਆਵਾਂਗਾ, ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ, ਕਿਉਂ ਜੋ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਉੱਮਤਾਂ ਵਿੱਚ ਇੱਕ ਨਾਮ ਅਤੇ ਇੱਕ ਉਸਤਤ ਠਹਿਰਾਵਾਂਗਾ, ਜਦ ਮੈਂ ਤੁਹਾਡੇ ਅਸੀਰਾਂ ਨੂੰ ਤੁਹਾਡੀਆਂ ਅੱਖੀਆਂ ਦੇ ਸਾਹਮਣੇ ਮੋੜ ਲਿਆਵਾਂਗਾ, ਯਹੋਵਾਹ ਕਹਿੰਦਾ ਹੈ।”—ਸਫ਼ਨਯਾਹ 3:20.
8 ਸੰਨ 1935 ਤੋਂ, ਸ਼ਾਬਦਿਕ ਰੂਪ ਵਿਚ ਲੱਖਾਂ ਲੋਕਾਂ ਨੇ ਇਹ ਅਹਿਸਾਸ ਕਰ ਲਿਆ ਹੈ ਕਿ ਯਹੋਵਾਹ ਦੀ ਬਰਕਤ ਬਕੀਏ ਦੇ ਉੱਤੇ ਹੈ। ਉਹ ਖ਼ੁਸ਼ੀ ਦੇ ਨਾਲ ਇਨ੍ਹਾਂ ਅਧਿਆਤਮਿਕ ਯਹੂਦੀਆਂ, ਜਾਂ ਇਸਰਾਏਲੀਆਂ ਦੇ ਪਿੱਛੇ-ਪਿੱਛੇ ਇਹ ਕਹਿੰਦੇ ਹੋਏ ਚੱਲਦੇ ਹਨ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆਂ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕਰਯਾਹ 8:23) ਇਹ ‘ਹੋਰ ਭੇਡਾਂ’ ਮਸਹ ਕੀਤੇ ਹੋਏ ਬਕੀਏ ਵਿਚ “ਉਹ ਮਾਤਬਰ ਅਤੇ ਬੁੱਧਵਾਨ ਨੌਕਰ” ਦੇਖਦੇ ਹਨ, ਜਿਸ ਨੂੰ ਮਸੀਹ ਨੇ “ਆਪਣੇ ਸਾਰੇ [ਪਾਰਥਿਵ] ਮਾਲ ਮਤਾ ਉੱਤੇ” ਨਿਯੁਕਤ ਕੀਤਾ ਹੈ। ਉਹ ਧੰਨਵਾਦ ਸਹਿਤ ਇਸ ਨੌਕਰ ਵਰਗ ਦੁਆਰਾ “ਵੇਲੇ ਸਿਰ” ਤਿਆਰ ਕੀਤੇ ਗਏ ਅਧਿਆਤਮਿਕ ਭੋਜਨ ਵਿਚ ਹਿੱਸਾ ਲੈਂਦੇ ਹਨ।—ਯੂਹੰਨਾ 10:16; ਮੱਤੀ 24:45-47.
9. ਲੱਖਾਂ ਲੋਕਾਂ ਨੇ ਕਿਹੜੀ “ਭਾਸ਼ਾ” ਬੋਲਣੀ ਸਿੱਖੀ ਹੈ, ਅਤੇ ਹੋਰ ਭੇਡਾਂ ਕਿਹੜੇ ਮਹਾਨ ਕੰਮ ਵਿਚ ਮਸਹ ਕੀਤੇ ਹੋਏ ਬਕੀਏ ਦੇ ਨਾਲ “ਇੱਕ ਮਨ ਹੋ ਕੇ” ਸੇਵਾ ਕਰ ਰਹੀਆਂ ਹਨ?
9 ਬਕੀਏ ਦੇ ਨਾਲ-ਨਾਲ, ਲੱਖਾਂ ਦੀ ਤਾਦਾਦ ਵਿਚ ਇਹ ਹੋਰ ਭੇਡਾਂ “ਸ਼ੁੱਧ ਭਾਸ਼ਾ” ਦੀ ਇਕਸਾਰਤਾ ਵਿਚ ਜੀਵਨ ਬਤੀਤ ਕਰਨਾ ਅਤੇ ਬੋਲਣਾ ਸਿੱਖ ਰਹੀਆਂ ਹਨ।a ਯਹੋਵਾਹ ਨੇ ਸਫ਼ਨਯਾਹ ਦੇ ਦੁਆਰਾ ਭਵਿੱਖਬਾਣੀ ਕੀਤੀ: “ਤਦ ਮੈਂ ਸਾਫ਼ ਬੁੱਲ੍ਹਾਂ [“ਸ਼ੁੱਧ ਭਾਸ਼ਾ,” ਨਿ ਵ] ਦੇ ਲੋਕਾਂ ਵੱਲ ਮੁੜਾਂਗਾ, ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਂਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।” (ਸਫ਼ਨਯਾਹ 3:9) ਜੀ ਹਾਂ, ਇਹ ਹੋਰ ਭੇਡਾਂ ਇਕਮੁੱਠ ਹੋ ਕੇ ‘ਸਭ ਕੌਮਾਂ ਉੱਤੇ ਸਾਖੀ ਦੇ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ’ ਨੂੰ ਪ੍ਰਚਾਰ ਕਰਨ ਦੇ ਅਤਿ-ਆਵੱਸ਼ਕ ਕੰਮ ਵਿਚ “ਛੋਟੇ ਝੁੰਡ” ਦੇ ਮਸਹ ਕੀਤੇ ਹੋਏ ਸਦੱਸਾਂ ਦੇ ਨਾਲ “ਇੱਕ ਮਨ ਹੋ ਕੇ” ਯਹੋਵਾਹ ਦੀ ਸੇਵਾ ਕਰਦੀਆਂ ਹਨ।—ਲੂਕਾ 12:32; ਮੱਤੀ 24:14.
‘ਯਹੋਵਾਹ ਦਾ ਦਿਨ ਆਵੇਗਾ’
10. ਮਸਹ ਕੀਤੇ ਹੋਏ ਬਕੀਏ ਨੂੰ ਹਮੇਸ਼ਾ ਤੋਂ ਹੀ ਕਿਸ ਗੱਲ ਦਾ ਯਕੀਨ ਰਿਹਾ ਹੈ, ਅਤੇ ਇਕ ਵਰਗ ਦੇ ਤੌਰ ਤੇ ਉਹ ਕੀ ਦੇਖਣ ਦੇ ਲਈ ਜੀਉਂਦੇ ਰਹਿਣਗੇ?
10 ਮਸਹ ਕੀਤੇ ਹੋਏ ਬਕੀਏ ਨੇ ਰਸੂਲ ਪਤਰਸ ਦੇ ਪ੍ਰੇਰਿਤ ਕਥਨ ਨੂੰ ਹਮੇਸ਼ਾ ਮਨ ਵਿਚ ਰੱਖਿਆ ਹੈ: “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ। ਪਰੰਤੂ ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ।” (2 ਪਤਰਸ 3:9, 10) ਵਫ਼ਾਦਾਰ ਨੌਕਰ ਵਰਗ ਦੇ ਸਦੱਸਾਂ ਨੇ ਸਾਡੇ ਸਮੇਂ ਵਿਚ ਯਹੋਵਾਹ ਦੇ ਦਿਨ ਦੇ ਆਉਣ ਬਾਰੇ ਕਦੀ ਵੀ ਕੋਈ ਸੰਦੇਹ ਨਹੀਂ ਕੀਤਾ ਹੈ। ਉਹ ਮਹਾਨ ਦਿਨ ਮਸੀਹੀ-ਜਗਤ, ਅਰਥਾਤ ਪ੍ਰਤਿਰੂਪੀ ਯਰੂਸ਼ਲਮ, ਅਤੇ ਵੱਡੀ ਬਾਬੁਲ ਦੇ ਬਾਕੀ ਹਿੱਸਿਆਂ ਦੇ ਵਿਰੁੱਧ ਪਰਮੇਸ਼ੁਰ ਦੇ ਨਿਆਉਂ ਦੀ ਪੂਰਤੀ ਨਾਲ ਆਰੰਭ ਹੋਵੇਗਾ।—ਸਫ਼ਨਯਾਹ 1:2-4; ਪਰਕਾਸ਼ ਦੀ ਪੋਥੀ 17:1, 5; 19:1, 2.
11, 12. (ੳ) ਸਫ਼ਨਯਾਹ ਦੀ ਭਵਿੱਖਬਾਣੀ ਦਾ ਹੋਰ ਕਿਹੜਾ ਭਾਗ ਬਕੀਏ ਦੇ ਉੱਤੇ ਪੂਰਾ ਹੋਇਆ ਹੈ? (ਅ) ਮਸਹ ਕੀਤੇ ਹੋਏ ਬਕੀਏ ਨੇ ਇਸ ਹੁਕਮ, “ਤੇਰੇ ਹੱਥ ਢਿੱਲੇ ਨਾ ਪੈ ਜਾਣ” ਨੂੰ ਕਿਵੇਂ ਧਿਆਨ ਦਿੱਤਾ ਹੈ?
11 ਵਫ਼ਾਦਾਰ ਬਕੀਆ 1919 ਵਿਚ ਵੱਡੀ ਬਾਬੁਲ, ਅਰਥਾਤ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੀ ਅਧਿਆਤਮਿਕ ਕੈਦ ਤੋਂ ਛੁਡਾਏ ਜਾਣ ਤੇ ਆਨੰਦ ਕਰਦਾ ਹੈ। ਉਨ੍ਹਾਂ ਨੇ ਸਫ਼ਨਯਾਹ ਦੀ ਭਵਿੱਖਬਾਣੀ ਦੀ ਪੂਰਤੀ ਨੂੰ ਅਨੁਭਵ ਕੀਤਾ ਹੈ: “ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ, ਹੇ ਇਸਰਾਏਲ, ਨਾਰਾ ਮਾਰ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਬਾਗ ਬਾਗ ਹੋ! ਯਹੋਵਾਹ ਨੇ ਤੇਰੇ ਨਿਆਵਾਂ ਨੂੰ ਦੂਰ ਕੀਤਾ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ, ਇਸਰਾਏਲ ਦਾ ਪਾਤਸ਼ਾਹ, ਹਾਂ, ਯਹੋਵਾਹ ਤੇਰੇ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੀਂ। ਉਸ ਦਿਨ ਯਰੂਸ਼ਲਮ ਨੂੰ ਕਿਹਾ ਜਾਵੇਗਾ, ਨਾ ਡਰੀਂ! ਹੇ ਸੀਯੋਨ, ਤੇਰੇ ਹੱਥ ਢਿੱਲੇ ਨਾ ਪੈ ਜਾਣ! ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ।”—ਸਫ਼ਨਯਾਹ 3:14-17.
12 ਇਸ ਯਕੀਨ ਅਤੇ ਭਰਪੂਰ ਸਬੂਤ ਦੇ ਨਾਲ ਕਿ ਯਹੋਵਾਹ ਉਨ੍ਹਾਂ ਦੇ ਵਿਚਕਾਰ ਹੈ, ਮਸਹ ਕੀਤਾ ਹੋਇਆ ਬਕੀਆ ਨਿਡਰਤਾ ਦੇ ਨਾਲ ਆਪਣੀ ਈਸ਼ਵਰੀ ਕਾਰਜ-ਨਿਯੁਕਤੀ ਨੂੰ ਪੂਰਾ ਕਰਨ ਦੇ ਲਈ ਅੱਗੇ ਵਧਿਆ ਹੈ। ਉਨ੍ਹਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਪ੍ਰਚਾਰ ਕੀਤਾ ਹੈ ਅਤੇ ਮਸੀਹੀ-ਜਗਤ, ਵੱਡੀ ਬਾਬੁਲ ਦਿਆਂ ਬਾਕੀ ਹਿੱਸਿਆਂ, ਅਤੇ ਸ਼ਤਾਨ ਦੀ ਪੂਰੀ ਦੁਸ਼ਟ ਰੀਤੀ-ਵਿਵਸਥਾ ਦੇ ਵਿਰੁੱਧ ਯਹੋਵਾਹ ਦੇ ਨਿਆਉਂ ਨੂੰ ਜਾਣੂ ਕਰਵਾਇਆ ਹੈ। ਹਰ ਹਾਲਤ ਵਿਚ, 1919 ਤੋਂ ਲੈ ਕੇ ਕਈ ਦਸ਼ਕਾਂ ਦੇ ਦੌਰਾਨ, ਉਨ੍ਹਾਂ ਨੇ ਇਸ ਈਸ਼ਵਰੀ ਹੁਕਮ ਨੂੰ ਮੰਨਿਆ ਹੈ: “ਨਾ ਡਰੀਂ! ਹੇ ਸੀਯੋਨ, ਤੇਰੇ ਹੱਥ ਢਿੱਲੇ ਨਾ ਪੈ ਜਾਣ!” ਉਨ੍ਹਾਂ ਨੇ ਯਹੋਵਾਹ ਦੇ ਰਾਜ ਨੂੰ ਘੋਸ਼ਿਤ ਕਰਨ ਵਾਲੇ ਅਰਬਾਂ ਹੀ ਟ੍ਰੈਕਟਾਂ, ਰਸਾਲਿਆਂ, ਪੁਸਤਕਾਂ, ਅਤੇ ਪੁਸਤਿਕਾਵਾਂ ਨੂੰ ਵੰਡਣ ਵਿਚ ਆਪਣੇ ਹੱਥ ਨੂੰ ਢਿੱਲਾ ਨਹੀਂ ਕੀਤਾ ਹੈ। ਉਹ ਉਨ੍ਹਾਂ ਹੋਰ ਭੇਡਾਂ ਲਈ ਇਕ ਨਿਹਚਾ-ਵਧਾਉ ਉਦਾਹਰਣ ਰਹੇ ਹਨ ਜੋ, 1935 ਤੋਂ ਲੈ ਕੇ, ਉਨ੍ਹਾਂ ਦੇ ਨਾਲ ਆ ਮਿਲੀਆਂ ਹਨ।
“ਤੇਰੇ ਹੱਥ ਢਿੱਲੇ ਨਾ ਪੈ ਜਾਣ”
13, 14. (ੳ) ਕੁਝ ਯਹੂਦੀ ਲੋਕ ਯਹੋਵਾਹ ਦੀ ਸੇਵਾ ਕਰਨ ਤੋਂ ਕਿਉਂ ਪਿੱਛੇ ਹਟ ਗਏ ਸਨ, ਅਤੇ ਇਹ ਕਿਵੇਂ ਪ੍ਰਗਟ ਹੋਇਆ? (ਅ) ਸਾਡੇ ਲਈ ਕੀ ਕਰਨਾ ਮੂਰਖਤਾਪੂਰਣ ਹੋਵੇਗਾ, ਅਤੇ ਸਾਨੂੰ ਕਿਹੜੇ ਕੰਮ ਵਿਚ ਆਪਣੇ ਹੱਥ ਢਿੱਲੇ ਨਹੀਂ ਪੈਣ ਦੇਣੇ ਚਾਹੀਦੇ ਹਨ?
13 ਜਦ ਕਿ ਅਸੀਂ ਯਹੋਵਾਹ ਦੇ ਮਹਾਨ ਦਿਨ ਲਈ ‘ਠਹਿਰੇ ਰਹਿੰਦੇ’ ਹਾਂ, ਅਸੀਂ ਸਫ਼ਨਯਾਹ ਦੀ ਭਵਿੱਖਬਾਣੀ ਤੋਂ ਕਿਸ ਤਰ੍ਹਾਂ ਵਿਵਹਾਰਕ ਮਦਦ ਪ੍ਰਾਪਤ ਕਰ ਸਕਦੇ ਹਾਂ? ਪਹਿਲਾਂ, ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਕਿ ਅਸੀਂ ਸਫ਼ਨਯਾਹ ਦੇ ਦਿਨ ਦਿਆਂ ਉਨ੍ਹਾਂ ਯਹੂਦੀਆਂ ਦੀ ਤਰ੍ਹਾਂ ਨਾ ਬਣੀਏ ਜੋ ਯਹੋਵਾਹ ਦੇ ਦਿਨ ਦੀ ਨੇੜਤਾ ਬਾਰੇ ਸੰਦੇਹ ਕਰਨ ਦੇ ਕਾਰਨ ਯਹੋਵਾਹ ਦਾ ਅਨੁਸਰਣ ਕਰਨ ਤੋਂ ਪਿੱਛੇ ਹਟ ਗਏ ਸਨ। ਅਜਿਹੇ ਯਹੂਦੀਆਂ ਨੇ ਆਪਣਾ ਸੰਦੇਹ ਜ਼ਰੂਰੀ ਤੌਰ ਤੇ ਖੁਲ੍ਹੇ-ਆਮ ਪ੍ਰਗਟ ਨਹੀਂ ਕੀਤਾ, ਲੇਕਨ ਉਨ੍ਹਾਂ ਦੀ ਕ੍ਰਿਆ-ਵਿਧੀ ਨੇ ਪ੍ਰਗਟ ਕੀਤਾ ਕਿ ਉਨ੍ਹਾਂ ਨੇ ਅਸਲ ਵਿਚ ਇਹ ਵਿਸ਼ਵਾਸ ਨਹੀਂ ਕੀਤਾ ਕਿ ਯਹੋਵਾਹ ਦਾ ਮਹਾਨ ਦਿਨ ਨੇੜੇ ਸੀ। ਉਨ੍ਹਾਂ ਨੇ ਯਹੋਵਾਹ ਲਈ ਠਹਿਰੇ ਰਹਿਣ ਦੀ ਬਜਾਇ ਆਪਣਾ ਧਿਆਨ ਧਨ ਨੂੰ ਇਕੱਠਾ ਕਰਨ ਉੱਤੇ ਕੇਂਦ੍ਰਿਤ ਕੀਤਾ।—ਸਫ਼ਨਯਾਹ 1:12, 13; 3:8.
14 ਅੱਜ ਆਪਣੇ ਦਿਲਾਂ ਵਿਚ ਸੰਦੇਹ ਨੂੰ ਜੜ ਫੜਨ ਦੇਣ ਦਾ ਸਮਾਂ ਨਹੀਂ ਹੈ। ਆਪਣੇ ਮਨਾਂ ਜਾਂ ਦਿਲਾਂ ਵਿਚ ਯਹੋਵਾਹ ਦੇ ਦਿਨ ਦੇ ਆਉਣ ਨੂੰ ਮੁਲਤਵੀ ਕਰਨਾ ਬਹੁਤ ਹੀ ਮੂਰਖਤਾਪੂਰਣ ਗੱਲ ਹੋਵੇਗੀ। (2 ਪਤਰਸ 3:1-4, 10) ਸਾਨੂੰ ਯਹੋਵਾਹ ਦਾ ਅਨੁਸਰਣ ਕਰਨ ਤੋਂ ਪਿੱਛੇ ਹਟਣ ਜਾਂ ਉਸ ਦੀ ਸੇਵਾ ਵਿਚ ‘ਆਪਣੇ ਹੱਥ ਢਿੱਲੇ ਪੈ ਲੈਣ’ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਵਿਚ ਸ਼ਾਮਲ ਹੈ ਕਿ ਅਸੀਂ “ਖੁਸ਼ ਖਬਰੀ” ਪ੍ਰਚਾਰ ਕਰਨ ਦੇ ਆਪਣੇ ਕੰਮ ਨੂੰ “ਢਿੱਲੇ ਹੱਥ” ਨਾਲ ਨਾ ਕਰੀਏ।—ਕਹਾਉਤਾਂ 10:4; ਮਰਕੁਸ 13:10.
ਉਦਾਸੀਨਤਾ ਦੇ ਵਿਰੁੱਧ ਲੜਨਾ
15. ਕਿਹੜੀ ਚੀਜ਼ ਯਹੋਵਾਹ ਦੀ ਸੇਵਾ ਵਿਚ ਸਾਡੇ ਹੱਥ ਨੂੰ ਢਿੱਲਾ ਕਰ ਸਕਦੀ ਹੈ, ਅਤੇ ਇਸ ਸਮੱਸਿਆ ਨੂੰ ਸਫ਼ਨਯਾਹ ਦੀ ਭਵਿੱਖਬਾਣੀ ਵਿਚ ਕਿਵੇਂ ਪੂਰਵ-ਸੂਚਿਤ ਕੀਤਾ ਗਿਆ ਸੀ?
15 ਦੂਜਾ, ਸਾਨੂੰ ਉਦਾਸੀਨਤਾ ਦੇ ਕਮਜ਼ੋਰ ਕਰਨ ਵਾਲੇ ਅਸਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਅਨੇਕ ਪੱਛਮੀ ਦੇਸ਼ਾਂ ਵਿਚ, ਅਧਿਆਤਮਿਕ ਗੱਲਾਂ ਬਾਰੇ ਬੇਪਰਵਾਹੀ, ਖ਼ੁਸ਼ ਖ਼ਬਰੀ ਦੇ ਕੁਝ ਪ੍ਰਚਾਰਕਾਂ ਦੇ ਵਿਚਕਾਰ ਹਿੰਮਤ-ਸ਼ਿਕਨੀ ਦਾ ਇਕ ਕਾਰਨ ਬਣ ਸਕਦੀ ਹੈ। ਅਜਿਹੀ ਉਦਾਸੀਨਤਾ ਸਫ਼ਨਯਾਹ ਦੇ ਦਿਨ ਵਿਚ ਵੀ ਮੌਜੂਦ ਸੀ। ਯਹੋਵਾਹ ਨੇ ਆਪਣੇ ਨਬੀ ਦੇ ਦੁਆਰਾ ਬਿਆਨ ਕੀਤਾ: “ਮੈਂ . . . ਓਹਨਾਂ ਆਦਮੀਆਂ ਨੂੰ ਸਜ਼ਾ ਦਿਆਂਗਾ . . . ਜੋ ਆਪਣੇ ਮਨਾਂ ਵਿੱਚ ਕਹਿੰਦੇ ਹਨ, ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ਕਰੇਗੇ।” (ਸਫ਼ਨਯਾਹ 1:12) ਇਸ ਪਦ ਉੱਤੇ ਕੇਮਬ੍ਰਿਜ ਬਾਈਬਲ ਫ਼ੌਰ ਸਕੂਲਜ਼ ਐਂਡ ਕੌਲੇਜਿਜ਼ ਵਿਚ ਲਿਖਦੇ ਹੋਏ, ਏ. ਬੀ. ਡੇਵਿਡਸਨ ਨੇ ਬਿਆਨ ਕੀਤਾ ਕਿ ਇਹ ਉਨ੍ਹਾਂ ਲੋਕਾਂ ਨੂੰ ਸੰਕੇਤ ਕਰਦਾ ਹੈ ਜੋ “ਮਨੁੱਖਜਾਤੀ ਦਿਆਂ ਮਾਮਲਿਆਂ ਵਿਚ ਉੱਚ ਸ਼ਕਤੀ ਵੱਲੋਂ ਕੋਈ ਵੀ ਦਖ਼ਲਅੰਦਾਜ਼ੀ ਦੇ ਸੰਬੰਧ ਵਿਚ ਨਿਰਭਾਵ ਉਦਾਸੀਨਤਾ ਵਿਚ ਜਾਂ ਇੱਥੋਂ ਤਕ ਕਿ ਅਵਿਸ਼ਵਾਸ ਵਿਚ ਡੁੱਬ ਚੁੱਕੇ ਹਨ।”
16. ਮਸੀਹੀ-ਜਗਤ ਦਿਆਂ ਗਿਰਜਿਆਂ ਦੇ ਅਨੇਕ ਸਦੱਸਾਂ ਦੇ ਦਰਮਿਆਨ ਕਿਹੜੀ ਮਨੋ-ਦਸ਼ਾ ਪਾਈ ਜਾਂਦੀ ਹੈ, ਪਰੰਤੂ ਯਹੋਵਾਹ ਸਾਨੂੰ ਕੀ ਉਤਸ਼ਾਹ ਦਿੰਦਾ ਹੈ?
16 ਧਰਤੀ ਦੇ ਅਨੇਕ ਭਾਗਾਂ ਵਿਚ, ਖ਼ਾਸ ਕਰਕੇ ਜ਼ਿਆਦਾ ਅਮੀਰ ਦੇਸ਼ਾਂ ਵਿਚ ਅੱਜ ਉਦਾਸੀਨਤਾ ਇਕ ਪ੍ਰਚਲਿਤ ਰਵੱਈਆ ਹੈ। ਮਸੀਹੀ-ਜਗਤ ਦਿਆਂ ਗਿਰਜਿਆਂ ਦੇ ਸਦੱਸ ਵੀ ਇਹ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਹਨ ਕਿ ਯਹੋਵਾਹ ਪਰਮੇਸ਼ੁਰ ਸਾਡੇ ਦਿਨ ਵਿਚ ਮਾਨਵੀ ਮਾਮਲਿਆਂ ਵਿਚ ਦਖ਼ਲ ਦੇਵੇਗਾ। ਉਨ੍ਹਾਂ ਤਕ ਰਾਜ ਦੀ ਖ਼ੁਸ਼ ਖ਼ਬਰੀ ਪਹੁੰਚਾਉਣ ਦਿਆਂ ਸਾਡੇ ਜਤਨਾਂ ਨੂੰ ਉਹ ਜਾਂ ਤਾਂ ਇਕ ਸੰਦੇਹਵਾਦੀ ਮੁਸਕਾਨ ਨਾਲ ਜਾਂ ਇਕ ਰੁੱਖੇ ਜਵਾਬ “ਮੈਨੂੰ ਦਿਲਚਸਪੀ ਨਹੀਂ ਹੈ!” ਦੇ ਨਾਲ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਨ੍ਹਾਂ ਹਾਲਤਾਂ ਦੇ ਅਧੀਨ, ਗਵਾਹੀ ਕੰਮ ਵਿਚ ਜੁਟੇ ਰਹਿਣਾ ਇਕ ਅਸਲ ਚੁਣੌਤੀ ਹੋ ਸਕਦੀ ਹੈ। ਇਹ ਸਾਡੇ ਧੀਰਜ ਨੂੰ ਪਰਖਦੀ ਹੈ। ਪਰੰਤੂ ਸਫ਼ਨਯਾਹ ਦੀ ਭਵਿੱਖਬਾਣੀ ਦੇ ਰਾਹੀਂ, ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਇਹ ਕਹਿੰਦੇ ਹੋਏ ਸ਼ਕਤੀ ਪ੍ਰਦਾਨ ਕਰਦਾ ਹੈ: ‘ਤੇਰੇ ਹੱਥ ਢਿੱਲੇ ਨਾ ਪੈ ਜਾਣ! ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ। ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ, ਉਹ ਆਪਣੇ ਪ੍ਰੇਮ ਵਿੱਚ ਚੁੱਪ ਰਹੇਗਾ, ਉਹ ਤੇਰੇ ਕਾਰਨ ਜੈਕਾਰਿਆਂ ਨਾਲ ਨਿਹਾਲ ਹੋਵੇਗਾ।’—ਸਫ਼ਨਯਾਹ 3:16, 17, ਫੁਟਨੋਟ।
17. ਜ਼ਿਆਦਾ ਨਵੇਂ ਵਿਅਕਤੀਆਂ ਨੂੰ ਹੋਰ ਭੇਡਾਂ ਦੇ ਦਰਮਿਆਨ ਕਿਹੜੇ ਉੱਤਮ ਉਦਾਹਰਣ ਦਾ ਅਨੁਸਰਣ ਕਰਨਾ ਚਾਹੀਦਾ ਹੈ, ਅਤੇ ਕਿਵੇਂ?
17 ਯਹੋਵਾਹ ਦੇ ਲੋਕਾਂ ਦੇ ਆਧੁਨਿਕ-ਦਿਨ ਦੇ ਇਤਿਹਾਸ ਵਿਚ ਇਹ ਇਕ ਹਕੀਕਤ ਹੈ ਕਿ ਬਕੀਏ ਨੇ, ਨਾਲੇ ਹੋਰ ਭੇਡਾਂ ਦੇ ਦਰਮਿਆਨ ਜ਼ਿਆਦਾ ਬਿਰਧ ਵਿਅਕਤੀਆਂ ਨੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਇਕ ਜ਼ਬਰਦਸਤ ਇਕੱਤਰੀਕਰਣ ਦਾ ਕੰਮ ਸੰਪੰਨ ਕੀਤਾ ਹੈ। ਇਨ੍ਹਾਂ ਸਾਰੇ ਵਫ਼ਾਦਾਰ ਮਸੀਹੀਆਂ ਨੇ ਦਸ਼ਕਾਂ ਦੇ ਦੌਰਾਨ ਧੀਰਜ ਦਿਖਾਇਆ ਹੈ। ਉਨ੍ਹਾਂ ਨੇ ਮਸੀਹੀ ਜਗਤ ਵਿਚ ਬਹੁਮਤ ਵੱਲੋਂ ਉਦਾਸੀਨਤਾ ਦੇ ਕਾਰਨ ਆਪਣੇ ਆਪ ਨੂੰ ਨਿਰਉਤਸ਼ਾਹਿਤ ਨਹੀਂ ਹੋਣ ਦਿੱਤਾ ਹੈ। ਇਸ ਲਈ ਇੰਜ ਹੋਵੇ ਕਿ ਹੋਰ ਭੇਡਾਂ ਦੇ ਦਰਮਿਆਨ ਜ਼ਿਆਦਾ ਨਵੇਂ ਵਿਅਕਤੀ ਅਧਿਆਤਮਿਕ ਮਾਮਲਿਆਂ ਦੇ ਪ੍ਰਤੀ ਦਿਖਾਈ ਗਈ ਉਦਾਸੀਨਤਾ ਤੋਂ ਆਪਣੇ ਆਪ ਨੂੰ ਨਿਰਉਤਸ਼ਾਹਿਤ ਨਾ ਹੋਣ ਦੇਣ, ਜੋ ਅੱਜ ਅਨੇਕ ਦੇਸ਼ਾਂ ਵਿਚ ਇੰਨੀ ਪ੍ਰਚਲਿਤ ਹੈ। ਉਹ ਆਪਣੇ ‘ਹੱਥ ਢਿੱਲੇ ਪੈਣ,’ ਜਾਂ ਨਰਮ ਪੈਣ ਨਾ ਦੇਣ। ਉਹ ਪਹਿਰਾਬੁਰਜ, ਅਵੇਕ!, ਅਤੇ ਦੂਜੇ ਉੱਤਮ ਪ੍ਰਕਾਸ਼ਨ ਪੇਸ਼ ਕਰਨ ਦੇ ਹਰ ਮੌਕੇ ਤੋਂ ਫ਼ਾਇਦਾ ਚੁੱਕਣ, ਜਿਨ੍ਹਾਂ ਨੂੰ ਖ਼ਾਸ ਤੌਰ ਤੇ ਭੇਡ-ਸਮਾਨ ਲੋਕਾਂ ਨੂੰ ਯਹੋਵਾਹ ਦੇ ਦਿਨ ਦੇ ਬਾਰੇ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਬਰਕਤਾਂ ਦੇ ਬਾਰੇ ਸੱਚਾਈ ਸਿੱਖਣ ਵਿਚ ਮਦਦ ਕਰਨ ਲਈ ਤਿਆਰ ਕੀਤਾ ਜਾਂਦਾ ਹੈ।
ਉਸ ਮਹਾਨ ਦਿਨ ਨੂੰ ਉਡੀਕਦੇ ਹੋਏ ਅੱਗੇ ਵਧੋ!
18, 19. (ੳ) ਮੱਤੀ 24:13 ਅਤੇ ਯਸਾਯਾਹ 35:3, 4 ਵਿਚ ਸਾਨੂੰ ਧੀਰਜ ਰੱਖਣ ਦੇ ਲਈ ਕਿਹੜਾ ਉਤਸ਼ਾਹ ਮਿਲਦਾ ਹੈ? (ਅ) ਅਸੀਂ ਕਿਵੇਂ ਬਰਕਤ ਪਾਵਾਂਗੇ ਜੇਕਰ ਅਸੀਂ ਯਹੋਵਾਹ ਦੀ ਸੇਵਾ ਵਿਚ ਇਕਮੁੱਠ ਹੋ ਕੇ ਅੱਗੇ ਵਧਦੇ ਜਾਈਏ?
18 ਯਿਸੂ ਨੇ ਕਿਹਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਇਸ ਲਈ, ਜਿਉਂ-ਜਿਉਂ ਅਸੀਂ ਯਹੋਵਾਹ ਦੇ ਮਹਾਨ ਦਿਨ ਨੂੰ ਉਡੀਕਦੇ ਹਾਂ, ਕੋਈ ‘ਢਿੱਲੇ ਹੱਥ’ ਜਾਂ ‘ਹਿੱਲਦੇ ਗੋਡੇ’ ਨਹੀਂ ਹੋਣੇ ਚਾਹੀਦੇ ਹਨ! (ਯਸਾਯਾਹ 35:3, 4) ਸਫ਼ਨਯਾਹ ਦੀ ਭਵਿੱਖਬਾਣੀ ਯਹੋਵਾਹ ਦੇ ਸੰਬੰਧ ਵਿਚ ਭਰੋਸਾ ਦਿੰਦੇ ਹੋਏ ਬਿਆਨ ਕਰਦੀ ਹੈ: “ਉਹ ਸਮਰੱਥੀ ਬਚਾਉਣ ਵਾਲਾ ਹੈ।” (ਸਫ਼ਨਯਾਹ 3:17) ਜੀ ਹਾਂ, ਯਹੋਵਾਹ “ਵੱਡੀ ਬਿਪਤਾ” ਦੇ ਆਖ਼ਰੀ ਭਾਗ ਵਿੱਚੋਂ “ਵੱਡੀ ਭੀੜ” ਨੂੰ ਬਚਾਵੇਗਾ, ਜਦੋਂ ਉਹ ਆਪਣੇ ਪੁੱਤਰ ਨੂੰ ਉਨ੍ਹਾਂ ਰਾਜਨੀਤਿਕ ਕੌਮਾਂ ਨੂੰ ਚਕਨਾਚੂਰ ਕਰਨ ਦਾ ਆਦੇਸ਼ ਦੇਵੇਗਾ ਜੋ ਉਸ ਦੀ ਪਰਜਾ ਉੱਤੇ ‘ਆਪਣੀ ਵਡਿਆਈ ਕਰਦੇ’ ਹਨ।—ਪਰਕਾਸ਼ ਦੀ ਪੋਥੀ 7:9, 14; ਸਫ਼ਨਯਾਹ 2:10, 11; ਜ਼ਬੂਰ 2:7-9.
19 ਜਿਉਂ ਹੀ ਯਹੋਵਾਹ ਦਾ ਮਹਾਨ ਦਿਨ ਨੇੜੇ ਆਉਂਦਾ ਜਾਂਦਾ ਹੈ, ਅਸੀਂ ਉਸ ਦੀ ਸੇਵਾ “ਇੱਕ ਮਨ ਹੋ ਕੇ” ਕਰਦੇ ਹੋਏ, ਸਰਗਰਮੀ ਦੇ ਨਾਲ ਅੱਗੇ ਵਧਦੇ ਜਾਈਏ! (ਸਫ਼ਨਯਾਹ 3:9) ਇੰਜ ਕਰਦੇ, ਅਸੀਂ ਆਪ ਅਤੇ ਅਣਗਿਣਤ ਦੂਜੇ ਵਿਅਕਤੀ ‘ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹਿਣ’ ਦੀ ਸਥਿਤੀ ਵਿਚ ਹੋਵਾਂਗੇ ਅਤੇ ਉਸ ਦੇ ਪਵਿੱਤਰ ਨਾਂ ਦੀ ਪਵਿੱਤਰੀਕਰਣ ਨੂੰ ਦੇਖਾਂਗੇ। (w96 3/1)
[ਫੁਟਨੋਟ]
a “ਸ਼ੁੱਧ ਭਾਸ਼ਾ” ਦੇ ਪੂਰਣ ਚਰਚੇ ਦੇ ਲਈ, ਪਹਿਰਾਬੁਰਜ (ਅੰਗ੍ਰੇਜ਼ੀ), ਅਪ੍ਰੈਲ 1, 1991, ਸਫ਼ੇ 20-5, ਅਤੇ ਮਈ 1, 1991, ਸਫ਼ੇ 10-20 ਨੂੰ ਦੇਖੋ।
ਪੁਨਰ-ਵਿਚਾਰ ਵਿਚ
◻ ਮਸੀਹੀ-ਜਗਤ ਦੇ ਅੰਦਰ ਧਾਰਮਿਕ ਪਰਿਸਥਿਤੀ ਕਿਹੜੇ ਪਹਿਲੂਆਂ ਵਿਚ ਸਫ਼ਨਯਾਹ ਦੇ ਦਿਨ ਦੀ ਪਰਿਸਥਿਤੀ ਨਾਲ ਮੇਲ ਖਾਂਦੀ ਹੈ?
◻ ਅੱਜ ਅਨੇਕ ਰਾਜਨੀਤਿਕ ਆਗੂ ਸਫ਼ਨਯਾਹ ਦੇ ਸਮੇਂ ਦੇ ਧਰਮ-ਨਿਰਪੇਖ ‘ਸਰਦਾਰਾਂ’ ਦੇ ਨਾਲ ਕਿਸ ਤਰ੍ਹਾਂ ਮਿਲਦੇ-ਜੁਲਦੇ ਹਨ?
◻ ਸਫ਼ਨਯਾਹ ਵਿਚ ਬਕੀਏ ਉੱਤੇ ਕਿਹੜੇ ਵਾਅਦੇ ਪੂਰੇ ਹੋਏ ਹਨ?
◻ ਲੱਖਾਂ ਲੋਕਾਂ ਨੇ ਕੀ ਅਹਿਸਾਸ ਕਰ ਲਿਆ ਹੈ?
◻ ਸਾਨੂੰ ਯਹੋਵਾਹ ਦੀ ਸੇਵਾ ਵਿਚ ਆਪਣੇ ਹੱਥ ਕਿਉਂ ਢਿੱਲੇ ਨਹੀਂ ਪੈਣ ਦੇਣੇ ਚਾਹੀਦੇ ਹਨ?
[ਸਫ਼ੇ 14 ਉੱਤੇ ਤਸਵੀਰਾਂ]
ਸਫ਼ਨਯਾਹ ਦੀ ਤਰ੍ਹਾਂ, ਮਸਹ ਕੀਤੇ ਹੋਏ ਮਸੀਹੀਆਂ ਦਾ ਵਫ਼ਾਦਾਰ ਬਕੀਆ ਨਿਡਰਤਾ ਦੇ ਨਾਲ ਯਹੋਵਾਹ ਦੇ ਨਿਆਉ ਦਾ ਐਲਾਨ ਕਰਦਾ ਆਇਆ ਹੈ
[ਸਫ਼ੇ 17 ਉੱਤੇ ਤਸਵੀਰਾਂ]
‘ਹੋਰ ਭੇਡਾਂ’ ਨੇ ਲੋਕਾਂ ਦੀ ਉਦਾਸੀਨਤਾ ਦੇ ਕਾਰਨ ਆਪਣੇ ਆਪ ਨੂੰ ਨਿਰਉਤਸ਼ਾਹਿਤ ਨਹੀਂ ਹੋਣ ਦਿੱਤਾ ਹੈ