ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 5/15 ਸਫ਼ੇ 25-28
  • ਮਸੀਹੀ ਕਲੀਸਿਯਾ—ਤਸੱਲੀ ਦਾ ਇਕ ਸ੍ਰੋਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਕਲੀਸਿਯਾ—ਤਸੱਲੀ ਦਾ ਇਕ ਸ੍ਰੋਤ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਹਾਰਾ ਅਤੇ ਸਹਾਇਤਾ
  • ਪ੍ਰੇਮਪੂਰਣ ਨਿਗਾਹਬਾਨਾਂ ਤੋਂ ਮਦਦ
  • ਵੇਲੇ ਸਿਰ ਸਹੀ ਮਦਦ
  • ਉੱਪਰੋਂ ਬੁੱਧ
  • ਇਕ-ਦੂਜੇ ਨੂੰ ਤਸੱਲੀ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਕਲੀਸਿਯਾ ਉੱਤੇ ਯਹੋਵਾਹ ਬਰਕਤ ਪਾਉਂਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਕਲੀਸਿਯਾ ਵਿਚ ਯਹੋਵਾਹ ਦੀ ਉਸਤਤ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਪਰਮੇਸ਼ੁਰ ਦੇ ਲੋਕਾਂ ਦੇ ਦਰਮਿਆਨ ਸੁਰੱਖਿਆ ਪ੍ਰਾਪਤ ਕਰੋ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 5/15 ਸਫ਼ੇ 25-28

ਮਸੀਹੀ ਕਲੀਸਿਯਾ—ਤਸੱਲੀ ਦਾ ਇਕ ਸ੍ਰੋਤ

ਵੀਹਾਂ ਕੁ ਸਾਲਾਂ ਦੀ ਇਕ ਮੁਟਿਆਰ, ਪੋਪੀ, ਆਪਣੇ ਪਰਿਵਾਰ ਦੀ ਇਕ ਕਠਿਨ ਸਥਿਤੀ ਕਾਰਨ ਨਿਰਾਸ਼ ਸੀ ਕਿਉਂਕਿ ਉਸ ਲਈ ਆਪਣੇ ਮਾਂ-ਬਾਪ ਨਾਲ ਖੁੱਲ੍ਹੀ ਤਰ੍ਹਾਂ ਗੱਲਬਾਤ ਕਰਨੀ ਔਖੀ ਸੀ।a ਇਕ ਮਸੀਹੀ ਬਜ਼ੁਰਗ ਅਤੇ ਉਸ ਦੀ ਪਤਨੀ ਨਾਲ ਦਿਲ ਖੋਲ੍ਹ ਕੇ ਗੱਲ ਕਰਨ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਲਿਖਿਆ: “ਸਮਾਂ ਕੱਢ ਕੇ ਮੇਰੇ ਨਾਲ ਗੱਲ ਕਰਨ ਦਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਨਹੀਂ ਜਾਣਦੇ ਕਿ ਇਹ ਮੇਰੇ ਲਈ ਕਿੰਨੀ ਵੱਡੀ ਗੱਲ ਹੈ ਕਿ ਤੁਸੀਂ ਮੇਰੀ ਪਰਵਾਹ ਕਰਦੇ ਹੋ। ਮੈਂ ਯਹੋਵਾਹ ਦਾ ਸ਼ੁਕਰ ਕਰਦੀ ਹਾਂ ਕਿ ਉਸ ਨੇ ਮੈਨੂੰ ਅਜਿਹੇ ਲੋਕ ਦਿੱਤੇ ਹਨ ਜਿਨ੍ਹਾਂ ਤੇ ਮੈਂ ਭਰੋਸਾ ਰੱਖ ਸਕਦੀ ਹਾਂ ਅਤੇ ਜਿਨ੍ਹਾਂ ਨਾਲ ਮੈਂ ਗੱਲਬਾਤ ਕਰ ਸਕਦੀ ਹਾਂ।”

ਟੂਲਾ ਨਾਮਕ ਦੋ ਨੌਜਵਾਨ ਬੱਚਿਆਂ ਦੀ ਮਾਂ ਨੇ, ਜੋ ਹਾਲ ਹੀ ਵਿਚ ਵਿਧਵਾ ਬਣੀ, ਆਪਣੇ ਆਪ ਨੂੰ ਦੁਖੀ ਭਾਵਾਤਮਕ ਅਤੇ ਮਾਲੀ ਸੰਕਟ ਵਿਚ ਪਾਇਆ। ਕਲੀਸਿਯਾ ਤੋਂ ਇਕ ਸ਼ਾਦੀ-ਸ਼ੁਦਾ ਮਸੀਹੀ ਜੋੜਾ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਮਿਲਣ ਅਤੇ ਉਤਸ਼ਾਹਿਤ ਕਰਨ ਲਈ ਲਗਾਤਾਰ ਆਉਂਦਾ ਰਿਹਾ। ਜਦੋਂ ਉਸ ਨੇ ਸਫ਼ਲਤਾ ਨਾਲ ਆਪਣੀ ਸਥਿਤੀ ਦਾ ਸਾਮ੍ਹਣਾ ਕਰ ਲਿਆ ਸੀ, ਉਸ ਨੇ ਉਨ੍ਹਾਂ ਨੂੰ ਚਿੱਠੀ ਵਿਚ ਇਹ ਲਿਖਿਆ: “ਮੈਂ ਤੁਹਾਨੂੰ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਵਿਚ ਯਾਦ ਕਰਦੀ ਹਾਂ। ਮੈਂ ਉਨ੍ਹਾਂ ਸਾਰਿਆਂ ਸਮਿਆਂ ਨੂੰ ਚੇਤੇ ਰੱਖਦੀ ਹਾਂ ਜਦੋਂ ਤੁਸੀਂ ਮੇਰੀ ਮਦਦ ਕੀਤੀ ਅਤੇ ਮੈਨੂੰ ਸਹਾਰਾ ਦਿੱਤਾ।”

ਕੀ ਤੁਸੀਂ ਵੀ ਕਦੀ-ਕਦੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਤੁਸੀਂ ਇਸ ਸੰਸਾਰ ਦੇ ਵੱਧ ਰਹੇ ਦਬਾਵਾਂ ਦੇ “ਭਾਰ ਹੇਠ ਦੱਬੇ” ਹੋਏ ਹੋ। (ਮੱਤੀ 11:28) ਕੀ ‘ਸਮੇਂ ਅਤੇ ਅਣਚਿਤਵੀ ਘਟਨਾ’ ਨੇ ਤੁਹਾਡੀ ਜ਼ਿੰਦਗੀ ਨੂੰ ਦੁਖਦਾਈ ਅਨੁਭਵਾਂ ਨਾਲ ਵਿਗਾੜਿਆ ਹੈ? (ਉਪਦੇਸ਼ਕ ਦੀ ਪੋਥੀ 9:11, ਨਿ ਵ) ਤੁਸੀਂ ਇਕੱਲੇ ਨਹੀਂ ਹੋ। ਹਜ਼ਾਰਾਂ ਦੁਖੀ ਲੋਕਾਂ ਵਾਂਗ ਤੁਸੀਂ ਵੀ ਯਹੋਵਾਹ ਦੇ ਗਵਾਹਾਂ ਦੀ ਮਸੀਹੀ ਕਲੀਸਿਯਾ ਵਿਚ ਅਜਿਹੀ ਮਦਦ ਪਾ ਸਕਦੇ ਹੋ ਜੋ ਸਫ਼ਲ ਹੋਣ ਵਿਚ ਤੁਹਾਡੇ ਲਈ ਫ਼ਾਇਦੇਮੰਦ ਹੋਵੇਗੀ। ਸਾਧਾਰਣ ਯੁਗ ਦੀ ਪਹਿਲੀ ਸਦੀ ਵਿਚ, ਪੌਲੁਸ ਰਸੂਲ ਨੇ ਦੇਖਿਆ ਕਿ ਕੁਝ ਸੰਗੀ ਮਸੀਹੀਆਂ ਤੋਂ ਉਸ ਨੂੰ ਖ਼ਾਸ ਤੌਰ ਤੇ “ਤਸੱਲੀ” ਮਿਲੀ ਸੀ। (ਕੁਲੁੱਸੀਆਂ 4:10, 11) ਤੁਸੀਂ ਵੀ ਇਹੀ ਅਨੁਭਵ ਕਰ ਸਕਦੇ ਹੋ।

ਸਹਾਰਾ ਅਤੇ ਸਹਾਇਤਾ

ਮਸੀਹੀ ਯੂਨਾਨੀ ਸ਼ਾਸਤਰ ਵਿਚ, ਸ਼ਬਦ “ਕਲੀਸਿਯਾ” ਦਾ ਅਨੁਵਾਦ ਯੂਨਾਨੀ ਸ਼ਬਦ ਇਕਲੀਸੀਆ ਤੋਂ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਇਕੱਠੇ ਕੀਤੇ ਗਏ ਲੋਕਾਂ ਦਾ ਇਕ ਸਮੂਹ। ਇਸ ਸ਼ਬਦ ਦੇ ਵਿਚ ਏਕਤਾ ਅਤੇ ਆਪਸੀ ਸਹਾਰੇ ਦਾ ਭਾਵ ਸ਼ਾਮਲ ਹੈ।

ਮਸੀਹੀ ਕਲੀਸਿਯਾ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦੀ ਪੁਸ਼ਟੀ ਕਰਦੀ ਹੈ ਅਤੇ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰਦੀ ਹੈ। (1 ਤਿਮੋਥਿਉਸ 3:15; 1 ਪਤਰਸ 2:9) ਪਰ ਇਸ ਦੇ ਨਾਲ-ਨਾਲ, ਇਹ ਉਸ ਨਾਲ ਮੇਲ-ਜੋਲ ਰੱਖਣ ਵਾਲਿਆਂ ਵਾਸਤੇ ਰੂਹਾਨੀ ਸਹਾਰੇ ਅਤੇ ਸਹਾਇਤਾ ਦਾ ਵੀ ਪ੍ਰਬੰਧ ਕਰਦੀ ਹੈ। ਉੱਥੇ, ਇਕ ਵਿਅਕਤੀ ਨੂੰ ਪ੍ਰੇਮਪੂਰਣ ਅਤੇ ਪਰਵਾਹ ਕਰਨ ਵਾਲਿਆਂ ਮਿੱਤਰਾਂ ਦਾ ਇਕ ਸਮੂਹ ਮਿਲ ਸਕਦਾ ਹੈ ਜੋ ਤਣਾਅ ਦੇ ਸਮਿਆਂ ਦੌਰਾਨ ਮਦਦ ਅਤੇ ਦਿਲਾਸਾ ਦੇਣ ਲਈ ਤਿਆਰ ਅਤੇ ਰਜ਼ਾਮੰਦ ਹੈ।—2 ਕੁਰਿੰਥੀਆਂ 7:5-7.

ਯਹੋਵਾਹ ਦੇ ਉਪਾਸਕਾਂ ਨੇ ਉਸ ਦੀ ਕਲੀਸਿਯਾ ਵਿਚ ਹਮੇਸ਼ਾ ਸੁਰੱਖਿਆ ਅਤੇ ਸਲਾਮਤੀ ਪਾਈ ਹੈ। ਜ਼ਬੂਰਾਂ ਦੇ ਲਿਖਾਰੀ ਨੇ ਸੰਕੇਤ ਕੀਤਾ ਕਿ ਪਰਮੇਸ਼ੁਰ ਦੇ ਇਕੱਠੇ ਹੋਏ ਲੋਕਾਂ ਦੇ ਵਿਚਕਾਰ ਉਸ ਨੇ ਆਨੰਦ ਅਤੇ ਸੁਖ ਅਨੁਭਵ ਕੀਤਾ। (ਜ਼ਬੂਰ 27:4, 5; 55:14; 122:1) ਇਸੇ ਤਰ੍ਹਾਂ ਅੱਜ ਵੀ ਮਸੀਹੀ ਕਲੀਸਿਯਾ ਇਕ ਅਜਿਹੀ ਸੰਗਤ ਹੈ ਜਿਸ ਵਿਚ ਸੰਗੀ ਉਪਾਸਕ ਇਕ ਦੂਸਰੇ ਨੂੰ ਮਜ਼ਬੂਤ ਅਤੇ ਉਤਸ਼ਾਹਿਤ ਕਰਦੇ ਹਨ।—ਕਹਾਉਤਾਂ 13:20; ਰੋਮੀਆਂ 1:11, 12.

ਕਲੀਸਿਯਾ ਦਿਆਂ ਮੈਂਬਰਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ‘ਸਭਨਾਂ ਨਾਲ ਭਲਾ ਕਰਨ ਪਰ ਨਿਜ ਕਰਕੇ ਆਪਣਿਆਂ ਨਿਹਚਾਵਾਨਾਂ ਦੇ ਨਾਲ।’ (ਗਲਾਤੀਆਂ 6:10) ਜੋ ਬਾਈਬਲ-ਆਧਾਰਿਤ ਸਿੱਖਿਆ ਉਨ੍ਹਾਂ ਨੂੰ ਮਿਲਦੀ ਹੈ ਉਹ ਉਨ੍ਹਾਂ ਨੂੰ ਭਰੱਪਣ ਦਾ ਪ੍ਰੇਮ ਅਤੇ ਇੱਕ ਦੂਸਰੇ ਨੂੰ ਗੂੜ੍ਹਾ ਪਿਆਰ ਦਿਖਾਉਣ ਲਈ ਪ੍ਰੇਰਿਤ ਕਰਦੀ ਹੈ। (ਰੋਮੀਆਂ 12:10; 1 ਪਤਰਸ 3:8) ਕਲੀਸਿਯਾ ਵਿਚ ਭੈਣ-ਭਰਾ ਦਇਆਵਾਨ, ਸ਼ਾਂਤਮਈ, ਅਤੇ ਤਰਸਵਾਨ ਬਣਨ ਲਈ ਪ੍ਰੇਰਿਤ ਹੁੰਦੇ ਹਨ। (ਅਫ਼ਸੀਆਂ 4:3) ਉਹ ਉਪਾਸਕ ਹੋਣ ਦਾ ਦਿਖਾਵਾ ਹੀ ਨਹੀਂ ਕਰਦੇ ਬਲਕਿ ਉਹ ਦੂਸਰਿਆਂ ਵਿਚ ਪ੍ਰੇਮਪੂਰਣ ਦਿਲਚਸਪੀ ਵੀ ਦਿਖਾਉਂਦੇ ਹਨ।—ਯਾਕੂਬ 1:27.

ਇਸ ਲਈ, ਕੁਚਲੇ ਜਾਂ ਦੱਬੇ ਹੋਏ ਵਿਅਕਤੀ ਕਲੀਸਿਯਾ ਵਿਚ ਇਕ ਨਿੱਘਾ ਪਰਿਵਾਰ ਵਰਗਾ ਮਾਹੌਲ ਪਾਉਂਦੇ ਹਨ। (ਮਰਕੁਸ 10:29, 30) ਨਜ਼ਦੀਕੀ ਅਤੇ ਪ੍ਰੇਮਪੂਰਣ ਸਮੂਹ ਦਾ ਹਿੱਸਾ ਹੋਣ ਦਾ ਅਹਿਸਾਸ ਉਨ੍ਹਾਂ ਨੂੰ ਤਸੱਲੀ ਦਿੰਦਾ ਹੈ। (ਜ਼ਬੂਰ 133:1-3) ਕਲੀਸਿਯਾ ਦੇ ਰਾਹੀਂ, “ਮਾਤਬਰ ਅਤੇ ਬੁੱਧਵਾਨ ਨੌਕਰ . . . ਵੇਲੇ ਸਿਰ” ਪੌਸ਼ਟਿਕ ਰੂਹਾਨੀ “ਰਸਤ” ਦਾ ਪ੍ਰਬੰਧ ਕਰਦਾ ਹੈ।—ਮੱਤੀ 24:45.

ਪ੍ਰੇਮਪੂਰਣ ਨਿਗਾਹਬਾਨਾਂ ਤੋਂ ਮਦਦ

ਮਸੀਹੀ ਕਲੀਸਿਯਾ ਦੇ ਮੈਂਬਰ ਉਸ ਵਿਚ ਅਜਿਹੇ ਪ੍ਰੇਮਪੂਰਣ, ਸਮਝਦਾਰ, ਅਤੇ ਕਾਬਲ ਚਰਵਾਹੇ ਪਾਉਣ ਦੀ ਉਮੀਦ ਰੱਖ ਸਕਦੇ ਹਨ ਜੋ ਰੂਹਾਨੀ ਸਹਾਰਾ ਅਤੇ ਉਤਸ਼ਾਹ ਦਿੰਦੇ ਹਨ। ਅਜਿਹੇ ਗੁਣਾਂ ਵਾਲੇ ਚਰਵਾਹੇ ‘ਪੌਣ ਤੋਂ ਲੁੱਕਣ ਦੇ ਥਾਂ ਜਿਹੇ ਹੋਣਗੇ, ਅਤੇ ਵਾਛੜ ਤੋਂ ਓਟ’ ਜਿਹੇ। (ਯਸਾਯਾਹ 32:1, 2) ਪਵਿੱਤਰ ਸ਼ਕਤੀ ਦੁਆਰਾ ਨਿਯੁਕਤ ਕੀਤੇ ਗਏ ਬਜ਼ੁਰਗ ਜਾਂ ਨਿਗਾਹਬਾਨ ਪਰਮੇਸ਼ੁਰ ਦੇ ਭੇਡ-ਸਮਾਨ ਲੋਕਾਂ ਦੀ ਦੇਖ-ਭਾਲ ਕਰਦੇ ਹਨ, ਬੀਮਾਰ ਅਤੇ ਨਿਰਾਸ਼ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਨ, ਅਤੇ ਗ਼ਲਤੀ ਕਰਨ ਵਾਲਿਆਂ ਨੂੰ ਸਹੀ ਰਾਹ ਤੇ ਵਾਪਸ ਪਾਉਣ ਦੀ ਕੋਸ਼ਿਸ਼ ਕਰਦੇ ਹਨ।—ਜ਼ਬੂਰ 100:3; 1 ਪਤਰਸ 5:2, 3.

ਲੇਕਿਨ, ਕਲੀਸਿਯਾ ਦੇ ਬਜ਼ੁਰਗ ਪੇਸ਼ਾਵਰ ਡਾਕਟਰਾਂ ਦਾ ਕੋਈ ਸਮੂਹ ਨਹੀਂ ਹਨ ਜੋ ਸੰਗੀ ਉਪਾਸਕਾਂ ਦੀਆਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਠੀਕ ਕਰ ਸਕੇ। ਇਸ ਰੀਤੀ-ਵਿਵਸਥਾ ਵਿਚ, ਬੀਮਾਰਾਂ ਨੂੰ ਹਾਲੇ “ਹਕੀਮ ਦੀ ਲੋੜ” ਪੈਂਦੀ ਹੈ। (ਲੂਕਾ 5:31) ਫਿਰ ਵੀ, ਅਜਿਹੇ ਚਰਵਾਹੇ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ ਜਿਨ੍ਹਾਂ ਕੋਲ ਕੋਈ ਰੂਹਾਨੀ ਲੋੜ ਹੈ। (ਯਾਕੂਬ 5:14, 15) ਤਾਂ ਜਦੋਂ ਵੀ ਸੰਭਵ ਹੋਵੇ ਬਜ਼ੁਰਗ ਹੋਰ ਸਹਾਇਤਾ ਦਾ ਵੀ ਪ੍ਰਬੰਧ ਕਰਦੇ ਹਨ।—ਯਾਕੂਬ 2:15, 16.

ਅਜਿਹੇ ਪ੍ਰੇਮਪੂਰਣ ਪ੍ਰਬੰਧ ਦੇ ਪਿੱਛੇ ਕਿਸ ਦਾ ਹੱਥ ਹੈ? ਖ਼ੁਦ ਯਹੋਵਾਹ ਪਰਮੇਸ਼ੁਰ ਦਾ! ਹਿਜ਼ਕੀਏਲ ਨਬੀ ਨੇ ਲਿਖਿਆ ਕਿ ਯਹੋਵਾਹ ਇਹ ਐਲਾਨ ਕਰਦਾ ਹੈ: ‘ਮੈਂ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਨ੍ਹਾਂ ਨੂੰ ਲੱਭ ਲਵਾਂਗਾ, ਮੈਂ ਉਨ੍ਹਾਂ ਨੂੰ ਹਰ ਥਾਂ ਤੋਂ ਜਿੱਥੇ ਓਹ ਖਿਲਰ ਗਈਆਂ ਹਨ ਛੁਡਾ ਲਿਆਵਾਂਗਾ, ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ ਅਤੇ ਮੈਂ ਹੀ ਉਨ੍ਹਾਂ ਨੂੰ ਲਟਾਵਾਂਗਾ।’ ਪਰਮੇਸ਼ੁਰ ਨਿਰਬਲ ਅਤੇ ਕਮਜ਼ੋਰ ਭੇਡਾਂ ਦੀ ਪਰਵਾਹ ਕਰਦਾ ਹੈ।—ਹਿਜ਼ਕੀਏਲ 34:11, 12, 15, 16.

ਵੇਲੇ ਸਿਰ ਸਹੀ ਮਦਦ

ਕੀ ਮਸੀਹੀ ਕਲੀਸਿਯਾ ਵਿਚ ਸੱਚ-ਮੁੱਚ ਅਸਲੀ ਮਦਦ ਮਿਲ ਸਕਦੀ ਹੈ? ਜੀ ਹਾਂ, ਅਤੇ ਹੇਠਾਂ ਦਿੱਤੀਆਂ ਗਈਆਂ ਮਿਸਾਲਾਂ ਵੱਖ-ਵੱਖ ਹਾਲਾਤਾਂ ਬਾਰੇ ਦੱਸਦੀਆਂ ਹਨ ਜਿਨ੍ਹਾਂ ਵਿਚ ਕਲੀਸਿਯਾ ਨੇ ਸਹਾਇਤਾ ਕੀਤੀ ਹੈ।

◆ ਇਕ ਪਿਆਰੇ ਜਣੇ ਦੀ ਮੌਤ। ਐਨਾ ਦਾ ਪਤੀ ਲੰਬੇ ਸਮੇਂ ਦੀ ਬੀਮਾਰੀ ਤੋਂ ਬਾਅਦ ਮਰ ਗਿਆ। ਉਹ ਕਹਿੰਦੀ ਹੈ ਕਿ ‘ਉਦੋਂ ਤੋਂ, ਮਸੀਹੀ ਭਾਈਚਾਰੇ ਨੇ ਮੈਨੂੰ ਨਿੱਘਾ ਪ੍ਰੇਮ ਦਿਖਾਇਆ ਹੈ। ਸੰਗੀ ਉਪਾਸਕਾਂ ਵੱਲੋਂ ਲਗਾਤਾਰ ਪਿਆਰ ਭਰੇ ਸ਼ਬਦਾਂ ਅਤੇ ਉਨ੍ਹਾਂ ਦੀਆਂ ਜੱਫੀਆਂ ਨੇ ਮੈਨੂੰ ਸਹਾਰਾ ਦਿੱਤਾ ਅਤੇ ਉਤਸ਼ਾਹਿਤ ਕੀਤਾ ਹੈ, ਅਤੇ ਇਨ੍ਹਾਂ ਨੇ ਮੈਨੂੰ ਨਿਰਾਸ਼ ਹੋਣ ਦੀ ਬਜਾਇ ਹੌਸਲਾ ਰੱਖਣ ਦੀ ਮਦਦ ਦਿੱਤੀ। ਮੈਂ ਇਸ ਵਾਸਤੇ ਯਹੋਵਾਹ ਦਾ ਸ਼ੁਕਰ ਕਰਦੀ ਹਾਂ। ਉਨ੍ਹਾਂ ਦੇ ਪਿਆਰ ਦੇ ਕਾਰਨ ਮੈਨੂੰ ਲੱਗਦਾ ਹੈ ਕਿ ਮੈਨੂੰ ਬਹੁਤ ਸਹਾਰਾ ਦਿੱਤਾ ਗਿਆ ਹੈ, ਮੈਨੂੰ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਮੇਰੀ ਦੇਖ-ਭਾਲ ਕੀਤੀ ਗਈ ਹੈ।’ ਤੁਹਾਨੂੰ ਵੀ ਸ਼ਾਇਦ ਕਿਸੇ ਪਿਆਰੇ ਜਣੇ ਦੀ ਮੌਤ ਦਾ ਦੁਖਦਾਈ ਸਦਮਾ ਸਹਾਰਨਾ ਪਿਆ ਹੋਵੇ। ਅਜਿਹੇ ਸਮਿਆਂ ਤੇ, ਕਲੀਸਿਯਾ ਦੇ ਮੈਂਬਰ ਜ਼ਰੂਰੀ ਦਿਲਾਸਾ ਅਤੇ ਭਾਵਾਤਮਕ ਸਹਾਰਾ ਦੇ ਸਕਦੇ ਹਨ।

◆ ਬੀਮਾਰੀ। ਪੋਲੈਂਡ ਤੋਂ ਆਰਥਰ ਨਾਂ ਦਾ ਇਕ ਸਫ਼ਰੀ ਨਿਗਾਹਬਾਨ ਮੱਧ ਏਸ਼ੀਆ ਦੀਆਂ ਕਲੀਸਿਯਾਵਾਂ ਨੂੰ ਸੱਚਾਈ ਵਿਚ ਉਤਸ਼ਾਹਿਤ ਕਰਨ ਲਈ ਨਿਯਮਿਤ ਤੌਰ ਤੇ ਜਾਂਦਾ ਹੁੰਦਾ ਸੀ। ਉਸ ਦੀ ਅਜਿਹੀ ਇਕ ਮੁਲਾਕਾਤ ਦੇ ਦੌਰਾਨ, ਉਹ ਕਾਫ਼ੀ ਬੀਮਾਰ ਹੋ ਗਿਆ ਅਤੇ ਠੀਕ ਹੁੰਦੇ ਸਮੇਂ ਉਸ ਨੇ ਕਈ ਗੰਭੀਰ ਸਮੱਸਿਆਵਾਂ ਅਨੁਭਵ ਕੀਤੀਆਂ। “ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ [ਕਾਜ਼ਖਸਤਾਨ ਦੇ ਇਕ ਸ਼ਹਿਰ] ਦਿਆਂ ਭੈਣਾਂ-ਭਰਾਵਾਂ ਨੇ ਕਿਸ ਤਰ੍ਹਾਂ ਮੇਰੀ ਦੇਖ-ਭਾਲ ਕੀਤੀ,” ਆਰਥਰ ਗਹਿਰੀ ਕਦਰ ਨਾਲ ਯਾਦ ਕਰਦਾ ਹੈ। “ਭੈਣਾਂ-ਭਰਾਵਾਂ ਨੇ, ਜਿਨ੍ਹਾਂ ਵਿੱਚੋਂ ਕਈਆਂ ਨੂੰ ਤਾਂ ਮੈਂ ਜਾਣਦਾ ਵੀ ਨਹੀਂ ਸੀ—ਅਤੇ ਸੱਚਾਈ ਵਿਚ ਦਿਲਚਸਪੀ ਰੱਖਣ ਵਾਲਿਆਂ ਨੇ ਵੀ—ਪੈਸੇ, ਖਾਣ ਦੀਆਂ ਚੀਜ਼ਾਂ ਅਤੇ ਦਵਾਈਆਂ ਲਿਆਂਦੀਆਂ। . . . ਅਤੇ ਉਨ੍ਹਾਂ ਨੇ ਇਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕੀਤਾ।

“ਮੇਰਿਆਂ ਜਜ਼ਬਾਤਾਂ ਦੀ ਕਲਪਨਾ ਕਰੋ ਜਦੋਂ ਮੈਨੂੰ ਇਕ ਲਿਫਾਫਾ ਮਿਲਿਆ ਜਿਸ ਵਿਚ ਕੁਝ ਪੈਸੇ ਅਤੇ ਆਹ ਚਿੱਠੀ ਸੀ: ‘ਪਿਆਰੇ ਭਰਾਜੀ, ਨਮਸਕਾਰ। ਮੰਮੀ ਨੇ ਮੈਨੂੰ ਆਈਸ-ਕ੍ਰੀਮ ਲੈਣ ਲਈ ਪੈਸੇ ਦਿੱਤੇ ਸੀ, ਪਰ ਮੈਂ ਤੁਹਾਡੀ ਦਵਾਈ ਲਈ ਇਹ ਤੁਹਾਨੂੰ ਦੇਣੇ ਚਾਹੁੰਦਾ ਹਾਂ। ਤੁਸੀਂ ਜਲਦੀ ਠੀਕ ਹੋ ਜਾਓ। ਯਹੋਵਾਹ ਨੂੰ ਹਾਲੇ ਬਹੁਤ ਚਿਰ ਲਈ ਸਾਡੀ ਜ਼ਰੂਰਤ ਹੈ। ਚੰਗਾ ਫੇਰ। ਅਤੇ ਸਾਨੂੰ ਹੋਰ ਚੰਗੀਆਂ, ਸਿੱਖਿਆ ਦੇਣ ਵਾਲੀਆਂ ਕਹਾਣੀਆਂ ਦੱਸਿਓ। ਵੋਵਾ।’” ਜੀ ਹਾਂ, ਜਿਵੇਂ ਇਸ ਮਿਸਾਲ ਵਿਚ ਦਿਖਾਇਆ ਗਿਆ ਹੈ, ਬੀਮਾਰੀ ਦੇ ਸਮੇਂ ਕਲੀਸਿਯਾ ਦੇ ਛੋਟੇ ਅਤੇ ਵੱਡੇ ਦੋਵੇਂ ਤਸੱਲੀ ਦੇ ਸਕਦੇ ਹਨ।—ਫ਼ਿਲਿੱਪੀਆਂ 2:25-29.

◆ ਡਿਪਰੈਸ਼ਨ। ਟੈਰੀ ਦੀ ਦਿਲੀ ਇੱਛਾ ਸੀ ਕਿ ਉਹ ਪਾਇਨੀਅਰ ਜਾਂ ਪੂਰਣ-ਕਾਲੀ ਰਾਜ ਘੋਸ਼ਕ ਵਜੋਂ ਸੇਵਾ ਕਰੇ। ਲੇਕਿਨ ਮੁਸ਼ਕਲਾਂ ਦੇ ਕਾਰਨ ਉਸ ਨੂੰ ਪਾਇਨੀਅਰੀ ਕਰਨੀ ਛੱਡਣੀ ਪਈ। ਉਹ ਕਹਿੰਦੀ ਹੈ ਕਿ “ਮੈਂ ਬਹੁਤ ਦੋਸ਼ੀ ਮਹਿਸੂਸ ਕਰਦੀ ਸੀ ਕਿ ਮੈਂ ਪਾਇਨੀਅਰੀ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਇਸ ਵਿਚ ਇਕ ਸਾਲ ਵੀ ਪੂਰਾ ਨਹੀਂ ਕਰ ਸਕੀ।” ਟੈਰੀ ਦੀ ਸੋਚਣੀ ਗ਼ਲਤ ਸੀ ਕਿ ਯਹੋਵਾਹ ਦੀ ਪ੍ਰਵਾਨਗੀ ਸਿਰਫ਼ ਇਸ ਉੱਤੇ ਨਿਰਭਰ ਸੀ ਕਿ ਉਸ ਦੀ ਸੇਵਾ ਵਿਚ ਉਹ ਕਿੰਨਾ ਕੁ ਕਰ ਰਹੀ ਸੀ। (ਮਰਕੁਸ 12:41-44 ਵਿਚ ਫ਼ਰਕ ਦੇਖੋ।) ਜੀਅ ਉਦਾਸ ਹੋਣ ਕਾਰਨ ਉਸ ਨੇ ਆਪਣੇ ਆਪ ਨੂੰ ਦੂਸਰਿਆਂ ਤੋਂ ਅਲੱਗ ਕਰ ਲਿਆ। ਲੇਕਿਨ ਜੀਅ ਖ਼ੁਸ਼ ਕਰਨ ਵਾਲੀ ਮਦਦ ਕਲੀਸਿਯਾ ਤੋਂ ਆਈ।

ਟੈਰੀ ਯਾਦ ਕਰਦੀ ਹੈ: “ਇਕ ਸਿਆਣੀ ਪਾਇਨੀਅਰ ਭੈਣ ਨੇ ਝਟਪਟ ਮੇਰੀ ਸਹਾਇਤਾ ਕੀਤੀ ਅਤੇ ਉਸ ਨੇ ਮੇਰੀ ਗੱਲ ਸੁਣੀ ਜਿਉਂ-ਜਿਉਂ ਮੈਂ ਦਿਲ ਖੋਲ੍ਹ ਕੇ ਉਸ ਨੂੰ ਸਭ ਕੁਝ ਦੱਸਿਆ। ਜਦੋਂ ਮੈਂ ਉਸ ਦੇ ਘਰੋਂ ਆਈ ਤਾਂ ਮੈਨੂੰ ਇਸ ਤਰ੍ਹਾਂ ਲੱਗਾ ਜਿੱਦਾਂ ਮੇਰੇ ਉੱਤੋਂ ਇਕ ਵੱਡਾ ਭਾਰ ਚੁੱਕਿਆ ਗਿਆ ਹੋਵੇ। ਉਸ ਸਮੇਂ ਤੋਂ ਲੈ ਕੇ ਉਸ ਭੈਣ ਨੇ ਅਤੇ ਉਸ ਦੇ ਪਤੀ ਨੇ, ਜੋ ਕਿ ਕਲੀਸਿਯਾ ਦਾ ਇਕ ਬਜ਼ੁਰਗ ਹੈ, ਕੀਮਤੀ ਮਦਦ ਪੇਸ਼ ਕੀਤੀ। ਉਹ ਮੈਨੂੰ ਰੋਜ਼ ਫ਼ੋਨ ਕਰ ਕੇ ਮੇਰਾ ਹਾਲ ਪੁੱਛਦੇ ਸੀ। . . . ਉਨ੍ਹਾਂ ਨੇ ਕਦੀ-ਕਦੀ ਮੈਨੂੰ ਉਨ੍ਹਾਂ ਦੇ ਪਰਿਵਾਰ ਨਾਲ ਅਧਿਐਨ ਵਿਚ ਵੀ ਹਿੱਸਾ ਲੈਣ ਦਿੱਤਾ ਜਿਸ ਤੋਂ ਮੈਨੂੰ ਪੱਤਾ ਲੱਗਾ ਕਿ ਪਰਿਵਾਰਾਂ ਨੂੰ ਇਕ ਦੂਸਰੇ ਦੇ ਨਜ਼ਦੀਕ ਰਹਿਣ ਦੀ ਜ਼ਰੂਰਤ ਹੈ।”

ਕਈਆਂ ਲਈ ਹੌਸਲਾ ਹਾਰਨਾ, ਡਿਪਰੈਸ਼ਨ ਅਤੇ ਇਕੱਲੇ ਮਹਿਸੂਸ ਕਰਨਾ ਕੋਈ ਅਨੋਖੀ ਗੱਲ ਨਹੀਂ ਹੈ, ਭਾਵੇਂ ਉਹ ਸਮਰਪਿਤ ਮਸੀਹੀ ਵੀ ਹੋਣ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਪਰਮੇਸ਼ੁਰ ਦੀ ਕਲੀਸਿਯਾ ਵਿਚ ਪ੍ਰੇਮਪੂਰਣ ਅਤੇ ਨਿਰਸੁਆਰਥੀ ਸਹਾਇਤਾ ਹਾਸਲ ਕੀਤੀ ਜਾ ਸਕਦੀ ਹੈ!—1 ਥੱਸਲੁਨੀਕੀਆਂ 5:14.

◆ ਤਬਾਹੀਆਂ ਅਤੇ ਹਾਦਸੇ। ਫ਼ਰਜ਼ ਕਰੋ ਕਿ ਤੁਸੀਂ ਉਸ ਪਰਿਵਾਰ ਦੀ ਸਥਿਤੀ ਵਿਚ ਹੋ, ਜਿਸ ਦੇ ਚਾਰ ਜੀਅ ਹਨ, ਅਤੇ ਉਨ੍ਹਾਂ ਨੇ ਆਪਣੀ ਸਾਰੀ ਸੰਪਤੀ ਗੁਆ ਲਈ ਜਦੋਂ ਉਨ੍ਹਾਂ ਦਾ ਘਰ ਜਲ਼ ਕੇ ਰਾਖ ਹੋ ਗਿਆ। ਉਹ ਕਹਿੰਦੇ ਹਨ ਕਿ ਜਲਦੀ ਹੀ ਉਨ੍ਹਾਂ ਨਾਲ “ਇਕ ਅਜਿਹੀ ਉਤਸ਼ਾਹਜਨਕ ਗੱਲ ਹੋਈ ਜੋ ਸਾਡਿਆਂ ਦਿਲਾਂ ਨੂੰ ਹਮੇਸ਼ਾ-ਹਮੇਸ਼ਾ ਲਈ ਛੋਹੇਗੀ ਅਤੇ ਜਿਸ ਨੇ ਯਹੋਵਾਹ ਦਿਆਂ ਲੋਕਾਂ ਦਰਮਿਆਨ ਸੱਚੇ ਪ੍ਰੇਮ ਦਾ ਸਾਡੇ ਉੱਤੇ ਡੂੰਘਾ ਪ੍ਰਭਾਵ ਪਾਇਆ।” ਉਹ ਸਮਝਾਉਂਦੇ ਹਨ ਕਿ ‘ਤਕਰੀਬਨ ਫ਼ੌਰਨ ਹੀ ਸਾਨੂੰ ਆਪਣਿਆਂ ਭੈਣਾਂ-ਭਰਾਵਾਂ ਤੋਂ ਸਹਾਰੇ ਅਤੇ ਹਮਦਰਦੀ ਦੇ ਬਹੁਤ ਸਾਰੇ ਟੈਲੀਫ਼ੋਨ ਆਏ। ਟੈਲੀਫ਼ੋਨ ਲਗਾਤਾਰ ਵੱਜਦਾ ਗਿਆ। ਸਾਰਿਆਂ ਦੀ ਸੱਚੀ ਚਿੰਤਾ ਅਤੇ ਪ੍ਰੇਮ ਇੰਨਾ ਪ੍ਰਭਾਵਕਾਰੀ ਸੀ ਕਿ ਅਸੀਂ ਧੰਨਵਾਦੀ ਦੇ ਅੱਥਰੂ ਵਹਾਏ।’

ਜਲਦੀ ਹੀ, ਕਲੀਸਿਯਾ ਦੇ ਬਜ਼ੁਰਗਾਂ ਰਾਹੀਂ ਭਰਾਵਾਂ ਦੇ ਇਕ ਵੱਡੇ ਸਮੂਹ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਕੁਝ ਹੀ ਦਿਨਾਂ ਵਿਚ ਉਨ੍ਹਾਂ ਨੇ ਇਸ ਪਰਿਵਾਰ ਲਈ ਇਕ ਨਵਾਂ ਘਰ ਬਣਾ ਦਿੱਤਾ। ਇਕ ਗੁਆਂਢੀ ਨੇ ਹੈਰਾਨੀ ਨਾਲ ਕਿਹਾ: “ਤੁਹਾਨੂੰ ਇਹ ਦੇਖਣਾ ਚਾਹੀਦਾ ਹੈ! ਉੱਥੇ ਹਰ ਤਰ੍ਹਾਂ ਦੇ ਲੋਕ ਕੰਮ ਕਰ ਰਹੇ ਹਨ—ਆਦਮੀ, ਔਰਤਾਂ, ਕਾਲੇ, ਸਪੇਨੀ!” ਇਹ ਭਰੱਪਣ ਦੇ ਪ੍ਰੇਮ ਦਾ ਸਪੱਸ਼ਟ ਸਬੂਤ ਸੀ।—ਯੂਹੰਨਾ 13:35.

ਸੰਗੀ ਮਸੀਹੀਆਂ ਨੇ ਇਸ ਪਰਿਵਾਰ ਨੂੰ ਰੋਟੀ, ਕੱਪੜੇ, ਅਤੇ ਪੈਸੇ ਵੀ ਦਿੱਤੇ। ਪਿਤਾ ਕਹਿੰਦਾ ਹੈ: “ਇਹ ਕ੍ਰਿਸਮਸ ਦੇ ਸਮੇਂ ਦੌਰਾਨ ਹੋਇਆ ਸੀ ਜਦੋਂ ਸਾਰੇ ਜਣੇ ਇਕ ਦੂਸਰੇ ਨੂੰ ਤੋਹਫ਼ੇ ਦਿੰਦੇ ਹੁੰਦੇ ਹਨ, ਲੇਕਿਨ ਅਸੀਂ ਸੱਚ-ਮੁੱਚ ਕਹਿ ਸਕਦੇ ਹਾਂ ਕਿ ਹੋਰ ਕਿਸੇ ਨੇ ਵੀ ਉਸ ਤਰ੍ਹਾਂ ਦੀ ਸੁਹਿਰਦ, ਅਤੇ ਵਿਸ਼ਾਲ ਦਰਿਆ-ਦਿਲੀ ਦਾ ਆਨੰਦ ਨਹੀਂ ਮਾਣਿਆ ਹੋਵੇਗਾ ਜੋ ਅਸੀਂ ਅਨੁਭਵ ਕੀਤੀ ਸੀ।” ਅਤੇ ਉਹ ਪਰਿਵਾਰ ਅੱਗੇ ਕਹਿੰਦਾ ਹੈ: “ਅੱਗ ਦੀਆਂ ਯਾਦਾਂ ਹੌਲੀ-ਹੌਲੀ ਮਿਟ ਰਹੀਆਂ ਹਨ ਅਤੇ ਉਨ੍ਹਾਂ ਦਇਆਵਾਨ ਕੰਮਾਂ ਅਤੇ ਚੰਗੇ ਮਿੱਤਰਾਂ ਦੀਆਂ ਕੀਮਤੀ ਯਾਦਾਂ ਨਾਲ ਬਦਲ ਦੀਆਂ ਜਾਂ ਰਹੀਆਂ ਹਨ। ਅਸੀਂ ਆਪਣੇ ਪ੍ਰੇਮਪੂਰਣ ਸਵਰਗੀ ਪਿਤਾ, ਯਹੋਵਾਹ, ਦਾ ਸ਼ੁਕਰ ਕਰਦੇ ਹਾਂ ਕਿ ਸਾਡੇ ਕੋਲ ਧਰਤੀ ਉੱਤੇ ਭਰਾਵਾਂ ਦਾ ਅਜਿਹਾ ਵਧੀਆ, ਸੰਯੁਕਤ ਪਰਿਵਾਰ ਹੈ, ਅਤੇ ਅਸੀਂ ਉਸ ਦਾ ਹਿੱਸਾ ਹੋਣ ਕਾਰਨ ਬਹੁਤ ਸ਼ੁਕਰਗੁਜ਼ਾਰ ਹਾਂ!”

ਇਹ ਸੱਚ ਹੈ ਕਿ ਹਰੇਕ ਅਜਿਹੀ ਆਫ਼ਤ ਦੇ ਸਮੇਂ ਇਸ ਤਰ੍ਹਾਂ ਦੀ ਮਦਦ ਮੁਮਕਿਨ ਨਹੀਂ ਹੋ ਸਕਦੀ, ਅਤੇ ਨਾ ਹੀ ਇਸ ਦੀ ਆਸ ਰੱਖੀ ਜਾਂ ਸਕਦੀ ਹੈ। ਲੇਕਿਨ ਇਹ ਉਸ ਸਹਾਰੇ ਦੀ ਮਿਸਾਲ ਜ਼ਰੂਰ ਦਿੰਦੀ ਹੈ ਜੋ ਕਲੀਸਿਯਾ ਦੇ ਸਕਦੀ ਹੈ।

ਉੱਪਰੋਂ ਬੁੱਧ

ਕਈਆਂ ਨੇ ਮਸੀਹੀ ਕਲੀਸਿਯਾ ਦੇ ਵਿਚਕਾਰ ਮਦਦ ਅਤੇ ਤਾਕਤ ਦਾ ਇਕ ਹੋਰ ਸ੍ਰੋਤ ਪਾਇਆ ਹੈ। ਇਹ ਕੀ ਹੈ? “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਤਿਆਰ ਕੀਤੇ ਗਏ ਪ੍ਰਕਾਸ਼ਨ। ਇਨ੍ਹਾਂ ਦੇ ਵਿਚ ਸਭ ਤੋਂ ਮੁੱਖ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਹਨ। ਅੰਤਰਦ੍ਰਿਸ਼ਟੀ ਵਾਲੀ ਸਲਾਹ ਅਤੇ ਵਿਵਹਾਰਕ ਸਿਖਲਾਈ ਦੇਣ ਲਈ ਇਹ ਪ੍ਰਕਾਸ਼ਨ ਮੁੱਖ ਤੌਰ ਤੇ ਉਸ ਈਸ਼ਵਰੀ ਬੁੱਧ ਉੱਤੇ ਆਧਾਰਿਤ ਹਨ ਜੋ ਬਾਈਬਲ ਵਿਚ ਪਾਈ ਜਾਂਦੀ ਹੈ। (ਜ਼ਬੂਰ 119:105) ਸ਼ਾਸਤਰ-ਸੰਬੰਧੀ ਜਾਣਕਾਰੀ ਦੇ ਨਾਲ-ਨਾਲ ਹੋਰ ਵਿਸ਼ਿਆਂ ਉੱਤੇ ਵੀ ਵਿਸ਼ਵਾਸਯੋਗ ਅਤੇ ਪੱਕੀ ਜਾਣਕਾਰੀ ਪੇਸ਼ ਕੀਤੀ ਜਾਂਦੀ ਹੈ, ਜਿਵੇਂ ਕੀ ਮਾਨਸਿਕ ਡਿਪਰੈਸ਼ਨ, ਬਦਸਲੂਕੀ ਤੋਂ ਰਾਜ਼ੀ ਹੋਣਾ, ਵੱਖੋ-ਵੱਖਰੀਆਂ ਸਮਾਜਕ ਅਤੇ ਮਾਲੀ ਸਮੱਸਿਆਵਾਂ, ਨੌਜਵਾਨਾਂ ਦੀਆਂ ਚੁਣੌਤੀਆਂ, ਅਤੇ ਉਹ ਮੁਸ਼ਕਲਾਂ ਜੋ ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿਚ ਆਉਂਦੀਆਂ ਹਨ। ਲੇਕਿਨ ਸਭ ਤੋਂ ਵੱਧ, ਇਹ ਪ੍ਰਕਾਸ਼ਨ ਪਰਮੇਸ਼ੁਰ ਦੇ ਰਾਹ ਨੂੰ ਜੀਵਨ ਦੇ ਸਭ ਤੋਂ ਵਧੀਆ ਰਾਹ ਵਜੋਂ ਪੇਸ਼ ਕਰਦੇ ਹਨ।—ਯਸਾਯਾਹ 30:20, 21.

ਹਰੇਕ ਸਾਲ, ਵਾਚ ਟਾਵਰ ਸੋਸਾਇਟੀ ਨੂੰ ਕਦਰਦਾਨੀ ਦੀਆਂ ਹਜ਼ਾਰਾਂ ਚਿੱਠੀਆਂ ਆਉਂਦੀਆਂ ਹਨ। ਮਿਸਾਲ ਲਈ, ਖ਼ੁਦਕਸ਼ੀ ਬਾਰੇ ਜਾਗਰੂਕ ਬਣੋ! ਦੇ ਇਕ ਲੇਖ ਦੇ ਸੰਬੰਧ ਵਿਚ ਰੂਸ ਦੇ ਇਕ ਨੌਜਵਾਨ ਨੇ ਲਿਖਿਆ: “ਕਿਉਂ ਜੋ ਮੈਂ ਉਦਾਸ ਹੋ ਜਾਂਦਾ ਸੀ, . . . ਮੈਂ ਕਈ ਵਾਰ ਖ਼ੁਦਕਸ਼ੀ ਬਾਰੇ ਸੋਚਿਆ ਸੀ। ਇਸ ਲੇਖ ਨੇ ਮੇਰੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਕਿ ਪਰਮੇਸ਼ੁਰ ਮੈਨੂੰ ਮੇਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਦੇਵੇਗਾ। ਉਹ ਚਾਹੁੰਦਾ ਹੈ ਕਿ ਮੈਂ ਜ਼ਿੰਦਾ ਰਹਾਂ। ਮੈਂ ਉਸ ਦੇ ਸਹਾਰੇ ਲਈ ਉਸ ਦਾ ਸ਼ੁਕਰ ਕਰਦਾ ਹਾਂ, ਜੋ ਮੈਨੂੰ ਇਸ ਲੇਖ ਦੁਆਰਾ ਮਿਲਿਆ ਹੈ।”

ਜੇਕਰ ਤੁਹਾਨੂੰ ਇਸ ਸੰਸਾਰ ਦੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਜ਼ਿਆਦਾ ਮੁਸ਼ਕਲ ਲੱਗਦਾ ਹੈ, ਤਾਂ ਤੁਸੀਂ ਨਿਸ਼ਚਿਤ ਹੋ ਸਕਦੇ ਹੋ ਕਿ ਮਸੀਹੀ ਕਲੀਸਿਯਾ ਇਕ ਸੁਰੱਖਿਅਤ ਪਨਾਹ ਹੈ। ਜੀ ਹਾਂ, ਜੇਕਰ ਇਹ ਨਿਰਮੋਹੀ ਰੀਤੀ-ਵਿਵਸਥਾ ਤੁਹਾਨੂੰ ਕਮਜ਼ੋਰ ਕਰ ਰਹੀ ਹੈ ਤਾਂ ਤੁਸੀਂ ਯਹੋਵਾਹ ਦੇ ਸੰਗਠਨ ਤੋਂ ਜ਼ੋਰ ਪਾਓਗੇ। ਅਜਿਹਾ ਸਹਾਰਾ ਅਨੁਭਵ ਕਰਨ ਤੋਂ ਬਾਅਦ, ਤੁਸੀਂ ਵੀ ਸ਼ਾਇਦ ਇਸ ਮਸੀਹੀ ਔਰਤ ਦੇ ਜਜ਼ਬਾਤ ਦੁਹਰਾਓਗੇ ਜਿਸ ਨੇ ਆਪਣੇ ਪਤੀ ਦੀ ਗੰਭੀਰ ਬੀਮਾਰੀ ਦੌਰਾਨ ਉਸ ਦੀ ਸਫ਼ਲਤਾ ਨਾਲ ਦੇਖ-ਭਾਲ ਕੀਤੀ: “ਸਾਡੇ ਨਾਲ ਕੀਤੇ ਗਏ ਪ੍ਰੇਮ ਅਤੇ ਪਰਵਾਹ ਦੇ ਕਾਰਨ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿੱਦਾਂ ਯਹੋਵਾਹ ਨੇ ਸਾਨੂੰ ਆਪਣੇ ਹੱਥਾਂ ਵਿਚ ਰੱਖ ਕੇ ਇਸ ਮੁਸੀਬਤ ਵਿੱਚੋਂ ਲੰਘਾਇਆ ਹੈ। ਮੈਂ ਕਿੰਨੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਯਹੋਵਾਹ ਦੇ ਇਸ ਵਧੀਆ ਸੰਗਠਨ ਵਿਚ ਹਾਂ।”

[ਫੁਟਨੋਟ]

a ਨਾਂ ਬਦਲੇ ਗਏ ਹਨ।

[ਸਫ਼ੇ 26 ਉੱਤੇ ਤਸਵੀਰਾਂ]

ਅਸੀਂ ਬੀਮਾਰਾਂ, ਸੋਗ ਕਰਨ ਵਾਲਿਆਂ ਅਤੇ ਹੋਰਨਾਂ ਨੂੰ ਤਸੱਲੀ ਦੇ ਸਕਦੇ ਹਾਂ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ