ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w06 11/15 ਸਫ਼ੇ 8-9
  • ‘ਹੌਸਲੇ’ ਨਾਲ ਸਾਰਿਆਂ ਨੂੰ ਗਵਾਹੀ ਦੇਣੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਹੌਸਲੇ’ ਨਾਲ ਸਾਰਿਆਂ ਨੂੰ ਗਵਾਹੀ ਦੇਣੀ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਵਿਰੋਧਤਾ ਦੇ ਬਾਵਜੂਦ ਦ੍ਰਿੜ੍ਹ
  • ਰਾਜਿਆਂ ਨਾਲ ਗੱਲ ਕਰਨ ਦਾ ਮੌਕਾ
  • “ਹੌਸਲਾ ਰੱਖ!”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • “ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਉੱਚ ਅਧਿਕਾਰੀਆਂ ਸਾਮ੍ਹਣੇ ਖ਼ੁਸ਼ ਖ਼ਬਰੀ ਦਾ ਪੱਖ ਲਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਹੌਸਲਾ ਰੱਖੋ—ਯਹੋਵਾਹ ਤੁਹਾਡਾ ਮਦਦਗਾਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
w06 11/15 ਸਫ਼ੇ 8-9

“ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ”

‘ਹੌਸਲੇ’ ਨਾਲ ਸਾਰਿਆਂ ਨੂੰ ਗਵਾਹੀ ਦੇਣੀ

ਖ਼ੂਨ ਦੀ ਪਿਆਸੀ ਭੀੜ ਪੌਲੁਸ ਰਸੂਲ ਨੂੰ ਜਾਨੋਂ ਮਾਰਨਾ ਚਾਹੁੰਦੀ ਸੀ। ਪਰ ਐਨ ਮੌਕੇ ਤੇ ਰੋਮੀ ਫ਼ੌਜੀਆਂ ਨੇ ਪੌਲੁਸ ਨੂੰ ਭੀੜ ਦੇ ਹੱਥੋਂ ਬਚਾ ਕੇ ਉਸ ਨੂੰ ਗਿਰਫ਼ਤਾਰ ਕਰ ਲਿਆ। ਇਹ ਤਾਂ ਸਿਰਫ਼ ਸ਼ੁਰੂਆਤ ਹੀ ਸੀ। ਅਗਲੇ ਪੰਜਾਂ ਸਾਲਾਂ ਦੌਰਾਨ ਪੌਲੁਸ ਦੀ ਜ਼ਿੰਦਗੀ ਵਿਚ ਕਈ ਘਟਨਾਵਾਂ ਘਟੀਆਂ ਜਿਨ੍ਹਾਂ ਨੇ ਉਸ ਨੂੰ ਰਾਜਿਆਂ-ਮਹਾਂਰਾਜਿਆਂ ਤੇ ਉੱਚ ਅਧਿਕਾਰੀਆਂ ਸਾਮ੍ਹਣੇ ਲਿਆ ਖੜ੍ਹਾ ਕੀਤਾ। ਇਨ੍ਹਾਂ ਘਟਨਾਵਾਂ ਸਦਕਾ ਉਨ੍ਹਾਂ ਨੂੰ ਯਿਸੂ ਮਸੀਹ ਬਾਰੇ ਪਤਾ ਲੱਗਾ।

ਸਾਲ 34 ਈ. ਵਿਚ ਯਿਸੂ ਨੇ ਦੱਸਿਆ ਸੀ ਕਿ ਪੌਲੁਸ (ਸ਼ਾਊਲ) “ਰਾਜਿਆਂ” ਅੱਗੇ ਉਸ ਦੇ ਨਾਂ ਦੀ ਗਵਾਹੀ ਦੇਵੇਗਾ। (ਰਸੂਲਾਂ ਦੇ ਕਰਤੱਬ 9:15) 56 ਈ. ਤਕ ਇਹ ਹਾਲੇ ਨਹੀਂ ਸੀ ਹੋਇਆ। ਪਰ ਪੌਲੁਸ ਰਸੂਲ ਦੇ ਤੀਸਰੇ ਮਿਸ਼ਨਰੀ ਦੌਰੇ ਦੇ ਲਗਭਗ ਅੰਤ ਵਿਚ ਉਸ ਨੂੰ ਰਾਜਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ।

ਵਿਰੋਧਤਾ ਦੇ ਬਾਵਜੂਦ ਦ੍ਰਿੜ੍ਹ

ਜਦ ਪੌਲੁਸ ਯਰੂਸ਼ਲਮ ਨੂੰ ਜਾ ਰਿਹਾ ਸੀ, ਤਾਂ “ਆਤਮਾ ਦੇ ਰਾਹੀਂ” ਕੁਝ ਮਸੀਹੀਆਂ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਯਰੂਸ਼ਲਮ ਵਿਚ ਉਸ ਨੂੰ ਸਖ਼ਤ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਵੇਗਾ। ਪੌਲੁਸ ਨੇ ਦਲੇਰੀ ਨਾਲ ਕਿਹਾ: “ਮੈਂ ਪ੍ਰਭੁ ਯਿਸੂ ਦੇ ਨਾਮ ਦੇ ਬਦਲੇ ਯਰੂਸ਼ਲਮ ਵਿੱਚ ਨਿਰਾ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ।” (ਰਸੂਲਾਂ ਦੇ ਕਰਤੱਬ 21:4-14) ਯਰੂਸ਼ਲਮ ਵਿਚ ਅਸਿਯਾ (ਏਸ਼ੀਆ) ਤੋਂ ਆਏ ਯਹੂਦੀ ਜਾਣਦੇ ਸਨ ਕਿ ਅਸਿਯਾ ਵਿਚ ਪੌਲੁਸ ਨੇ ਆਪਣੇ ਪ੍ਰਚਾਰ ਦੇ ਕੰਮ ਵਿਚ ਬਹੁਤ ਸਫ਼ਲਤਾ ਪ੍ਰਾਪਤ ਕੀਤੀ ਸੀ। ਇਸ ਲਈ ਜਦ ਪੌਲੁਸ ਯਰੂਸ਼ਲਮ ਦੀ ਹੈਕਲ ਨੂੰ ਗਿਆ, ਤਾਂ ਉਨ੍ਹਾਂ ਨੇ ਭੀੜ ਨੂੰ ਉਕਸਾਇਆ ਕਿ ਉਹ ਉਸ ਨੂੰ ਮਾਰ ਦੇਣ। ਪਰ ਰੋਮੀ ਫ਼ੌਜੀਆਂ ਨੇ ਫਟਾਫਟ ਆ ਕੇ ਉਸ ਨੂੰ ਬਚਾਇਆ। (ਰਸੂਲਾਂ ਦੇ ਕਰਤੱਬ 21:27-32) ਭੀੜ ਤੋਂ ਬਚਾਏ ਜਾਣ ਕਾਰਨ ਪੌਲੁਸ ਨੂੰ ਆਪਣੇ ਵਿਰੋਧੀਆਂ ਨਾਲ ਅਤੇ ਉੱਚੀਆਂ ਪਦਵੀਆਂ ਤੇ ਬੈਠੇ ਲੋਕਾਂ ਨਾਲ ਸੱਚਾਈ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ।

ਰਾਜਿਆਂ ਨਾਲ ਗੱਲ ਕਰਨ ਦਾ ਮੌਕਾ

ਫ਼ੌਜੀ ਪੌਲੁਸ ਨੂੰ ਅਨਟੋਨੀਆ ਦੇ ਕਿਲੇ ਨੂੰ ਲੈ ਗਏ ਜਿੱਥੇ ਉਹ ਭੀੜ ਤੋਂ ਮਹਿਫੂਜ਼ ਰਿਹਾ।a ਇਸ ਕਿਲੇ ਦੀਆਂ ਪੌੜੀਆਂ ਤੇ ਖੜ੍ਹ ਕੇ ਪੌਲੁਸ ਨੇ ਭੀੜ ਨੂੰ ਜੋਸ਼ ਨਾਲ ਗਵਾਹੀ ਦਿੱਤੀ। (ਰਸੂਲਾਂ ਦੇ ਕਰਤੱਬ 21:33–22:21) ਪਰ ਜਦ ਉਸ ਨੇ ਇਹ ਦੱਸਿਆ ਕਿ ਉਸ ਨੂੰ ਦੂਸਰੀਆਂ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਕੰਮ ਵੀ ਸੌਂਪਿਆ ਗਿਆ ਸੀ, ਤਾਂ ਭੀੜ ਨੇ ਅੱਤ ਮਚਾ ਦਿੱਤੀ। ਇਹ ਪਤਾ ਕਰਨ ਲਈ ਕਿ ਯਹੂਦੀ ਉਸ ਦੀ ਜਾਨ ਪਿੱਛੇ ਕਿਉਂ ਪਏ ਹੋਏ ਸਨ ਫ਼ੌਜ ਦੇ ਅਫ਼ਸਰ ਲੁਸਿਯਸ ਨੇ ਹੁਕਮ ਦਿੱਤਾ ਕਿ ਪੌਲੁਸ ਨਾਲ ਸਖ਼ਤੀ ਵਰਤੀ ਜਾਵੇ। ਪਰ ਜਦੋਂ ਪੌਲੁਸ ਨੇ ਆਪਣੀ ਪਛਾਣ ਰੋਮੀ ਨਾਗਰਿਕ ਵਜੋਂ ਕਰਾਈ, ਤਾਂ ਉਸ ਦੇ ਕੋਰੜੇ ਨਹੀਂ ਮਾਰੇ ਗਏ। ਅਗਲੇ ਦਿਨ ਪੌਲੁਸ ਤੋਂ ਪੁੱਛ-ਗਿੱਛ ਕਰਨ ਲਈ ਲੁਸਿਯਸ ਉਸ ਨੂੰ ਯਹੂਦੀ ਮਹਾਂ ਸਭਾ ਸਾਮ੍ਹਣੇ ਲੈ ਗਿਆ ਸੀ।—ਰਸੂਲਾਂ ਦੇ ਕਰਤੱਬ 22:22-30.

ਜਦ ਪੌਲੁਸ ਉੱਚ ਅਦਾਲਤ ਸਾਮ੍ਹਣੇ ਹਾਜ਼ਰ ਹੋਇਆ, ਤਾਂ ਉਸ ਨੂੰ ਯਹੂਦੀਆਂ ਨੂੰ ਗਵਾਹੀ ਦੇਣ ਦਾ ਇਕ ਹੋਰ ਵਧੀਆ ਮੌਕਾ ਮਿਲਿਆ। ਨਿਡਰ ਹੋ ਕੇ ਪੌਲੁਸ ਨੇ ਦੱਸਿਆ ਕਿ ਮੁਰਦਿਆਂ ਨੂੰ ਜੀ ਉਠਾਇਆ ਜਾਵੇਗਾ। (ਰਸੂਲਾਂ ਦੇ ਕਰਤੱਬ 23:1-8) ਯਹੂਦੀ ਹਾਲੇ ਵੀ ਪੌਲੁਸ ਦੀ ਜਾਨ ਲੈਣ ਤੇ ਤੁਲੇ ਹੋਏ ਸਨ, ਇਸ ਲਈ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਇਆ ਗਿਆ। ਅਗਲੀ ਰਾਤ, ਪ੍ਰਭੂ ਨੇ ਉਸ ਨੂੰ ਤਸੱਲੀ ਦਿੱਤੀ: “ਹੌਸਲਾ ਰੱਖ ਕਿਉਂਕਿ ਜਿਸ ਤਰਾਂ ਤੈਂ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਸਾਖੀ ਦਿੱਤੀ ਓਸੇ ਤਰਾਂ ਤੈਨੂੰ ਰੋਮ ਵਿੱਚ ਭੀ ਸਾਖੀ ਦੇਣੀ ਪਵੇਗੀ।”—ਰਸੂਲਾਂ ਦੇ ਕਰਤੱਬ 23:9-11.

ਯਹੂਦੀਆਂ ਨੇ ਪੌਲੁਸ ਨੂੰ ਮਾਰਨ ਲਈ ਸਾਜ਼ਸ਼ ਕੀਤੀ। ਪਰ ਇਹ ਸਾਜ਼ਸ਼ ਨਾਕਾਮ ਹੋ ਗਈ ਜਦ ਉਸ ਨੂੰ ਚੋਰੀ-ਛਿਪੇ ਕੈਸਰਿਯਾ ਲੈ ਜਾਇਆ ਗਿਆ। ਰੋਮੀ ਸ਼ਾਸਨ ਅਧੀਨ ਕੈਸਰਿਯਾ ਯਹੂਦਿਯਾ ਦੀ ਰਾਜਧਾਨੀ ਸੀ। (ਰਸੂਲਾਂ ਦੇ ਕਰਤੱਬ 23:12-24) ਕੈਸਰਿਯਾ ਵਿਚ ਪੌਲੁਸ ਨੂੰ ਪ੍ਰਚਾਰ ਕਰਨ ਦੇ ਚੰਗੇ ਮੌਕੇ ਮਿਲੇ ਅਤੇ ਉੱਥੇ ਉਸ ਨੇ “ਰਾਜਿਆਂ” ਨੂੰ ਗਵਾਹੀ ਦਿੱਤੀ। ਫ਼ੇਲਿਕਸ ਹਾਕਮ ਨੂੰ ਗਵਾਹੀ ਦੇਣ ਤੋਂ ਪਹਿਲਾਂ ਪੌਲੁਸ ਨੇ ਉਸ ਨੂੰ ਸਮਝਾਇਆ ਕਿ ਉਸ ਤੇ ਲਾਏ ਗਏ ਇਲਜ਼ਾਮਾਂ ਦਾ ਕੋਈ ਸਬੂਤ ਨਹੀਂ ਸੀ। ਬਾਅਦ ਵਿਚ ਪੌਲੁਸ ਨੇ ਉਸ ਨਾਲ ਅਤੇ ਉਸ ਦੀ ਪਤਨੀ ਦਰੂਸਿੱਲਾ ਨਾਲ ਮਸੀਹ ਯਿਸੂ ਉੱਤੇ ਨਿਹਚਾ ਕਰਨ ਬਾਰੇ, ਧਰਮ ਅਤੇ ਸੰਜਮ ਬਾਰੇ ਤੇ ਹੋਣ ਵਾਲੇ ਨਿਆਂ ਬਾਰੇ ਗੱਲ ਕੀਤੀ। ਪਰ ਫਿਰ ਵੀ ਪੌਲੁਸ ਨੂੰ ਦੋ ਸਾਲ ਕੈਦ ਵਿਚ ਰੱਖਿਆ ਗਿਆ ਕਿਉਂਕਿ ਫ਼ੇਲਿਕਸ ਨੂੰ ਆਸ ਸੀ ਕਿ ਪੌਲੁਸ ਆਪਣੀ ਰਿਹਾਈ ਲਈ ਉਸ ਨੂੰ ਰਿਸ਼ਵਤ ਦੇਵੇਗਾ।—ਰਸੂਲਾਂ ਦੇ ਕਰਤੱਬ 23:33–24:27.

ਜਦ ਫ਼ੇਲਿਕਸ ਦੇ ਥਾਂ ਫ਼ੇਸਤੁਸ ਹਾਕਮ ਬਣਿਆ, ਤਾਂ ਯਹੂਦੀ ਫਿਰ ਪੌਲੁਸ ਉੱਤੇ ਦੋਸ਼ ਲਾਉਣ ਅਤੇ ਉਸ ਨੂੰ ਮਰਵਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗ ਗਏ। ਪੌਲੁਸ ਦੇ ਕੇਸ ਦੀ ਸੁਣਵਾਈ ਫਿਰ ਕੈਸਰਿਯਾ ਵਿਚ ਹੋਈ। ਪਰ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਕੇਸ ਦੀ ਸੁਣਵਾਈ ਕੈਸਰਿਯਾ ਦੀ ਥਾਂ ਯਰੂਸ਼ਲਮ ਵਿਚ ਕੀਤੀ ਜਾਵੇ, ਇਸ ਲਈ ਉਸ ਨੇ ਕਿਹਾ: “ਮੈਂ ਕੈਸਰੀ ਅਦਾਲਤ ਦੀ ਗੱਦੀ ਦੇ ਅੱਗੇ ਖੜਾ ਹਾਂ। . . . ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!” (ਰਸੂਲਾਂ ਦੇ ਕਰਤੱਬ 25:1-11, 20, 21) ਕੁਝ ਦਿਨ ਬਾਅਦ ਜਦ ਪੌਲੁਸ ਰਸੂਲ ਨੇ ਆਪਣਾ ਕੇਸ ਰਾਜਾ ਹੇਰੋਦੇਸ ਅਗ੍ਰਿੱਪਾ ਦੂਜੇ ਸਾਮ੍ਹਣੇ ਪੇਸ਼ ਕੀਤਾ, ਤਾਂ ਰਾਜੇ ਨੇ ਕਿਹਾ: “ਤੈਨੂੰ ਆਸ ਹੋਊਗੀ ਭਈ ਮੈਨੂੰ ਥੋੜੇ ਹੀ ਕੀਤੇ ਮਸੀਹੀ ਕਰ ਲਵੇਂ!” (ਰਸੂਲਾਂ ਦੇ ਕਰਤੱਬ 26:1-28) 58 ਈ. ਵਿਚ ਪੌਲੁਸ ਨੂੰ ਰੋਮ ਭੇਜਿਆ ਗਿਆ। ਉੱਥੇ ਉਹ ਦੋ ਸਾਲ ਤਕ ਕੈਦੀ ਰਿਹਾ ਅਤੇ ਮਸੀਹ ਬਾਰੇ ਪ੍ਰਚਾਰ ਕਰਨ ਦੇ ਮੌਕੇ ਭਾਲਦਾ ਰਿਹਾ। (ਰਸੂਲਾਂ ਦੇ ਕਰਤੱਬ 28:16-31) ਇਸ ਤਰ੍ਹਾਂ ਲੱਗਦਾ ਹੈ ਕਿ ਅਖ਼ੀਰ ਵਿਚ ਪੌਲੁਸ ਨੂੰ ਨੀਰੋ ਬਾਦਸ਼ਾਹ ਸਾਮ੍ਹਣੇ ਲਿਆਂਦਾ ਗਿਆ ਅਤੇ ਉਸ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ। ਆਜ਼ਾਦ ਹੋ ਕੇ ਉਹ ਆਪਣੀ ਮਿਸ਼ਨਰੀ ਸੇਵਾ ਦੁਬਾਰਾ ਸ਼ੁਰੂ ਕਰ ਸਕਿਆ। ਬਾਈਬਲ ਵਿਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕਿ ਪੌਲੁਸ ਤੋਂ ਇਲਾਵਾ ਕਿਸੇ ਵੀ ਹੋਰ ਰਸੂਲ ਨੂੰ ਮੰਨੇ-ਪ੍ਰਮੰਨੇ ਆਦਮੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ।

ਤਾਂ ਫਿਰ, ਅਸੀਂ ਦੇਖਿਆ ਹੈ ਕਿ ਪੌਲੁਸ ਨੇ ਆਪਣੀ ਜ਼ਿੰਦਗੀ ਵਿਚ ਉਹ ਅਹਿਮ ਅਸੂਲ ਲਾਗੂ ਕੀਤਾ ਜੋ ਉਸ ਦੇ ਸੰਗੀ ਮਸੀਹੀਆਂ ਨੇ ਯਹੂਦੀ ਅਦਾਲਤ ਨੂੰ ਦੱਸਿਆ ਸੀ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਪੌਲੁਸ ਰਸੂਲ ਨੇ ਸਾਡੇ ਲਈ ਕਿੰਨੀ ਸੋਹਣੀ ਮਿਸਾਲ ਕਾਇਮ ਕੀਤੀ! ਭਾਵੇਂ ਉਸ ਨੂੰ ਰੋਕਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਪੌਲੁਸ ਨੇ ਸਾਰਿਆਂ ਨੂੰ ਗਵਾਹੀ ਦੇਣ ਦੇ ਹੁਕਮ ਨੂੰ ਮੰਨਿਆ। ਹਰ ਗੱਲ ਵਿਚ ਪਰਮੇਸ਼ੁਰ ਪ੍ਰਤੀ ਆਗਿਆਕਾਰ ਰਹਿ ਕੇ ਪੌਲੁਸ ਨੇ ‘ਇੱਕ ਚੁਣੇ ਹੋਏ ਵਸੀਲੇ’ ਵਜੋਂ ‘ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ’ ਨੂੰ ਗਵਾਹੀ ਦੇਣ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਇਆ।—ਰਸੂਲਾਂ ਦੇ ਕਰਤੱਬ 9:15.

[ਫੁਟਨੋਟ]

a ਸਾਲ 2006 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਉੱਤੇ ਨਵੰਬਰ ਤੇ ਦਸੰਬਰ ਦੇ ਮਹੀਨਿਆਂ ਦੀਆਂ ਤਸਵੀਰਾਂ ਦੇਖੋ।

[ਸਫ਼ਾ 9 ਉੱਤੇ ਡੱਬੀ/ਤਸਵੀਰਾਂ]

ਕੀ ਪੌਲੁਸ ਸਿਰਫ਼ ਆਪਣੀ ਹੀ ਸਫ਼ਾਈ ਪੇਸ਼ ਕਰਨੀ ਚਾਹੁੰਦਾ ਸੀ?

ਇਸ ਸਵਾਲ ਬਾਰੇ ਇਕ ਲਿਖਾਰੀ ਨੇ ਕਿਹਾ: ‘ਪੌਲੁਸ ਲਈ ਸਭ ਤੋਂ ਜ਼ਰੂਰੀ ਗੱਲ ਆਪਣੀ ਸਫ਼ਾਈ ਪੇਸ਼ ਕਰਨੀ ਨਹੀਂ ਸੀ, ਬਲਕਿ ਉਹ ਅਧਿਕਾਰੀਆਂ ਸਾਮ੍ਹਣੇ ਮਸੀਹ ਦੀ ਗਵਾਹੀ ਦੇਣਾ ਚਾਹੁੰਦਾ ਸੀ। ਉਹ ਸਿਰਫ਼ ਯਹੂਦੀਆਂ ਨੂੰ ਹੀ ਨਹੀਂ, ਸਗੋਂ ਦੂਸਰੀਆਂ ਕੌਮਾਂ ਦੇ ਲੋਕਾਂ ਨੂੰ ਵੀ ਮਸੀਹ ਬਾਰੇ ਦੱਸਣਾ ਚਾਹੁੰਦਾ ਸੀ। ਅਸਲ ਵਿਚ ਪੌਲੁਸ ਉੱਤੇ ਨਹੀਂ ਬਲਕਿ ਮਸੀਹ ਬਾਰੇ ਉਸ ਦੇ ਸੰਦੇਸ਼ ਉੱਤੇ ਮੁਕੱਦਮਾ ਚਲਾਇਆ ਜਾ ਰਿਹਾ ਸੀ।’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ