ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w00 8/15 ਸਫ਼ੇ 2-4
  • ਸਾਰੇ ਪਾਸੀਂ ਨਫ਼ਰਤ ਹੀ ਨਫ਼ਰਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਰੇ ਪਾਸੀਂ ਨਫ਼ਰਤ ਹੀ ਨਫ਼ਰਤ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਮਿਲਦੀ-ਜੁਲਦੀ ਜਾਣਕਾਰੀ
  • ਨਫ਼ਰਤ ਮਿਟਾਉਣ ਦਾ ਇੱਕੋ-ਇਕ ਤਰੀਕਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਇੰਨੀ ਨਫ਼ਰਤ ਕਿਉਂ?​—ਬਾਈਬਲ ਕੀ ਕਹਿੰਦੀ ਹੈ?
    ਹੋਰ ਵਿਸ਼ੇ
  • ਹਰ ਪਾਸੇ ਨਫ਼ਰਤ ਦੇ ਸ਼ਿਕਾਰ ਲੋਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
w00 8/15 ਸਫ਼ੇ 2-4

ਸਾਰੇ ਪਾਸੀਂ ਨਫ਼ਰਤ ਹੀ ਨਫ਼ਰਤ

“ਲੋਕ ਉਨ੍ਹਾਂ ਲੋਕਾਂ ਨੂੰ ਕਦੀ ਨਹੀਂ ਸਮਝਦੇ ਜਿਨ੍ਹਾਂ ਨਾਲ ਉਹ ਨਫ਼ਰਤ ਕਰਦੇ ਹਨ।”—ਜੇਮਜ਼ ਰਸਲ ਲੋਏਲ, ਲੇਖਕ ਅਤੇ ਨੀਤੀਵਾਨ।

ਇਸ ਤਰ੍ਹਾਂ ਲੱਗਦਾ ਹੈ ਕਿ ਅੱਜ-ਕੱਲ੍ਹ ਹਰ ਜਗ੍ਹਾ ਨਫ਼ਰਤ ਹੀ ਨਫ਼ਰਤ ਹੈ। ਇਸ ਦੇ ਸੰਬੰਧ ਵਿਚ ਪੂਰਬੀ ਟਿਮੋਰ, ਕੌਸਵੋ, ਲਾਈਬੀਰੀਆ, ਲਿੱਟਲਟਨ, ਅਤੇ ਸਾਰਾਜੇਵੋ ਵਰਗੇ ਨਾਂ ਸਾਡੇ ਮਨਾਂ ਵਿਚ ਬੈਠ ਗਏ ਹਨ। ਇਨ੍ਹਾਂ ਤੋਂ ਇਲਾਵਾ ਅਸੀਂ ਨਵ-ਨਾਜ਼ੀਆਂ, ਗੁੰਡਿਆਂ, ਅਤੇ ਉਨ੍ਹਾਂ ਗੋਰਿਆਂ ਬਾਰੇ ਵੀ ਸੁਣਿਆ ਹੈ ਜੋ ਸਾਰਿਆਂ ਉੱਤੇ ਰਾਜ ਕਰਨਾ ਚਾਹੁੰਦੇ ਹਨ। ਇਨ੍ਹਾਂ ਦੇ ਨਾਲ-ਨਾਲ ਸਾੜੇ ਗਏ ਸ਼ਹਿਰਾਂ, ਵੱਡੀਆਂ-ਵੱਡੀਆਂ ਕਬਰਾਂ, ਅਤੇ ਲਾਸ਼ਾਂ ਦੀਆਂ ਤਸਵੀਰਾਂ ਵੀ ਸਾਡੇ ਮਨਾਂ ਵਿਚ ਬਿਠਾਈਆਂ ਗਈਆਂ ਹਨ।

ਅਜਿਹੀ ਦੁਨੀਆਂ ਦੀ ਉਮੀਦ ਉੱਤੇ ਪਾਣੀ ਫਿਰ ਗਿਆ ਹੈ ਜਿੱਥੇ ਨਫ਼ਰਤ, ਲੜਾਈਆਂ, ਅਤੇ ਹਿੰਸਾ ਨਾ ਹੋਵੇ। ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਵਿਧਵਾ ਡਾਨੀਏਲ ਮਿੱਟਾਰੋਂ ਨੇ ਆਪਣੀ ਜਵਾਨੀ ਦੇ ਜ਼ਮਾਨੇ ਬਾਰੇ ਯਾਦ ਕਰ ਕੇ ਕਿਹਾ: “ਲੋਕ ਆਜ਼ਾਦੀ ਨਾਲ ਇਕੱਠੇ ਰਹਿਣ ਦੇ ਸੁਪਨੇ ਲੈਂਦੇ ਸਨ, ਜਿੱਥੇ ਮਨ ਦੀ ਸ਼ਾਂਤੀ, ਭਰੋਸਾ, ਅਤੇ ਏਕਤਾ ਹੋਵੇ। ਉਹ ਤੰਦਰੁਸਤੀ, ਸ਼ਾਂਤੀ, ਅਤੇ ਇੱਜ਼ਤ ਨਾਲ ਰਹਿਣ ਦੇ ਸੁਪਨੇ ਲੈਂਦੇ ਸਨ ਜਿੱਥੇ ਉਨ੍ਹਾਂ ਨੂੰ ਸੁਖ-ਚੈਨ ਮਿਲੇ।” ਇਨ੍ਹਾਂ ਸੁਪਨਿਆਂ ਨੂੰ ਕੀ ਹੋਇਆ? ਉਸ ਨੇ ਅਫ਼ਸੋਸ ਨਾਲ ਅੱਗੇ ਕਿਹਾ: “ਕੁਝ 50 ਸਾਲ ਬਾਅਦ ਵੀ ਇਹ ਸੁਪਨੇ ਹਾਲੇ ਸੁਪਨੇ ਹੀ ਰਹੇ ਹਨ।”

ਅਸੀਂ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦੇ ਹਾਂ ਕਿ ਅੱਜ-ਕੱਲ੍ਹ ਵੀ ਨਫ਼ਰਤ ਦਾ ਵਾਧਾ ਹੋ ਰਿਹਾ ਹੈ। ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਫੈਲੀ ਹੋਈ ਹੈ ਅਤੇ ਲੋਕ ਖੁੱਲ੍ਹੀ ਤਰ੍ਹਾਂ ਇਕ ਦੂਜੇ ਲਈ ਨਫ਼ਰਤ ਦਿਖਾਉਂਦੇ ਹਨ। ਨਫ਼ਰਤ ਤੋਂ ਪੈਦਾ ਹੋਏ ਬੁਰੇ ਤੋਂ ਬੁਰੇ ਕੰਮ ਹੋ ਰਹੇ ਹਨ ਅਤੇ ਇਨ੍ਹਾਂ ਕਰਕੇ ਲੱਖਾਂ ਹੀ ਲੋਕਾਂ ਦਾ ਸੁਖ ਲੁੱਟਿਆ ਜਾ ਰਿਹਾ ਹੈ। ਹੋ ਸਕਦਾ ਹੈ ਕਿ ਅਸੀਂ ਆਪਣੇ ਘਰ ਜਾਂ ਵਤਨ ਵਿਚ ਅਜਿਹੀ ਨਫ਼ਰਤ ਤੋਂ ਬਚੇ ਹੋਏ ਹਾਂ, ਪਰ ਜੇ ਅਸੀਂ ਕਿਸੇ ਹੋਰ ਜਗ੍ਹਾ ਜਾਈਏ ਤਾਂ ਸ਼ਾਇਦ ਸਾਨੂੰ ਇਸ ਦਾ ਸਾਮ੍ਹਣਾ ਕਰਨਾ ਪਵੇ। ਅਸੀਂ ਸ਼ਾਇਦ ਹਰ ਰੋਜ਼ ਟੈਲੀਵਿਯਨ ਦੀਆਂ ਖ਼ਬਰਾਂ ਵਿਚ ਇਸ ਦਾ ਸਬੂਤ ਦੇਖੀਏ। ਇਹ ਭਾਵਨਾ ਇੰਟਰਨੈੱਟ ਤਕ ਵੀ ਪਹੁੰਚ ਗਈ ਹੈ। ਕੁਝ ਉਦਾਹਰਣਾਂ ਉੱਤੇ ਗੌਰ ਕਰੋ।

ਪਿਛਲੇ ਦਹਾਕੇ ਵਿਚ ਰਾਸ਼ਟਰਵਾਦ ਦਾ ਬੇਮਿਸਾਲ ਵਾਧਾ ਹੋਇਆ ਹੈ। ਹਾਵਰਡ ਵਿਚ ਅੰਤਰਰਾਸ਼ਟਰੀ ਮਾਮਲਿਆਂ ਦੇ ਕੇਂਦਰ ਦੇ ਨਿਰਦੇਸ਼ਕ ਨੇ ਕਿਹਾ ਕਿ ‘ਦੁਨੀਆਂ ਵਿਚ ਰਾਸ਼ਟਰਵਾਦ ਦਾ ਕਾਫ਼ੀ ਵੱਡਾ ਅਸਰ ਪੈ ਰਿਹਾ ਹੈ। ਅੱਜ ਲੋਕ ਬਹੁਤ ਸੌਖਿਆਂ ਹੀ ਇਕ ਦੂਜੇ ਬਾਰੇ ਖ਼ਬਰਾਂ ਸੁਣ ਸਕਦੇ ਹਨ। ਇਸ ਕਰਕੇ ਸਾਰੀ ਦੁਨੀਆਂ ਇਕ ਪਿੰਡ ਜਿੰਨੀ ਛੋਟੀ ਬਣ ਗਈ ਹੈ। ਪਰ ਲੋਕਾਂ ਦੇ ਆਪਸ ਵਿਚ ਏਕਤਾ ਹੋਣ ਦੀ ਬਜਾਇ ਉਹ ਇਕ ਦੂਜੇ ਦੇ ਨਸਲੀ ਫ਼ਰਕ ਦੇਖਦੇ ਹਨ। ਇਸ ਦੇ ਨਤੀਜੇ ਵਜੋਂ ਲੜਾਈਆਂ ਹੋਣ ਦੀ ਸੰਭਾਵਨਾ ਵੱਧ ਗਈ ਹੈ।’

ਨਫ਼ਰਤ ਦੇ ਹੋਰ ਵੀ ਰੂਪ ਹਨ ਜੋ ਇਕ ਮੁਲਕ ਦੇ ਅੰਦਰ ਜਾਂ ਕਿਸੇ ਗੁਆਂਢ ਵਿਚ ਲੁਕੇ ਰਹਿੰਦੇ ਹਨ। ਕੈਨੇਡਾ ਵਿਚ ਜਦੋਂ ਪੰਜ ਗੋਰੇ ਗੁੰਡਿਆਂ ਨੇ ਇਕ ਸਿਆਣੇ ਸਿੱਖ ਬੰਦੇ ਦਾ ਕਤਲ ਕੀਤਾ, ‘ਇਸ ਨੇ ਜ਼ਾਹਰ ਕੀਤਾ ਕਿ ਭਾਵੇਂ ਕੈਨੇਡਾ ਵਿਚ ਵੱਖੋ-ਵੱਖਰੀਆਂ ਨਸਲਾਂ ਦੇ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ, ਕਈ ਲੋਕ ਮੰਨਦੇ ਹਨ ਕਿ ਨਫ਼ਰਤ ਤੋਂ ਪੈਦਾ ਹੋਏ ਜੁਰਮ ਦੁਬਾਰਾ ਵੱਧ ਰਹੇ ਹਨ।’ ਜਰਮਨੀ ਵਿਚ ਪਿਛਲੇ ਕੁਝ ਸਾਲਾਂ ਤੋਂ ਭਾਵੇਂ ਕਿ ਨਸਲੀ ਪੱਖਪਾਤ ਕਾਰਨ ਅੱਤਵਾਦੀਆਂ ਦੇ ਹਮਲੇ ਹੌਲੀ-ਹੌਲੀ ਘੱਟ ਗਏ ਹਨ, 1997 ਵਿਚ ਇਨ੍ਹਾਂ ਦਾ 27 ਫੀ ਸਦੀ ਵਾਧਾ ਹੋਇਆ। ਮਨਫ੍ਰੈਡ ਕਾਂਟਾ ਨਾਂ ਦੇ ਅੰਤਰਦੇਸ਼ੀ ਮਨਿਸਟਰ ਨੇ ਕਿਹਾ ਕਿ “ਇਸ ਦਾ ਵਾਧਾ ਬੜੀ ਦੁੱਖ ਦੀ ਗੱਲ ਹੈ।”

ਉੱਤਰੀ ਅਲਬਾਨੀਆ ਬਾਰੇ ਇਕ ਰਿਪੋਰਟ ਦੇ ਅਨੁਸਾਰ ਕੁਝ 6,000 ਬੱਚੇ ਆਪਣੇ ਘਰਾਂ ਵਿਚ ਕੈਦੀਆਂ ਵਾਂਗ ਰਹਿੰਦੇ ਹਨ। ਇਹ ਡਰ ਹੈ ਕਿ ਉਹ ਆਪਣੇ ਪਰਿਵਾਰਾਂ ਦੇ ਦੁਸ਼ਮਣਾਂ ਰਾਹੀਂ ਮਾਰੇ ਜਾਣਗੇ। ਇਹ ਬੱਚੇ ਖ਼ਾਨਦਾਨੀ ਦੁਸ਼ਮਣੀ ਦੇ ਸ਼ਿਕਾਰ ਹਨ। ਇਸ ਭਾਵਨਾ ਨੇ “ਹਜ਼ਾਰਾਂ ਹੀ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੱਤਾ ਹੈ।” ਅਮਰੀਕਾ ਵਿਚ, ਅਪਰਾਧ ਦੀ ਖੋਜ ਕਰਨ ਵਾਲੇ ਸਰਕਾਰੀ ਵਿਭਾਗ ਦੇ ਅਨੁਸਾਰ ‘1998 ਵਿਚ ਇਸ ਵਿਭਾਗ ਨੂੰ ਨਫ਼ਰਤ ਤੋਂ ਪੈਦਾ ਹੋਏ ਜੁਰਮਾਂ ਦੀ ਰਿਪੋਰਟ ਕੀਤੀ ਗਈ ਗਿਣਤੀ ਕੁਝ 7,755 ਸੀ। ਇਨ੍ਹਾਂ ਵਿੱਚੋਂ ਅੱਧੇ ਜੁਰਮ ਨਸਲੀ ਪੱਖਪਾਤ ਕਾਰਨ ਹੋਏ ਸਨ।’ ਨਫ਼ਰਤ ਤੋਂ ਪੈਦਾ ਹੋਏ ਬਾਕੀ ਦੇ ਜੁਰਮ ਇਸ ਲਈ ਕੀਤੇ ਗਏ ਸਨ ਕਿਉਂਕਿ ਲੋਕ ਹੋਰ ਮਜ਼ਹਬ ਦੇ ਸਨ, ਦੂਸਰੀ ਨਸਲ ਜਾਂ ਕੌਮ ਦੇ ਸਨ, ਜਾਂ ਅਪਾਹਜ ਸਨ।

ਇਸ ਤੋਂ ਇਲਾਵਾ, ਅਖ਼ਬਾਰਾਂ ਵਿਚ ਸਿਰਲੇਖ ਦੱਸਦੇ ਹਨ ਕਿ ਪਰਦੇਸੀਆਂ ਪ੍ਰਤੀ ਘਿਰਣਾ ਵੀ ਵੱਧ ਰਹੀ ਹੈ। ਖ਼ਾਸ ਕਰਕੇ ਰਫਿਊਜੀਆਂ ਨਾਲ ਨਫ਼ਰਤ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਗਿਣਤੀ ਹੁਣ 2 ਕਰੋੜ, 10 ਲੱਖ ਤੋਂ ਜ਼ਿਆਦਾ ਹੋ ਗਈ ਹੈ। ਬੜੀ ਅਫ਼ਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਨੌਜਵਾਨ ਪਰਦੇਸੀਆਂ ਨਾਲ ਨਫ਼ਰਤ ਕਰਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਲਾਪਰਵਾਹ ਸਿਆਸਤਦਾਨਾਂ ਅਤੇ ਹੋਰਨਾਂ ਨੇ ਚੁੱਕਿਆ ਹੈ ਕਿਉਂਕਿ ਉਹ ਕਿਸੇ ਵੀ ਸਮੱਸਿਆ ਦਾ ਦੋਸ਼ ਇਨ੍ਹਾਂ ਪਰਦੇਸੀਆਂ ਉੱਤੇ ਲਾਉਣਾ ਚਾਹੁੰਦੇ ਹਨ। ਪਰਦੇਸੀਆਂ ਪ੍ਰਤੀ ਘਿਰਣਾ ਦੇ ਹੋਰ ਵੀ ਨਿਸ਼ਾਨ ਹਨ ਜੋ ਸ਼ਾਇਦ ਇੰਨੇ ਸਪੱਸ਼ਟ ਨਾ ਹੋਣ। ਇਹ ਹਨ ਬੇਇਤਬਾਰੀ, ਕੱਟੜਤਾ, ਅਤੇ ਸਹੀ ਜਾਣਕਾਰੀ ਤੋਂ ਬਿਨਾਂ ਸਾਰੇ ਪਰਦੇਸੀਆਂ ਬਾਰੇ ਮਾੜਾ ਸੋਚਣਾ।

ਅੱਜ ਸਾਰੇ ਪਾਸੀਂ ਨਫ਼ਰਤ ਵਧਣ ਦੇ ਕੁਝ ਕਾਰਨ ਕੀ ਹਨ? ਨਫ਼ਰਤ ਮਿਟਾਉਣ ਲਈ ਕੀ ਕੀਤਾ ਜਾ ਸਕਦਾ ਹੈ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।

[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Cover, top: UN PHOTO 186705/​J. Isaac

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Daud/​Sipa Press

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ