ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਜਿਵੇਂ ਜ਼ਬੂਰ 72:12 ਵਿਚ ਦੱਸਿਆ ਹੈ, ਯਿਸੂ ਕਿਵੇਂ ‘ਕੰਗਾਲ ਨੂੰ ਬਚਾਵੇਗਾ’?
ਯਿਸੂ ਮਸੀਹ ਦੇ ਰਾਜ ਅਧੀਨ ਸਾਰਿਆਂ ਨਾਲ ਇਨਸਾਫ਼ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਯਿਸੂ ਦੁਨੀਆਂ ਭਰ ਵਿਚ ਲੜਾਈਆਂ ਦਾ ਅੰਤ ਕਰੇਗਾ ਜੋ ਗ਼ਰੀਬੀ ਦਾ ਸਭ ਤੋਂ ਵੱਡਾ ਕਾਰਨ ਹੈ। ਉਸ ਨੂੰ ਲੋਕਾਂ ਦੀ ਚਿੰਤਾ ਹੈ। ਉਹ ਸਾਰਿਆਂ ਨੂੰ ਇਕ ਕਰੇਗਾ। ਉਹ ਇਸ ਗੱਲ ਦਾ ਧਿਆਨ ਰੱਖੇਗਾ ਕਿ ਸਭਨਾਂ ਦੇ ਖਾਣ ਲਈ ਬਹੁਤ ਸਾਰਾ ਭੋਜਨ ਹੋਵੇ। (ਜ਼ਬੂਰਾਂ ਦੀ ਪੋਥੀ 72:4-16)—5/1, ਸਫ਼ਾ 7.
• ਮਸੀਹੀ ਹੋਣ ਕਰਕੇ ਅਸੀਂ “ਦਿਲੇਰੀ” ਨਾਲ ਗੱਲ ਕਿਵੇਂ ਕਰ ਸਕਦੇ ਹਾਂ? (1 ਤਿਮੋਥਿਉਸ 3:13; ਫਿਲੇਮੋਨ 8; ਇਬਰਾਨੀਆਂ 4:16)
ਅਸੀਂ ਜੋਸ਼ ਨਾਲ ਲੋਕਾਂ ਨੂੰ ਪ੍ਰਚਾਰ ਕਰ ਕੇ, ਚੰਗੀ ਤਰ੍ਹਾਂ ਸਿੱਖਿਆ ਦੇ ਕੇ, ਸਮੇਂ ਸਿਰ ਵਧੀਆ ਸਲਾਹ ਦੇ ਕੇ ਅਤੇ ਪ੍ਰਾਰਥਨਾਵਾਂ ਦੇ ਸੁਣਨ ਵਾਲੇ ਪਰਮੇਸ਼ੁਰ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਕੇ ਦਲੇਰੀ ਨਾਲ ਗੱਲ ਕਰ ਸਕਦੇ ਹਾਂ।—5/15, ਸਫ਼ੇ 14-16.
• ਮੂਸਾ ਦੀ ਬਿਵਸਥਾ ਮੁਤਾਬਕ ਕੁਝ ਕੁਦਰਤੀ ਸਰੀਰਕ ਕ੍ਰਿਆਵਾਂ ਇਨਸਾਨ ਨੂੰ “ਅਪਵਿੱਤ੍ਰ” ਕਿਉਂ ਬਣਾ ਦਿੰਦੀਆਂ ਸਨ?
ਮਣੀ ਨਿਕਲਣ, ਮਾਹਵਾਰੀ ਆਉਣ ਅਤੇ ਬੱਚੇ ਜਣਨ ਨੂੰ ਅਸ਼ੁੱਧ ਕਰਾਰ ਦੇ ਕੇ ਇਨ੍ਹਾਂ ਸੰਬੰਧੀ ਬਿਵਸਥਾ ਵਿਚ ਕਈ ਕਾਨੂੰਨ ਦਿੱਤੇ ਗਏ ਸਨ। ਇਨ੍ਹਾਂ ਕਾਨੂੰਨਾਂ ਉੱਤੇ ਚੱਲ ਕੇ ਪਰਮੇਸ਼ੁਰ ਦੇ ਲੋਕ ਤੰਦਰੁਸਤ ਰਹੇ ਅਤੇ ਬੀਮਾਰੀਆਂ ਤੋਂ ਬਚੇ ਰਹੇ। ਇਨ੍ਹਾਂ ਕਾਨੂੰਨਾਂ ਰਾਹੀਂ ਲਹੂ ਦੀ ਪਵਿੱਤਰਤਾ ਅਤੇ ਪਾਪਾਂ ਦੀ ਮਾਫ਼ੀ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਗਿਆ।—6/1, ਸਫ਼ਾ 31.
• ਜੇ ਇਨਸਾਨ ਜ਼ਿੰਦਗੀ ਵਿਚ ਖ਼ੁਸ਼ੀ ਪਾਉਣੀ ਚਾਹੁੰਦਾ ਹੈ, ਤਾਂ ਉਸ ਨੂੰ ਜ਼ਬੂਰਾਂ ਦੀ ਪੋਥੀ ਕਿਉਂ ਪੜ੍ਹਨੀ ਚਾਹੀਦੀ ਹੈ?
ਜ਼ਬੂਰਾਂ ਦੇ ਲਿਖਾਰੀ ਜਾਣਦੇ ਸਨ ਕਿ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਰੱਖ ਕੇ ਹੀ ਖ਼ੁਸ਼ੀ ਮਿਲ ਸਕਦੀ ਸੀ। (ਜ਼ਬੂਰਾਂ ਦੀ ਪੋਥੀ 112:1) ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੋਈ ਵੀ ਇਨਸਾਨੀ ਰਿਸ਼ਤਾ, ਧਨ-ਦੌਲਤ ਜਾਂ ਕਾਮਯਾਬੀ ਉਹ ਖ਼ੁਸ਼ੀ ਨਹੀਂ ਦੇ ਸਕਦੀ ਜੋ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ “ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!” (ਜ਼ਬੂਰਾਂ ਦੀ ਪੋਥੀ 144:15)—6/15, ਸਫ਼ਾ 12.
• ਪ੍ਰਾਚੀਨ ਸਮਿਆਂ ਵਿਚ ਇਸਰਾਏਲੀਆਂ ਦਾ ਯਹੋਵਾਹ ਦੇ ਨਾਲ ਕਿਹੜਾ ਖ਼ਾਸ ਰਿਸ਼ਤਾ ਸੀ?
ਸੰਨ 1513 ਈ. ਪੂ. ਵਿਚ ਯਹੋਵਾਹ ਨੇ ਨੇਮ ਬੰਨ੍ਹ ਕੇ ਇਸਰਾਏਲੀਆਂ ਨਾਲ ਇਕ ਨਵਾਂ ਰਿਸ਼ਤਾ ਕਾਇਮ ਕੀਤਾ ਸੀ। (ਕੂਚ 19:5, 6; 24:7) ਇਸ ਤੋਂ ਬਾਅਦ, ਇਸਰਾਏਲੀ ਜਨਮ ਤੋਂ ਹੀ ਯਹੋਵਾਹ ਦੀ ਚੁਣੀ ਹੋਈ ਸਮਰਪਿਤ ਕੌਮ ਦੇ ਮੈਂਬਰ ਹੁੰਦੇ ਸਨ। ਪਰ ਹਰ ਇਸਰਾਏਲੀ ਨੇ ਯਹੋਵਾਹ ਦੀ ਸੇਵਾ ਕਰਨ ਜਾਂ ਨਾ ਕਰਨ ਦਾ ਆਪ ਫ਼ੈਸਲਾ ਕਰਨਾ ਹੁੰਦਾ ਸੀ।—7/1, ਸਫ਼ਾ 21-2.
• ਸਾਨੂੰ ਕਿਉਂ ਸਾਰੇ ਕੰਮ ‘ਬੁੜ ਬੁੜ ਤੋਂ ਬਿਨਾਂ ਕਰਨੇ’ ਚਾਹੀਦੇ ਹਨ? (ਫ਼ਿਲਿੱਪੀਆਂ 2:14)
ਬਾਈਬਲ ਵਿਚ ਬਹੁਤ ਸਾਰੇ ਲੋਕਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਬੁੜ-ਬੁੜ ਕਰ ਕੇ ਆਪਣਾ ਹੀ ਨੁਕਸਾਨ ਕੀਤਾ। ਸਾਨੂੰ ਇਸ ਭੈੜੀ ਆਦਤ ਦੇ ਮਾੜੇ ਅਸਰ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਬੁੜ-ਬੁੜ ਕਰਨਾ ਨਾਮੁਕੰਮਲ ਇਨਸਾਨਾਂ ਦਾ ਸੁਭਾਅ ਹੈ। ਜੇ ਸਾਨੂੰ ਬੁੜ-ਬੁੜ ਕਰਨ ਦੀ ਆਦਤ ਹੈ, ਤਾਂ ਸਾਨੂੰ ਇਸ ਨੂੰ ਬਦਲਣਾ ਚਾਹੀਦਾ ਹੈ।—7/15, ਸਫ਼ੇ 16-17.
• ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਕਹਾਉਤਾਂ 8:22-31 ਵਿਚ ਜ਼ਿਕਰ ਕੀਤੀ ਬੁੱਧ ਯਿਸੂ ਨੂੰ ਦਰਸਾਉਂਦੀ ਹੈ?
ਇਨ੍ਹਾਂ ਆਇਤਾਂ ਵਿਚ ਲਿਖਿਆ ਹੈ ਕਿ ਯਹੋਵਾਹ ਨੇ ਆਪਣੇ ਕੰਮ ਦੇ ਆਰੰਭ ਵਿਚ ਬੁੱਧ ਨੂੰ “ਰਚਿਆ” ਸੀ। ਪਰਮੇਸ਼ੁਰ ਤਾਂ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਤੋਂ ਬੁੱਧੀਮਾਨ ਹੈ। ਇਸ ਲਈ ਉਸ ਦੀ ਬੁੱਧੀ ਨੂੰ ਨਹੀਂ ਰਚਿਆ ਗਿਆ ਸੀ। ਕਹਾਉਤਾਂ 8:22-31 ਵਿਚ ਜ਼ਿਕਰ ਕੀਤੀ ਬੁੱਧ ਨੇ “ਰਾਜ ਮਿਸਤਰੀ” ਦੇ ਤੌਰ ਤੇ ਪਰਮੇਸ਼ੁਰ ਨਾਲ ਕੰਮ ਕੀਤਾ ਸੀ। ਇਹ ਗੱਲ ਉਸ ਆਤਮਿਕ ਪ੍ਰਾਣੀ ਉੱਤੇ ਫਿੱਟ ਬੈਠਦੀ ਹੈ ਜੋ ਬਾਅਦ ਵਿਚ ਯਿਸੂ ਬਣਿਆ। ਉਸ ਨੇ ਸ੍ਰਿਸ਼ਟੀ ਦੇ ਕੰਮ ਵਿਚ ਯਹੋਵਾਹ ਦਾ ਹੱਥ ਵਟਾਇਆ ਸੀ। (ਕੁਲੁੱਸੀਆਂ 1:17; ਪਰਕਾਸ਼ ਦੀ ਪੋਥੀ 3:14)—8/1, ਸਫ਼ਾ 31.