ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 6/1 ਸਫ਼ਾ 31
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਦਾ ਰਾਜ ਕੀ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • “ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਪਰਮੇਸ਼ੁਰ ਦਾ ਰਾਜ ਹਰ ਪੱਖੋਂ ਉੱਤਮ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 6/1 ਸਫ਼ਾ 31

ਪਾਠਕਾਂ ਵੱਲੋਂ ਸਵਾਲ

ਅਸੀਂ ਕਦੇ-ਕਦੇ ਭਰਾਵਾਂ ਨੂੰ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਗੱਲ ਕਰਦੇ ਹੋਏ ਜਾਂ ਪ੍ਰਾਰਥਨਾ ਕਰਦੇ ਹੋਏ ਸੁਣਦੇ ਹਾਂ। ਕੀ ਇਹ ਇਕ ਸਹੀ ਅਭਿਵਿਅਕਤੀ ਹੈ?

ਪੱਕੇ ਤੌਰ ਤੇ, ਇਹ ਗੱਲਾਂ ਨੂੰ ਅਭਿਵਿਅਕਤ ਕਰਨ ਦਾ ਇਕ ਸ਼ਾਸਤਰ ਸੰਬੰਧੀ ਤਰੀਕਾ ਨਹੀਂ ਹੈ। ਪਰਮੇਸ਼ੁਰ ਦਾ ਰਾਜ ਸਵਰਗੀ ਹੈ। ਇਸ ਲਈ, ਰਸੂਲ ਪੌਲੁਸ ਲਿਖ ਸਕਿਆ: “ਪ੍ਰਭੁ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸੁਰਗੀ ਰਾਜ ਲਈ ਸਮ੍ਹਾਲ ਰੱਖੇਗਾ! ਉਹ ਦੀ ਵਡਿਆਈ ਜੁੱਗੋ ਜੁੱਗ ਹੋਵੇ। ਆਮੀਨ।”—2 ਤਿਮੋਥਿਉਸ 4:18; ਮੱਤੀ 13:44; 1 ਕੁਰਿੰਥੀਆਂ 15:50.

ਰਾਜ ਨੂੰ 1914 ਵਿਚ ਸਵਰਗ ਵਿਖੇ ਸਥਾਪਿਤ ਕੀਤਾ ਗਿਆ ਸੀ, ਅਤੇ ਇਸ ਦਾ ਮੁੜ ਬਹਾਲ ਕੀਤੇ ਗਏ ਪਾਰਥਿਵ ਪਰਾਦੀਸ ਵਿਚ ਜਾਂ ਕਿਤੇ ਹੋਰ ਥਾਂ ਕਦੇ ਵੀ ਤਬਾਦਲਾ ਨਹੀਂ ਕੀਤਾ ਜਾਵੇਗਾ। ਯਿਸੂ ਮਸੀਹ ਇਸ ਰਾਜ ਦਾ ਰਾਜਾ ਹੈ। ਰਾਜੇ ਦੇ ਤੌਰ ਤੇ, ਯਿਸੂ ਦਾ ਦੂਤਾਂ ਦੇ ਉੱਤੇ ਅਧਿਕਾਰ ਹੈ। ਇਸ ਲਈ, ਉਸ ਦੀ ਹਕੂਮਤ ਦੀ ਉਚਿਤ ਥਾਂ ਸਵਰਗ ਵਿਚ ਪਰਮੇਸ਼ੁਰ ਦੇ ਸੱਜੇ ਹੱਥ ਹੈ। ਮਸਹ ਕੀਤੇ ਹੋਏ ਮਸੀਹੀ ਸਵਰਗ ਵਿਚ ਰਾਜਿਆਂ ਅਤੇ ਜਾਜਕਾਂ ਦੇ ਤੌਰ ਤੇ ਉਸ ਨਾਲ ਮਿਲ ਜਾਂਦੇ ਹਨ।—ਅਫ਼ਸੀਆਂ 1:19-21; ਪਰਕਾਸ਼ ਦੀ ਪੋਥੀ 5:9, 10; 20:6.

ਤਾਂ ਫਿਰ, ਕੀ ਇਸ ਦਾ ਇਹ ਅਰਥ ਹੈ ਕਿ ਸਾਨੂੰ ਹੁਣ ਪਰਮੇਸ਼ੁਰ ਦੇ ਅੱਗੇ ਉਸ ਬੇਨਤੀ ਦਾ ਪ੍ਰਗਟਾਉ ਨਹੀਂ ਕਰਨਾ ਚਾਹੀਦਾ ਹੈ ਜਿਹੜੀ ਕਿ ਪ੍ਰਭੂ ਦੀ ਪ੍ਰਾਰਥਨਾ ਦੇ ਉਸ ਭਾਗ ਵਿਚ ਪਾਈ ਜਾਂਦੀ ਹੈ ਜੋ ਕਹਿੰਦਾ ਹੈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ”? (ਮੱਤੀ 6:10) ਇਸ ਦੇ ਉਲਟ, ਉਹ ਪ੍ਰਾਰਥਨਾ ਉਚਿਤ ਹੈ ਅਤੇ ਅਜੇ ਵੀ ਬਹੁਤ ਅਰਥ ਰੱਖਦੀ ਹੈ।

ਪਰਮੇਸ਼ੁਰ ਦਾ ਰਾਜ ਅਜੇ ਇਕ ਨਿਰਣਾਜਨਕ ਤਰੀਕੇ ਨਾਲ ਇਸ ਧਰਤੀ ਦੇ ਪ੍ਰਤੀ ਕਾਰਵਾਈ ਕਰੇਗਾ, ਅਤੇ ਸਾਡੇ ਮਨ ਵਿਚ ਇਹੋ ਹੀ ਗੱਲ ਹੁੰਦੀ ਹੈ ਜਦੋਂ ਅਸੀਂ ਪ੍ਰਾਰਥਨਾ ਕਰਦੇ ਅਤੇ ਪ੍ਰਭੂ ਦੀ ਪ੍ਰਾਰਥਨਾ ਦੇ ਸ਼ਬਦਾਂ ਦੇ ਸਮਾਨ ਅਭਿਵਿਅਕਤੀਆਂ ਨੂੰ ਵਰਤਦੇ ਹਾਂ। ਮਿਸਾਲ ਲਈ, ਦਾਨੀਏਲ 2:44 ਪੂਰਵ-ਸੂਚਿਤ ਕਰਦਾ ਹੈ ਕਿ ਇਹ ਰਾਜ ਸਾਰੀਆਂ ਕੌਮਾਂ ਨੂੰ ਨਾਸ਼ ਕਰਨ ਲਈ ‘ਆਵੇਗਾ’ ਅਤੇ ਇਸ ਧਰਤੀ ਦੀ ਹਕੂਮਤ ਨੂੰ ਆਪਣੇ ਹੱਥਾਂ ਵਿਚ ਲੈ ਲਵੇਗਾ। ਪਰਕਾਸ਼ ਦੀ ਪੋਥੀ 21:2 ਸਵਰਗ ਵਿੱਚੋਂ ਨਵੀਂ ਯਰੂਸ਼ਲਮ ਦੇ ਉਤਰਨ ਬਾਰੇ ਗੱਲ ਕਰਦੀ ਹੈ। ਨਵੀਂ ਯਰੂਸ਼ਲਮ ਉਨ੍ਹਾਂ 1,44,000 ਮਸਹ ਕੀਤੇ ਹੋਏ ਮਸੀਹੀਆਂ ਤੋਂ ਬਣੀ ਹੈ ਜੋ ਮਸੀਹ ਦੀ ਲਾੜੀ ਹੋਣਗੇ। ਉਹ ਰਾਜ ਵਿਚ ਯਿਸੂ ਦੇ ਨਾਲ ਸੰਗੀ ਵਾਰਸ ਵੀ ਹਨ। ਇਸ ਲਈ ਪਰਕਾਸ਼ ਦੀ ਪੋਥੀ 21:2 ਉਨ੍ਹਾਂ ਦਾ ਧਰਤੀ ਵੱਲ ਧਿਆਨ ਘੁਮਾਉਣ ਦਾ ਵਰਣਨ ਦਿੰਦੀ ਹੈ, ਜਿਸ ਦੇ ਸਿੱਟੇ ਵਜੋਂ ਵਫ਼ਾਦਾਰ ਮਨੁੱਖਜਾਤੀ ਲਈ ਵੱਡੀਆਂ ਬਰਕਤਾਂ ਹੋਣਗੀਆਂ।—ਪਰਕਾਸ਼ ਦੀ ਪੋਥੀ 21:3, 4.

ਜਦ ਤਕ ਕਿ ਇਹ ਅਤੇ ਦੂਜੀਆਂ ਅਦਭੁਤ ਭਵਿੱਖਬਾਣੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਹਨ, ਯਿਸੂ ਦਿਆਂ ਇਨ੍ਹਾਂ ਸ਼ਬਦਾਂ, “ਤੇਰਾ ਰਾਜ ਆਵੇ” ਦੀ ਇਕਸਾਰਤਾ ਵਿਚ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨਾ ਉਚਿਤ ਰਹੇਗਾ। ਪਰੰਤੂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਰਾਜ ਇਕ ਸ਼ਾਬਦਿਕ ਅਰਥ ਵਿਚ ਧਰਤੀ ਗ੍ਰਹਿ ਉੱਤੇ ਨਹੀਂ ਆਵੇਗਾ। ਇਹ ਰਾਜ ਸਰਕਾਰ ਸਵਰਗ ਵਿਚ ਵੱਸਦਾ ਹੈ, ਧਰਤੀ ਉੱਤੇ ਨਹੀਂ। (w96 6/1)

[ਸਫ਼ੇ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਧਰਤੀ: Based on NASA photo

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ