ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 2/1 ਸਫ਼ੇ 20-25
  • ਤੁਹਾਡਾ ਜੀਵਨ —ਉਸ ਦਾ ਮਕਸਦ ਕੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਹਾਡਾ ਜੀਵਨ —ਉਸ ਦਾ ਮਕਸਦ ਕੀ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅੰਤਰਦ੍ਰਿਸ਼ਟੀ ਦਾ ਇਕ ਪ੍ਰਮੁੱਖ ਸ੍ਰੋਤ
  • ਜੀਵਨ ਦੇ ਚੱਕਰਾਂ ਨੂੰ ਦ੍ਰਿਸ਼ਟੀ ਵਿਚ ਰੱਖ ਕੇ ਮਕਸਦ
  • ਇਕ ਅੱਛਾ ਨਾਂ ਬਣਾਉਣ ਦਾ ਸਮਾਂ
  • “ਇਨਸਾਨ ਦਾ ਇਹੋ ਰਿਣ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਕੀ ਉਹ ਚੰਗੀ ਮਿਸਾਲ ਹੈ ਜਾਂ ਚੇਤਾਵਨੀ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਬੁੱਧੀਮਾਨ ਰਾਜਾ ਸੁਲੇਮਾਨ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਜੀਓ ਤਾਂ ਇਸ ਤਰ੍ਹਾਂ ਜੀਓ ਕਿ ਜ਼ਿੰਦਗੀ ਬੇਕਾਰ ਨਾ ਗਿਣੀ ਜਾਵੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 2/1 ਸਫ਼ੇ 20-25

ਤੁਹਾਡਾ ਜੀਵਨ —ਉਸ ਦਾ ਮਕਸਦ ਕੀ ਹੈ?

“ਮੇਰਾ ਮਨ ਬੁੱਧ ਵੱਲ ਲੱਗਾ ਰਹੇ, . . . ਜਦ ਤੋੜੀ ਨਾ ਵੇਖਾਂ ਜੋ ਕਿਹੜਾ ਕੰਮ ਚੰਗਾ ਹੈ ਜੋ ਆਦਮ ਵੰਸੀ . . . ਆਪਣੇ ਜੀਉਣ ਦੇ ਥੋੜੇ ਜੇਹੇ ਦਿਨਾਂ ਵਿੱਚ ਕਰਨ।”—ਉਪਦੇਸ਼ਕ ਦੀ ਪੋਥੀ 2:3.

1, 2. ਖ਼ੁਦ ਵਿਚ ਵਾਜਬ ਦਿਲਚਸਪੀ ਰੱਖਣੀ ਗ਼ਲਤ ਕਿਉਂ ਨਹੀਂ ਹੈ?

ਤੁਸੀਂ ਖ਼ੁਦ ਵਿਚ ਦਿਲਚਸਪੀ ਰੱਖਦੇ ਹੋ, ਹੈ ਨਾ? ਇਹ ਗੱਲ ਸੁਭਾਵਕ ਹੈ। ਇੰਜ ਅਸੀਂ ਰੋਜ਼ਾਨਾ ਖਾਂਦੇ ਪੀਂਦੇ ਹਾਂ, ਅਸੀਂ ਉਦੋਂ ਸੌਂ ਜਾਂਦੇ ਹਾਂ ਜਦੋਂ ਅਸੀਂ ਥੱਕੇ ਹੋਏ ਹੁੰਦੇ ਹਾਂ, ਅਤੇ ਅਸੀਂ ਦੋਸਤ-ਮਿੱਤਰਾਂ ਅਤੇ ਪ੍ਰਿਯ ਜਣਿਆਂ ਦੇ ਨਾਲ ਹੋਣਾ ਪਸੰਦ ਕਰਦੇ ਹਾਂ। ਸਮੇਂ-ਸਮੇਂ ਤੇ ਅਸੀਂ ਖੇਡਾਂ ਖੇਡਦੇ ਹਾਂ, ਤੈਰਦੇ ਹਾਂ, ਜਾਂ ਦੂਜੀਆਂ ਚੀਜ਼ਾਂ ਕਰਦੇ ਹਾਂ ਜਿਨ੍ਹਾਂ ਦਾ ਅਸੀਂ ਆਨੰਦ ਮਾਣਦੇ ਹਾਂ, ਜੋ ਖ਼ੁਦ ਵਿਚ ਇਕ ਸੰਤੁਲਿਤ ਦਿਲਚਸਪੀ ਦਿਖਾਉਂਦਾ ਹੈ।

2 ਅਜਿਹਾ ਆਤਮ-ਹਿੱਤ ਉਸ ਦੇ ਨਾਲ ਇਕਸੁਰ ਹੁੰਦਾ ਹੈ ਜੋ ਪਰਮੇਸ਼ੁਰ ਨੇ ਸੁਲੇਮਾਨ ਨੂੰ ਲਿਖਣ ਲਈ ਪ੍ਰੇਰਿਤ ਕੀਤਾ ਸੀ: “ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।” ਤਜਰਬੇ ਉੱਤੇ ਆਧਾਰਿਤ, ਸੁਲੇਮਾਨ ਨੇ ਅੱਗੇ ਕਿਹਾ: “ਮੈਂ ਡਿੱਠਾ ਜੋ ਇਹ ਵੀ ਪਰਮੇਸ਼ੁਰ ਦੇ ਹੱਥੋਂ ਹੈ। ਉਸ ਤੋਂ ਵਖਰਾ ਕੌਣ ਖਾ ਸੱਕਦਾ ਤੇ ਕੌਣ ਅਨੰਦ ਭੋਗ ਸੱਕਦਾ ਹੈ?”—ਉਪਦੇਸ਼ਕ ਦੀ ਪੋਥੀ 2:24, 25.

3. ਅਧਿਕਤਰ ਲੋਕ ਕਿਹੜੇ ਉਲਝਾਊ ਸਵਾਲਾਂ ਨੂੰ ਅਣ-ਉੱਤਰਯੋਗ ਪਾਉਂਦੇ ਹਨ?

3 ਪਰੰਤੂ ਤੁਸੀਂ ਜਾਣਦੇ ਹੋ ਕਿ ਜੀਵਨ ਖਾਣ, ਪੀਣ, ਸੌਣ, ਅਤੇ ਕੋਈ ਚੰਗਾ ਕੰਮ ਕਰਨ ਨਾਲੋਂ ਹੀ ਜ਼ਿਆਦਾ ਅਰਥ ਰੱਖਦਾ ਹੈ। ਅਸੀਂ ਦਰਦਾਂ, ਨਿਰਾਸ਼ਾ, ਅਤੇ ਚਿੰਤਾਵਾਂ ਨੂੰ ਅਨੁਭਵ ਕਰਦੇ ਹਾਂ। ਅਤੇ ਅਸੀਂ ਆਪਣੇ ਜੀਵਨ ਦੇ ਅਰਥ ਉੱਤੇ ਗੌਰ ਕਰਨ ਲਈ ਅਧਿਕ ਹੀ ਰੁੱਝੇ ਹੋਏ ਜਾਪਦੇ ਹਾਂ। ਕੀ ਤੁਹਾਡੇ ਮਾਮਲੇ ਵਿਚ ਇਹ ਸੱਚ ਨਹੀਂ ਹੈ? ਦ ਵੌਲ ਸਟ੍ਰੀਟ ਜਰਨਲ ਦੇ ਸਾਬਕਾ ਸੰਪਾਦਕ, ਵਰਮਾਂਟ ਰੌਏਸਟਰ ਨੇ ਸਾਡੇ ਵਿਸਤ੍ਰਿਤ ਗਿਆਨ ਅਤੇ ਹੁਨਰਾਂ ਉੱਤੇ ਧਿਆਨ ਕਰਨ ਤੋਂ ਬਾਅਦ ਲਿਖਿਆ: “ਇਹ ਇਕ ਨਿਰਾਲੀ ਹੀ ਚੀਜ਼ ਹੈ। ਜਦੋਂ ਅਸੀਂ, ਖ਼ੁਦ ਮਾਨਵ, ਉਸ ਦੀਆਂ ਦੁਬਿਧਾਂ, ਅਤੇ ਇਸ ਵਿਸ਼ਵ ਵਿਚ ਉਸ ਦੀ ਥਾਂ ਉੱਤੇ ਗੌਰ ਕਰਦੇ ਹਾਂ, ਤਾਂ ਅਸੀਂ ਉਸ ਨਾਲੋਂ ਥੋੜ੍ਹਾ ਜਿਹਾ ਹੀ ਅੱਗੇ ਵਧੇ ਹਾਂ ਜਦੋਂ ਤੋਂ ਸਮਾਂ ਆਰੰਭ ਹੋਇਆ ਹੈ। ਸਾਡੇ ਕੋਲ ਹਾਲੇ ਵੀ ਇਹ ਸਵਾਲ ਰਹਿੰਦੇ ਹਨ ਕਿ ਅਸੀਂ ਕੌਣ ਹਾਂ ਅਤੇ ਅਸੀਂ ਇੱਥੇ ਕਿਉਂ ਮੌਜੂਦ ਹਾਂ ਅਤੇ ਅਸੀਂ ਕਿੱਥੇ ਜਾ ਰਹੇ ਹਾਂ।”

4. ਸਾਡੇ ਵਿੱਚੋਂ ਹਰੇਕ ਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਣ ਦੇ ਇੱਛੁਕ ਕਿਉਂ ਹੋਣਾ ਚਾਹੀਦਾ ਹੈ ਜੋ ਸਾਨੂੰ ਸ਼ਾਮਲ ਕਰਦੇ ਹਨ?

4 ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਕਿਵੇਂ ਦਿਓਗੇ: ਅਸੀਂ ਕੌਣ ਹਾਂ? ਅਸੀਂ ਇੱਥੇ ਕਿਉਂ ਮੌਜੂਦ ਹਾਂ? ਅਤੇ ਅਸੀਂ ਕਿੱਥੇ ਜਾ ਰਹੇ ਹਾਂ? ਪਿਛਲੀ ਜੁਲਾਈ, ਸ਼੍ਰੀ. ਰੌਏਸਟਰ ਦਾ ਦੇਹਾਂਤ ਹੋ ਗਿਆ। ਤੁਹਾਡੇ ਅੰਦਾਜ਼ੇ ਵਿਚ ਕੀ ਉਸ ਨੇ ਉਸ ਸਮੇਂ ਤਕ ਸੰਤੋਖਜਨਕ ਜਵਾਬ ਹਾਸਲ ਕਰ ਲਏ ਸਨ? ਹੋਰ ਵੀ ਢੁਕਵਾਂ, ਕੀ ਕੋਈ ਅਜਿਹਾ ਤਰੀਕਾ ਹੈ ਜਿਸ ਰਾਹੀਂ ਤੁਸੀਂ ਇਹ ਹਾਸਲ ਕਰ ਸਕਦੇ ਹੋ? ਅਤੇ ਇਹ ਤੁਹਾਨੂੰ ਕਿਵੇਂ ਇਕ ਹੋਰ ਖ਼ੁਸ਼, ਜ਼ਿਆਦਾ ਅਰਥਪੂਰਣ ਜੀਵਨ ਦਾ ਆਨੰਦ ਲੈਣ ਲਈ ਮਦਦ ਕਰ ਸਕਦਾ ਹੈ? ਆਓ ਅਸੀਂ ਦੇਖੀਏ।

ਅੰਤਰਦ੍ਰਿਸ਼ਟੀ ਦਾ ਇਕ ਪ੍ਰਮੁੱਖ ਸ੍ਰੋਤ

5. ਸਾਨੂੰ ਪਰਮੇਸ਼ੁਰ ਤੋਂ ਕਿਉਂ ਉਮੀਦ ਕਰਨੀ ਚਾਹੀਦੀ ਹੈ ਜਦੋਂ ਅਸੀਂ ਜੀਵਨ ਦੇ ਅਰਥ ਬਾਰੇ ਸਵਾਲਾਂ ਉੱਤੇ ਅੰਤਰਦ੍ਰਿਸ਼ਟੀ ਭਾਲ ਰਹੇ ਹੁੰਦੇ ਹਾਂ?

5 ਜੇਕਰ ਸਾਡੇ ਵਿੱਚੋਂ ਹਰੇਕ ਵੱਖਰੋ-ਵੱਖਰਾ ਹੀ ਜੀਵਨ ਦੇ ਮਕਸਦ ਨੂੰ ਭਾਲ ਰਿਹਾ ਹੁੰਦਾ, ਅਸੀਂ ਸ਼ਾਇਦ ਥੋੜ੍ਹੀ ਜਿਹੀ ਜਾਂ ਕੋਈ ਵੀ ਸਫ਼ਲਤਾ ਨਾ ਪ੍ਰਾਪਤ ਕਰਦੇ, ਜਿਵੇਂ ਕਿ ਅਧਿਕ ਪੁਰਸ਼ ਅਤੇ ਇਸਤਰੀਆਂ ਦੇ ਸੰਬੰਧ ਵਿਚ ਸੱਚ ਰਿਹਾ ਹੈ, ਇੱਥੋਂ ਤਕ ਕਿ ਉਨ੍ਹਾਂ ਨਾਲ ਵੀ ਜਿਨ੍ਹਾਂ ਕੋਲ ਵਿਸ਼ਾਲ ਸਿੱਖਿਆ ਅਤੇ ਤਜਰਬਾ ਹੈ। ਪਰੰਤੂ ਅਸੀਂ ਇਕੱਲੇ ਹੀ ਨਹੀਂ ਛੱਡੇ ਗਏ ਹਾਂ। ਸਾਡੇ ਸ੍ਰਿਸ਼ਟੀਕਰਤਾ ਨੇ ਮਦਦ ਮੁਹੱਈਆ ਕੀਤੀ ਹੈ। ਜਦੋਂ ਤੁਸੀਂ ਇਸ ਬਾਰੇ ਵਿਚਾਰ ਕਰਦੇ ਹੋ, ਕੀ ਉਹ ਅੰਤਰਦ੍ਰਿਸ਼ਟੀ ਅਤੇ ਬੁੱਧ ਦਾ ਠੀਕ ਅੰਤਿਮ ਸ੍ਰੋਤ ਨਹੀਂ ਹੈ, ਜੋ ਕਿ “ਆਦ ਤੋਂ ਅੰਤ ਤੀਕ” ਹੈ ਅਤੇ ਵਿਸ਼ਵ ਅਤੇ ਇਤਿਹਾਸ ਦਾ ਪੂਰਣ ਗਿਆਨ ਰੱਖਦਾ ਹੈ? (ਜ਼ਬੂਰ 90:1, 2) ਉਸ ਨੇ ਮਾਨਵ ਨੂੰ ਰਚਿਆ ਹੈ ਅਤੇ ਸਮੁੱਚੇ ਮਾਨਵ ਅਨੁਭਵ ਦਾ ਨਿਰੀਖਣ ਕੀਤਾ ਹੈ, ਇਸ ਲਈ ਠੀਕ ਉਹੀ ਹੈ ਜਿਸ ਤੋਂ ਸਾਨੂੰ ਅੰਤਰਦ੍ਰਿਸ਼ਟੀ ਲਈ ਉਮੀਦ ਰੱਖਣੀ ਚਾਹੀਦੀ ਹੈ, ਨਾ ਕਿ ਅਪੂਰਣ ਮਾਨਵ ਤੋਂ ਜਿਨ੍ਹਾਂ ਦਾ ਗਿਆਨ ਅਤੇ ਪ੍ਰਤੱਖਣ ਸੀਮਿਤ ਹਨ।—ਜ਼ਬੂਰ 14:1-3; ਰੋਮੀਆਂ 3:10-12.

6. (ੳ) ਸ੍ਰਿਸ਼ਟੀਕਰਤਾ ਨੇ ਲੋੜੀਂਦੀ ਅੰਤਰਦ੍ਰਿਸ਼ਟੀ ਕਿਵੇਂ ਮੁਹੱਈਆ ਕੀਤੀ ਹੈ? (ਅ) ਸੁਲੇਮਾਨ ਕਿਵੇਂ ਸ਼ਾਮਲ ਹੈ?

6 ਜਦ ਕਿ ਅਸੀਂ ਸ੍ਰਿਸ਼ਟੀਕਰਤਾ ਤੋਂ ਨਿੱਜੀ ਤੌਰ ਤੇ ਸਾਨੂੰ ਜੀਵਨ ਦੇ ਅਰਥ ਦਾ ਪ੍ਰਗਟੀਕਰਨ ਸੁਣਾਉਣ ਦੀ ਉਮੀਦ ਨਹੀਂ ਰੱਖ ਸਕਦੇ ਹਾਂ, ਉਸ ਨੇ ਇਕ ਅੰਤਰਦ੍ਰਿਸ਼ਟੀ ਦਾ ਸ੍ਰੋਤ—ਆਪਣਾ ਪ੍ਰੇਰਿਤ ਬਚਨ—ਮੁਹੱਈਆ ਕੀਤਾ ਹੈ। (ਜ਼ਬੂਰ 32:8; 111:10) ਇਸ ਸੰਬੰਧ ਵਿਚ ਉਪਦੇਸ਼ਕ ਦੀ ਪੋਥੀ ਖ਼ਾਸ ਤੌਰ ਤੇ ਵਡਮੁੱਲੀ ਹੈ। ਪਰਮੇਸ਼ੁਰ ਨੇ ਉਸ ਦੇ ਲੇਖਕ ਨੂੰ ਪ੍ਰੇਰਿਤ ਕੀਤਾ, ਤਾਂਕਿ “ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ . . . ਬਹੁਤ ਵਧੀਕ ਸੀ।” (1 ਰਾਜਿਆਂ 3:6-12; 4:30-34) “ਸੁਲੇਮਾਨ ਦੀ ਬੁੱਧੀ” ਨੇ ਇਕ ਮੁਲਾਕਾਤੀ ਸ਼ਹਿਨਸ਼ਾਹੀ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਸ ਨੇ ਕਿਹਾ ਕਿ ਉਹ ਨੂੰ ਅੱਧੀਆਂ ਖੂਬੀਆਂ ਵੀ ਨਹੀਂ ਦੱਸੀਆਂ ਗਈਆਂ ਸਨ ਅਤੇ ਕਿ ਉਸ ਦੀ ਬੁੱਧੀ ਨੂੰ ਸੁਣਨ ਵਾਲੇ ਵਾਕਈ ਹੀ ਧੰਨ ਹੋਣਗੇ।a (1 ਰਾਜਿਆਂ 10:4-8) ਅਸੀਂ ਵੀ ਸੁਲੇਮਾਨ ਦੁਆਰਾ ਸਾਡੇ ਸ੍ਰਿਸ਼ਟੀਕਰਤਾ ਵੱਲੋਂ ਪ੍ਰਦਾਨ ਕੀਤੀ ਗਈ ਈਸ਼ਵਰੀ ਬੁੱਧ ਤੋਂ ਅੰਤਰ­ਦ੍ਰਿਸ਼ਟੀ ਅਤੇ ਖ਼ੁਸ਼ੀ ਹਾਸਲ ਕਰ ਸਕਦੇ ਹਾਂ।

7. (ੳ) ਸੁਲੇਮਾਨ ਨੇ ਆਕਾਸ਼ ਦੇ ਹੇਠ ਅਧਿਕਤਰ ਸਰਗਰਮੀਆਂ ਦੇ ਬਾਰੇ ਕੀ ਸਿੱਟਾ ਕੱਢਿਆ ਸੀ? (ਅ) ਸੁਲੇਮਾਨ ਦੇ ਵਾਸਤਵਿਕ ਮੁੱਲਾਂਕਣ ਨੂੰ ਕਿਹੜੀਆਂ ਗੱਲਾਂ ਦਰਸਾਉਂਦੀਆਂ ਹਨ?

7 ਉਪਦੇਸ਼ਕ ਦੀ ਪੋਥੀ ਉਸ ਪਰਮੇਸ਼ੁਰ-ਦਿੱਤ ਬੁੱਧ ਨੂੰ ਪ੍ਰਗਟ ਕਰਦੀ ਹੈ, ਜਿਸ ਨੇ ਸੁਲੇਮਾਨ ਦੇ ਦਿਲ ਅਤੇ ਦਿਮਾਗ਼ ਨੂੰ ਪ੍ਰਭਾਵਿਤ ਕੀਤਾ। ਇਹ ਕਰਨ ਲਈ ਸਮਾਂ, ਸੰਪਤੀ, ਅਤੇ ਅੰਤਰਦ੍ਰਿਸ਼ਟੀ ਹੋਣ ਦੇ ਕਾਰਨ, ਸੁਲੇਮਾਨ ਨੇ ‘ਹਰੇਕ ਚੀਜ਼ ਜੋ ਆਕਾਸ਼ ਦੇ ਹੇਠ ਕੀਤੀ ਜਾ ਚੁੱਕੀ ਸੀ’ ਨੂੰ ਪਰਖਿਆ। ਉਸ ਨੇ ਦੇਖਿਆ ਕਿ ਅਧਿਕਤਰ ਤਾਂ ‘ਵਿਅਰਥ ਅਤੇ ਹਵਾ ਦਾ ਫੱਕਣਾ ਸੀ,’ ਜੋ ਕਿ ਇਕ ਪ੍ਰੇਰਿਤ ਮੁੱਲਾਂਕਣ ਹੈ ਜਿਸ ਨੂੰ ਸਾਨੂੰ ਜੀਵਨ ਵਿਚ ਆਪਣੇ ਮਕਸਦ ਬਾਰੇ ਵਿਚਾਰ ਕਰਦੇ ਸਮੇਂ ਯਾਦ ਰੱਖਣਾ ਚਾਹੀਦਾ ਹੈ। (ਉਪਦੇਸ਼ਕ ਦੀ ਪੋਥੀ 1:13, ਨਿ ਵ, 14, 16) ਸੁਲੇਮਾਨ ਖੁੱਲ੍ਹ ਅਤੇ ­ਯਥਾਰਥਕਤਾ ਨਾਲ ਬੋਲ ਰਿਹਾ ਸੀ। ਉਦਾਹਰਣ ਲਈ, ਉਪਦੇਸ਼ਕ ਦੀ ਪੋਥੀ 1:15, 18 ਵਿਚ ਪਾਏ ਜਾਂਦੇ ਉਸ ਦੇ ਸ਼ਬਦਾਂ ਉੱਤੇ ਗੌਰ ਕਰੋ। ਤੁਸੀਂ ਇਹ ਜਾਣਦੇ ਹੋ ਕਿ ਸਦੀਆਂ ਦੇ ਦੌਰਾਨ ਮਾਨਵ ਨੇ ਵਿਭਿੰਨ ਪ੍ਰਕਾਰ ਦੀਆਂ ਸਰਕਾਰਾਂ ਅਜ਼ਮਾਈਆਂ ਹਨ, ਕਦੇ-ਕਦੇ ਸੱਚੇ ਦਿਲੋਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਜਨਤਾ ਦੀ ਬਿਹਤਰੀ ਲਈ ਜਤਨ ਕੀਤੇ ਹਨ। ਮਗਰ, ਕੀ ਕਿਸੇ ਨੇ ਵੀ ਇਸ ਅਪੂਰਣ ਵਿਵਸਥਾ ਦੀਆਂ ਸਾਰੀਆਂ ‘ਵਿੰਗੀਆਂ’ ਚੀਜ਼ਾਂ ਨੂੰ ਅਸਲ ਵਿਚ ਸੁਧਾਰਿਆ ਹੈ? ਅਤੇ ਤੁਸੀਂ ਸ਼ਾਇਦ ਇਹ ਦੇਖਿਆ ਹੋਵੇਗਾ ਕਿ ਜਿੰਨਾ ਹੀ ਵਧੀਕ ਇਕ ਵਿਅਕਤੀ ਦਾ ਗਿਆਨ, ਉੱਨਾ ਹੀ ਤੀਖਣ ਰੂਪ ਵਿਚ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਕ ਛੋਟੇ ਜਿਹੇ ਜੀਵਨ ਕਾਲ ਵਿਚ, ਪੂਰਣ ਤੌਰ ਤੇ ਮਾਮਲਿਆਂ ਨੂੰ ਸੁਧਾਰਨਾ ਅਸੰਭਵ ਹੈ। ਅਜਿਹੀ ਜਾਣਕਾਰੀ ਅਨੇਕਾਂ ਨੂੰ ਨਿਰਾਸ਼ਤਾ ਲਿਆਉਂਦੀ ਹੈ, ਪਰੰਤੂ ਇਹ ਜ਼ਰੂਰੀ ਨਹੀਂ ਕਿ ਸਾਨੂੰ ਵੀ ਲਿਆਉਂਦੀ ਹੈ।

8. ਕਿਹੜੇ ਚੱਕਰ ਬਹੁਤ ਸਮੇਂ ਤੋਂ ਮੌਜੂਦ ਰਹੇ ਹਨ?

8 ਸਾਡੇ ਉੱਤੇ ਅਸਰ ਪਾਉਣ ਵਾਲੇ ਉਹ ਦੁਹਰਾਉ ਚੱਕਰ, ਜਿਵੇਂ ਕਿ ਸੂਰਜ ਦਾ ਚੜ੍ਹਨਾ-ਉਤਰਨਾ ਜਾਂ ਹਵਾ ਅਤੇ ਪਾਣੀ ਦੀਆਂ ਗਤੀਵਿਧੀਆਂ, ਗੌਰ ਕਰਨ ਲਈ ਇਕ ਹੋਰ ਵਿਸ਼ਾ ਹੈ। ਉਹ ਚੱਕਰ ਮੂਸਾ, ਸੁਲੇਮਾਨ, ਨੈਪੋਲੀਅਨ, ਅਤੇ ਸਾਡੇ ਪੜ੍ਹਦਾਦਿਆਂ ਦੇ ਦਿਨਾਂ ਵਿਚ ਮੌਜੂਦ ਸਨ। ਅਤੇ ਉਹ ਜਾਰੀ ਰਹਿੰਦੇ ਹਨ। ਇਸੇ ਪ੍ਰਕਾਰ, “ਇੱਕ ਪੀੜ੍ਹੀ ਚੱਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ।” (ਉਪਦੇਸ਼ਕ ਦੀ ਪੋਥੀ 1:4-7) ਇਕ ਮਾਨਵ ਦ੍ਰਿਸ਼ਟੀਕੋਣ ਤੋਂ ਦੇਖਦਿਆਂ, ਘੱਟ ਹੀ ਕੁਝ ਬਦਲਿਆ ਹੈ। ਪ੍ਰਾਚੀਨ ਅਤੇ ਆਧੁਨਿਕ ਲੋਕਾਂ ਦੀਆਂ ਸਰਗਰਮੀਆਂ, ਉਮੀਦਾਂ, ਲਕਸ਼, ਅਤੇ ਕਾਮਯਾਬੀਆਂ ਇਕ ਸਮਾਨ ਰਹੀਆਂ ਹਨ। ਜੇਕਰ ਮਾਨਵੀ ਤੌਰ ਤੇ ਵੀ, ਕਿਸੇ ਵਿਅਕਤੀ ਨੇ ਇਕ ਮਾਅਰਕੇ ਦਾ ਨਾਂ ਬਣਾਇਆ ਸੀ ਜਾਂ ਸੁੰਦਰਤਾ ਜਾਂ ਕਾਬਲੀਅਤ ਵਿਚ ਸਿਰਕੱਢਵਾਂ ਸੀ, ਉਹ ਵਿਅਕਤੀ ਹੁਣ ਕਿੱਥੇ ਹੈ? ਉਹ ਚੱਲ ਵਸਿਆ ਅਤੇ ਸੰਭਵ ਹੈ ਕਿ ਭੁੱਲ ਵੀ ਗਿਆ ਹੋਵੇ। ਇਹ ਦ੍ਰਿਸ਼ਟੀਕੋਣ ਰੋਗੀ ਵਿਚਾਰ ਨਹੀਂ ਹੈ। ਅਧਿਕਤਰ ਲੋਕ ਆਪਣੇ ਪੜਦਾਦਿਆਂ ਦੇ ਨਾਂ ਵੀ ਨਹੀਂ ਜਾਣਦੇ ਹਨ ਜਾਂ ਦੱਸ ਸਕਦੇ ਹਨ ਕਿ ਉਹ ਕਿੱਥੇ ਪੈਦਾ ਹੋਏ ਅਤੇ ਦਫ਼ਨਾਏ ਗਏ ਸਨ। ਤੁਸੀਂ ਦੇਖ ਸਕਦੇ ਹੋ ਕਿ ਸੁਲੇਮਾਨ ਨੇ ਕਿਉਂ ਮਾਨਵ ਕਾਰੋਬਾਰਾਂ ਅਤੇ ਜਤਨਾਂ ਵਿਚ ਵਾਸਤਵਿਕ ਤੌਰ ਤੇ ਵਿਅਰਥਤਾ ਦੇਖੀ।—ਉਪਦੇਸ਼ਕ ਦੀ ਪੋਥੀ 1:9-11.

9. ਮਾਨਵਜਾਤੀ ਦੀ ਪਰਿਸਥਿਤੀ ਵਿਚ ਵਾਸਤਵਿਕ ਅੰਤਰਦ੍ਰਿਸ਼ਟੀ ਹਾਸਲ ਕਰਨ ਦੁਆਰਾ ਸਾਡੀ ਕਿਵੇਂ ਮਦਦ ਹੋ ਸਕਦੀ ਹੈ?

9 ਸਾਨੂੰ ਨਿਰਾਸ਼ ਕਰਨ ਦੀ ਬਜਾਇ, ਮਾਨਵਜਾਤੀ ਦੀ ਮੂਲ ਪਰਿਸਥਿਤੀ ਵਿਚ ਇਹ ਈਸ਼ਵਰੀ ਅੰਤਰਦ੍ਰਿਸ਼ਟੀ ਲਾਭਦਾਇਕ ਹੋ ਸਕਦੀ ਹੈ, ਅਤੇ ਇਹ ਸਾਨੂੰ ਟੀਚਿਆਂ ਜਾਂ ਕੰਮ-ਧੰਦਿਆਂ ਉੱਤੇ ਅਨੁਚਿਤ ਮੁੱਲ ਧਰਨ ਤੋਂ ਬਚਾ ਸਕਦੀ ਹੈ ਜੋ ਜਲਦੀ ਹੀ ਚੱਲ ਵਸਣਗੇ ਅਤੇ ਭੁਲਾ ਦਿੱਤੇ ਜਾਣਗੇ। ਇਸ ਨੂੰ ਸਾਨੂੰ ਮੁੱਲਾਂਕਣ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ ਕਿ ਅਸੀਂ ਜੀਵਨ ਵਿੱਚੋਂ ਕੀ ਹਾਸਲ ਕਰ ਰਹੇ ਹਾਂ ਅਤੇ ਅਸੀਂ ਕੀ ਸੰਪੰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮਿਸਾਲ ਵਜੋਂ, ਸਾਧਕ ਹੋਣ ਦੀ ਬਜਾਇ, ਅਸੀਂ ਸੰਤੁਲਿਤ ਖਾਣ ਪੀਣ ਦਾ ਆਨੰਦ ਮਾਣ ਸਕਦੇ ਹਾਂ। (ਉਪਦੇਸ਼ਕ ਦੀ ਪੋਥੀ 2:24) ਅਤੇ, ਜਿਵੇਂ ਕਿ ਅਸੀਂ ਦੇਖਾਂਗੇ, ਸੁਲੇਮਾਨ ਇਕ ਬਹੁਤ ਸਕਾਰਾਤਮਕ ਅਤੇ ਆਸ਼ਾਵਾਦੀ ਸਿੱਟੇ ਤੇ ਪਹੁੰਚਦਾ ਹੈ। ਥੋੜ੍ਹੇ ਸ਼ਬਦਾਂ ਵਿਚ, ਇਹ ਇਹ ਹੈ ਕਿ ਸਾਨੂੰ ਆਪਣੇ ਸ੍ਰਿਸ਼ਟੀਕਰਤਾ ਦੇ ਨਾਲ ਆਪਣੇ ਰਿਸ਼ਤੇ ਦੀ ਅਤਿਅੰਤ ਕਦਰ ਪਾਉਣੀ ਚਾਹੀਦੀ ਹੈ, ਜੋ ਸਾਨੂੰ ਸਦਾ ਦੇ ਲਈ ਖ਼ੁਸ਼ ਅਤੇ ਮਕਸਦਪੂਰਣ ਭਵਿੱਖ ਹਾਸਲ ਕਰਨ ਵਿਚ ਮਦਦ ਕਰ ਸਕਦਾ ਹੈ। ਸੁਲੇਮਾਨ ਨੇ ਜ਼ੋਰ ਦਿੱਤਾ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.

ਜੀਵਨ ਦੇ ਚੱਕਰਾਂ ਨੂੰ ਦ੍ਰਿਸ਼ਟੀ ਵਿਚ ਰੱਖ ਕੇ ਮਕਸਦ

10. ਸੁਲੇਮਾਨ ਨੇ ਪਸ਼ੂਆਂ ਅਤੇ ਮਾਨਵ ਦੀ ਕਿਵੇਂ ਤੁਲਨਾ ਕੀਤੀ ਸੀ?

10 ਉਪਦੇਸ਼ਕ ਦੀ ਪੋਥੀ ਵਿਚ ਪ੍ਰਗਟ ਕੀਤੀ ਗਈ ਈਸ਼ਵਰੀ ਬੁੱਧ ਸਾਨੂੰ ਜੀਵਨ ਵਿਚ ਆਪਣੇ ਮਕਸਦ ਉੱਤੇ ਵਿਚਾਰ ਕਰਨ ਲਈ ਅੱਗੇ ਮਦਦ ਕਰ ਸਕਦੀ ਹੈ। ਇਹ ਕਿਵੇਂ? ਇਵੇਂ ਕਿ ਸੁਲੇਮਾਨ ਨੇ ਵਾਸਤਵਿਕ ਤੌਰ ਤੇ ਦੂਜੀਆਂ ਸੱਚਾਈਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਿਨ੍ਹਾਂ ਬਾਰੇ ਅਸੀਂ ਸ਼ਾਇਦ ਕਦੀ-ਕਦਾਈਂ ਹੀ ਵਿਚਾਰ ਕਰੀਏ। ਇਕ ਸੱਚਾਈ ਮਾਨਵ ਅਤੇ ਪਸ਼ੂਆਂ ਵਿਚਕਾਰ ਸਮਾਨਤਾਵਾਂ ਨੂੰ ਸ਼ਾਮਲ ਕਰਦੀ ਹੈ। ਯਿਸੂ ਨੇ ਆਪਣੇ ਅਨੁਯਾਈਆਂ ਨੂੰ ਭੇਡਾਂ ਵਰਗੇ ਦਰਸਾਇਆ, ਮਗਰ ਆਮ ਤੌਰ ਤੇ ਲੋਕ ਪਸ਼ੂਆਂ ਦੇ ਨਾਲ ਤੁਲਨਾ ਕੀਤੇ ਜਾਣਾ ਪਸੰਦ ਨਹੀਂ ਕਰਦੇ ਹਨ। (ਯੂਹੰਨਾ 10:11-16) ਫਿਰ ਵੀ ਸੁਲੇਮਾਨ ਨੇ ਖ਼ਾਸ ਨਿਰਵਿਵਾਦ ਹਕੀਕਤਾਂ ਨੂੰ ਪੇਸ਼ ਕੀਤਾ: “ਪਰਮੇਸ਼ੁਰ ਓਹਨਾਂ [ਮਾਨਵਜਾਤੀ ਦੇ ਪੁੱਤਰਾਂ] ਨੂੰ ਜਾਚੇ ਅਤੇ ਓਹ ਵੇਖਣ ਭਈ ਅਸੀਂ ਆਪ ਪਸੂ ਹੀ ਹਾਂ। ਕਿਉਂਕਿ ਜੋ ਕੁਝ ਆਦਮ ਵੰਸ ਉੱਤੇ ਬੀਤਦਾ ਹੈ ਸੋ ਪਸੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜੇਹੀ ਬੀਤਦੀ ਹੈ,—ਜਿੱਕਰ ਇਹ ਮਰਦਾ ਹੈ ਓਸੇ ਤਰਾਂ ਉਹ ਮਰਦਾ ਹੈ . . . ਪਸੂ ਨਾਲੋਂ ਮਨੁੱਖ ਕੁਝ ਉੱਤਮ ਨਹੀਂ ਹੈ। ਹਾਂ, ਸਭ ਵਿਅਰਥ ਹੈ! . . . ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ।”—ਉਪਦੇਸ਼ਕ ਦੀ ਪੋਥੀ 3:18-20.

11. (ੳ) ਇਕ ਪਸ਼ੂ ਦਾ ਪ੍ਰਤਿਰੂਪਕ ਜੀਵਨ ਚੱਕਰ ਕਿਵੇਂ ਵਰਣਨ ਕੀਤਾ ਜਾ ਸਕਦਾ ਹੈ? (ਅ) ਤੁਸੀਂ ਅਜਿਹੇ ਵਿਸ਼ਲੇਸ਼ਣ ਦੇ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

11 ਉਸ ਕਿਸੇ ਪਸ਼ੂ ਬਾਰੇ ਸੋਚੋ ਜਿਸ ਨੂੰ ਦੇਖ ਕੇ ਤੁਸੀਂ ਆਨੰਦ ਮਾਣਦੇ ਹੋ, ਸ਼ਾਇਦ ਇਕ ਬਿੱਜੂ ਜਾਂ ਇਕ ਸਹਿਆ। (ਬਿਵਸਥਾ ਸਾਰ 14:7; ਜ਼ਬੂਰ 104:18; ਕਹਾਉਤਾਂ 30:26) ਜਾਂ ਤੁਸੀਂ ਸ਼ਾਇਦ ਇਕ ਕਾਟੋ ਦੀ ਕਲਪਨਾ ਕਰਦੇ ਹੋ; ਸੰਸਾਰ ਭਰ ਵਿਚ 300 ਕਿਸਮਾਂ ਤੋਂ ਜ਼ਿਆਦਾ ਹਨ। ਉਸ ਦਾ ਜੀਵਨ ਚੱਕਰ ਕੀ ਹੈ? ਉਸ ਦੇ ਪੈਦਾ ਹੋਣ ਤੋਂ ਬਾਅਦ, ਉਸ ਦੀ ਮਾਂ ਕੁਝ ਹਫ਼ਤਿਆਂ ਦੇ ਲਈ ਉਸ ਨੂੰ ਦੁੱਧ ਚੁੰਘਾਉਂਦੀ ਹੈ। ਜਲਦੀ ਹੀ ਉਸ ਉੱਤੇ ਫਰ ਉਤਪੰਨ ਹੁੰਦੀ ਹੈ ਅਤੇ ਉਹ ਆਲ੍ਹਣੇ ਤੋਂ ਬਾਹਰ ਜਾ ਸਕਦੀ ਹੈ। ਤੁਸੀਂ ਸ਼ਾਇਦ ਉਸ ਨੂੰ ਭੋਜਨ ਭਾਲਣਾ ਸਿੱਖਦੀ ਹੋਈ ਟਪੂਸੀਆਂ ਮਾਰਦੀ-ਫਿਰਦੀ ਦੇਖਦੇ ਹੋ। ਪਰੰਤੂ ਅਕਸਰ ਇਵੇਂ ਹੀ ਜਾਪਦਾ ਹੈ ਕਿ ਉਹ ਆਪਣੀ ਜੋਬਨਤਾ ਦਾ ਆਨੰਦ ਮਾਣਦੀ, ਕੇਵਲ ਖੇਡ ਹੀ ਰਹੀ ਹੁੰਦੀ ਹੈ। ਇਕ ਕੁ ਸਾਲ ਵਧਣ ਤੋਂ ਬਾਅਦ, ਉਹ ਇਕ ਸਾਥੀ ਨੂੰ ਲੱਭ ਲੈਂਦੀ ਹੈ। ਫਿਰ ਉਸ ਨੂੰ ਇਕ ਆਲ੍ਹਣਾ ਜਾਂ ਘੁਰਨਾ ਬਣਾ ਕੇ ਔਲਾਦ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਜੇਕਰ ਉਹ ਚੋਖੇ ਬੀਜਦਾਰ ਫਲ, ਗਿਰੀਆਂ, ਅਤੇ ਬੀਜ ਲੱਭ ਲੈਂਦੀ ਹੈ, ਤਾਂ ਕਾਟੋ ਪਰਿਵਾਰ ਸ਼ਾਇਦ ਮੋਟਾ-ਤਾਜ਼ਾ ਹੋ ਜਾਵੇ ਅਤੇ ਉਸ ਕੋਲ ਆਪਣੇ ਘਰ ਨੂੰ ਵੱਡਾ ਕਰਨ ਦਾ ਸਮਾਂ ਹੋਵੇ। ਪਰੰਤੂ ਕੁਝ ਹੀ ਸਾਲਾਂ ਵਿਚ, ਪਸ਼ੂ ਬਿਰਦ ਹੋ ਜਾਂਦਾ ਹੈ ਅਤੇ ਹਾਦਸੇ ਅਤੇ ਬੀਮਾਰੀ ਦੇ ਵੱਲ ਜ਼ਿਆਦਾ ਝੁਕਾਉ ਹੋ ਜਾਂਦਾ ਹੈ। ਲਗਭਗ ਦਸ ਸਾਲਾਂ ਦੀ ਉਮਰ ਤੇ ਉਹ ਮਰ ਜਾਂਦੀ ਹੈ। ਕਾਟੋ ਦੀਆਂ ਕਿਸਮਾਂ ਦੇ ਵਿਚਕਾਰ ਕੁਝ ਥੋੜ੍ਹੇ ਜਿਹੇ ਹੀ ਫ਼ਰਕਾਂ ਤੋਂ ਇਲਾਵਾ, ਇਹ ਹੀ ਉਸ ਦਾ ਜੀਵਨ ਚੱਕਰ ਹੈ।

12. (ੳ) ਵਾਸਤਵਿਕ ਤੌਰ ਤੇ, ਅਨੇਕ ਮਾਨਵ ਦਾ ਜੀਵਨ ਚੱਕਰ ਔਸਤ ਪਸ਼ੂ ਦੇ ਵਰਗਾ ਕਿਉਂ ਹੈ? (ਅ) ਅਗਲੀ ਵਾਰੀ ਜਦੋਂ ਅਸੀਂ ਉਸ ਪਸ਼ੂ ਨੂੰ ਦੇਖਦੇ ਹਾਂ ਜਿਸ ਬਾਰੇ ਅਸੀਂ ਸੋਚਿਆ ਸੀ, ਅਸੀਂ ਸ਼ਾਇਦ ਕੀ ਵਿਚਾਰ ਕਰੀਏ?

12 ਅਧਿਕਤਰ ਲੋਕ ਇਕ ਪਸ਼ੂ ਦੇ ਸੰਬੰਧ ਵਿਚ ਉਸ ਚੱਕਰ ਦਾ ਇਤਰਾਜ਼ ਨਹੀਂ ਕਰਨਗੇ, ਅਤੇ ਉਹ ਇਕ ਕਾਟੋ ਤੋਂ ਜੀਵਨ ਵਿਚ ਵਿਚਾਰਸ਼ੀਲ ਮਕਸਦ ਹੋਣ ਦੀ ਘੱਟ ਹੀ ਉਮੀਦ ਰੱਖਦੇ ਹਨ। ਪਰੰਤੂ, ਅਨੇਕ ਮਾਨਵ ਦਾ ਜੀਵਨ ਉਸ ਤੋਂ ਬਹੁਤ ਜ਼ਿਆਦਾ ਭਿੰਨ ਨਹੀਂ ਹੁੰਦਾ ਹੈ, ਹੈ ਨਾ? ਉਹ ਪੈਦਾ ਹੁੰਦੇ ਹਨ ਅਤੇ ਨਿਆਣਿਆਂ ਦੇ ਤੌਰ ਤੇ ਦੇਖ-ਭਾਲ ਕੀਤੇ ਜਾਂਦੇ ਹਨ। ਉਹ ਖਾਂਦੇ, ਵੱਡੇ ਹੁੰਦੇ, ਅਤੇ ਯੁਵਕਾਂ ਵਜੋਂ ਖੇਡਦੇ ਹਨ। ਥੋੜ੍ਹੇ ਹੀ ਸਮੇਂ ਬਾਅਦ ਉਹ ਬਾਲਗ ਬਣ ਜਾਂਦੇ ਹਨ, ਇਕ ਸਾਥੀ ਨੂੰ ਲੱਭ ਲੈਂਦੇ ਹਨ, ਅਤੇ ਰਹਿਣ ਲਈ ਇਕ ਸਥਾਨ ਅਤੇ ਭੋਜਨ ਮੁਹੱਈਆ ਕਰਨ ਲਈ ਇਕ ਜ਼ਰੀਏ ਨੂੰ ਭਾਲਦੇ ਹਨ। ਜੇਕਰ ਉਹ ਸਫ਼ਲ ਹੋਣ, ਤਾਂ ਉਹ ਸ਼ਾਇਦ ਪਲ ਜਾਣ ਅਤੇ ਆਪਣੇ ਘਰ (ਆਲ੍ਹਣੇ) ਨੂੰ ਵੱਡਾ ਕਰਨ ਜਿਸ ਵਿਚ ਔਲਾਦ ਦੀ ਪਰਵਰਿਸ਼ ਕੀਤੀ ਜਾਵੇ। ਪਰੰਤੂ ਦਹਾਕੇ ਝਟਪਟ ਹੀ ਗੁਜ਼ਰ ਜਾਂਦੇ ਹਨ, ਅਤੇ ਉਹ ਬਿਰਦ ਹੋ ਜਾਂਦੇ ਹਨ। ਜੇਕਰ ਪਹਿਲਾਂ ਨਹੀਂ, ਤਾਂ ਉਹ “ਕਸ਼ਟ ਅਤੇ ਸੋਗ” ਨਾਲ ਭਰਪੂਰ ਸ਼ਾਇਦ 70 ਜਾਂ 80 ਸਾਲਾਂ ਤੋਂ ਬਾਅਦ ਮਰ ਜਾਂਦੇ ਹਨ। (ਜ਼ਬੂਰ 90:9, 10, 12) ਤੁਸੀਂ ਸ਼ਾਇਦ ਇਨ੍ਹਾਂ ਸੰਜੀਦ ਹਕੀਕਤਾਂ ਬਾਰੇ ਵਿਚਾਰ ਕਰੋਗੇ ਅਗਲੀ ਵਾਰ ਤੁਸੀਂ ਇਕ ਕਾਟੋ ਨੂੰ ਦੇਖਦੇ ਹੋ (ਜਾਂ ਕਿਸੇ ਦੂਜੇ ਪਸ਼ੂ ਨੂੰ ਜਿਸ ਬਾਰੇ ਤੁਸੀਂ ਸੋਚਦੇ ਸੀ)।

13. ਪਸ਼ੂਆਂ ਅਤੇ ਮਾਨਵ ਦੋਹਾਂ ਦੇ ਲਈ ਕਿਹੜਾ ਪਰਿਣਾਮ ਸੱਚ ਸਾਬਤ ਹੁੰਦਾ ਹੈ?

13 ਤੁਸੀਂ ਦੇਖ ਸਕਦੇ ਹੋ ਕਿ ਸੁਲੇਮਾਨ ਨੇ ਲੋਕਾਂ ਦੇ ਜੀਵਨਾਂ ਨੂੰ ਕਿਉਂ ਪਸ਼ੂਆਂ ਦੇ ਨਾਲ ਤੁਲਨਾ ਕੀਤੀ। ਉਸ ਨੇ ਲਿਖਿਆ: “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ।” ਇਹ ਪਿਛਲੇਰਾ ਅੰਤਿਮ ਪਰਿਣਾਮ, ਅਰਥਾਤ ਮੌਤ, ਮਾਨਵ ਅਤੇ ਪਸ਼ੂ ਲਈ ਇਕ ਸਮਾਨ ਹੀ ਹੈ, “ਜਿੱਕਰ ਇਹ ਮਰਦਾ ਹੈ ਓਸੇ ਤਰਾਂ ਉਹ ਮਰਦਾ ਹੈ।” ਉਸ ਨੇ ਅੱਗੇ ਕਿਹਾ: “ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ।”—ਉਪਦੇਸ਼ਕ ਦੀ ਪੋਥੀ 3:1, 2, 19, 20.

14. ਕੁਝ ਮਾਨਵ ਆਮ ਜੀਵਨ ਚੱਕਰ ਨੂੰ ਕਿਵੇਂ ਬਦਲਣ ਦੀ ਕੋਸ਼ਿਸ਼ ਕਰਦੇ ਹਨ, ਪਰੰਤੂ ਨਤੀਜਾ ਕੀ ਹੁੰਦਾ ਹੈ?

14 ਸਾਨੂੰ ਇਸ ਵਾਸਤਵਿਕ ਮੁੱਲਾਂਕਣ ਨੂੰ ਨਕਾਰਾਤਮਕ ਸੋਚਣੀ ਹੀ ਨਹੀਂ ਵਿਚਾਰਨਾ ਚਾਹੀਦਾ ਹੈ। ਇਹ ਸੱਚ ਹੈ ਕਿ ਕੁਝ ਵਿਅਕਤੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ ਆਪਣੇ ਮਾਪਿਆਂ ਨਾਲੋਂ ਅਧਿਕ ਕਮਾਉਣ ਵਾਸਤੇ ਆਪਣੀ ਭੌਤਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਜ਼ਿਆਦਾ ਕੰਮ ਕਰਨ ਦੁਆਰਾ। ਉਹ ਜੀਵਨ ਦੇ ਉਚੇਰੇ ਪੱਧਰ ਨੂੰ ਮੁਹੱਈਆ ਕਰਨ ਦੇ ਲਈ ਸਿੱਖਿਆ ਦੇ ਅਧਿਕ ਸਾਲਾਂ ਵਿਚ ਸ਼ਾਇਦ ਲੱਗਣ, ਜਦ ਕਿ ਉਹ ਜੀਵਨ ਦੀ ਆਪਣੀ ਸਮਝ ਨੂੰ ਵਿਸ਼ਾਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜਾਂ ਉਹ ਬਿਹਤਰ ਸਿਹਤ ਅਤੇ ਥੋੜ੍ਹੀ ਜਿਹੀ ਹੋਰ ਲੰਬੀ ਉਮਰ ਹਾਸਲ ਕਰਨ ਦੇ ਲਈ ਕਸਰਤ ਜਾਂ ਖ਼ੁਰਾਕ ਪਰਹੇਜ਼ ਉੱਤੇ ਧਿਆਨ ਇਕਾਗਰ ਕਰਨ। ਇਹ ਜਤਨ ਸ਼ਾਇਦ ਖ਼ਾਸ ਲਾਭ ਲਿਆਉਣ। ਪਰੰਤੂ ਕੌਣ ਨਿਸ਼ਚਿਤ ਹੋ ਸਕਦਾ ਹੈ ਕਿ ਅਜਿਹੇ ਜਤਨ ਸਫ਼ਲ ਸਾਬਤ ਹੋਣਗੇ? ਜੇਕਰ ਉਹ ਸਫ਼ਲ ਵੀ ਹੋਣ, ਤਾਂ ਕਿੰਨੇ ਸਮੇਂ ਦੇ ਲਈ?

15. ਅਧਿਕਤਰ ਲੋਕਾਂ ਦੇ ਜੀਵਨਾਂ ਦਾ ਕਿਹੜਾ ਸਾਫ਼-ਗੋ ਨਿਰਧਾਰਣ ਸਹੀ ਹੈ?

15 ਸੁਲੇਮਾਨ ਨੇ ਪੁੱਛਿਆ: “ਭਾਵੇਂ ਵਿਅਰਥ ਦੇ ਵਧਾਉਣ ਵਾਲੀਆਂ ਬਹੁਤ ਵਸਤਾਂ ਹਨ ਪਰ ਇਨਸਾਨ ਨੂੰ ਕੀ ਲਾਭ ਹੈ? ਕੌਣ ਜਾਣਦਾ ਹੈ ਭਈ ਆਦਮੀ ਲਈ ਜੀਉਣ ਵਿੱਚ ਕੀ ਚੰਗਾ ਹੈ ਜਦ ਉਹ ਆਪਣੇ ਵਿਅਰਥ ਜੀਉਣ ਦੇ ਥੋੜੇ ਦਿਨ ਪਰਛਾਵੇਂ ਵਾਂਙੁ ਕੱਟਦਾ ਹੈ? ਆਦਮੀ ਨੂੰ ਕੌਣ ਦੱਸ ਸੱਕਦਾ ਹੈ ਜੋ ਸੂਰਜ ਦੇ ਹੇਠ ਉਹ ਦੇ ਪਿੱਛੋਂ ਕੀ ਹੋਵੇਗਾ?” (ਉਪਦੇਸ਼ਕ ਦੀ ਪੋਥੀ 6:11, 12) ਕਿਉਂ ਜੋ ਮੌਤ ਮੁਕਾਬਲਤਨ ਕਾਫ਼ੀ ਜਲਦੀ ਹੀ ਇਕ ਵਿਅਕਤੀ ਦੇ ਜਤਨਾਂ ਨੂੰ ਖ਼ਤਮ ਕਰ ਦਿੰਦੀ ਹੈ, ਤਾਂ ਕੀ ਅਧਿਕ ਭੌਤਿਕ ਚੀਜ਼ਾਂ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰਨ ਵਿਚ ਜਾਂ ਪ੍ਰਾਥਮਿਕ ਤੌਰ ਤੇ ਅਧਿਕ ਸੰਪਤੀਆਂ ਨੂੰ ਹਾਸਲ ਕਰਨ ਦੇ ਲਈ ਸਕੂਲ ਵਿਚ ਸਾਲਾਂ ਦੇ ਸਾਲ ਲਗਾਉਣੇ ਸੱਚ-ਮੁੱਚ ਹੀ ਲਾਭਦਾਇਕ ਹੈ? ਅਤੇ ਕਿਉਂਕਿ ਜੀਵਨ ਇੰਨਾ ਸੰਖਿਪਤ ਹੈ, ਜੋ ਕਿ ਇਕ ਪਰਛਾਵੇਂ ਵਾਂਗ ਬੀਤ ਜਾਂਦਾ ਹੈ, ਅਨੇਕ ਅਨੁਭਵ ਕਰਦੇ ਹਨ ਕਿ ਕਿਸੇ ਹੋਰ ਮਾਨਵ ਟੀਚੇ ਵੱਲ ਜਤਨਾਂ ਨੂੰ ਮੋੜਨ ਲਈ ਕੋਈ ਸਮਾਂ ਨਹੀਂ ਹੁੰਦਾ ਜਦੋਂ ਉਹ ਨਾਕਾਮਯਾਬੀ ਨੂੰ ਭਾਂਪਦੇ ਹਨ; ਨਾ ਹੀ ਇਕ ਮਾਨਵ ਨਿਸ਼ਚਿਤ ਹੋ ਸਕਦਾ ਹੈ ਕਿ “ਉਹ ਦੇ ਪਿੱਛੋਂ” ਉਸ ਦੀ ਔਲਾਦ ਨੂੰ ਕੀ ਹੋਵੇਗਾ।

ਇਕ ਅੱਛਾ ਨਾਂ ਬਣਾਉਣ ਦਾ ਸਮਾਂ

16. (ੳ) ਸਾਨੂੰ ਕੀ ਕਰਨਾ ਚਾਹੀਦਾ ਹੈ ਜੋ ਪਸ਼ੂ ਨਹੀਂ ਕਰ ਸਕਦੇ ਹਨ? (ਅ) ਹੋਰ ਕਿਹੜੀ ਸੱਚਾਈ ਨੂੰ ਸਾਡੀ ਸੋਚਣੀ ਉੱਤੇ ਪ੍ਰਭਾਵ ਪਾਉਣਾ ਚਾਹੀਦਾ ਹੈ?

16 ਪਸ਼ੂਆਂ ਦੇ ਅਤੁੱਲ, ਅਸੀਂ ਮਾਨਵ ਵਜੋਂ, ਗੌਰ ਕਰਨ ਦੀ ਹੈਸੀਅਤ ਰੱਖਦੇ ਹਾਂ, ‘ਮੇਰੀ ਹੋਂਦ ਕੀ ਅਰਥ ਰੱਖਦੀ ਹੈ? ਕੀ ਇਹ ਕੇਵਲ ਇਕ ਨਿਯਤ ਚੱਕਰ ਹੈ, ਜਿਸ ਵਿਚ ਪੈਦਾ ਹੋਣਾ ਅਤੇ ਜਿਸ ਵਿਚ ਮਰਨਾ ਹੀ ਸ਼ਾਮਲ ਹੈ?’ ਇਸ ਸੰਬੰਧ ਵਿਚ, ਮਾਨਵ ਅਤੇ ਪਸ਼ੂ ਬਾਰੇ ਸੁਲੇਮਾਨ ਦੇ ਸ਼ਬਦਾਂ ਦੀ ਸੱਚਾਈ ਨੂੰ ਯਾਦ ਕਰੋ: “ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ।” ਕੀ ਇਸ ਦਾ ਇਹ ਅਰਥ ਹੈ ਕਿ ਮੌਤ ਇਕ ਵਿਅਕਤੀ ਦੀ ਹੋਂਦ ਨੂੰ ਪੂਰਣ ਰੂਪ ਵਿਚ ਖ਼ਤਮ ਕਰ ਦਿੰਦੀ ਹੈ? ਖ਼ੈਰ, ਬਾਈਬਲ ਇਹ ਪ੍ਰਦਰਸ਼ਿਤ ਕਰਦੀ ਹੈ ਕਿ ਮਾਨਵ ਦਾ ਅਮਰ ਪ੍ਰਾਣ ਨਹੀਂ ਹੁੰਦਾ ਜੋ ਸਰੀਰ ਤੋਂ ਬਿਨਾਂ ਬਚ ਰਹਿੰਦਾ ਹੈ। ਮਾਨਵ ਖ਼ੁਦ ਹੀ ਪ੍ਰਾਣ ਹਨ, ਅਤੇ ਜੋ ਪ੍ਰਾਣੀ ਪਾਪ ਕਰਦਾ ਹੈ ਉਹ ਮਰ ਜਾਂਦਾ ਹੈ। (ਹਿਜ਼ਕੀਏਲ 18:4, 20, ਨਿ ਵ) ਸੁਲੇਮਾਨ ਨੇ ਵਿਸਤਾਰ ਦਿੱਤਾ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ। ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ [“ਸ਼ੀਓਲ, ਨਿ ਵ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।”—ਉਪਦੇਸ਼ਕ ਦੀ ਪੋਥੀ 9:5, 10.

17. ਉਪਦੇਸ਼ਕ ਦੀ ਪੋਥੀ 7:1, 2 ਨੂੰ ਸਾਨੂੰ ਕਿਸ ਗੱਲ ਉੱਤੇ ਗੌਰ ਕਰਾਉਣਾ ਚਾਹੀਦਾ ਹੈ?

17 ਇਸ ਅਟੱਲ ਤੱਥ ਨੂੰ ਧਿਆਨ ਵਿਚ ਰੱਖਦਿਆਂ, ਇਸ ਕਥਨ ਉੱਤੇ ਗੌਰ ਕਰੋ: “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ। ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ, ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ, ਅਤੇ ਜੀਉਂਦੇ ਆਪਣੇ ਦਿਲ ਵਿੱਚ ਏਹ ਨੂੰ ਲਿਆਉਣਗੇ।” (ਉਪਦੇਸ਼ਕ ਦੀ ਪੋਥੀ 7:1, 2) ਸਾਨੂੰ ਕਬੂਲ ਕਰਨਾ ਚਾਹੀਦਾ ਹੈ ਕਿ ਮੌਤ “ਸਾਰਿਆਂ ਲੋਕਾਂ ਦਾ ਅੰਤ” ਰਹੀ ਹੈ। ਕੋਈ ਮਾਨਵ ਵੀ ਨਹੀਂ ਕਿਸੇ ਅੰਮ੍ਰਿਤ ਨੂੰ ਪੀ ਸਕਿਆ ਹੈ, ਕਿਸੇ ਵਿਟਾਮਿਨ ਮਿਸ਼੍ਰਣ ਨੂੰ ਖਾ ਸਕਿਆ ਹੈ, ਕਿਸੇ ਆਹਾਰ-ਸੰਜਮ ਤੇ ਚੱਲ ਸਕਿਆ ਹੈ, ਜਾਂ ਕੋਈ ਕਸਰਤ ਕਰ ਸਕਿਆ ਹੈ ਜਿਸ ਦਾ ਪਰਿਣਾਮ ਸਦੀਪਕ ਜੀਵਨ ਹੋਇਆ ਹੈ। ਅਤੇ ਆਮ ਤੌਰ ਤੇ ਉਨ੍ਹਾਂ ਦੀ ਮੌਤ ਤੋਂ ਥੋੜ੍ਹੇ ਹੀ ਸਮੇਂ ਬਾਅਦ “ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।” ਤਾਂ ਫਿਰ ਇਕ ਨਾਂ ਕਿਉਂ “ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ”?

18. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਸੁਲੇਮਾਨ ਪੁਨਰ-ਉਥਾਨ ਵਿਚ ਵਿਸ਼ਵਾਸ ਕਰਦਾ ਸੀ?

18 ਜਿਵੇਂ ਕਿ ਦੱਸਿਆ ਗਿਆ ਹੈ, ਸੁਲੇਮਾਨ ਵਾਸਤਵਿਕ ਸੀ। ਉਹ ਆਪਣੇ ਪਿਤਰਾਂ ਅਬਰਾਹਾਮ, ਇਸਹਾਕ, ਅਤੇ ਯਾਕੂਬ ਬਾਰੇ ਜਾਣਦਾ ਸੀ, ਜਿਨ੍ਹਾਂ ਨੇ ਨਿਸ਼ਚੇ ਹੀ ਸਾਡੇ ਸ੍ਰਿਸ਼ਟੀਕਰਤਾ ਦੇ ਨਾਲ ਚੰਗੀ ਨੇਕਨਾਮੀ ਖੱਟੀ ਸੀ। ਅਬਰਾਹਾਮ ਦੇ ਨਾਲ ਠੀਕ ਪਰਿਚਿਤ ਹੋਣ ਦੇ ਕਾਰਨ, ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਅਤੇ ਉਸ ਦੀ ਅੰਸ ਨੂੰ ਬਰਕਤ ਦੇਣ ਦਾ ਵਾਅਦਾ ਕੀਤਾ ਸੀ। (ਉਤਪਤ 18:18, 19; 22:17) ਜੀ ਹਾਂ, ਅਬਰਾਹਾਮ ਨੇ ਪਰਮੇਸ਼ੁਰ ਦੇ ਸਾਮ੍ਹਣੇ ਚੰਗੀ ਨੇਕਨਾਮੀ ਰੱਖੀ ਅਤੇ ਉਸ ਦਾ ਮਿੱਤਰ ਬਣਿਆ। (2 ਇਤਹਾਸ 20:7; ਯਸਾਯਾਹ 41:8; ਯਾਕੂਬ 2:23) ਅਬਰਾਹਾਮ ਜਾਣਦਾ ਸੀ ਕਿ ਉਸ ਦਾ ਜੀਵਨ ਅਤੇ ਉਸ ਦੇ ਪੁੱਤਰ ਦਾ ਜੀਵਨ ਕੇਵਲ ਇਕ ਨਿਰੰਤਰ ਜਨਮ ਅਤੇ ਮਰਨ ਦੇ ਚੱਕਰ ਦਾ ਇਕ ਹਿੱਸਾ ਹੀ ਨਹੀਂ ਸਨ। ਨਿਸਚੇਪੂਰਵਕ ਇਸ ਨਾਲੋਂ ਕੁਝ ਜ਼ਿਆਦਾ ਦੀ ਸੰਭਾਵਨਾ ਸੀ। ਉਨ੍ਹਾਂ ਦੇ ਕੋਲ ਦੁਬਾਰਾ ਜੀਉਣ ਦੀ ਨਿਸ਼ਚਿਤ ਸੰਭਾਵਨਾ ਸੀ, ਇਕ ਅਮਰ ਪ੍ਰਾਣ ਹੋਣ ਦੇ ਕਾਰਨ ਨਹੀਂ, ਪਰੰਤੂ ਇਸ ਕਾਰਨ ਕਿ ਉਹ ਪੁਨਰ-ਉਥਿਤ ਕੀਤੇ ਜਾਣਗੇ। ਅਬਰਾਹਾਮ ਕਾਇਲ ਸੀ ਕਿ “ਪਰਮੇਸ਼ੁਰ [ਇਸਹਾਕ ਨੂੰ] ਮੁਰਦਿਆਂ ਵਿੱਚੋਂ ਭੀ ਉਠਾਲਣ ਨੂੰ ਸਮਰਥ ਹੈ।”—ਇਬਰਾਨੀਆਂ 11:17-19.

19. ਅਸੀਂ ਅੱਯੂਬ ਤੋਂ ਉਪਦੇਸ਼ਕ ਦੀ ਪੋਥੀ 7:1 ਦੇ ਅਰਥ ਬਾਰੇ ਕੀ ਅੰਤਰ­ਦ੍ਰਿਸ਼ਟੀ ਹਾਸਲ ਕਰ ਸਕਦੇ ਹਾਂ?

19 “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ” ਕਿਵੇਂ “ਚੰਗਾ ਹੈ” ਨੂੰ ਸਮਝਣ ਲਈ ਠੀਕ ਇਹੀ ਇਕ ਕੁੰਜੀ ਹੈ। ਜਿਵੇਂ ਉਸ ਤੋਂ ਪਹਿਲਾਂ ਅੱਯੂਬ ਕਾਇਲ ਸੀ, ਸੁਲੇਮਾਨ ਵੀ ਕਾਇਲ ਸੀ ਕਿ ਜਿਸ ਨੇ ਮਾਨਵ ਜੀਵਨ ਨੂੰ ਸ੍ਰਿਸ਼ਟ ਕੀਤਾ ਉਹ ਉਸ ਨੂੰ ਮੁੜ ਬਹਾਲ ਕਰ ਸਕਦਾ ਹੈ। ਉਹ ਉਨ੍ਹਾਂ ਮਾਨਵ ਨੂੰ ਵਾਪਸ ਜੀਉਂਦੇ ਕਰ ਸਕਦਾ ਹੈ ਜੋ ਮਰ ਚੁੱਕੇ ਹਨ। (ਅੱਯੂਬ 14:7-14) ਵਫ਼ਾਦਾਰ ਅੱਯੂਬ ਨੇ ਕਿਹਾ: “ਤੂੰ [ਯਹੋਵਾਹ] ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂਬ 14:15) ਇਸ ਬਾਰੇ ਜ਼ਰਾ ਸੋਚੋ! ਉਸ ਦੇ ਨਿਸ਼ਠਾਵਾਨ ਸੇਵਕਾਂ ਦੇ ਲਈ ਜੋ ਮਰ ਚੁੱਕੇ ਹਨ, ਸਾਡਾ ਸ੍ਰਿਸ਼ਟੀਕਰਤਾ ‘ਇਕ ਚਾਹ’ ਰੱਖਦਾ ਹੈ। (“ਤੂੰ ਆਪਣੇ ਹੱਥਾਂ ਦੇ ਕੰਮ ਨੂੰ ਇਕ ਵਾਰ ਫਿਰ ਦੇਖਣਾ ਚਾਹਵੇਂਗਾ।”—ਦ ਜਰੂਸਲਮ ਬਾਈਬਲ) ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਨੂੰ ਲਾਗੂ ਕਰ ਕੇ, ਸ੍ਰਿਸ਼ਟੀਕਰਤਾ ਮਾਨਵ ਨੂੰ ਪੁਨਰ-ਉਥਿਤ ਕਰ ਸਕਦਾ ਹੈ। (ਯੂਹੰਨਾ 3:16; ਰਸੂਲਾਂ ਦੇ ਕਰਤੱਬ 24:15) ਸਪੱਸ਼ਟ ਤੌਰ ਤੇ, ਮਾਨਵ ਨਿਰੇ ਪਸ਼ੂਆਂ ਤੋਂ ਜੋ ਮਰ ਜਾਂਦੇ ਹਨ ਭਿੰਨ ਹੋ ਸਕਦੇ ਹਨ।

20. (ੳ) ਜੰਮਣ ਦੇ ਦਿਨ ਨਾਲੋਂ ਮਰਨ ਦਾ ਦਿਨ ਕਦੋਂ ਬਿਹਤਰ ਹੁੰਦਾ ਹੈ? (ਅ) ਲਾਜ਼ਰ ਦੇ ਪੁਨਰ-ਉਥਾਨ ਨੇ ਬਥੇਰਿਆਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੋਣਾ ਸੀ?

20 ਇਸ ਦਾ ਅਰਥ ਹੈ ਕਿ ਇਕ ਵਿਅਕਤੀ ਦੇ ਜੰਮਣ ਦੇ ਦਿਨ ਨਾਲੋਂ ਮਰਨ ਦਾ ਦਿਨ ਬਿਹਤਰ ਹੋ ਸਕਦਾ ਹੈ, ਜੇਕਰ ਉਸ ਨੇ ਉਸ ਸਮੇਂ ਤਕ ਯਹੋਵਾਹ ਦੇ ਨਾਲ, ਜੋ ਉਨ੍ਹਾਂ ਵਫ਼ਾਦਾਰ ਵਿਅਕਤੀਆਂ ਨੂੰ ਪੁਨਰ-ਉਥਿਤ ਕਰ ਸਕਦਾ ਹੈ ਜੋ ਮਰ ਜਾਂਦੇ ਹਨ, ਇਕ ਨੇਕਨਾਮੀ ਸਥਾਪਿਤ ਕੀਤੀ ਹੋਵੇ। ਵੱਡੇ ਸੁਲੇਮਾਨ, ਯਿਸੂ ਮਸੀਹ ਨੇ ਇਹ ਸਾਬਤ ਕੀਤਾ ਸੀ। ਉਦਾਹਰਣ ਲਈ, ਉਸ ਨੇ ਵਫ਼ਾਦਾਰ ਲਾਜ਼ਰ ਨੂੰ ਮੁੜ ਜੀ ਉਠਾਇਆ। (ਲੂਕਾ 11:31; ਯੂਹੰਨਾ 11:1-44) ਜਿਵੇਂ ਕਿ ਤੁਸੀਂ ਕਲਪਨਾ ਕਰ ਸਕਦੇ ਹੋ, ਉਨ੍ਹਾਂ ਵਿੱਚੋਂ ਬਥੇਰੇ ਬਹੁਤ ਹੀ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਲਾਜ਼ਰ ਦਾ ਵਾਪਸ ਜੀ ਉੱਠਣਾ ਦੇਖਿਆ, ਅਤੇ ਪਰਮੇਸ਼ੁਰ ਦੇ ਪੁੱਤਰ ਵਿਚ ਵਿਸ਼ਵਾਸ ਕੀਤਾ। (ਯੂਹੰਨਾ 11:45) ਤੁਹਾਨੂੰ ਕੀ ਲੱਗਦਾ ਹੈ ਕਿ ਉਹ ਜੀਵਨ ਵਿਚ ਮਕਸਦ ਤੋਂ ਵਾਂਝੇ ਮਹਿਸੂਸ ਕਰਦੇ ਸਨ, ਕਿ ਉਨ੍ਹਾਂ ਕੋਲ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕੌਣ ਸਨ ਅਤੇ ਉਹ ਕਿੱਥੇ ਜਾ ਰਹੇ ਸਨ? ਇਸ ਦੇ ਉਲਟ, ਉਹ ਦੇਖ ਸਕਦੇ ਸਨ ਕਿ ਉਨ੍ਹਾਂ ਨੂੰ ਨਿਰੇ ਪਸ਼ੂ ਹੀ ਬਣਨ ਦੀ ਜ਼ਰੂਰਤ ਨਹੀਂ ਸੀ ਜੋ ਪੈਦਾ ਹੁੰਦੇ ਹਨ, ਕੁਝ ਸਮੇਂ ਲਈ ਜੀਉਂਦੇ ਹਨ, ਅਤੇ ਫਿਰ ਮਰ ਜਾਂਦੇ ਹਨ। ਜੀਵਨ ਵਿਚ ਉਨ੍ਹਾਂ ਦਾ ਮਕਸਦ ਯਿਸੂ ਦੇ ਪਿਤਾ ਨੂੰ ਜਾਣਨ ਅਤੇ ਉਸ ਦੀ ਇੱਛਾ ਪੂਰੀ ਕਰਨ ਦੇ ਨਾਲ ਸਿੱਧੇ ਅਤੇ ਨਜ਼ਦੀਕ ਤਰੀਕੇ ਵਿਚ ਸੰਬੰਧਿਤ ਸੀ। ਤੁਹਾਡੇ ਬਾਰੇ ਕੀ? ਕੀ ਇਸ ਚਰਚੇ ਨੇ ਤੁਹਾਨੂੰ ਇਹ ਦੇਖਣ, ਜਾਂ ਅਧਿਕ ਸਪੱਸ਼ਟ ਤੌਰ ਤੇ ਦੇਖਣ ਦੀ ਮਦਦ ਕੀਤੀ ਹੈ ਕਿ ਕਿਵੇਂ ਤੁਹਾਡੇ ਜੀਵਨ ਵਿਚ ਵਾਸਤਵਿਕ ਮਕਸਦ ਹੋ ਸਕਦਾ ਹੈ ਅਤੇ ਹੋਣਾ ਚਾਹੀਦਾ ਹੈ?

21. ਆਪਣੇ ਜੀਵਨ ਵਿਚ ਅਰਥ ਲੱਭਣ ਦੇ ਕਿਹੜੇ ਪਹਿਲੂ ਦੀ ਹਾਲੇ ਅਸੀਂ ਜਾਂਚ ਕਰਨੀ ਚਾਹੁੰਦੇ ਹਾਂ?

21 ਫਿਰ ਵੀ, ਜੀਉਣ ਵਿਚ ਅਸਲੀ ਅਤੇ ਭਾਵਪੂਰਣ ਮਕਸਦ ਹੋਣ ਦਾ ਅਰਥ, ਮੌਤ ਅਤੇ ਉਸ ਤੋਂ ਬਾਅਦ ਫਿਰ ਤੋਂ ਜੀਉਣ ਬਾਰੇ ਸੋਚਣ ਨਾਲੋਂ ਕਿਤੇ ਹੀ ਜ਼ਿਆਦਾ ਅਰਥ ਰੱਖਦਾ ਹੈ। ਇਸ ਵਿਚ ਉਹ ਸ਼ਾਮਲ ਹੈ ਜੋ ਅਸੀਂ ਆਪਣੇ ਜੀਵਨਾਂ ਵਿਚ ਦਿਨ-ਬ-ਦਿਨ ਦੇ ਆਧਾਰ ਤੇ ਕਰਦੇ ਹਾਂ। ਸੁਲੇਮਾਨ ਨੇ ਵੀ ਇਹ ਉਪਦੇਸ਼ਕ ਦੀ ਪੋਥੀ ਵਿਚ ਸਪੱਸ਼ਟ ਕੀਤਾ, ਜਿਵੇਂ ਕਿ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

[ਫੁਟਨੋਟ]

a “ਸ਼ਬਾ ਦੀ ਰਾਣੀ ਬਾਰੇ ਬਿਰਤਾਂਤ ਸੁਲੇਮਾਨ ਦੀ ਬੁੱਧ ਉੱਤੇ ਜ਼ੋਰ ਦਿੰਦਾ ਹੈ, ਅਤੇ ਕਹਾਣੀ ਨੂੰ ਅਕਸਰ ਹੀ ਇਕ ਮਿਥਿਹਾਸਕ ਕਹਾਣੀ ਸੱਦਿਆ ਗਿਆ ਹੈ (1 ਰ. 10:1-13)। ਪਰੰਤੂ ਪ੍ਰਸੰਗ ਸੰਕੇਤ ਕਰਦਾ ਹੈ ਕਿ ਸੁਲੇਮਾਨ ਕੋਲ ਉਸ ਦਾ ਦੌਰਾ ਦਰਅਸਲ ਵਪਾਰ ਸੰਬੰਧੀ ਸੀ ਅਤੇ ਇਸ ਕਰਕੇ ਸੁਬੋਧ ਹੈ; ਉਸ ਦੀ ਇਤਿਹਾਸਕਤਾ ਉੱਤੇ ਸੰਦੇਹ ਕਰਨ ਦੀ ਜ਼ਰੂਰਤ ਨਹੀਂ ਹੈ।”—ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ (1988), ਖੰਡ IV, ਸਫ਼ਾ 567.

ਕੀ ਤੁਹਾਨੂੰ ਯਾਦ ਹੈ?

◻ ਪਸ਼ੂ ਅਤੇ ਮਾਨਵ ਕਿਨ੍ਹਾਂ ਤਰੀਕਿਆਂ ਵਿਚ ਇਕ ਸਮਾਨ ਹਨ?

◻ ਮੌਤ ਕਿਉਂ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਅਧਿਕਤਰ ਮਾਨਵ ਜਤਨ ਅਤੇ ਸਰਗਰਮੀ ਵਿਅਰਥ ਹਨ?

◻ ਜੰਮਣ ਦੇ ਦਿਨ ਨਾਲੋਂ ਮਰਨ ਦਾ ਦਿਨ ਕਿਵੇਂ ਬਿਹਤਰ ਹੋ ਸਕਦਾ ਹੈ?

◻ ਜੀਵਨ ਵਿਚ ਸਾਡਾ ਇਕ ਅਰਥਪੂਰਣ ਮਕਸਦ ਹੋਣਾ ਕਿਸ ਰਿਸ਼ਤੇ ਉੱਤੇ ਨਿਰਭਰ ਕਰਦਾ ਹੈ?

[ਸਫ਼ੇ 23 ਉੱਤੇ ਤਸਵੀਰਾਂ]

ਪਸ਼ੂਆਂ ਦੇ ਨਾਲੋਂ ਤੁਹਾਡਾ ਜੀਵਨ ਵਿਲੱਖਣ ਰੂਪ ਵਿਚ ਕਿਵੇਂ ਭਿੰਨ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ