ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w04 6/1 ਸਫ਼ੇ 30-31
  • ਲੋੜਵੰਦਾਂ ਦਾ ਭਲਾ ਕਰਨਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੋੜਵੰਦਾਂ ਦਾ ਭਲਾ ਕਰਨਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
w04 6/1 ਸਫ਼ੇ 30-31

ਲੋੜਵੰਦਾਂ ਦਾ ਭਲਾ ਕਰਨਾ

ਪੌਲੁਸ ਰਸੂਲ ਨੇ ਕਿਹਾ: “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਇਹ ਅਸੂਲ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਦੇ ਹਨ। ਉਹ ਹੋਰਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਖ਼ਾਸ ਕਰਕੇ ਆਪਣੇ ਭੈਣਾਂ-ਭਰਾਵਾਂ ਦਾ। ਜਦੋਂ ਹੋਰਾਂ ਨੂੰ ਤੰਗੀ ਹੁੰਦੀ ਹੈ, ਤਾਂ ਉਹ ਉਨ੍ਹਾਂ ਦੀ ਮਦਦ ਕਰਨ ਦੇ ਜਤਨ ਕਰਦੇ ਹਨ। ਆਓ ਆਪਾਂ ਤਿੰਨ ਦੇਸ਼ਾਂ ਤੋਂ ਆਈਆਂ ਰਿਪੋਰਟਾਂ ਉੱਤੇ ਗੌਰ ਕਰੀਏ।

ਦਸੰਬਰ 2002 ਵਿਚ ਗਵਾਮ ਟਾਪੂ ਤੇ ਇਕ ਜ਼ਬਰਦਸਤ ਤੂਫ਼ਾਨ ਆਇਆ ਜਿਸ ਦੀਆਂ ਪੌਣਾਂ 300 ਕਿਲੋਮੀਟਰ ਪ੍ਰਤਿ ਘੰਟੇ ਤੋਂ ਜ਼ਿਆਦਾ ਤੇਜ਼ ਵਗੀਆਂ। ਤੂਫ਼ਾਨ ਨੇ ਕਈ ਘਰਾਂ ਨੂੰ ਢਹਿ-ਢੇਰੀ ਕੀਤਾ। ਲਾਗਲੀਆਂ ਕਲੀਸਿਯਾਵਾਂ ਦੇ ਭੈਣ-ਭਰਾਵਾਂ ਨੇ ਜਲਦੀ ਹੀ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕੀਤੀ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ। ਭਰਾਵਾਂ ਦੇ ਘਰਾਂ ਨੂੰ ਮੁੜ-ਉਸਾਰਨ ਲਈ ਗਵਾਮ ਦੇ ਬ੍ਰਾਂਚ ਆਫ਼ਿਸ ਨੇ ਕਾਮਿਆਂ ਦੇ ਨਾਲ-ਨਾਲ ਸਮਾਨ ਵੀ ਭੇਜਿਆ। ਹਵਾਈ ਟਾਪੂਆਂ ਦੀ ਬ੍ਰਾਂਚ ਨੇ ਵੀ ਮਦਦ ਕੀਤੀ। ਇਕ-ਦੋ ਹਫ਼ਤਿਆਂ ਦੇ ਅੰਦਰ-ਅੰਦਰ ਹਵਾਈ ਤੋਂ ਤਰਖਾਣਾਂ ਦੀ ਇਕ ਟੀਮ ਆਈ ਅਤੇ ਲਾਗੇ ਦੇ ਭੈਣਾਂ-ਭਰਾਵਾਂ ਨੇ ਕੰਮਾਂ ਤੋਂ ਛੁੱਟੀਆਂ ਲੈ ਕੇ ਉਸਾਰੀ ਦੇ ਕੰਮ ਵਿਚ ਹੱਥ ਵਟਾਇਆ। ਭੈਣਾਂ-ਭਰਾਵਾਂ ਨੂੰ ਇਕ-ਦੂਏ ਨਾਲ ਰਲ-ਮਿਲ ਕੇ ਕੰਮ ਕਰਦੇ ਦੇਖ ਕੇ ਸਾਰੇ ਲੋਕ ਬਹੁਤ ਪ੍ਰਭਾਵਿਤ ਹੋਏ।

ਮਨਮਾਰ ਦੇਸ਼ ਦੇ ਮਾਂਡਲੇ ਸ਼ਹਿਰ ਦੇ ਬਾਹਰ ਇਕ ਕਿੰਗਡਮ ਹਾਲ ਦੇ ਲਾਗੇ ਅੱਗ ਲੱਗ ਗਈ। ਉਸ ਵੇਲੇ ਹਾਲ ਦੀ ਮੁਰੰਮਤ ਕੀਤੀ ਜਾ ਰਹੀ ਸੀ ਅਤੇ ਉੱਥੇ ਕਾਫ਼ੀ ਭੈਣ-ਭਰਾ ਕੰਮ ਕਰ ਰਹੇ ਸਨ। ਹਾਲ ਤੋਂ ਥੋੜ੍ਹੀ ਹੀ ਦੂਰੀ ਤੇ ਇਕ ਭੈਣ ਦਾ ਘਰ ਸੀ ਜੋ ਕੁਝ ਸਮੇਂ ਤੋਂ ਮੀਟਿੰਗਾਂ ਵਿਚ ਨਹੀਂ ਆ ਰਹੀ ਸੀ। ਹਵਾ ਨਾਲ ਅੱਗ ਉਸ ਭੈਣ ਦੇ ਘਰ ਵੱਲ ਆ ਰਹੀ ਸੀ। ਉਹ ਭੈਣ ਮਦਦ ਮੰਗਣ ਲਈ ਕਿੰਗਡਮ ਹਾਲ ਭੱਜੀ ਗਈ। ਹਾਲ ਵਿਚ ਕੰਮ ਕਰ ਰਹੇ ਭੈਣ-ਭਰਾ ਉਸ ਨੂੰ ਦੇਖ ਕੇ ਹੈਰਾਨ ਹੋਏ ਕਿਉਂਕਿ ਉਹ ਨਹੀਂ ਸੀ ਜਾਣਦੇ ਕਿ ਇਹ ਭੈਣ ਉਸ ਇਲਾਕੇ ਵਿਚ ਰਹਿ ਰਹੀ ਸੀ। ਜਲਦੀ ਹੀ ਜਾ ਕੇ ਉਨ੍ਹਾਂ ਨੇ ਭੈਣ ਦੀਆਂ ਸਾਰੀਆਂ ਚੀਜ਼ਾਂ ਉਸ ਦੇ ਘਰੋਂ ਕੱਢ ਕੇ ਬਾਹਰ ਰੱਖ ਦਿੱਤੀਆਂ। ਜਦ ਉਸ ਭੈਣ ਦੇ ਅਵਿਸ਼ਵਾਸੀ ਪਤੀ ਨੂੰ ਅੱਗ ਬਾਰੇ ਪਤਾ ਲੱਗਾ, ਤਾਂ ਉਹ ਵੀ ਘਰੋਂ ਦੌੜਾ ਆਇਆ। ਪਰ ਜਦ ਉਸ ਨੇ ਦੇਖਿਆ ਕਿ ਯਹੋਵਾਹ ਦੇ ਗਵਾਹ ਉਸ ਦੇ ਪਰਿਵਾਰ ਦੀ ਦੇਖ-ਭਾਲ ਕਰ ਰਹੇ ਸਨ, ਤਾਂ ਉਹ ਇਸ ਮਦਦ ਲਈ ਬਹੁਤ ਹੀ ਸ਼ੁਕਰਗੁਜ਼ਾਰ ਹੋਇਆ। ਉਹ ਜਾਣਦਾ ਸੀ ਕਿ ਆਮ ਤੌਰ ਤੇ ਇਸ ਤਰ੍ਹਾਂ ਦੇ ਮੌਕਿਆਂ ਤੇ ਲੋਕ ਮਦਦ ਕਰਨ ਦੀ ਬਜਾਇ ਮਾਲ ਲੁੱਟਣ ਲਈ ਆ ਜਾਂਦੇ ਹਨ। ਉਸ ਭੈਣ ਉੱਤੇ ਭੈਣਾਂ-ਭਰਾਵਾਂ ਦੇ ਪਿਆਰ ਦਾ ਬਹੁਤ ਅਸਰ ਪਿਆ। ਹੁਣ ਉਹ ਅਤੇ ਉਸ ਦਾ ਮੁੰਡਾ ਬਾਕਾਇਦਾ ਮੀਟਿੰਗਾਂ ਵਿਚ ਜਾਣ ਲੱਗ ਪਏ ਹਨ।

ਪਿੱਛਲੇ ਸੇਵਾ ਸਾਲ ਮੋਜ਼ਾਮਬੀਕ ਵਿਚ ਮੀਂਹ ਦੇ ਘਾਟੇ ਅਤੇ ਫ਼ਸਲ ਬਰਬਾਦ ਹੋਣ ਕਰਕੇ ਕਾਲ ਪੈ ਗਿਆ। ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਜਲਦੀ ਕਦਮ ਚੁੱਕ ਕੇ ਲੋੜਵੰਦਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ। ਖਾਣਾ-ਪੀਣਾ ਕਿੰਗਡਮ ਹਾਲਾਂ ਤੇ ਵੰਡਿਆ ਗਿਆ ਸੀ, ਕਦੀ-ਕਦੀ ਮੀਟਿੰਗਾਂ ਤੋਂ ਬਾਅਦ। ਇਕ ਭੈਣ ਜੋ ਇਕੱਲੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੀ ਹੈ ਨੇ ਕਿਹਾ: “ਮੈਂ ਮੀਟਿੰਗ ਤੇ ਆਉਂਦੇ ਵਕਤ ਕਾਫ਼ੀ ਨਿਰਾਸ਼ ਸੀ। ਮੈਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਘਰ ਮੁੜ ਕੇ ਮੈਂ ਬੱਚਿਆਂ ਨੂੰ ਖਾਣ ਲਈ ਕੀ ਦੇਵਾਂਗੀ।” ਪਰ ਭਰਾਵਾਂ ਦੇ ਪਿਆਰ ਅਤੇ ਮਦਦ ਨੇ ਉਸ ਦੇ ਦੁੱਖ ਨੂੰ ਦੂਰ ਕਰ ਦਿੱਤਾ। ਉਸ ਨੇ ਕਿਹਾ: “ਮੇਰੇ ਵਿਚ ਇਕ ਦਮ ਜਾਨ ਪੈ ਗਈ!”।

ਯਹੋਵਾਹ ਦੇ ਗਵਾਹ ਲੋਕਾਂ ਨੂੰ ਬਾਈਬਲ ਤੋਂ ਦਿਲਾਸਾ ਅਤੇ ਭਵਿੱਖ ਲਈ ਵਧੀਆ ਉਮੀਦ ਦੇ ਕੇ ਰੂਹਾਨੀ ਤੌਰ ਤੇ ਵੀ “ਸਭਨਾਂ ਨਾਲ ਭਲਾ” ਕਰਦੇ ਹਨ। ਜਿਵੇਂ ਪੁਰਾਣੇ ਦਿਨਾਂ ਦੇ ਇਕ ਬੁੱਧਵਾਨ ਆਦਮੀ ਨੇ ਕਿਹਾ ਸੀ, ਉਹ ਮੰਨਦੇ ਹਨ: “ਜੋ [ਪਰਮੇਸ਼ੁਰ ਦੀ ਗੱਲ] ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।”—ਕਹਾਉਤਾਂ 1:33.

ਸਫ਼ੇ 31 ਉੱਤੇ ਤਸਵੀਰ]

1, 2. ਮੋਜ਼ਾਮਬੀਕ ਵਿਚ ਲੋੜਵੰਦਾਂ ਨੂੰ ਖਾਣ ਲਈ ਕੁਝ ਦਿੱਤਾ ਜਾ ਰਿਹਾ ਹੈ

3, 4. ਗਵਾਮ ਵਿਚ ਤੂਫ਼ਾਨ ਨੇ ਕਈ ਘਰ ਢਹਿ-ਢੇਰੀ ਕੀਤੇ

[ਕ੍ਰੈਡਿਟ ਲਾਈਨਾਂ]

Child, left: Andrea Booher/FEMA News Photo; woman, above: AP Photo/Pacific Daily News, Masako Watanabe

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ