ਪਾਠਕਾਂ ਵੱਲੋਂ ਸਵਾਲ
ਨਵੰਬਰ 1, 1995, ਦੇ “ਪਹਿਰਾਬੁਰਜ” ਨੇ ਉਸ ਉਤੇ ਧਿਆਨ ਕੀਤਾ ਜੋ ਯਿਸੂ ਨੇ “ਇਹ ਪੀਹੜੀ” ਬਾਰੇ ਕਿਹਾ ਸੀ, ਜਿਵੇਂ ਅਸੀਂ ਮੱਤੀ 24:34 ਵਿਚ ਪੜ੍ਹਦੇ ਹਾਂ। ਕੀ ਇਸ ਦਾ ਇਹ ਮਤਲਬ ਹੈ ਕਿ ਇਸ ਵਿਚ ਕੋਈ ਸ਼ੱਕ ਹੈ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਸਵਰਗ ਵਿਚ ਸਥਾਪਿਤ ਹੋਇਆ ਸੀ?
ਪਹਿਰਾਬੁਰਜ ਵਿਚ ਉਸ ਚਰਚੇ ਨੇ 1914 ਬਾਰੇ ਸਾਡੀ ਮੂਲ ਸਿੱਖਿਆ ਵਿਚ ਕੋਈ ਤਬਦੀਲੀ ਨਹੀਂ ਪੇਸ਼ ਕੀਤੀ। ਯਿਸੂ ਨੇ ਰਾਜ ਸ਼ਕਤੀ ਵਿਚ ਆਪਣੀ ਮੌਜੂਦਗੀ ਨੂੰ ਚਿੰਨ੍ਹਿਤ ਕਰਨ ਲਈ ਲੱਛਣ ਨੂੰ ਵਰਣਨ ਕੀਤਾ। ਸਾਡੇ ਕੋਲ ਕਾਫ਼ੀ ਸਬੂਤ ਹੈ ਕਿ ਇਹ ਲੱਛਣ 1914 ਤੋਂ ਪੂਰਾ ਹੁੰਦਾ ਆਇਆ ਹੈ। ਯੁੱਧਾਂ, ਕਾਲ, ਮਰੀਆਂ, ਭੁਚਾਲ ਬਾਰੇ ਤੱਥ ਅਤੇ ਦੂਸਰੇ ਸਬੂਤ ਪੁਸ਼ਟੀ ਕਰਦੇ ਹਨ ਕਿ 1914 ਤੋਂ, ਯਿਸੂ ਪਰਮੇਸ਼ੁਰ ਦੇ ਰਾਜ ਦੇ ਰਾਜਾ ਵਜੋਂ ਸਰਗਰਮ ਰਿਹਾ ਹੈ। ਇਹ ਸੰਕੇਤ ਕਰਦਾ ਹੈ ਕਿ ਉਸ ਸਮੇਂ ਤੋਂ ਅਸੀਂ ਰੀਤੀ-ਵਿਵਸਥਾ ਦੀ ਸਮਾਪਤੀ ਵਿਚ ਰਹਿੰਦੇ ਆਏ ਹਾਂ।
ਤਾਂ ਫਿਰ, ਪਹਿਰਾਬੁਰਜ ਕੀ ਸਪੱਸ਼ਟ ਕਰ ਰਿਹਾ ਸੀ? ਖ਼ੈਰ, ਕੁੰਜੀ ਇਸ ਗੱਲ ਨੂੰ ਸਮਝਣ ਵਿਚ ਪਾਈ ਜਾਂਦੀ ਹੈ ਕਿ ਯਿਸੂ ਨੇ ਮੱਤੀ 24:34 ਵਿਚ ਸ਼ਬਦ “ਪੀਹੜੀ” ਨੂੰ ਕਿਹੜੇ ਅਰਥ ਵਿਚ ਵਰਤਿਆ ਸੀ। ਉਸ ਸ਼ਾਸਤਰਵਚਨ ਵਿਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ: “ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।” “ਪੀਹੜੀ” ਤੋਂ ਯਿਸੂ ਦਾ ਉਸ ਦੇ ਦਿਨਾਂ ਵਿਚ ਅਤੇ ਸਾਡੇ ਦਿਨਾਂ ਵਿਚ ਕੀ ਅਰਥ ਸੀ?
ਬਹੁਤ ਸਾਰੇ ਸ਼ਾਸਤਰਵਚਨ ਪੁਸ਼ਟੀ ਕਰਦੇ ਹਨ ਕਿ ਯਿਸੂ ਨੇ ਕੋਈ ਛੋਟੇ ਜਾਂ ਵਿਸ਼ੇਸ਼ ਸਮੂਹ ਲਈ, ਮਤਲਬ ਕਿ ਸਿਰਫ਼ ਯਹੂਦੀ ਆਗੂਆਂ ਜਾਂ ਉਸ ਦੇ ਨਿਸ਼ਠਾਵਾਨ ਚੇਲਿਆਂ ਲਈ ਹੀ “ਪੀਹੜੀ” ਨਹੀਂ ਵਰਤਿਆ ਸੀ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਯਹੂਦੀਆਂ ਦੇ ਸਮੂਹਾਂ ਨੂੰ ਨਿੰਦਣ ਲਈ “ਪੀਹੜੀ” ਵਰਤਿਆ ਸੀ ਜਿਨ੍ਹਾਂ ਨੇ ਉਸ ਨੂੰ ਠੁਕਰਾਇਆ ਸੀ। ਪਰੰਤੂ, ਖ਼ੁਸ਼ੀ ਦੀ ਗੱਲ ਹੈ ਕਿ ਵਿਅਕਤੀ ਉਹੀ ਕਰ ਸਕਦੇ ਸਨ ਜੋ ਪੰਤੇਕੁਸਤ ਦੇ ਦਿਨ ਰਸੂਲ ਪਤਰਸ ਨੇ ਤਾਕੀਦ ਕੀਤੀ ਸੀ, ਤੋਬਾ ਕਰੋ ਅਤੇ “ਆਪਣੇ ਆਪ ਨੂੰ ਇਸ ਕੱਬੀ ਪੀਹੜੀ ਕੋਲੋਂ ਬਚਾਓ।”—ਰਸੂਲਾਂ ਦੇ ਕਰਤੱਬ 2:40.
ਉਸ ਕਥਨ ਵਿਚ, ਪਤਰਸ ਸਪੱਸ਼ਟ ਤੌਰ ਤੇ ਕਿਸੇ ਨਿਸ਼ਚਿਤ ਉਮਰ ਜਾਂ ਸਮੇਂ ਦੀ ਲੰਬਾਈ ਦਾ ਜ਼ਿਕਰ ਨਹੀਂ ਕਰ ਰਿਹਾ ਸੀ, ਨਾ ਹੀ ਉਹ “ਪੀਹੜੀ” ਨੂੰ ਕਿਸੇ ਨਿਸ਼ਚਿਤ ਤਾਰੀਖ਼ ਨਾਲ ਜੋੜ ਰਿਹਾ ਸੀ। ਉਸ ਨੇ ਇਹ ਨਹੀਂ ਕਿਹਾ ਕਿ ਲੋਕਾਂ ਨੂੰ ਉਸ ਪੀੜ੍ਹੀ ਤੋਂ ਬਚਣਾ ਚਾਹੀਦਾ ਹੈ ਜੋ ਉਸ ਸਾਲ ਪੈਦਾ ਹੋਈ ਜਿਸ ਸਾਲ ਯਿਸੂ ਪੈਦਾ ਹੋਇਆ ਸੀ ਜਾਂ ਉਸ ਪੀੜ੍ਹੀ ਤੋਂ ਜੋ 29 ਸਾ.ਯੁ. ਵਿਚ ਪੈਦਾ ਹੋਈ ਸੀ। ਪਤਰਸ ਉਸ ਸਮੇਂ ਦੇ ਅਵਿਸ਼ਵਾਸੀ ਯਹੂਦੀਆਂ ਬਾਰੇ ਗੱਲ ਕਰ ਰਿਹਾ ਸੀ—ਸ਼ਾਇਦ ਉਨ੍ਹਾਂ ਵਿੱਚੋਂ ਕੁਝ ਕਾਫ਼ੀ ਜਵਾਨ ਸਨ, ਅਤੇ ਬਾਕੀ ਬੁੱਢੇ ਸਨ—ਜਿਨ੍ਹਾਂ ਨੇ ਯਿਸੂ ਦੀਆਂ ਸਿੱਖਿਆਵਾਂ ਸੁਣੀਆਂ ਸਨ, ਅਤੇ ਉਸ ਦੇ ਚਮਤਕਾਰ ਦੇਖੇ ਜਾਂ ਸੁਣੇ ਸਨ, ਅਤੇ ਉਸ ਨੂੰ ਮਸੀਹਾ ਵਜੋਂ ਸਵੀਕਾਰ ਨਹੀਂ ਕੀਤਾ ਸੀ।
ਪ੍ਰਤੱਖ ਹੈ ਕਿ ਪਤਰਸ ਨੇ ਯਿਸੂ ਦੁਆਰਾ “ਪੀਹੜੀ” ਦੀ ਵਰਤੋਂ ਨੂੰ ਇਸੇ ਤਰ੍ਹਾਂ ਸਮਝਿਆ ਸੀ ਜਦੋਂ ਉਹ ਅਤੇ ਤਿੰਨ ਹੋਰ ਰਸੂਲ ਯਿਸੂ ਦੇ ਨਾਲ ਜ਼ੈਤੂਨ ਦੇ ਪਹਾੜ ਉੱਤੇ ਸਨ। ਯਿਸੂ ਦੇ ਭਵਿੱਖ-ਸੂਚਕ ਕਥਨ ਅਨੁਸਾਰ, ਉਸ ਸਮੇਂ ਦੇ ਯਹੂਦੀ—ਬੁਨਿਆਦੀ ਤੌਰ ਤੇ, ਯਿਸੂ ਦੇ ਸਮਕਾਲੀ—ਲੜਾਈਆਂ, ਭੁਚਾਲਾਂ, ਕਾਲ, ਅਤੇ ਦੂਸਰੇ ਸਬੂਤਾਂ ਨੂੰ ਅਨੁਭਵ ਕਰਨਗੇ ਜਾਂ ਸੁਣਨਗੇ ਕਿ ਯਹੂਦੀ ਵਿਵਸਥਾ ਦਾ ਅੰਤ ਨੇੜੇ ਸੀ। ਅਸਲ ਵਿਚ, 70 ਸਾ.ਯੁ. ਵਿਚ ਅੰਤ ਆਉਣ ਤੋਂ ਪਹਿਲਾਂ ਉਹ ਪੀੜ੍ਹੀ ਨਹੀਂ ਬੀਤੀ ਸੀ।—ਮੱਤੀ 24:3-14, 34.
ਇਹ ਸਵੀਕਾਰ ਕਰਨਾ ਪਵੇਗਾ ਕਿ ਅਸੀਂ ਯਿਸੂ ਦੇ ਸ਼ਬਦਾਂ ਨੂੰ ਹਮੇਸ਼ਾ ਇਸ ਅਰਥ ਵਿਚ ਨਹੀਂ ਸਮਝਿਆ। ਅੰਤ ਆਉਣ ਦੀ ਤਾਰੀਖ਼ ਬਾਰੇ ਨਿਸ਼ਚਿਤ ਹੋਣ ਦੀ ਇੱਛਾ ਰੱਖਣੀ ਅਪੂਰਣ ਮਨੁੱਖਾਂ ਦਾ ਰੁਝਾਨ ਹੁੰਦਾ ਹੈ। ਯਾਦ ਕਰੋ ਕਿ ਰਸੂਲਾਂ ਨੇ ਵੀ ਜ਼ਿਆਦਾ ਵਿਸ਼ਿਸ਼ਟ ਗੱਲਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਪੁੱਛਿਆ: “ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?” (ਟੇਢੇ ਟਾਈਪ ਸਾਡੇ।)—ਰਸੂਲਾਂ ਦੇ ਕਰਤੱਬ 1:6.
ਇਨ੍ਹਾਂ ਸਮਾਨ ਸੱਚੇ ਇਰਾਦਿਆਂ ਨਾਲ, ਆਧੁਨਿਕ ਦਿਨਾਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੇ “ਪੀਹੜੀ” ਬਾਰੇ ਯਿਸੂ ਦੀ ਗੱਲ ਤੋਂ ਕੁਝ ਨਿਸ਼ਚਿਤ ਸਮੇਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜੋ 1914 ਤੋਂ ਗਿਣਿਆ ਗਿਆ ਹੈ। ਉਦਾਹਰਣ ਲਈ, ਇਕ ਤਰਕ ਇਹ ਰਿਹਾ ਹੈ ਕਿ ਇਕ ਪੀੜ੍ਹੀ 70 ਜਾਂ 80 ਸਾਲਾਂ ਦੀ ਹੋ ਸਕਦੀ ਹੈ, ਜੋ ਉਨ੍ਹਾਂ ਲੋਕਾਂ ਦੀ ਬਣੀ ਹੋਣੀ ਸੀ ਜਿਹੜੇ ਪਹਿਲੇ ਵਿਸ਼ਵ ਯੁੱਧ ਅਤੇ ਦੂਸਰੀਆਂ ਘਟਨਾਵਾਂ ਦੀ ਮਹੱਤਤਾ ਸਮਝਣ ਲਈ ਕਾਫ਼ੀ ਸਿਆਣੇ ਹੁੰਦੇ; ਇਸ ਤਰ੍ਹਾਂ ਅਸੀਂ ਕਰੀਬ-ਕਰੀਬ ਹਿਸਾਬ ਲਗਾ ਸਕਦੇ ਹਾਂ ਕਿ ਅੰਤ ਕਿੰਨਾ ਨੇੜੇ ਹੈ।
ਭਾਵੇਂ ਕਿ ਅਜਿਹੀ ਸੋਚਣੀ ਕਿੰਨੀ ਹੀ ਨੇਕ-ਨੀਅਤ ਕਿਉਂ ਨਾ ਸੀ, ਕੀ ਇਹ ਯਿਸੂ ਦੀ ਸਲਾਹ ਅਨੁਸਾਰ ਸੀ ਜੋ ਉਸ ਨੇ ਅੱਗੇ ਦਿੱਤੀ? ਯਿਸੂ ਨੇ ਕਿਹਾ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ। . . . ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।”—ਮੱਤੀ 24:36-42.
ਇਸ ਲਈ ਪਹਿਰਾਬੁਰਜ ਵਿਚ “ਇਹ ਪੀਹੜੀ” ਬਾਰੇ ਹਾਲ ਹੀ ਦੀ ਜਾਣਕਾਰੀ ਨੇ ਉਸ ਬਾਰੇ ਸਾਡੀ ਸਮਝ ਨੂੰ ਨਹੀਂ ਬਦਲਿਆ ਜੋ 1914 ਵਿਚ ਵਾਪਰਿਆ ਸੀ। ਪਰੰਤੂ ਇਸ ਨੇ ਯਿਸੂ ਦੁਆਰਾ “ਪੀਹੜੀ” ਸ਼ਬਦ ਦੀ ਵਰਤੋਂ ਬਾਰੇ ਸਾਨੂੰ ਜ਼ਿਆਦਾ ਸਪੱਸ਼ਟ ਸਮਝ ਦਿੱਤੀ, ਸਾਡੀ ਇਹ ਦੇਖਣ ਵਿਚ ਮਦਦ ਕਰਦੇ ਹੋਏ ਕਿ ਉਸ ਦੀ ਵਰਤੋਂ ਹਿਸਾਬ ਲਗਾਉਣ—1914 ਤੋਂ ਗਿਣਨ—ਦਾ ਕੋਈ ਆਧਾਰ ਨਹੀਂ ਹੈ ਕਿ ਅਸੀਂ ਅੰਤ ਦੇ ਕਿੰਨੇ ਨੇੜੇ ਹਾਂ।