ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w02 5/15 ਸਫ਼ਾ 28
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਮਿਲਦੀ-ਜੁਲਦੀ ਜਾਣਕਾਰੀ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਆਪਣੀ ਜ਼ਮੀਰ ਦੀ ਸੁਣ ਕੇ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਤੁਹਾਡੇ ਵਿਆਹ ਦਾ ਦਿਨ ਖ਼ੁਸ਼ੀ ਭਰਿਆ ਤੇ ਆਦਰਯੋਗ ਹੋਵੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਯਹੋਵਾਹ ਨੂੰ ਮਹਿਮਾ ਦੇਣ ਵਾਲੇ ਖ਼ੁਸ਼ੀਆਂ-ਭਰੇ ਵਿਆਹ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
w02 5/15 ਸਫ਼ਾ 28

ਪਾਠਕਾਂ ਵੱਲੋਂ ਸਵਾਲ

ਕੀ ਯਹੋਵਾਹ ਦੇ ਗਵਾਹਾਂ ਲਈ ਕਿਸੇ ਦੇ ਦਾਹ-ਸੰਸਕਾਰ ਜਾਂ ਵਿਆਹ ਤੇ ਗੁਰਦੁਆਰੇ ਜਾਂ ਮੰਦਰ ਜਾਣਾ ਠੀਕ ਹੈ?

ਸਾਨੂੰ ਕਿਸੇ ਵੀ ਝੂਠੇ ਧਰਮ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ ਕਿਉਂਕਿ ਯਹੋਵਾਹ ਇਸ ਤੋਂ ਨਾਰਾਜ਼ ਹੁੰਦਾ ਹੈ। (2 ਕੁਰਿੰਥੀਆਂ 6:14-17; ਪਰਕਾਸ਼ ਦੀ ਪੋਥੀ 18:4) ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਗੁਰਦੁਆਰਿਆਂ ਜਾਂ ਮੰਦਰਾਂ ਵਿਚ ਪਾਠ-ਪੂਜਾ ਕੀਤੀ ਜਾਂਦੀ ਹੈ। ਉੱਥੇ ਬਾਈਬਲ ਤੋਂ ਵੱਖਰੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ। ਮਿਸਾਲ ਲਈ ਲੋਕਾਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਮਨੁੱਖ ਮਰਨ ਤੋਂ ਬਾਅਦ ਚੁਰਾਸੀ ਲੱਖ ਜੂਨਾਂ ਵਿਚ ਪੈ ਜਾਂਦਾ ਹੈ। ਉੱਥੇ ਸ਼ਾਇਦ ਦੇਵੀ-ਦੇਵਤਿਆਂ ਮੋਹਰੇ ਵੀ ਮੱਥਾ ਟੇਕਣਾ ਪਵੇ ਅਤੇ ਪੰਡਿਤਾਂ ਜਾਂ ਗ੍ਰੰਥੀਆਂ ਦੀਆਂ ਪ੍ਰਾਰਥਨਾਵਾਂ ਨਾਲ ਵੀ ਹੁੰਗਾਰਾ ਭਰਨਾ ਪਵੇ। ਵਿਆਹ-ਸ਼ਾਦੀਆਂ ਦੇ ਸੰਬੰਧ ਵਿਚ ਵੀ ਗੁਰਦੁਆਰਿਆਂ ਜਾਂ ਮੰਦਰਾਂ ਵਿਚ ਐਸੀ ਪਾਠ-ਪੂਜਾ ਹੋ ਸਕਦੀ ਹੈ ਜੋ ਬਾਈਬਲ ਦੀ ਸਿੱਖਿਆ ਦੇ ਵਿਰੁੱਧ ਹੈ। ਐਸੀ ਸਾਧ-ਸੰਗਤ ਵਿਚ ਜਿੱਥੇ ਸਾਰੇ ਜਣੇ ਝੂਠੇ ਧਰਮ ਵਿਚ ਹਿੱਸਾ ਲੈ ਰਹੇ ਹਨ, ਇਕ ਮਸੀਹੀ ਲਈ ਸਮਝੌਤਾ ਕਰਨਾ ਆਸਾਨ ਹੋ ਸਕਦਾ ਹੈ। ਆਪਣੇ ਆਪ ਨੂੰ ਅਜਿਹੇ ਦਬਾਅ ਹੇਠ ਲਿਆਉਣਾ ਕਿੰਨੀ ਮੂਰਖਤਾ ਹੈ!

ਪਰ ਫਿਰ ਕੀ ਜੇਕਰ ਇਕ ਮਸੀਹੀ ਇਹ ਮਹਿਸੂਸ ਕਰੇ ਕਿ ਕਿਸੇ ਦਾਹ-ਸੰਸਕਾਰ ਜਾਂ ਵਿਆਹ ਤੇ ਉਸ ਦਾ ਗੁਰਦੁਆਰੇ ਜਾਂ ਮੰਦਰ ਤੇ ਹਾਜ਼ਰ ਹੋਣਾ ਜ਼ਰੂਰੀ ਹੈ? ਮਿਸਾਲ ਲਈ ਵੱਖਰੇ ਧਰਮ ਵਾਲਾ ਪਤੀ ਸ਼ਾਇਦ ਆਪਣੀ ਮਸੀਹੀ ਪਤਨੀ ਨੂੰ ਮਜਬੂਰ ਕਰੇ ਕਿ ਉਸ ਨੂੰ ਐਸੇ ਕਾਰ-ਵਿਹਾਰ ਤੇ ਉਸ ਦੇ ਨਾਲ ਜਾਣਾ ਹੀ ਪਵੇਗਾ। ਕੀ ਉਹ ਉਸ ਦੇ ਨਾਲ ਜਾ ਕੇ ਇਕ ਪਾਸੇ ਚੁੱਪ-ਚਾਪ ਬੈਠ ਸਕਦੀ ਹੈ? ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਉਸ ਦਾ ਪਤੀ ਕੀ ਚਾਹੁੰਦਾ ਹੈ, ਪਤਨੀ ਆਪਣੇ ਪਤੀ ਨਾਲ ਜਾਣ ਦੀ ਸਲਾਹ ਬਣਾ ਸਕਦੀ ਹੈ, ਪਰ ਉਸ ਨੂੰ ਆਪਣਾ ਮਨ ਦ੍ਰਿੜ੍ਹ ਬਣਾਉਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਧਾਰਮਿਕ ਕਾਰ-ਵਿਹਾਰ ਵਿਚ ਹਿੱਸਾ ਨਹੀਂ ਲਵੇਗੀ। ਪਰ ਉਹ ਉਸ ਦੇ ਨਾਲ ਨਾ ਜਾਣ ਦੀ ਸਲਾਹ ਵੀ ਬਣਾ ਸਕਦੀ ਹੈ ਕਿਉਂਕਿ ਉਹ ਜਜ਼ਬਾਤੀ ਦਬਾਅ ਹੇਠ ਨਹੀਂ ਆਉਣਾ ਚਾਹੁੰਦੀ ਜਿਸ ਕਰਕੇ ਉਹ ਸ਼ਾਇਦ ਪਰਮੇਸ਼ੁਰ ਦੇ ਅਸੂਲਾਂ ਨੂੰ ਤੋੜ ਬੈਠੇ। ਇਸ ਗੱਲ ਵਿਚ ਉਸ ਨੂੰ ਖ਼ੁਦ ਫ਼ੈਸਲਾ ਕਰਨ ਦੀ ਲੋੜ ਹੈ। ਉਸ ਨੂੰ ਆਪਣੀ ਸ਼ੁੱਧ ਜ਼ਮੀਰ ਨਾਲੇ ਆਪਣੇ ਮਨ ਦੀ ਸ਼ਾਂਤੀ ਦੀ ਰੱਖਿਆ ਕਰਨੀ ਚਾਹੀਦੀ ਹੈ।—1 ਤਿਮੋਥਿਉਸ 1:19.

ਇਸ ਵਿਚ ਉਸ ਦਾ ਹੀ ਭਲਾ ਹੋਵੇਗਾ ਜੇ ਉਹ ਆਪਣੇ ਪਤੀ ਨੂੰ ਇਹ ਗੱਲ ਸਮਝਾਵੇਗੀ ਕਿ ਉਹ ਸ਼ੁੱਧ ਜ਼ਮੀਰ ਨਾਲ ਨਾ ਕਿਸੇ ਧਾਰਮਿਕ ਰਸਮ-ਰਿਵਾਜ ਵਿਚ ਹਿੱਸਾ ਲੈ ਸਕਦੀ ਹੈ, ਨਾ ਕੋਈ ਭਜਨ ਗਾ ਸਕਦੀ ਹੈ, ਅਤੇ ਨਾ ਹੀ ਪ੍ਰਾਰਥਨਾ ਸਮੇਂ ਸਿਰ ਨਿਵਾ ਸਕਦੀ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਉਸ ਦਾ ਪਤੀ ਸ਼ਾਇਦ ਇਹ ਸੋਚੇ ਕਿ ਉਸ ਦੀ ਪਤਨੀ ਦੀ ਹਾਜ਼ਰੀ ਕਾਰਨ ਉਹ ਸ਼ਾਇਦ ਸ਼ਰਮਿੰਦਗੀ ਮਹਿਸੂਸ ਕਰੇਗਾ। ਅਤੇ ਇਸ ਲਈ ਕਿ ਉਹ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ, ਉਸ ਦੇ ਵਿਸ਼ਵਾਸਾਂ ਦੀ ਇੱਜ਼ਤ ਕਰਦਾ ਹੈ, ਨਾਲੇ ਉਸ ਦੀ ਲਾਜ ਰੱਖਣੀ ਚਾਹੁੰਦਾ ਹੈ, ਉਹ ਸ਼ਾਇਦ ਇਕੱਲਾ ਜਾਣ ਦਾ ਫ਼ੈਸਲਾ ਕਰ ਲਵੇ। ਪਰ ਜੇ ਉਹ ਉਸ ਨੂੰ ਆਪਣੇ ਨਾਲ ਜਾਣ ਲਈ ਮਜਬੂਰ ਕਰੇ ਤਾਂ ਉਹ ਪਾਠ-ਪੂਜਾ ਵਿਚ ਹਿੱਸਾ ਲੈਣ ਦੀ ਬਜਾਇ ਚੁੱਪ-ਚਾਪ ਇਕ ਪਾਸੇ ਬੈਠ ਸਕਦੀ ਹੈ।

ਜੇ ਸਾਨੂੰ ਗੁਰਦੁਆਰੇ ਜਾਂ ਮੰਦਰ ਵਿਚ ਕਿਸੇ ਕਾਰ-ਵਿਹਾਰ ਤੇ ਜਾਣਾ ਪਵੇ, ਤਾਂ ਸਾਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਸਾਡੇ ਭੈਣਾਂ-ਭਰਾਵਾਂ ਉੱਤੇ ਇਸ ਦਾ ਕੀ ਅਸਰ ਪਵੇਗਾ। ਕੀ ਸਾਡੀ ਸਲਾਹ ਕਾਰਨ ਉਨ੍ਹਾਂ ਦੀ ਨਿਹਚਾ ਨੂੰ ਠੋਕਰ ਲੱਗ ਸਕਦੀ ਹੈ? ਕੀ ਸਾਡੇ ਕਰਕੇ ਮੂਰਤੀ-ਪੂਜਾ ਤੋਂ ਪਰੇ ਰਹਿਣ ਦੀ ਉਨ੍ਹਾਂ ਦੀ ਦ੍ਰਿੜ੍ਹਤਾ ਕਮਜ਼ੋਰ ਹੋ ਸਕਦੀ ਹੈ? ਪੌਲੁਸ ਰਸੂਲ ਨੇ ਕਿਹਾ ਕਿ “ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਰਹੋ।”—ਫ਼ਿਲਿੱਪੀਆਂ 1:10.

ਜੇ ਕਾਰ-ਵਿਹਾਰ ਆਪਣੇ ਰਿਸ਼ਤੇਦਾਰ ਦਾ ਹੋਵੇ, ਤਾਂ ਪਰਿਵਾਰ ਵੱਲੋਂ ਹੋਰ ਵੀ ਦਬਾਅ ਪਾਇਆ ਜਾ ਸਕਦਾ ਹੈ। ਜੋ ਵੀ ਹੋਵੇ, ਇਕ ਮਸੀਹੀ ਨੂੰ ਹਰ ਗੱਲ ਵਿਚ ਸਮਝਦਾਰੀ ਵਰਤਣੀ ਚਾਹੀਦੀ ਹੈ। ਕੁਝ ਹਾਲਾਤਾਂ ਅਧੀਨ ਇਕ ਮਸੀਹੀ ਸ਼ਾਇਦ ਇਹ ਸੋਚੇ ਕਿ ਸਾਧ-ਸੰਗਤ ਨਾਲ ਗੁਰਦੁਆਰੇ ਜਾਂ ਮੰਦਰ ਵਿਚ ਦਾਹ-ਸੰਸਕਾਰ ਜਾਂ ਵਿਆਹ ਤੇ ਹਾਜ਼ਰ ਹੋਣਾ ਕੋਈ ਵੱਡੀ ਮੁਸ਼ਕਲ ਨਹੀਂ ਪੇਸ਼ ਕਰਦਾ। ਹਾਜ਼ਰ ਹੋਣ ਨਾਲ ਸ਼ਾਇਦ ਕੋਈ ਚੰਗਾ ਨਤੀਜਾ ਵੀ ਨਿਕਲ ਸਕਦਾ ਹੈ ਪਰ ਸਾਨੂੰ ਆਪਣੀ ਜ਼ਮੀਰ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਉਸ ਉੱਤੇ ਕੀ ਅਸਰ ਪਵੇਗਾ। ਜੋ ਵੀ ਹੋਵੇ, ਇਕ ਮਸੀਹੀ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਸ ਦੇ ਫ਼ੈਸਲੇ ਕਰਕੇ ਉਹ ਦੂਜਿਆਂ ਲੋਕਾਂ ਅਤੇ ਪਰਮੇਸ਼ੁਰ ਸਾਮ੍ਹਣੇ ਸ਼ੁੱਧ ਜ਼ਮੀਰ ਕਾਇਮ ਰੱਖੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ