‘ਉਸ ਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ’
“ਜਿਹ ਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਓਸ ਉੱਤੇ ਨਿਹਚਾ ਕਰ ਕੇ ਐਡਾ ਅਨੰਦ ਕਰਦੇ ਹੋ।”—1 ਪਤਰਸ 1:8.
1. ਭਾਵੇਂ ਕਿ ਅੱਜ ਧਰਤੀ ਉੱਤੇ ਕਿਸੇ ਨੇ ਵੀ ਯਿਸੂ ਨੂੰ ਨਹੀਂ ਦੇਖਿਆ ਹੈ, ਕੁਝ ਧਾਰਮਿਕ ਲੋਕ ਉਸ ਨੂੰ ਸ਼ਰਧਾ ਦਿਖਾਉਣ ਦਾ ਕਿਵੇਂ ਜਤਨ ਕਰਦੇ ਹਨ?
ਧਰਤੀ ਉੱਤੇ ਅੱਜ ਕਿਸੇ ਵੀ ਜੀਉਂਦੇ ਵਿਅਕਤੀ ਨੇ ਯਿਸੂ ਮਸੀਹ ਨੂੰ ਕਦੇ ਵੀ ਨਹੀਂ ਦੇਖਿਆ ਹੈ। ਫਿਰ ਵੀ, ਲੱਖਾਂ ਹੀ ਲੋਕ ਉਸ ਨੂੰ ਪ੍ਰੇਮ ਕਰਨ ਦਾ ਦਾਅਵਾ ਕਰਦੇ ਹਨ। ਹਰ ਸਾਲ ਜਨਵਰੀ 9 ਨੂੰ, ਫ਼ਿਲਪੀਨ, ਮਨੀਲਾ ਵਿਚ, ਯਿਸੂ ਮਸੀਹ ਦੀ ਇਕ ਆਦਮ-ਕੱਦ ਮੂਰਤੀ ਨੂੰ ਜਿਸ ਨੇ ਇਕ ਸਲੀਬ ਚੁੱਕੀ ਹੋਈ ਹੁੰਦੀ ਹੈ, ਗਲੀਆਂ ਰਾਹੀਂ ਉਸ ਪ੍ਰਦਰਸ਼ਨ ਵਿਚ ਧੂਹਿਆ ਜਾਂਦਾ ਹੈ, ਜਿਸ ਨੂੰ ਦੇਸ਼ ਵਿਚ ਲੋਕਪ੍ਰਿਯ ਧਰਮ ਦਾ ਸਭ ਤੋਂ ਵਿਸ਼ਾਲ, ਸਭ ਤੋਂ ਸ਼ਾਨਦਾਰ ਪ੍ਰਗਟਾਵਾ ਵਰਣਨ ਕੀਤਾ ਗਿਆ ਹੈ। ਜੋਸ਼-ਭਰੀ ਭੀੜ ਧੱਕਮ-ਧੱਕਾ ਹੁੰਦੀ ਹੈ; ਮੂਰਤੀ ਨੂੰ ਛੋਹਣ ਦੇ ਜਨੂਨੀ ਜਤਨ ਵਿਚ ਲੋਕੀ ਇਕ ਦੂਜੇ ਦੇ ਘਨੇੜੀ ਉੱਪਰੋਂ ਵੀ ਚੜ੍ਹਦੇ ਹਨ। ਅਨੇਕ ਜੋ ਇਸ ਨੂੰ ਮਨਾਉਣ ਲਈ ਹਾਜ਼ਰ ਹੁੰਦੇ ਹਨ ਮੁੱਖ ਤੌਰ ਤੇ ਰੌਣਕ-ਭਰੇ ਜਲੂਸ ਕਰਕੇ ਆਕਰਸ਼ਿਤ ਹੁੰਦੇ ਹਨ। ਫਿਰ ਵੀ, ਨਿਰਸੰਦੇਹ ਉਨ੍ਹਾਂ ਵਿੱਚੋਂ ਕੁਝ ਅਜਿਹੇ ਲੋਕ ਹਨ ਜੋ ਯਿਸੂ ਵੱਲ ਸੁਹਿਰਦ ਤੌਰ ਤੇ ਖਿੱਚੇ ਜਾਂਦੇ ਮਹਿਸੂਸ ਕਰਦੇ ਹਨ। ਇਸ ਦੇ ਸਬੂਤ ਵਜੋਂ, ਉਹ ਸ਼ਾਇਦ ਇਕ ਕ੍ਰਾਸ ਪਹਿਨਣ ਜਾਂ ਸ਼ਾਇਦ ਨਿਯਮਿਤ ਤੌਰ ਤੇ ਗਿਰਜੇ ਨੂੰ ਜਾਣ। ਪਰੰਤੂ, ਕੀ ਅਜਿਹੀ ਮੂਰਤੀ-ਪੂਜਾ ਸੱਚੀ ਉਪਾਸਨਾ ਵਜੋਂ ਵਿਚਾਰੀ ਜਾ ਸਕਦੀ ਹੈ?
2, 3. (ੳ) ਯਿਸੂ ਦੇ ਅਨੁਯਾਈਆਂ ਵਿੱਚੋਂ ਕਿਨ੍ਹਾਂ ਨੇ ਉਸ ਨੂੰ ਅਸਲ ਵਿਚ ਦੇਖਿਆ ਅਤੇ ਸੁਣਿਆ ਸੀ? (ਅ) ਪਹਿਲੀ ਸਦੀ ਵਿਚ ਹੋਰ ਕਿਨ੍ਹਾਂ ਨੇ ਯਿਸੂ ਨੂੰ ਪ੍ਰੇਮ ਕੀਤਾ ਅਤੇ ਉਸ ਵਿਚ ਨਿਹਚਾ ਰੱਖੀ, ਭਾਵੇਂ ਕਿ ਉਨ੍ਹਾਂ ਨੇ ਉਸ ਨੂੰ ਨਿੱਜੀ ਤੌਰ ਤੇ ਕਦੇ ਵੀ ਨਹੀਂ ਦੇਖਿਆ ਸੀ?
2 ਪਹਿਲੀ ਸਦੀ ਵਿਚ, ਯਹੂਦਿਯਾ, ਸਾਮਰਿਯਾ, ਪੀਰਿਆ, ਅਤੇ ਗਲੀਲ ਦੇ ਰੋਮੀ ਸੂਬਿਆਂ ਵਿਚ ਕਈ ਹਜ਼ਾਰ ਸਨ ਜਿਨ੍ਹਾਂ ਨੇ ਨਿੱਜੀ ਤੌਰ ਤੇ ਯਿਸੂ ਮਸੀਹ ਨੂੰ ਦੇਖਿਆ ਅਤੇ ਸੁਣਿਆ ਸੀ। ਉਨ੍ਹਾਂ ਨੇ ਕੰਨ ਧਰੇ ਜਿਉਂ ਹੀ ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਦਿਲ ਨੂੰ ਖ਼ੁਸ਼ ਕਰਨ ਵਾਲੀਆਂ ਸੱਚਾਈਆਂ ਨੂੰ ਸਮਝਾਇਆ। ਉਹ ਉਸ ਦੁਆਰਾ ਕੀਤੇ ਗਏ ਚਮਤਕਾਰਾਂ ਦੇ ਚਸ਼ਮਦੀਦ ਗਵਾਹ ਸਨ। ਇਨ੍ਹਾਂ ਵਿੱਚੋਂ ਕੁਝ ਉਸ ਦੇ ਸ਼ਰਧਾਵਾਨ ਚੇਲੇ ਬਣ ਗਏ, ਅਤੇ ਇਸ ਬਾਰੇ ਕਾਇਲ ਹੋਏ ਕਿ ਉਹ “ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ” ਸੀ। (ਮੱਤੀ 16:16) ਪਰੰਤੂ, ਉਹ ਵਿਅਕਤੀ ਜਿਨ੍ਹਾਂ ਨੂੰ ਪਤਰਸ ਨੇ ਆਪਣੀ ਪਹਿਲੀ ਪ੍ਰੇਰਿਤ ਪੱਤਰੀ ਲਿਖੀ ਸੀ ਇਨ੍ਹਾਂ ਦੇ ਸੰਗ ਹਾਜ਼ਰ ਨਹੀਂ ਸਨ।
3 ਉਹ ਜੋ ਪਤਰਸ ਦੁਆਰਾ ਸੰਬੋਧਿਤ ਕੀਤੇ ਗਏ ਸਨ ਪੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ, ਅਤੇ ਬਿਥੁਨਿਯਾ ਦੇ ਰੋਮੀ ਸੂਬਿਆਂ ਵਿਚ—ਸਾਰੇ ਆਧੁਨਿਕ-ਦਿਨ ਤੁਰਕੀ ਦੇ ਖੇਤਰ ਵਿਚ—ਸਥਿਤ ਸਨ। ਉਨ੍ਹਾਂ ਨੂੰ ਪਤਰਸ ਨੇ ਲਿਖਿਆ: “ਜਿਹ ਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਓਸ ਉੱਤੇ ਨਿਹਚਾ ਕਰ ਕੇ ਐਡਾ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ।” (1 ਪਤਰਸ 1:1, 8) ਉਹ ਯਿਸੂ ਨੂੰ ਉਸ ਨਾਲ ਪ੍ਰੇਮ ਰੱਖਣ ਅਤੇ ਉਸ ਵਿਚ ਨਿਹਚਾ ਕਰਨ ਦੀ ਹੱਦ ਤਕ ਕਿਵੇਂ ਜਾਣਨ ਲੱਗੇ?
4, 5. ਜਿਨ੍ਹਾਂ ਲੋਕਾਂ ਨੇ ਯਿਸੂ ਨੂੰ ਕਦੇ ਵੀ ਨਹੀਂ ਦੇਖਿਆ ਉਨ੍ਹਾਂ ਨੇ ਉਸ ਨਾਲ ਪ੍ਰੇਮ ਕਰਨ ਅਤੇ ਉਸ ਵਿਚ ਨਿਹਚਾ ਰੱਖਣ ਲਈ ਕਿਵੇਂ ਚੋਖਾ ਸਿੱਖਿਆ?
4 ਜ਼ਾਹਰਾ ਤੌਰ ਤੇ, ਕੁਝ ਵਿਅਕਤੀ ਉਸ ਸਮੇਂ ਯਰੂਸ਼ਲਮ ਵਿਚ ਸਨ ਜਦੋਂ ਪਤਰਸ ਨੇ ਪੰਤੇਕੁਸਤ 33 ਸਾ.ਯੁ. ਦੇ ਤਿਉਹਾਰ ਵਿਚ ਹਾਜ਼ਰ ਹੋਈ ਭੀੜ ਨੂੰ ਗਵਾਹੀ ਦਿੱਤੀ ਸੀ। ਤਿਉਹਾਰ ਤੋਂ ਬਾਅਦ ਅਨੇਕ ਚੇਲੇ ਯਰੂਸ਼ਲਮ ਵਿਚ ਠਹਿਰ ਗਏ ਤਾਂਕਿ ਰਸੂਲਾਂ ਤੋਂ ਹੋਰ ਹਿਦਾਇਤ ਹਾਸਲ ਕਰ ਸਕਣ। (ਰਸੂਲਾਂ ਦੇ ਕਰਤੱਬ 2:9, 41, 42; ਤੁਲਨਾ ਕਰੋ 1 ਪਤਰਸ 1:1.) ਦੁਹਰਾਏ ਮਿਸ਼ਨਰੀ ਦੌਰਿਆਂ ਤੇ, ਰਸੂਲ ਪੌਲੁਸ ਨੇ ਉਨ੍ਹਾਂ ਲੋਕਾਂ ਦੇ ਵਿਚਕਾਰ ਵੀ ਇਕ ਸਰਗਰਮ ਸੇਵਕਾਈ ਜਾਰੀ ਰੱਖੀ ਜੋ ਉਸ ਖੇਤਰ ਵਿਚ ਰਹਿੰਦੇ ਸਨ ਜਿਸ ਨੂੰ ਪਤਰਸ ਨੇ ਬਾਅਦ ਵਿਚ ਆਪਣੇ ਨਾਂ ਦੀ ਪਹਿਲੀ ਬਾਈਬਲੀ ਪੱਤਰੀ ਭੇਜੀ ਸੀ।—ਰਸੂਲਾਂ ਦੇ ਕਰਤੱਬ 18:23; 19:10; ਗਲਾਤੀਆਂ 1:1, 2.
5 ਉਹ ਲੋਕ, ਜਿਨ੍ਹਾਂ ਨੇ ਯਿਸੂ ਨੂੰ ਕਦੇ ਵੀ ਨਹੀਂ ਦੇਖਿਆ ਸੀ, ਉਸ ਵੱਲ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਆਕਰਸ਼ਿਤ ਹੋਏ ਸਨ? ਸਾਡੇ ਦਿਨਾਂ ਵਿਚ, ਧਰਤੀ ਭਰ ਵਿਚ, ਲੱਖਾਂ ਹੀ ਹੋਰ ਉਸ ਨਾਲ ਗਹਿਰੀ ਤਰ੍ਹਾਂ ਕਿਉਂ ਪ੍ਰੇਮ ਕਰਦੇ ਹਨ?
ਉਹ ਗੱਲਾਂ ਜੋ ਉਨ੍ਹਾਂ ਨੇ ਸੁਣੀਆਂ
6. (ੳ) ਜੇਕਰ ਤੁਸੀਂ ਪੰਤੇਕੁਸਤ 33 ਸਾ.ਯੁ. ਤੇ ਪਤਰਸ ਨੂੰ ਯਿਸੂ ਬਾਰੇ ਗਵਾਹੀ ਦਿੰਦੇ ਸੁਣਦੇ, ਤਾਂ ਤੁਸੀਂ ਕੀ ਸਿੱਖ ਸਕਦੇ ਸੀ? (ਅ) ਇਸ ਨੇ ਕੁਝ 3,000 ਵਿਅਕਤੀਆਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਜੋ ਹਾਜ਼ਰ ਸਨ?
6 ਜੇਕਰ ਤੁਸੀਂ ਯਰੂਸ਼ਲਮ ਵਿਚ ਹੁੰਦੇ ਜਦੋਂ 33 ਸਾ.ਯੁ. ਵਿਚ ਪਤਰਸ ਉਸ ਤਿਉਹਾਰੀ ਭੀੜ ਨਾਲ ਬੋਲਿਆ ਸੀ, ਤਾਂ ਤੁਸੀਂ ਯਿਸੂ ਬਾਰੇ ਕੀ ਸਿੱਖਦੇ? ਬਿਨਾਂ ਕਿਸੇ ਸ਼ੱਕ ਉਸ ਦੁਆਰਾ ਕੀਤੇ ਸਾਰੇ ਚਮਤਕਾਰਾਂ ਨੇ ਇਹ ਦਿਖਾਇਆ ਕਿ ਉਹ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ। ਕਿ, ਭਾਵੇਂ ਪਾਪੀ ਮਨੁੱਖਾਂ ਨੇ ਯਿਸੂ ਨੂੰ ਮਾਰ ਦਿੱਤਾ ਸੀ, ਉਹ ਹੁਣ ਕਬਰ ਵਿਚ ਨਹੀਂ ਸੀ ਪਰੰਤੂ ਪੁਨਰ-ਉਥਿਤ ਕੀਤਾ ਜਾ ਚੁੱਕਾ ਸੀ ਅਤੇ ਫਿਰ ਪਰਮੇਸ਼ੁਰ ਦੇ ਸੱਜੇ ਪਾਸੇ ਸਵਰਗ ਨੂੰ ਉੱਚਾ ਕੀਤਾ ਗਿਆ ਸੀ। ਕਿ ਉਹ ਯਿਸੂ, ਸੱਚ-ਮੁੱਚ ਹੀ, ਮਸੀਹ ਸੀ, ਅਰਥਾਤ ਉਹ ਮਸੀਹਾ ਜਿਸ ਬਾਰੇ ਨਬੀਆਂ ਨੇ ਲਿਖਿਆ ਸੀ। ਕਿ ਯਿਸੂ ਮਸੀਹ ਦੇ ਦੁਆਰਾ, ਉਸ ਦੇ ਅਨੁਯਾਈਆਂ ਉੱਤੇ ਪਵਿੱਤਰ ਆਤਮਾ ਪਾਈ ਜਾ ਚੁੱਕੀ ਸੀ ਤਾਂਕਿ ਉਹ ਜਲਦੀ ਹੀ ਲੋਕਾਂ ਨੂੰ ਉਨ੍ਹਾਂ ਸ਼ਾਨਦਾਰ ਚੀਜ਼ਾਂ ਬਾਰੇ ਗਵਾਹੀ ਦੇਣ ਦੇ ਯੋਗ ਹੋਏ ਜੋ ਪਰਮੇਸ਼ੁਰ ਆਪਣੇ ਪੁੱਤਰ ਦੇ ਜ਼ਰੀਏ ਕਰ ਰਿਹਾ ਸੀ। ਉਨ੍ਹਾਂ ਵਿੱਚੋਂ ਅਨੇਕਾਂ ਦੇ ਦਿਲ ਗਹਿਰੀ ਤਰ੍ਹਾਂ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਉਸ ਅਵਸਰ ਤੇ ਪਤਰਸ ਨੂੰ ਸੁਣਿਆ ਸੀ, ਅਤੇ ਕੁਝ 3,000 ਵਿਅਕਤੀਆਂ ਨੇ ਮਸੀਹੀ ਚੇਲਿਆਂ ਦੇ ਤੌਰ ਤੇ ਬਪਤਿਸਮਾ ਲਿਆ। (ਰਸੂਲਾਂ ਦੇ ਕਰਤੱਬ 2:14-42) ਜੇਕਰ ਤੁਸੀਂ ਉੱਥੇ ਹੁੰਦੇ, ਕੀ ਤੁਸੀਂ ਅਜਿਹਾ ਨਿਰਣਾਕਾਰੀ ਕਦਮ ਚੁੱਕਦੇ?
7. (ੳ) ਜੇਕਰ ਤੁਸੀਂ ਅੰਤਾਕਿਯਾ ਵਿਚ ਹੁੰਦੇ ਜਦੋਂ ਰਸੂਲ ਪੌਲੁਸ ਨੇ ਉੱਥੇ ਪ੍ਰਚਾਰ ਕੀਤਾ ਸੀ, ਤਾਂ ਤੁਸੀਂ ਸ਼ਾਇਦ ਕੀ ਸਿੱਖ ਸਕਦੇ? (ਅ) ਭੀੜ ਵਿਚ ਕੁਝ ਵਿਅਕਤੀ ਕਿਉਂ ਵਿਸ਼ਵਾਸੀ ਬਣੇ ਅਤੇ ਦੂਜਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕੀਤੀ?
7 ਜੇਕਰ ਤੁਸੀਂ ਉਨ੍ਹਾਂ ਦੇ ਸੰਗ ਹਾਜ਼ਰ ਹੁੰਦੇ ਜਦੋਂ ਪੌਲੁਸ ਨੇ ਗਲਾਤਿਯਾ ਦੇ ਰੋਮੀ ਸੂਬੇ ਵਿਚ ਅੰਤਾਕਿਯਾ ਵਿਚ ਸਿੱਖਿਆ ਦਿੱਤੀ ਸੀ, ਤਾਂ ਤੁਸੀਂ ਯਿਸੂ ਬਾਰੇ ਸ਼ਾਇਦ ਹੋਰ ਕਿਹੜੀ ਗੱਲ ਸਿੱਖਦੇ? ਤੁਸੀਂ ਪੌਲੁਸ ਨੂੰ ਵਿਆਖਿਆ ਕਰਦੇ ਸੁਣਦੇ ਕਿ ਯਿਸੂ ਦਾ ਯਰੂਸ਼ਲਮ ਵਿਚ ਸ਼ਾਸਕਾਂ ਦੁਆਰਾ ਮੌਤ ਲਈ ਅਪਰਾਧੀ ਠਹਿਰਾਇਆ ਜਾਣਾ ਨਬੀਆਂ ਦੁਆਰਾ ਪੂਰਵ-ਸੂਚਿਤ ਕੀਤਾ ਗਿਆ ਸੀ। ਤੁਸੀਂ ਯਿਸੂ ਦੇ ਪੁਨਰ-ਉਥਾਨ ਦੀ ਚਸ਼ਮਦੀਦ ਗਵਾਹੀ ਦੇ ਸਬੂਤ ਬਾਰੇ ਵੀ ਸੁਣਦੇ। ਤੁਸੀਂ ਨਿਸ਼ਚੇ ਹੀ ਪੌਲੁਸ ਦੀ ਵਿਆਖਿਆ ਦੁਆਰਾ ਪ੍ਰਭਾਵਿਤ ਹੁੰਦੇ ਕਿ ਯਿਸੂ ਨੂੰ ਮਿਰਤਕਾਂ ਵਿੱਚੋਂ ਪੁਨਰ-ਉਥਿਤ ਕਰਨ ਦੁਆਰਾ, ਯਹੋਵਾਹ ਨੇ ਇਹ ਪੁਸ਼ਟੀ ਕੀਤੀ ਕਿ ਇਹ ਅਸਲ ਵਿਚ ਪਰਮੇਸ਼ੁਰ ਦਾ ਹੀ ਪੁੱਤਰ ਸੀ। ਅਤੇ ਕੀ ਤੁਹਾਡਾ ਦਿਲ ਨਿੱਘਾ ਨਹੀਂ ਹੁੰਦਾ ਜਿਉਂ ਹੀ ਤੁਸੀਂ ਇਹ ਸਿੱਖਦੇ ਕਿ ਯਿਸੂ ਵਿਚ ਨਿਹਚਾ ਦੁਆਰਾ ਸੰਭਵ ਬਣਾਈ ਗਈ ਪਾਪਾਂ ਦੀ ਮਾਫ਼ੀ ਸਦੀਪਕ ਜੀਵਨ ਨੂੰ ਲੈ ਜਾ ਸਕਦੀ ਹੈ? (ਰਸੂਲਾਂ ਦੇ ਕਰਤੱਬ 13:16-41, 46, 47; ਰੋਮੀਆਂ 1:4) ਜੋ ਗੱਲਾਂ ਉਹ ਸੁਣ ਰਹੇ ਸਨ ਉਸ ਦੇ ਮਹੱਤਵ ਨੂੰ ਪਛਾਣਦੇ ਹੋਏ, ਅੰਤਾਕਿਯਾ ਵਿਚ ਕੁਝ ਵਿਅਕਤੀ ਚੇਲੇ ਬਣ ਗਏ, ਅਤੇ ਸਰਗਰਮੀ ਨਾਲ ਦੂਜਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਲੱਗੇ, ਭਾਵੇਂ ਕਿ ਇੰਜ ਕਰਨ ਦਾ ਨਤੀਜਾ ਸੀ ਕਿ ਉਹ ਡਾਢੀ ਸਤਾਹਟ ਦਾ ਸਾਮ੍ਹਣਾ ਕਰਦੇ।—ਰਸੂਲਾਂ ਦੇ ਕਰਤੱਬ 13:42, 43, 48-52; 14:1-7, 21-23.
8. ਜੇਕਰ ਤੁਸੀਂ ਅਫ਼ਸੁਸ ਦੀ ਕਲੀਸਿਯਾ ਦੀ ਸਭਾ ਵਿਚ ਹਾਜ਼ਰ ਹੁੰਦੇ ਜਦੋਂ ਉਨ੍ਹਾਂ ਨੂੰ ਪੌਲੁਸ ਦੀ ਪੱਤਰੀ ਮਿਲੀ, ਤਾਂ ਤੁਸੀਂ ਕੀ ਸਿੱਖ ਸਕਦੇ ਸੀ?
8 ਕੀ ਜੇਕਰ ਤੁਸੀਂ ਅਫ਼ਸੁਸ ਵਿਚ, ਅਸਿਯਾ ਦੇ ਰੋਮੀ ਸੂਬੇ ਵਿਚ, ਉਦੋਂ ਮਸੀਹੀ ਕਲੀਸਿਯਾ ਦੇ ਨਾਲ ਸੰਗਤ ਕਰਦੇ ਹੁੰਦੇ, ਜਦੋਂ ਉੱਥੇ ਦੇ ਚੇਲਿਆਂ ਨੂੰ ਪੌਲੁਸ ਦੀ ਪ੍ਰੇਰਿਤ ਪੱਤਰੀ ਮਿਲੀ ਸੀ? ਤੁਸੀਂ ਉਸ ਤੋਂ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਬਾਰੇ ਕੀ ਸਿੱਖ ਸਕਦੇ? ਉਸ ਪੱਤਰੀ ਵਿਚ ਪੌਲੁਸ ਨੇ ਵਿਆਖਿਆ ਕੀਤੀ ਕਿ ਯਿਸੂ ਦੇ ਦੁਆਰਾ ਸਵਰਗ ਵਿਚ ਅਤੇ ਧਰਤੀ ਉੱਤੇ ਸਾਰੀਆਂ ਚੀਜ਼ਾਂ ਪਰਮੇਸ਼ੁਰ ਦੇ ਨਾਲ ਇਕਸੁਰਤਾ ਵਿਚ ਵਾਪਸ ਲਿਆਈਆਂ ਜਾਣਗੀਆਂ, ਕਿ ਯਿਸੂ ਦੁਆਰਾ ਪਰਮੇਸ਼ੁਰ ਦੀ ਬਖ਼ਸ਼ੀਸ਼ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਪੇਸ਼ ਕੀਤੀ ਗਈ ਸੀ, ਕਿ ਉਹ ਵਿਅਕਤੀ ਜੋ ਆਪਣਿਆਂ ਪਾਪਾਂ ਦੇ ਕਾਰਨ ਪਰਮੇਸ਼ੁਰ ਦੀ ਨਜ਼ਰ ਵਿਚ ਮਰੇ ਹੋਏ ਸਨ ਮਸੀਹ ਵਿਚ ਨਿਹਚਾ ਦੁਆਰਾ ਜੀਉਂਦੇ ਕੀਤੇ ਜਾ ਰਹੇ ਸਨ, ਅਤੇ ਕਿ ਇਸ ਪ੍ਰਬੰਧ ਦੇ ਨਤੀਜੇ ਵਜੋਂ, ਮਨੁੱਖਾਂ ਲਈ ਫਿਰ ਤੋਂ ਪਰਮੇਸ਼ੁਰ ਦੇ ਪ੍ਰਿਯ ਪੁੱਤਰ ਬਣਨਾ ਸੰਭਵ ਸੀ।—ਅਫ਼ਸੀਆਂ 1:1, 5-10; 2:4, 5, 11-13.
9. (ੳ) ਤੁਹਾਨੂੰ ਕਿਹੜੀ ਚੀਜ਼ ਇਹ ਸਿਆਣਨ ਦੀ ਮਦਦ ਕਰ ਸਕਦੀ ਹੈ ਕਿ ਕੀ ਤੁਸੀਂ ਨਿੱਜੀ ਤੌਰ ਤੇ ਉਸ ਦੇ ਮਹੱਤਵ ਨੂੰ ਸਮਝਦੇ ਹੋ ਜੋ ਪੌਲੁਸ ਨੇ ਅਫ਼ਸੀਆਂ ਨੂੰ ਲਿਖਿਆ? (ਅ) ਪਤਰਸ ਦੁਆਰਾ ਜ਼ਿਕਰ ਕੀਤੇ ਗਏ ਰੋਮੀ ਸੂਬਿਆਂ ਵਿਚ ਭਰਾ ਉਸ ਦੁਆਰਾ ਕਿਵੇਂ ਪ੍ਰਭਾਵਿਤ ਹੋਏ ਜੋ ਉਹ ਯਿਸੂ ਬਾਰੇ ਸਿੱਖ ਰਹੇ ਸਨ?
9 ਕੀ ਇਸ ਸਭ ਕੁਝ ਲਈ ਤੁਹਾਡੀ ਕਦਰਦਾਨੀ ਪਰਮੇਸ਼ੁਰ ਦੇ ਪੁੱਤਰ ਲਈ ਤੁਹਾਡੇ ਪ੍ਰੇਮ ਨੂੰ ਹੋਰ ਗਹਿਰਾ ਕਰਦੀ? ਕੀ ਉਹ ਪ੍ਰੇਮ ਤੁਹਾਡੇ ਦਿਨ-ਪ੍ਰਤਿ-ਦਿਨ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ, ਜਿਸ ਤਰ੍ਹਾਂ ਰਸੂਲ ਪੌਲੁਸ ਨੇ ਅਫ਼ਸੀਆਂ ਦੇ 4 ਤੋਂ 6 ਅਧਿਆਵਾਂ ਵਿਚ ਉਤਸ਼ਾਹਿਤ ਕੀਤਾ? ਕੀ ਅਜਿਹੀ ਕਦਰਦਾਨੀ ਤੁਹਾਨੂੰ ਜੀਵਨ ਵਿਚ ਆਪਣੀਆਂ ਖ਼ੁਦ ਦੀਆਂ ਪ੍ਰਾਥਮਿਕਤਾਵਾਂ ਨੂੰ ਧਿਆਨਪੂਰਵਕ ਜਾਂਚ ਕਰਨ ਲਈ ਪ੍ਰੇਰਿਤ ਕਰਦੀ? ਪਰਮੇਸ਼ੁਰ ਲਈ ਪ੍ਰੇਮ ਅਤੇ ਉਸ ਦੇ ਪੁੱਤਰ ਲਈ ਕ੍ਰਿਤੱਗਤਾ ਦੇ ਕਾਰਨ, ਕੀ ਤੁਸੀਂ ਲੋੜੀਂਦੇ ਸਮਾਯੋਜਨ ਕਰਦੇ ਤਾਂਕਿ ਪਰਮੇਸ਼ੁਰ ਦੀ ਇੱਛਾ ਕਰਨੀ ਸੱਚ-ਮੁੱਚ ਤੁਹਾਡੇ ਜੀਵਨ ਦਾ ਕੇਂਦਰ ਹੁੰਦਾ? (ਅਫ਼ਸੀਆਂ 5:15-17) ਉਸ ਦੇ ਸੰਬੰਧ ਵਿਚ ਜਿਵੇਂ ਅਸਿਯਾ, ਗਲਾਤਿਯਾ, ਅਤੇ ਦੂਜੇ ਰੋਮੀ ਸੂਬਿਆਂ ਵਿਚ ਮਸੀਹੀ ਉਸ ਦੁਆਰਾ ਪ੍ਰਭਾਵਿਤ ਹੋਏ ਜੋ ਉਹ ਸਿੱਖ ਰਹੇ ਸਨ, ਰਸੂਲ ਪਤਰਸ ਨੇ ਉਨ੍ਹਾਂ ਨੂੰ ਲਿਖਿਆ: “[ਯਿਸੂ ਮਸੀਹ] ਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ . . . [ਤੁਸੀਂ] ਓਸ ਉੱਤੇ ਨਿਹਚਾ ਕਰ ਕੇ ਐਡਾ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ।”—1 ਪਤਰਸ 1:8.
10. (ੳ) ਕਿਹੜੀ ਚੀਜ਼ ਨੇ ਨਿਰਸੰਦੇਹ ਮੁਢਲੇ ਮਸੀਹੀਆਂ ਦੇ ਯਿਸੂ ਲਈ ਪ੍ਰੇਮ ਨੂੰ ਯੋਗਦਾਨ ਦਿੱਤਾ? (ਅ) ਅਸੀਂ ਵੀ ਕਿਵੇਂ ਲਾਭ ਹਾਸਲ ਕਰ ਸਕਦੇ ਹਾਂ?
10 ਨਿਰਸੰਦੇਹ ਕੁਝ ਹੋਰ ਚੀਜ਼ ਵੀ ਸੀ ਜਿਸ ਨੇ ਉਸ ਪ੍ਰੇਮ ਨੂੰ ਯੋਗਦਾਨ ਦਿੱਤਾ, ਜੋ ਉਹ ਮੁਢਲੇ ਮਸੀਹੀ ਪਰਮੇਸ਼ੁਰ ਦੇ ਪੁੱਤਰ ਲਈ ਮਹਿਸੂਸ ਕਰਦੇ ਸਨ ਜਿਨ੍ਹਾਂ ਨੂੰ ਪਤਰਸ ਨੇ ਸੰਬੋਧਿਤ ਕੀਤਾ। ਉਹ ਕੀ ਸੀ? ਉਸ ਸਮੇਂ ਤਕ ਜਦ ਕਿ ਪਤਰਸ ਨੇ ਆਪਣੀ ਪਹਿਲੀ ਪੱਤਰੀ ਨੂੰ ਲਿਖਿਆ, ਘੱਟੋ-ਘੱਟ ਦੋ ਇੰਜੀਲ—ਮੱਤੀ ਅਤੇ ਲੂਕਾ—ਪਹਿਲਾਂ ਹੀ ਪ੍ਰਸਾਰਿਤ ਸਨ। ਪਹਿਲੀ-ਸਦੀ ਦੇ ਮਸੀਹੀ ਜਿਨ੍ਹਾਂ ਨੇ ਯਿਸੂ ਨੂੰ ਕਦੇ ਵੀ ਨਹੀਂ ਦੇਖਿਆ ਸੀ, ਇਨ੍ਹਾਂ ਇੰਜੀਲ ਬਿਰਤਾਂਤਾਂ ਨੂੰ ਪੜ੍ਹ ਸਕਦੇ ਸਨ। ਅਸੀਂ ਵੀ ਇਨ੍ਹਾਂ ਨੂੰ ਪੜ੍ਹ ਸਕਦੇ ਹਾਂ। ਇੰਜੀਲ ਕਾਲਪਨਿਕ ਬਿਰਤਾਂਤ ਨਹੀਂ ਹਨ; ਉਨ੍ਹਾਂ ਵਿਚ ਸਭ ਤੋਂ ਭਰੋਸੇਯੋਗ ਇਤਿਹਾਸ ਦੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ। ਉਨ੍ਹਾਂ ਪ੍ਰੇਰਿਤ ਰਿਕਾਰਡਾਂ ਵਿਚ, ਅਸੀਂ ਕਾਫ਼ੀ ਕੁਝ ਪਾਉਂਦੇ ਹਾਂ ਜੋ ਪਰਮੇਸ਼ੁਰ ਦੇ ਪੁੱਤਰ ਲਈ ਸਾਡੇ ਪ੍ਰੇਮ ਨੂੰ ਗਹਿਰਾ ਕਰਦਾ ਹੈ।
ਉਹ ਮਨੋਬਿਰਤੀ ਜੋ ਉਸ ਨੇ ਦਿਖਾਈ
11, 12. ਤੁਹਾਨੂੰ ਉਸ ਮਨੋਬਿਰਤੀ ਬਾਰੇ ਜੋ ਯਿਸੂ ਨੇ ਦੂਜੇ ਮਨੁੱਖਾਂ ਦੇ ਪ੍ਰਤੀ ਦਿਖਾਈ ਸੀ ਕਿਹੜੀ ਚੀਜ਼ ਉਸ ਨੂੰ ਪ੍ਰੇਮ ਕਰਨ ਲਈ ਪ੍ਰੇਰਿਤ ਕਰਦੀ ਹੈ?
11 ਉੱਥੇ ਯਿਸੂ ਦੇ ਜੀਵਨ ਦੇ ਲਿਖਿਤ ਰਿਕਾਰਡ ਵਿਚ, ਅਸੀਂ ਸਿੱਖਦੇ ਹਾਂ ਕਿ ਉਸ ਨੇ ਦੂਜੇ ਮਨੁੱਖਾਂ ਨਾਲ ਕਿਵੇਂ ਵਰਤਾਉ ਕੀਤਾ ਸੀ। ਉਸ ਦੇ ਮਰਨ ਤੋਂ 1,960 ਸਾਲਾਂ ਤੋਂ ਜ਼ਿਆਦਾ ਸਮੇਂ ਬਾਅਦ, ਉਹ ਮਨੋਬਿਰਤੀ ਜੋ ਉਸ ਨੇ ਦਿਖਾਈ ਲੋਕਾਂ ਦੇ ਦਿਲਾਂ ਨੂੰ ਹੁਣ ਵੀ ਪ੍ਰਭਾਵਿਤ ਕਰਦੀ ਹੈ। ਹਰ ਜੀਉਂਦਾ ਵਿਅਕਤੀ ਪਾਪ ਦੇ ਅਸਰਾਂ ਦੁਆਰਾ ਦਬਾਉ ਹੇਠ ਹੈ। ਲੱਖਾਂ ਹੀ ਲੋਕ ਅਨਿਆਉਂ ਦੇ ਸ਼ਿਕਾਰ ਹਨ, ਬੀਮਾਰੀ ਨਾਲ ਜੂਝਦੇ ਹਨ, ਜਾਂ ਦੂਜੇ ਕਾਰਨਾਂ ਕਰਕੇ ਕੁਚਲਦੀ ਨਿਰਾਸ਼ਾ ਮਹਿਸੂਸ ਕਰਦੇ ਹਨ। ਅਜਿਹੇ ਸਾਰਿਆਂ ਨੂੰ, ਯਿਸੂ ਕਹਿੰਦਾ ਹੈ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”—ਮੱਤੀ 11:28-30.
12 ਯਿਸੂ ਨੇ ਗ਼ਰੀਬਾਂ, ਭੁੱਖਿਆਂ, ਅਤੇ ਸੋਗਵਾਨਾਂ ਲਈ ਸੰਵੇਦਨਸ਼ੀਲ ਚਿੰਤਾ ਦਿਖਾਈ। ਜਦੋਂ ਹਾਲਾਤਾਂ ਨੇ ਇਸ ਨੂੰ ਜ਼ਰੂਰੀ ਬਣਾਇਆ, ਉਸ ਨੇ ਵੱਡੀਆਂ ਭੀੜਾਂ ਨੂੰ ਵੀ ਚਮਤਕਾਰੀ ਢੰਗ ਨਾਲ ਖੁਆਇਆ। (ਲੂਕਾ 9:12-17) ਉਸ ਨੇ ਉਨ੍ਹਾਂ ਨੂੰ ਗ਼ੁਲਾਮ ਬਣਾਉਣ ਵਾਲੀਆਂ ਰੀਤਾਂ ਤੋਂ ਮੁਕਤ ਕੀਤਾ। ਉਸ ਨੇ ਰਾਜਨੀਤਿਕ ਅਤੇ ਆਰਥਿਕ ਅਤਿਆਚਾਰ ਨੂੰ ਖ਼ਤਮ ਕਰਨ ਲਈ ਪਰਮੇਸ਼ੁਰ ਦੇ ਪ੍ਰਬੰਧ ਵਿਚ ਉਨ੍ਹਾਂ ਦੀ ਨਿਹਚਾ ਵੀ ਵਧਾਈ। ਯਿਸੂ ਨੇ ਉਨ੍ਹਾਂ ਦੀ ਆਤਮਾ ਨੂੰ ਨਹੀਂ ਕੁਚਲਿਆ ਜੋ ਪਹਿਲਾਂ ਤੋਂ ਹੀ ਲਤਾੜੇ ਸਨ। ਕੋਮਲਤਾ ਅਤੇ ਪ੍ਰੇਮ ਨਾਲ, ਉਸ ਨੇ ਨਿਮਾਣਿਆਂ ਨੂੰ ਕੁਸ਼ਲਤਾ-ਸਹਿਤ ਉਪਰ ਉਠਾਇਆ। ਉਸ ਨੇ ਉਨ੍ਹਾਂ ਨੂੰ ਮੁੜ-ਤਾਜ਼ਾ ਕੀਤਾ ਜੋ ਲਤਾੜੇ ਹੋਏ ਕਾਨਿਆਂ ਵਾਂਗ ਵਿੰਗੇ ਹੋਏ ਸਨ ਅਤੇ ਉਹ ਜੋ ਬੁਝਣ ਵਾਲੀਆਂ ਧੁਖਦੀਆਂ ਸਣ ਬੱਤੀਆਂ ਵਾਂਗ ਸਨ। ਠੀਕ ਵਰਤਮਾਨ ਸਮੇਂ ਤਕ, ਉਸ ਦਾ ਨਾਂ ਉਮੀਦ ਨੂੰ ਪ੍ਰੇਰਣਾ ਦਿੰਦਾ ਹੈ, ਇੱਥੋਂ ਤਕ ਕਿ ਉਨ੍ਹਾਂ ਦੇ ਦਿਲਾਂ ਵਿਚ ਵੀ ਜਿਨ੍ਹਾਂ ਨੇ ਉਸ ਨੂੰ ਕਦੇ ਵੀ ਨਹੀਂ ਦੇਖਿਆ ਹੈ।—ਮੱਤੀ 12:15-21; 15:3-10.
13. ਉਹ ਤਰੀਕਾ ਜਿਸ ਵਿਚ ਯਿਸੂ ਨੇ ਪਾਪੀਆਂ ਨਾਲ ਵਰਤਾਉ ਕੀਤਾ ਸੀ ਲੋਕਾਂ ਨੂੰ ਕਿਉਂ ਆਕਰਸ਼ਿਤ ਕਰਦਾ ਹੈ?
13 ਯਿਸੂ ਨੇ ਅਪਰਾਧ ਨੂੰ ਪ੍ਰਵਾਨ ਨਹੀਂ ਕੀਤਾ, ਫਿਰ ਵੀ ਉਸ ਨੇ ਅਜਿਹੇ ਲੋਕਾਂ ਦੇ ਪ੍ਰਤੀ ਸਮਝਦਾਰੀ ਦਿਖਾਈ ਜਿਨ੍ਹਾਂ ਨੇ ਜੀਵਨ ਵਿਚ ਗ਼ਲਤੀਆਂ ਕੀਤੀਆਂ ਸਨ ਪਰੰਤੂ ਜਿਨ੍ਹਾਂ ਨੇ ਤੋਬਾ ਪ੍ਰਗਟ ਕੀਤੀ ਅਤੇ ਉਸ ਵੱਲ ਮਦਦ ਲਈ ਮੁੜੇ ਸਨ। (ਲੂਕਾ 7:36-50) ਉਹ ਉਨ੍ਹਾਂ ਲੋਕਾਂ ਦੇ ਨਾਲ ਬੈਠ ਕੇ ਭੋਜਨ ਖਾਂਦਾ ਹੁੰਦਾ ਸੀ ਜੋ ਸਮਾਜ ਵਿਚ ਨਫ਼ਰਤ ਕੀਤੇ ਜਾਂਦੇ ਸਨ ਜੇਕਰ ਉਹ ਮਹਿਸੂਸ ਕਰਦਾ ਸੀ ਕਿ ਇਹ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਮਦਦ ਕਰਨ ਲਈ ਇਕ ਮੌਕਾ ਪੇਸ਼ ਕਰਦਾ। (ਮੱਤੀ 9:9-13) ਉਸ ਮਨੋਬਿਰਤੀ ਦੇ ਨਤੀਜੇ ਵਜੋਂ ਜੋ ਉਸ ਨੇ ਦਿਖਾਈ, ਸਮਾਨ ਹਾਲਤਾਂ ਵਿਚ ਲੱਖਾਂ ਹੀ ਲੋਕ ਜਿਨ੍ਹਾਂ ਨੇ ਕਦੇ ਵੀ ਯਿਸੂ ਨੂੰ ਨਹੀਂ ਦੇਖਿਆ ਹੈ, ਉਸ ਨੂੰ ਜਾਣਨ ਲਈ ਪ੍ਰੇਰਿਤ ਹੋਏ ਹਨ ਅਤੇ ਉਸ ਵਿਚ ਨਿਹਚਾ ਰੱਖੀ ਹੈ।
14. ਤੁਹਾਨੂੰ ਉਸ ਤਰੀਕੇ ਬਾਰੇ ਕੀ ਚੰਗਾ ਲੱਗਦਾ ਹੈ ਜਿਸ ਵਿਚ ਯਿਸੂ ਨੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜੋ ਬੀਮਾਰ, ਅਪਾਹਜ, ਜਾਂ ਸੋਗਵਾਨ ਸਨ?
14 ਜਿਸ ਤਰੀਕੇ ਵਿਚ ਯਿਸੂ ਨੇ ਉਨ੍ਹਾਂ ਲੋਕਾਂ ਨਾਲ ਵਰਤਾਉ ਕੀਤਾ ਜੋ ਬੀਮਾਰ ਅਤੇ ਅਪਾਹਜ ਸਨ, ਉਹ ਉਸ ਦੇ ਸਨੇਹ ਅਤੇ ਦਇਆ ਨਾਲੇ ਉਨ੍ਹਾਂ ਨੂੰ ਰਾਹਤ ਦੇਣ ਦੀ ਉਸ ਦੀ ਯੋਗਤਾ ਦਾ ਸਬੂਤ ਦਿੰਦਾ ਹੈ। ਫਲਸਰੂਪ, ਜਦੋਂ ਕੋੜ੍ਹ ਨਾਲ ਭਰਿਆ ਇਕ ਰੋਗੀ ਆਦਮੀ ਉਸ ਦੇ ਨੇੜੇ ਆਇਆ ਅਤੇ ਮਦਦ ਲਈ ਬੇਨਤੀ ਕੀਤੀ, ਯਿਸੂ ਇਸ ਦ੍ਰਿਸ਼ ਤੋਂ ਕਤਰਾਇਆ ਨਹੀਂ। ਅਤੇ ਉਸ ਨੇ ਆਦਮੀ ਨੂੰ ਇਹ ਨਹੀਂ ਦੱਸਿਆ ਕਿ, ਭਾਵੇਂ ਕਿ ਉਹ ਉਸ ਉੱਤੇ ਤਰਸ ਖਾਂਦਾ ਸੀ, ਹਾਲਤ ਕੁਝ ਬਹੁਤ ਹੀ ਵਿਗੜੀ ਹੋਈ ਸੀ ਅਤੇ ਮਦਦ ਵਾਸਤੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਸੀ। ਉਸ ਆਦਮੀ ਨੇ ਮਿੰਨਤ ਕੀਤੀ: “ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” ਬਿਨਾਂ ਝਿਜਕਦੇ, ਯਿਸੂ ਨੇ ਹੱਥ ਵਧਾਇਆ ਅਤੇ ਉਸ ਕੋੜ੍ਹੀ ਆਦਮੀ ਨੂੰ ਛੋਹਿਆ, ਇਹ ਕਹਿੰਦਿਆਂ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” (ਮੱਤੀ 8:2, 3) ਇਕ ਹੋਰ ਅਵਸਰ ਤੇ ਇਕ ਔਰਤ ਨੇ ਅਪ੍ਰਤੱਖ ਤੌਰ ਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੋਹ ਕੇ ਤੰਦਰੁਸਤ ਹੋਣਾ ਭਾਲਿਆ। ਯਿਸੂ ਨੇ ਉਸ ਦੇ ਨਾਲ ਇਕ ਦਿਆਲੂ ਅਤੇ ਮੁੜ ਭਰੋਸਾ-ਦਿਵਾਊ ਤਰੀਕੇ ਵਿਚ ਵਰਤਾਉ ਕੀਤਾ। (ਲੂਕਾ 8:43-48) ਅਤੇ ਜਦੋਂ ਉਸ ਨੂੰ ਇਕ ਮਾਤਮੀ ਜਲੂਸ ਟੱਕਰਿਆ, ਉਹ ਉਸ ਸੋਗਵਾਨ ਵਿਧਵਾ ਲਈ ਤਰਸ ਨਾਲ ਪ੍ਰੇਰਿਤ ਹੋਇਆ ਜਿਸ ਦਾ ਇੱਕੋ-ਇਕ ਪੁੱਤਰ ਮਰ ਗਿਆ ਸੀ। ਭਾਵੇਂ ਕਿ ਯਿਸੂ ਨੇ ਖ਼ੁਦ ਵਾਸਤੇ ਭੋਜਨ ਪ੍ਰਦਾਨ ਕਰਨ ਲਈ ਆਪਣੀ ਪਰਮੇਸ਼ੁਰ-ਦਿੱਤ ਸ਼ਕਤੀ ਨੂੰ ਚਮਤਕਾਰੀ ਢੰਗ ਨਾਲ ਇਸਤੇਮਾਲ ਕਰਨ ਤੋਂ ਇਨਕਾਰ ਕੀਤਾ ਸੀ, ਉਸ ਨੇ ਮਿਰਤਕ ਆਦਮੀ ਨੂੰ ਪੁਨਰ-ਉਥਿਤ ਕਰ ਕੇ ਆਪਣੀ ਮਾਂ ਨੂੰ ਮੁੜ ਬਹਾਲ ਕਰਨ ਲਈ ਇਸ ਨੂੰ ਖੁੱਲ੍ਹ ਨਾਲ ਇਸਤੇਮਾਲ ਕੀਤਾ।—ਲੂਕਾ 4:2-4; 7:11-16.
15. ਯਿਸੂ ਬਾਰੇ ਬਿਰਤਾਂਤਾਂ ਨੂੰ ਪੜ੍ਹਨਾ ਅਤੇ ਉਨ੍ਹਾਂ ਉੱਤੇ ਮਨਨ ਕਰਨਾ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
15 ਜਿਉਂ-ਜਿਉਂ ਅਸੀਂ ਇਨ੍ਹਾਂ ਬਿਰਤਾਂਤਾਂ ਨੂੰ ਪੜ੍ਹਦੇ ਹਾਂ ਅਤੇ ਯਿਸੂ ਦੁਆਰਾ ਪ੍ਰਦਰਸ਼ਿਤ ਕੀਤੀ ਗਈ ਮਨੋਬਿਰਤੀ ਉੱਤੇ ਮਨਨ ਕਰਦੇ ਹਾਂ, ਇਸ ਵਿਅਕਤੀ ਲਈ ਸਾਡਾ ਪ੍ਰੇਮ ਗੂੜ੍ਹਾ ਹੁੰਦਾ ਹੈ ਜਿਸ ਨੇ ਆਪਣੇ ਮਾਨਵ ਜੀਵਨ ਨੂੰ ਕੁਰਬਾਨ ਕੀਤਾ ਤਾਂਕਿ ਅਸੀਂ ਸਦਾ ਦੇ ਲਈ ਜੀਉਂਦੇ ਰਹਿ ਸਕੀਏ। ਭਾਵੇਂ ਕਿ ਅਸੀਂ ਉਸ ਨੂੰ ਕਦੇ ਵੀ ਨਹੀਂ ਦੇਖਿਆ ਹੈ, ਅਸੀਂ ਉਸ ਵੱਲ ਖਿੱਚੇ ਜਾਂਦੇ ਮਹਿਸੂਸ ਕਰਦੇ ਹਾਂ, ਅਤੇ ਅਸੀਂ ਉਸ ਦੇ ਪੈਰ-ਚਿੰਨ੍ਹਾਂ ਉੱਤੇ ਚੱਲਣਾ ਚਾਹੁੰਦੇ ਹਾਂ।—1 ਪਤਰਸ 2:21.
ਪਰਮੇਸ਼ੁਰ ਉੱਤੇ ਉਸ ਦੀ ਨਿਮਰ ਨਿਰਭਰਤਾ
16. ਯਿਸੂ ਨੇ ਕਿਸ ਉੱਤੇ ਪ੍ਰਮੁੱਖ ਧਿਆਨ ਇਕਾਗਰ ਕੀਤਾ, ਅਤੇ ਉਸ ਨੇ ਸਾਨੂੰ ਕੀ ਕਰਨ ਲਈ ਉਤਸ਼ਾਹਿਤ ਕੀਤਾ?
16 ਮੁੱਖ ਤੌਰ ਤੇ, ਯਿਸੂ ਨੇ ਖ਼ੁਦ ਦਾ ਅਤੇ ਸਾਡਾ ਧਿਆਨ ਆਪਣੇ ਸਵਰਗੀ ਪਿਤਾ, ਯਹੋਵਾਹ ਪਰਮੇਸ਼ੁਰ, ਉੱਤੇ ਇਕਾਗਰ ਕੀਤਾ। ਉਸ ਨੇ ਬਿਵਸਥਾ ਵਿਚ ਸਭ ਤੋਂ ਵੱਡੇ ਹੁਕਮ ਦੀ ਸ਼ਨਾਖਤ ਕੀਤੀ, ਕਹਿੰਦੇ ਹੋਏ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” (ਮੱਤੀ 22:36, 37) ਉਸ ਨੇ ਆਪਣੇ ਚੇਲਿਆਂ ਨੂੰ ਨਸੀਹਤ ਦਿੱਤੀ: “ਪਰਮੇਸ਼ੁਰ ਉੱਤੇ ਨਿਹਚਾ ਰੱਖੋ।” (ਮਰਕੁਸ 11:22) ਜਦੋਂ ਉਹ ਆਪਣੀ ਨਿਹਚਾ ਦੀ ਇਕ ਗੰਭੀਰ ਅਜ਼ਮਾਇਸ਼ ਦਾ ਸਾਮ੍ਹਣਾ ਕਰ ਰਹੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਉਤੇਜਿਤ ਕੀਤਾ: “ਲਗਾਤਾਰ ਪ੍ਰਾਰਥਨਾ ਕਰੋ।”—ਮੱਤੀ 26:41, ਨਿ ਵ.
17, 18. (ੳ) ਯਿਸੂ ਨੇ ਆਪਣੇ ਪਿਤਾ ਉੱਤੇ ਆਪਣੀ ਨਿਮਰ ਨਿਰਭਰਤਾ ਕਿਵੇਂ ਪ੍ਰਦਰਸ਼ਿਤ ਕੀਤੀ? (ਅ) ਉਹ ਜੋ ਉਸ ਨੇ ਸੰਪੰਨ ਕੀਤਾ ਸਾਡੇ ਲਈ ਇੰਨਾ ਮਹੱਤਵਪੂਰਣ ਕਿਉਂ ਹੈ?
17 ਯਿਸੂ ਨੇ ਖ਼ੁਦ ਮਿਸਾਲ ਕਾਇਮ ਕੀਤੀ। ਪ੍ਰਾਰਥਨਾ ਉਸ ਦੇ ਜੀਵਨ ਦਾ ਇਕ ਮਹੱਤਵਪੂਰਣ ਹਿੱਸਾ ਸੀ। (ਮੱਤੀ 14:23; ਲੂਕਾ 9:28; 18:1) ਜਦੋਂ ਆਪਣੇ ਰਸੂਲਾਂ ਨੂੰ ਚੁਣਨ ਦਾ ਉਸ ਦਾ ਸਮਾਂ ਆਇਆ, ਤਾਂ ਯਿਸੂ ਨੇ ਕੇਵਲ ਆਪਣੀ ਹੀ ਸੂਝ-ਬੂਝ ਉੱਤੇ ਨਿਰਭਰ ਨਹੀਂ ਕੀਤਾ, ਭਾਵੇਂ ਕਿ ਪਹਿਲਾਂ ਸਵਰਗ ਵਿਚ ਸਾਰੇ ਦੂਤ ਉਸ ਦੀ ਨਿਗਰਾਨੀ ਹੇਠ ਸਨ। ਨਿਮਰਤਾ-ਸਹਿਤ ਉਸ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਇਕ ਪੂਰੀ ਰਾਤ ਬਿਤਾਈ। (ਲੂਕਾ 6:12, 13) ਜਦੋਂ ਉਸ ਨੇ ਗਿਰਫ਼ਤਾਰੀ ਅਤੇ ਇਕ ਦੁਖਦਾਈ ਮੌਤ ਦਾ ਸਾਮ੍ਹਣਾ ਕੀਤਾ, ਯਿਸੂ ਫਿਰ ਤੋਂ ਆਪਣੇ ਪਿਤਾ ਵੱਲ ਮੁੜਿਆ, ਅਤੇ ਤੀਬਰਤਾ ਨਾਲ ਪ੍ਰਾਰਥਨਾ ਕੀਤੀ। ਉਸ ਨੇ ਇਹ ਦ੍ਰਿਸ਼ਟੀ ਨਹੀਂ ਅਪਣਾਈ ਕਿ ਉਹ ਸ਼ਤਾਨ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਸੀ ਅਤੇ ਉਹ ਦੁਸ਼ਟ ਵਿਅਕਤੀ ਜੋ ਵੀ ਕਾਢ ਕੱਢਦਾ ਉਹ ਉਸ ਨਾਲ ਸੌਖਿਆਂ ਹੀ ਨਿਪਟ ਸਕਦਾ ਸੀ। ਯਿਸੂ ਇਹ ਅਹਿਸਾਸ ਕਰਦਾ ਸੀ ਕਿ ਇਹ ਕਿੰਨਾ ਮਹੱਤਵਪੂਰਣ ਸੀ ਕਿ ਉਹ ਅਸਫ਼ਲ ਨਾ ਹੋਵੇ। ਅਸਫ਼ਲਤਾ ਉਸ ਦੇ ਪਿਤਾ ਲਈ ਕਿੰਨੀ ਬਦਨਾਮੀ ਹੁੰਦੀ! ਅਤੇ ਮਨੁੱਖਜਾਤੀ ਦਾ ਕਿੰਨਾ ਨੁਕਸਾਨ, ਜਿਸ ਦੀਆਂ ਜੀਵਨ ਸੰਭਾਵਨਾਵਾਂ ਉਸ ਬਲੀਦਾਨ ਉੱਤੇ ਨਿਰਭਰ ਕਰਦੀਆਂ ਸਨ ਜੋ ਯਿਸੂ ਨੇ ਦੇਣਾ ਸੀ!
18 ਯਿਸੂ ਨੇ ਵਾਰ-ਵਾਰ ਪ੍ਰਾਰਥਨਾ ਕੀਤੀ—ਜਦੋਂ ਆਪਣੇ ਰਸੂਲਾਂ ਨਾਲ ਯਰੂਸ਼ਲਮ ਵਿਚ ਇਕ ਉਪਰਲੇ ਕਮਰੇ ਵਿਚ ਸੀ ਅਤੇ ਇਸ ਤੋਂ ਵੀ ਜ਼ਿਆਦਾ ਹਾਰਦਿਕ ਤੌਰ ਤੇ ਗਥਸਮਨੀ ਦੇ ਬਾਗ਼ ਵਿਚ। (ਮੱਤੀ 26:36-44; ਯੂਹੰਨਾ 17:1-26; ਇਬਰਾਨੀਆਂ 5:7) ਤਸੀਹੇ ਦੀ ਸੂਲੀ ਉੱਤੇ ਕਸ਼ਟ ਸਹਿੰਦੇ ਸਮੇਂ, ਉਸ ਨੇ ਉਨ੍ਹਾਂ ਨੂੰ ਗਾਲ੍ਹਾਂ ਨਹੀਂ ਕੱਢੀਆਂ ਜਿਨ੍ਹਾਂ ਨੇ ਉਸ ਨੂੰ ਤਾਅਨੇ ਮਾਰੇ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਦੇ ਨਿਮਿੱਤ ਪ੍ਰਾਰਥਨਾ ਕੀਤੀ ਜੋ ਅਗਿਆਨਤਾ ਵਿਚ ਕਾਰਵਾਈ ਕਰ ਰਹੇ ਸਨ: “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ।” (ਲੂਕਾ 23:34) ਉਹ ਆਪਣੇ ਮਨ ਨੂੰ ਆਪਣੇ ਪਿਤਾ ਉੱਤੇ ਇਕਾਗਰ ਕਰਦਾ ਆਇਆ, ਅਤੇ “ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।” ਉਹ ਆਖ਼ਰੀ ਸ਼ਬਦ ਜੋ ਉਸ ਨੇ ਤਸੀਹੇ ਦੀ ਸੂਲੀ ਉੱਤੇ ਉਚਾਰੇ ਸੀ ਉਹ ਆਪਣੇ ਪਿਤਾ ਨੂੰ ਇਕ ਪ੍ਰਾਰਥਨਾ ਸਨ। (1 ਪਤਰਸ 2:23; ਲੂਕਾ 23:46) ਅਸੀਂ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ ਕਿ, ਯਹੋਵਾਹ ਦੇ ਉੱਤੇ ਪੂਰੀ ਨਿਰਭਰਤਾ ਨਾਲ, ਯਿਸੂ ਨੇ ਵਫ਼ਾਦਾਰੀ ਨਾਲ ਉਹ ਕਾਰਜ-ਨਿਯੁਕਤੀ ਨੇਪਰੇ ਚਾੜ੍ਹੀ ਜੋ ਉਸ ਦੇ ਪਿਤਾ ਨੇ ਉਸ ਨੂੰ ਸੌਂਪੀ ਸੀ! ਭਾਵੇਂ ਕਿ ਅਸੀਂ ਯਿਸੂ ਨੂੰ ਕਦੇ ਵੀ ਨਹੀਂ ਦੇਖਿਆ ਹੈ, ਅਸੀਂ ਉਸ ਦੇ ਨਾਲ ਇਸ ਕਰਕੇ ਕਿੰਨੀ ਗਹਿਰੀ ਤਰ੍ਹਾਂ ਪ੍ਰੇਮ ਕਰਦੇ ਹਾਂ ਜੋ ਉਸ ਨੇ ਸੰਪੰਨ ਕੀਤਾ!
ਉਸ ਲਈ ਆਪਣਾ ਪ੍ਰੇਮ ਪ੍ਰਗਟ ਕਰਨਾ
19. ਯਿਸੂ ਲਈ ਪ੍ਰੇਮ ਪ੍ਰਗਟ ਕਰਨ ਵਿਚ, ਅਸੀਂ ਕਿਹੜੇ ਅਭਿਆਸਾਂ ਨੂੰ ਬਿਲਕੁਲ ਅਨੁਚਿਤ ਠਹਿਰਾਉਂਦਿਆਂ ਉਨ੍ਹਾਂ ਤੋਂ ਪਰਹੇਜ਼ ਕਰਾਂਗੇ?
19 ਅਸੀਂ ਕਿਵੇਂ ਸਬੂਤ ਦੇ ਸਕਦੇ ਹਾਂ ਕਿ ਉਹ ਪ੍ਰੇਮ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ ਕੇਵਲ ਸ਼ਬਦਾਂ ਨਾਲੋਂ ਕੁਝ ਜ਼ਿਆਦਾ ਹੈ? ਕਿਉਂ ਜੋ ਉਸ ਦੇ ਪਿਤਾ, ਜਿਸ ਨੂੰ ਯਿਸੂ ਪ੍ਰੇਮ ਕਰਦਾ ਸੀ, ਨੇ ਮੂਰਤੀਆਂ ਬਣਾਉਣ ਅਤੇ ਫਿਰ ਇਨ੍ਹਾਂ ਨੂੰ ਭਗਤੀ ਦੀਆਂ ਚੀਜ਼ਾਂ ਵਜੋਂ ਸਮਝਣਾ ਮਨ੍ਹਾ ਕੀਤਾ ਸੀ, ਅਸੀਂ ਨਿਸ਼ਚੇ ਹੀ ਇਕ ਹਾਰ ਵਿਚ ਅਜਿਹੀ ਮੂਰਤੀ ਨੂੰ ਆਪਣੇ ਗਲੇ ਦੁਆਲੇ ਪਹਿਨਣ ਦੁਆਰਾ ਜਾਂ ਗਲੀਆਂ ਵਿਚ ਇਕ ਮੂਰਤੀ ਨੂੰ ਢੋਣ ਦੁਆਰਾ ਯਿਸੂ ਨੂੰ ਸਨਮਾਨ ਨਹੀਂ ਲਿਆਵਾਂਗੇ। (ਕੂਚ 20:4, 5; ਯੂਹੰਨਾ 4:24) ਧਾਰਮਿਕ ਸੇਵਾਵਾਂ ਤੇ ਸਾਡਾ ਹਾਜ਼ਰ ਹੋਣਾ, ਇੱਥੋਂ ਤਕ ਕਿ ਹਫ਼ਤੇ ਵਿਚ ਕਈ ਵਾਰੀ ਇੰਜ ਕਰਨਾ, ਯਿਸੂ ਨੂੰ ਕੋਈ ਸਨਮਾਨ ਨਹੀਂ ਦੇਵੇਗਾ ਜੇਕਰ ਅਸੀਂ ਬਾਕੀ ਹਫ਼ਤੇ ਦੇ ਦੌਰਾਨ ਉਸ ਦੀਆਂ ਸਿੱਖਿਆਵਾਂ ਦੇ ਇਕਸਾਰ ਨਹੀਂ ਜੀਉਂਦੇ ਹਨ। ਯਿਸੂ ਨੇ ਕਿਹਾ: “ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ, ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ।”—ਯੂਹੰਨਾ 14:21, 23; 15:10.
20. ਕਿਹੜੀਆਂ ਕੁਝ ਚੀਜ਼ਾਂ ਹਨ ਜੋ ਇਹ ਦਿਖਾਉਣਗੀਆਂ ਕਿ ਕੀ ਅਸੀਂ ਯਿਸੂ ਨੂੰ ਸੱਚ-ਮੁੱਚ ਪ੍ਰੇਮ ਕਰਦੇ ਹਾਂ?
20 ਉਸ ਨੇ ਸਾਨੂੰ ਕਿਹੜੇ ਹੁਕਮ ਦਿੱਤੇ ਸਨ? ਸਭ ਤੋਂ ਪਹਿਲਾ, ਕਿ ਸੱਚੇ ਪਰਮੇਸ਼ੁਰ, ਯਹੋਵਾਹ, ਦੀ ਉਪਾਸਨਾ ਕਰਨੀ, ਅਤੇ ਉਸੇ ਇਕੱਲੇ ਦੀ ਹੀ ਉਪਾਸਨਾ ਕਰਨੀ। (ਮੱਤੀ 4:10; ਯੂਹੰਨਾ 17:3) ਪਰਮੇਸ਼ੁਰ ਦੇ ਮਕਸਦ ਵਿਚ ਉਸ ਦੀ ਭੂਮਿਕਾ ਦੇ ਕਾਰਨ, ਯਿਸੂ ਨੇ ਇਹ ਵੀ ਸਿਖਾਇਆ ਕਿ ਸਾਨੂੰ ਪਰਮੇਸ਼ੁਰ ਦੇ ਪੁੱਤਰ ਵਜੋਂ ਉਸ ਵਿਚ ਨਿਹਚਾ ਕਰਨੀ ਚਾਹੀਦੀ ਹੈ ਅਤੇ ਕਿ ਸਾਨੂੰ ਭੈੜੇ ਕੰਮਾਂ ਤੋਂ ਪਰਹੇਜ਼ ਕਰਨ ਦੁਆਰਾ ਅਤੇ ਚਾਨਣ ਵਿਚ ਚੱਲਣ ਦੁਆਰਾ ਇਹ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। (ਯੂਹੰਨਾ 3:16-21) ਉਸ ਨੇ ਸਾਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਨੂੰ ਪਹਿਲਾਂ ਭਾਲਣ ਦੀ ਸਲਾਹ ਦਿੱਤੀ, ਅਤੇ ਕਿ ਇਨ੍ਹਾਂ ਨੂੰ ਭੌਤਿਕ ਲੋੜਾਂ ਬਾਰੇ ਚਿੰਤਾ ਤੋਂ ਅੱਗੇ ਰੱਖੀਏ। (ਮੱਤੀ 6:31-33) ਉਸ ਨੇ ਹੁਕਮ ਦਿੱਤਾ ਕਿ ਅਸੀਂ ਇਕ ਦੂਜੇ ਨੂੰ ਪ੍ਰੇਮ ਕਰੀਏ ਜਿਵੇਂ ਉਸ ਨੇ ਸਾਨੂੰ ਪ੍ਰੇਮ ਕੀਤਾ। (ਯੂਹੰਨਾ 13:34; 1 ਪਤਰਸ 1:22) ਅਤੇ ਉਸ ਨੇ ਸਾਨੂੰ ਪਰਮੇਸ਼ੁਰ ਦੇ ਮਕਸਦ ਦੇ ਸੰਬੰਧ ਵਿਚ ਗਵਾਹ ਹੋਣ ਲਈ ਕਾਰਜ-ਨਿਯੁਕਤ ਕੀਤਾ, ਜਿਵੇਂ ਉਹ ਵੀ ਸੀ। (ਮੱਤੀ 24:14; 28:19, 20; ਪਰਕਾਸ਼ ਦੀ ਪੋਥੀ 3:14) ਭਾਵੇਂ ਕਿ ਉਨ੍ਹਾਂ ਨੇ ਕਦੇ ਵੀ ਯਿਸੂ ਨੂੰ ਨਹੀਂ ਦੇਖਿਆ ਹੈ, ਅੱਜ ਕੁਝ ਪੰਜਾਹ ਲੱਖ ਯਹੋਵਾਹ ਦੇ ਗਵਾਹ ਉਸ ਦੇ ਲਈ ਅਸਲੀ ਪ੍ਰੇਮ ਦੁਆਰਾ ਉਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਵੱਲੋਂ ਯਿਸੂ ਨੂੰ ਨਿੱਜੀ ਰੂਪ ਵਿਚ ਨਾ ਦੇਖਿਆ ਗਿਆ ਕਿਸੇ ਵੀ ਤਰੀਕੇ ਵਿਚ ਉਨ੍ਹਾਂ ਦੀ ਆਗਿਆਕਾਰ ਰਹਿਣ ਦੀ ਦ੍ਰਿੜ੍ਹਤਾ ਨੂੰ ਕਮਜ਼ੋਰ ਨਹੀਂ ਕਰਦਾ ਹੈ। ਉਹ ਮਨ ਵਿਚ ਉਸ ਗੱਲ ਨੂੰ ਚੇਤੇ ਕਰਦੇ ਹਨ ਜੋ ਉਨ੍ਹਾਂ ਦੇ ਪ੍ਰਭੂ ਨੇ ਰਸੂਲ ਥੋਮਾ ਨੂੰ ਕਹੀ ਸੀ: “ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈ? ਧੰਨ ਓਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ।”—ਯੂਹੰਨਾ 20:29.
21. ਅਸੀਂ ਯਿਸੂ ਦੀ ਮੌਤ ਦੇ ਸਮਾਰਕ ਤੇ ਹਾਜ਼ਰ ਹੋਣ ਤੋਂ, ਜੋ ਇਸ ਸਾਲ ਐਤਵਾਰ, ਮਾਰਚ 23 ਨੂੰ ਮਨਾਇਆ ਜਾਵੇਗਾ, ਕਿਸ ਤਰ੍ਹਾਂ ਲਾਭ ਉਠਾਉਂਦੇ ਹਾਂ?
21 ਇਹ ਉਮੀਦ ਰੱਖੀ ਜਾਂਦੀ ਹੈ ਕਿ ਤੁਸੀਂ ਉਨ੍ਹਾਂ ਵਿਚ ਸ਼ਾਮਲ ਹੋਵੋਗੇ ਜੋ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਰਾਜ ਗ੍ਰਹਿਆਂ ਵਿਚ ਐਤਵਾਰ, ਮਾਰਚ 23, 1997 ਨੂੰ ਸੰਝ ਤੋਂ ਬਾਅਦ, ਮਨੁੱਖਜਾਤੀ ਦੇ ਪ੍ਰਤੀ ਪਰਮੇਸ਼ੁਰ ਦੇ ਪ੍ਰੇਮ ਦੇ ਸਭ ਤੋਂ ਵੱਡੇ ਪ੍ਰਗਟਾਵੇ ਨੂੰ ਚੇਤੇ ਕਰਨ ਅਤੇ ਉਸ ਦੇ ਨਿਸ਼ਠਾਵਾਨ ਪੁੱਤਰ, ਯਿਸੂ ਮਸੀਹ, ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ। ਜੋ ਉਸ ਅਵਸਰ ਤੇ ਕਿਹਾ ਅਤੇ ਕੀਤਾ ਜਾਂਦਾ ਹੈ ਉਸ ਨੂੰ ਯਹੋਵਾਹ ਅਤੇ ਉਸ ਦੇ ਪੁੱਤਰ ਲਈ ਸਾਡੇ ਪ੍ਰੇਮ ਨੂੰ ਗਹਿਰਾ ਕਰਨਾ ਚਾਹੀਦਾ ਹੈ ਅਤੇ ਇੰਜ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਇੱਛਾ ਨੂੰ ਵਧਾਉਣਾ ਚਾਹੀਦਾ ਹੈ।—1 ਯੂਹੰਨਾ 5:3.
ਤੁਸੀਂ ਕਿਵੇਂ ਜਵਾਬ ਦਿਓਗੇ?
◻ ਜਿਨ੍ਹਾਂ ਨੂੰ ਪਤਰਸ ਦੀ ਪਹਿਲੀ ਪੁਸਤਕ ਸੰਬੋਧਿਤ ਕੀਤੀ ਗਈ ਸੀ ਉਹ ਯਿਸੂ ਨੂੰ ਕਿਵੇਂ ਜਾਣਨ ਅਤੇ ਪ੍ਰੇਮ ਕਰਨ ਲੱਗੇ?
◻ ਮੁਢਲੇ ਮਸੀਹੀਆਂ ਦੁਆਰਾ ਸੁਣੀਆਂ ਕੁਝ ਕਿਹੜੀਆਂ ਗੱਲਾਂ ਹਨ ਜੋ ਤੁਹਾਨੂੰ ਪ੍ਰਭਾਵਿਤ ਕਰਦੀਆਂ ਹਨ?
◻ ਉਸ ਮਨੋਬਿਰਤੀ ਬਾਰੇ ਜੋ ਯਿਸੂ ਨੇ ਦਿਖਾਈ ਸੀ, ਕਿਹੜੀ ਚੀਜ਼ ਉਸ ਲਈ ਤੁਹਾਡੇ ਪ੍ਰੇਮ ਨੂੰ ਗਹਿਰਾ ਕਰਦੀ ਹੈ?
◻ ਯਿਸੂ ਦੀ ਪਰਮੇਸ਼ੁਰ ਉੱਤੇ ਨਿਮਰ ਨਿਰਭਰਤਾ ਸਾਡੇ ਲਈ ਇੰਨੀ ਮਹੱਤਵਪੂਰਣ ਕਿਉਂ ਹੈ?
◻ ਅਸੀਂ ਯਿਸੂ ਮਸੀਹ ਲਈ ਆਪਣੇ ਪ੍ਰੇਮ ਨੂੰ ਕਿਵੇਂ ਪ੍ਰਦਰਸ਼ਿਤ ਕਰ ਸਕਦੇ ਹਾਂ?
[ਸਫ਼ੇ 16, 17 ਉੱਤੇ ਤਸਵੀਰਾਂ]
ਉਸ ਮਨੋਬਿਰਤੀ ਦੇ ਕਾਰਨ ਜੋ ਯਿਸੂ ਨੇ ਦਿਖਾਈ ਸੀ ਅਸੀਂ ਉਸ ਵੱਲ ਖਿੱਚੇ ਜਾਂਦੇ ਮਹਿਸੂਸ ਕਰਦੇ ਹਾਂ