ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w07 2/15 ਸਫ਼ਾ 3
  • ਸਾਡੀ ਸੁੰਦਰ ਧਰਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡੀ ਸੁੰਦਰ ਧਰਤੀ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਮਿਲਦੀ-ਜੁਲਦੀ ਜਾਣਕਾਰੀ
  • ਸਾਡਾ ਸ਼ਾਨਦਾਰ ਸੂਰਜੀ ਪਰਿਵਾਰ—ਇਹ ਕਿਵੇਂ ਹੋਂਦ ਵਿਚ ਆਇਆ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਸ੍ਰਿਸ਼ਟ ਕਰਨ ਦੀ ਸ਼ਕਤੀ—‘ਅਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ’
    ਯਹੋਵਾਹ ਦੇ ਨੇੜੇ ਰਹੋ
  • ਬ੍ਰਹਿਮੰਡ ਤੋਂ ਸਾਨੂੰ ਕੀ ਪਤਾ ਲੱਗਦਾ ਹੈ?
    ਜਾਗਰੂਕ ਬਣੋ!—2021
  • ਸ੍ਰਿਸ਼ਟੀਕਰਤਾ ਵੱਲੋਂ ਇਕ ਸਦੀਵੀ ਦਾਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
w07 2/15 ਸਫ਼ਾ 3

ਸਾਡੀ ਸੁੰਦਰ ਧਰਤੀ

ਖਗੋਲ-ਵਿਗਿਆਨੀਆਂ ਨੇ ਦੇਖਿਆ ਹੈ ਕਿ ਵਿਸ਼ਾਲ ਬ੍ਰਹਿਮੰਡ ਵਿਚ ਸਾਡੀ ਧਰਤੀ ਸਿਰਫ਼ ਇਕ ਛੋਟਾ ਜਿਹਾ ਕਿਣਕਾ ਹੀ ਹੈ। ਸਾਰੇ ਬ੍ਰਹਿਮੰਡ ਵਿਚ ਸਿਰਫ਼ ਧਰਤੀ ਹੀ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਹੈ। ਸਿਰਫ਼ ਧਰਤੀ ਉੱਤੇ ਹੀ ਉਹ ਸਾਰੀਆਂ ਚੀਜ਼ਾਂ ਮੌਜੂਦ ਹਨ ਜੋ ਹਰ ਜੀਵ ਦੇ ਜੀਉਣ ਲਈ ਜ਼ਰੂਰੀ ਹਨ।

ਇਸ ਤੋਂ ਇਲਾਵਾ, ਅਸੀਂ ਇਸ ਸੁੰਦਰ ਧਰਤੀ ਉੱਤੇ ਜੀਵਨ ਦਾ ਪੂਰਾ ਆਨੰਦ ਮਾਣ ਸਕਦੇ ਹਾਂ। ਜਦ ਸਰਦੀਆਂ ਵਿਚ ਸੂਰਜ ਨਿਕਲਦਾ ਹੈ, ਤਾਂ ਉਸ ਦੀ ਨਿੱਘ ਮਹਿਸੂਸ ਹੋਣ ਤੇ ਸਾਨੂੰ ਕਿੰਨਾ ਚੰਗਾ ਲੱਗਦਾ ਹੈ! ਜਦ ਅਸੀਂ ਸੂਰਜ ਨੂੰ ਚੜ੍ਹਦੇ ਜਾਂ ਉਸ ਨੂੰ ਡੁੱਬਦੇ ਦੇਖਦੇ ਹਾਂ, ਤਾਂ ਰੰਗ-ਬਰੰਗਾ ਆਸਮਾਨ ਦੇਖ ਕੇ ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ! ਹਾਂ, ਅਜਿਹੇ ਨਜ਼ਾਰੇ ਦੇਖ ਕੇ ਅਸੀਂ ਬਹੁਤ ਹੀ ਪ੍ਰਭਾਵਿਤ ਹੁੰਦੇ ਹਾਂ। ਪਰ ਇਨ੍ਹਾਂ ਨਜ਼ਾਰਿਆਂ ਤੋਂ ਇਲਾਵਾ ਵੀ ਸੂਰਜ ਸਾਡੇ ਬਹੁਤ ਕੰਮ ਆਉਂਦਾ ਹੈ। ਇਹ ਸਾਡੀ ਹੋਂਦ ਲਈ ਬੇਹੱਦ ਜ਼ਰੂਰੀ ਹੈ।

ਲੱਖਾਂ ਹੀ ਸਾਲਾਂ ਤੋਂ ਸੂਰਜ ਦੀ ਗੁਰੂਤਾ ਖਿੱਚ ਨੇ ਧਰਤੀ ਅਤੇ ਹੋਰ ਗ੍ਰਹਿਆਂ ਨੂੰ ਸਹੀ ਜਗ੍ਹਾ ਤੇ ਟਿਕਾ ਕੇ ਰੱਖਿਆ ਹੋਇਆ ਹੈ। ਸਕੂਲੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਸੂਰਜੀ ਪਰਿਵਾਰ ਆਕਾਸ਼-ਗੰਗਾ (Milky Way galaxy) ਦੇ ਕੇਂਦਰ ਦੁਆਲੇ ਚੱਕਰ ਕੱਟਦਾ ਰਹਿੰਦਾ ਹੈ। ਸਾਡੀ ਆਕਾਸ਼-ਗੰਗਾ ਵਿਚ ਖਰਬਾਂ ਹੀ ਤਾਰੇ ਹਨ ਜਿਨ੍ਹਾਂ ਵਿੱਚੋਂ ਸੂਰਜ ਸਿਰਫ਼ ਇਕ ਤਾਰਾ ਹੈ। ਇਹ ਖਰਬਾਂ ਹੀ ਤਾਰੇ ਸਾਡੀ ਆਕਾਸ਼-ਗੰਗਾ ਦੇ ਕੇਂਦਰ ਦੁਆਲੇ ਘੁੰਮਦੇ ਰਹਿੰਦੇ ਹਨ।

ਸਾਡੀ ਆਕਾਸ਼-ਗੰਗਾ ਲਗਭਗ 35 ਗਲੈਕਸੀਆਂ ਦੇ ਗੁੱਛੇ ਦਾ ਇਕ ਹਿੱਸਾ ਹੈ। ਪਰ ਗਲੈਕਸੀਆਂ ਦੇ ਇਸ ਨਾਲੋਂ ਵੀ ਵੱਡੇ ਗੁੱਛੇ ਹਨ। ਇਨ੍ਹਾਂ ਗੁੱਛਿਆਂ ਵਿਚ ਹਜ਼ਾਰਾਂ ਹੀ ਗਲੈਕਸੀਆਂ ਹੋ ਸਕਦੀਆਂ ਹਨ। ਜੇ ਸਾਡਾ ਸੂਰਜੀ ਪਰਿਵਾਰ ਬਹੁਤ ਸਾਰੀਆਂ ਸੰਘਣੀਆਂ ਗਲੈਕਸੀਆਂ ਦੇ ਗੁੱਛੇ ਦਾ ਹਿੱਸਾ ਹੁੰਦਾ, ਤਾਂ ਇਸ ਨੇ ਸਥਿਰ ਨਹੀਂ ਰਹਿਣਾ ਸੀ। ਖਗੋਲ-ਵਿਗਿਆਨੀ ਗੀਯਰਮੋ ਗੌਂਜ਼ਾਲਜ਼ ਅਤੇ ਜੇ ਡਬਲਯੂ. ਰਿਚਰਡਜ਼ ਨੇ ਆਪਣੀ ਕਿਤਾਬ ਅਨੋਖੀ ਧਰਤੀ (ਅੰਗ੍ਰੇਜ਼ੀ) ਵਿਚ ਕਿਹਾ ਕਿ ਬ੍ਰਹਿਮੰਡ ਵਿਚ ਬਹੁਤ ਘੱਟ ਥਾਂ ਹਨ “ਜਿੱਥੇ ਸਾਡਾ ਸੂਰਜੀ ਪਰਿਵਾਰ ਟਿਕਿਆ ਰਹਿ ਸਕਦਾ ਹੈ ਤੇ ਜੀਵਨ ਕਾਇਮ ਰਹਿ ਸਕਦਾ ਹੈ।”

ਪਰ ਕੀ ਧਰਤੀ ਉੱਤੇ ਜੀਵਨ ਆਪਣੇ ਆਪ ਹੀ ਸ਼ੁਰੂ ਹੋਇਆ ਸੀ? ਕੀ ਇਹ ਕੋਈ ਇਤਫ਼ਾਕ ਸੀ ਜਾਂ ਕਿਸੇ ਵੱਡੇ ਧਮਾਕੇ ਦਾ ਨਤੀਜਾ? ਕੀ ਇਸ ਸੁੰਦਰ ਧਰਤੀ ਉੱਤੇ ਜੀਵਨ ਦਾ ਕੋਈ ਮਕਸਦ ਹੈ?

ਕਈ ਲੋਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਸਾਡੀ ਧਰਤੀ ਜੀਵਨ ਨੂੰ ਬਰਕਰਾਰ ਰੱਖਣ ਲਈ ਹੀ ਬਣਾਈ ਗਈ ਸੀ।a ਕਈ ਸਦੀਆਂ ਪਹਿਲਾਂ ਇਕ ਇਬਰਾਨੀ ਸ਼ਾਇਰ ਨੇ ਜ਼ਮੀਨ-ਆਸਮਾਨ ਬਾਰੇ ਲਿਖਿਆ: “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ।” (ਜ਼ਬੂਰਾਂ ਦੀ ਪੋਥੀ 8:3, 4) ਇਸ ਸ਼ਾਇਰ ਦਾ ਪੱਕਾ ਵਿਸ਼ਵਾਸ ਸੀ ਕਿ ਇਕ ਸ੍ਰਿਸ਼ਟੀਕਰਤਾ ਹੈ। ਕੀ ਅੱਜ ਦੇ ਵਿਗਿਆਨਕ ਦੌਰ ਵਿਚ ਇਹ ਮੰਨਣਾ ਜਾਇਜ਼ ਹੈ?

[ਫੁਟਨੋਟ]

a ਜ਼ਬੂਰਾਂ ਦੀ ਪੋਥੀ ਦੇਖੋ, ਖ਼ਾਸ ਕਰਕੇ 8ਵਾਂ ਜ਼ਬੂਰ।

[ਸਫ਼ਾ 3 ਉੱਤੇ ਡੱਬੀ/ਤਸਵੀਰ]

“ਜੇ ਤੁਸੀਂ ਧਰਤੀ ਨੂੰ ਦੂਰੋਂ ਦੇਖੋ, ਤਾਂ ਉਹ ਕਾਲੇ ਆਕਾਸ਼ ਵਿਚ ਇਕ ਨੀਲੇ ਚਮਕਦੇ ਹੀਰੇ ਵਾਂਗ ਦਿਖਾਈ ਦਿੰਦੀ ਹੈ।”—ਦ ਇਲਸਟ੍ਰੇਟਿਡ ਸਾਇੰਸ ਐਨਸਾਈਕਲੋਪੀਡੀਆ—ਅਮੈਜ਼ੀਂਗ ਪਲੈਨਟ ਅਰਥ।

[ਕ੍ਰੈਡਿਟ ਲਾਈਨ]

Globe: U.S. Fish & Wildlife Service, Washington, D.C./NASA

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ