ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w07 7/15 ਸਫ਼ੇ 6-7
  • ‘ਜਾਹ ਸਿਲੋਆਮ ਦੇ ਕੁੰਡ ਵਿੱਚ ਧੋ ਸੁੱਟ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਜਾਹ ਸਿਲੋਆਮ ਦੇ ਕੁੰਡ ਵਿੱਚ ਧੋ ਸੁੱਟ’
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਮਿਲਦੀ-ਜੁਲਦੀ ਜਾਣਕਾਰੀ
  • ਸਬਤ ਦੇ ਦਿਨ ਚੰਗੇ ਕੰਮ ਕਰਨਾ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
w07 7/15 ਸਫ਼ੇ 6-7

‘ਜਾਹ ਸਿਲੋਆਮ ਦੇ ਕੁੰਡ ਵਿੱਚ ਧੋ ਸੁੱਟ’

ਯਿਸੂ ਨੇ ਚੀਕਣੀ ਮਿੱਟੀ ਇਕ ਅੰਨ੍ਹੇ ਬੰਦੇ ਦੀਆਂ ਅੱਖਾਂ ਤੇ ਮਲੀ ਤੇ ਫਿਰ ਉਸ ਨੂੰ ਕਿਹਾ: ‘ਜਾਹ ਸਿਲੋਆਮ ਦੇ ਕੁੰਡ ਵਿੱਚ ਧੋ ਸੁੱਟ।’ ਉਸ ਬੰਦੇ ਨੇ ਆਪਣੀਆਂ ਅੱਖਾਂ ਕੁੰਡ ਵਿਚ ਧੋਤੀਆਂ ਤੇ ਉਹ “ਸੁਜਾਖਾ ਹੋ ਕੇ ਚੱਲਾ ਆਇਆ।” (ਯੂਹੰਨਾ 9:6, 7) ਸਿਲੋਆਮ ਦਾ ਇਹ ਕੁੰਡ ਜਾਂ ਸਰੋਵਰ ਕਿੱਥੇ ਸੀ? ਹਾਲ ਹੀ ਵਿਚ ਖੋਜਕਾਰਾਂ ਨੂੰ ਇਸ ਬਾਰੇ ਨਵੀਂ ਜਾਣਕਾਰੀ ਮਿਲੀ ਹੈ।

ਬਹੁਤ ਸਾਰੇ ਸੈਲਾਨੀਆਂ ਨੇ ਯਰੂਸ਼ਲਮ ਵਿਚ ਉਹ ਜਗ੍ਹਾ ਦੇਖੀ ਹੈ ਜੋ ਸਿਲੋਆਮ ਦੇ ਕੁੰਡ ਦੇ ਨਾਂ ਤੋਂ ਜਾਣੀ ਜਾਂਦੀ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਇਹ ਉਹੀ ਕੁੰਡ ਹੈ ਜਿਸ ਦਾ ਜ਼ਿਕਰ ਯੂਹੰਨਾ 9:7 ਵਿਚ ਆਉਂਦਾ ਹੈ। ਇਹ ਕੁੰਡ ਰਾਜਾ ਹਿਜ਼ਕੀਯਾਹ ਦੁਆਰਾ ਬਣਵਾਈ ਗਈ ਸੁਰੰਗ ਦੇ ਅਖ਼ੀਰ ਵਿਚ ਸਥਿਤ ਹੈ। ਹਿਜ਼ਕੀਯਾਹ ਨੇ ਅੱਠਵੀਂ ਸਦੀ ਈ. ਪੂ. ਵਿਚ ਇਹ 1,750 ਫੁੱਟ ਲੰਬੀ ਸੁਰੰਗ ਬਣਵਾਈ ਸੀ ਜਿਸ ਰਾਹੀਂ ਪਾਣੀ ਯਰੂਸ਼ਲਮ ਵਿਚ ਲਿਆਇਆ ਜਾਂਦਾ ਸੀ। ਲੇਕਿਨ ਇਹ ਕੁੰਡ ਚੌਥੀ ਸਦੀ ਈ. ਦੇ ਸਮੇਂ ਦਾ ਹੈ ਜੋ ਬਿਜ਼ੰਤੀਨੀ ਈਸਾਈਆਂ ਦੁਆਰਾ ਬਣਾਇਆ ਗਿਆ ਸੀ। ਉਨ੍ਹਾਂ ਦਾ ਭੁਲੇਖਾ ਸੀ ਕਿ ਯੂਹੰਨਾ ਦੀ ਇੰਜੀਲ ਵਿਚ ਜ਼ਿਕਰ ਕੀਤਾ ਗਿਆ ਕੁੰਡ ਸੁਰੰਗ ਦੇ ਅਖ਼ੀਰ ਵਿਚ ਸੀ।

ਸਾਲ 2004 ਵਿਚ ਖੋਜਕਾਰਾਂ ਨੂੰ ਇਕ ਕੁੰਡ ਲੱਭਿਆ ਜਿਸ ਬਾਰੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਹੀ ਯਿਸੂ ਦੇ ਸਮੇਂ ਦਾ ਸਿਲੋਆਮ ਦਾ ਕੁੰਡ ਹੈ। ਇਹ ਕੁੰਡ ਪੁਰਾਣੇ ਕੁੰਡ ਦੇ ਦੱਖਣ-ਪੂਰਬ ਵੱਲ ਸੌ ਕੁ ਮੀਟਰ ਦੀ ਦੂਰੀ ਤੇ ਹੈ। ਖੋਜਕਾਰਾਂ ਨੂੰ ਇਹ ਕੁੰਡ ਕਿਵੇਂ ਲੱਭਿਆ? ਇਸ ਇਲਾਕੇ ਵਿਚ ਸੀਵਰੇਜ ਦੇ ਪਾਇਪ ਦੀ ਮੁਰੰਮਤ ਕਰਨ ਦੀ ਲੋੜ ਸੀ। ਸੋ ਨਗਰਪਾਲਿਕਾ ਦੇ ਕਰਮਚਾਰੀਆਂ ਨੇ ਵੱਡੀਆਂ-ਵੱਡੀਆਂ ਮਸ਼ੀਨਾਂ ਨਾਲ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ। ਲਾਗੇ ਕੰਮ ਕਰ ਰਿਹਾ ਇਕ ਪੁਰਾਤੱਤਵ-ਵਿਗਿਆਨੀ ਉਨ੍ਹਾਂ ਨੂੰ ਜ਼ਮੀਨ ਪੁੱਟਦੇ ਹੋਏ ਦੇਖ ਰਿਹਾ ਸੀ। ਅਚਾਨਕ ਉਸ ਨੂੰ ਜ਼ਮੀਨ ਵਿਚ ਦੋ ਪੌੜੀਆਂ ਨਜ਼ਰ ਆਈਆਂ। ਉਸੇ ਵਕਤ ਪੁਟਾਈ ਦਾ ਕੰਮ ਰੋਕਿਆ ਗਿਆ ਤੇ ਇਸਰਾਏਲ ਦੇ ਪੁਰਾਣੀਆਂ ਲੱਭਤਾਂ ਦੇ ਮਹਿਕਮੇ ਵੱਲੋਂ ਖੋਜਕਾਰਾਂ ਨੂੰ ਇਸ ਜਗ੍ਹਾ ਦੀ ਖੁਦਾਈ ਕਰਨ ਦੀ ਇਜਾਜ਼ਤ ਦਿੱਤੀ ਗਈ। ਹੁਣ ਤਕ ਖੋਜਕਾਰ 225 ਫੁੱਟ ਲੰਬੇ ਕੁੰਡ ਦੇ ਇਕ ਪਾਸੇ ਤੋਂ ਤੇ ਦੋ ਖੂੰਜਿਆਂ ਤੋਂ ਮਿੱਟੀ ਹਟਾ ਚੁੱਕੇ ਹਨ।

ਖੋਜਕਾਰਾਂ ਨੂੰ ਕੁਝ ਸਿੱਕੇ ਵੀ ਲੱਭੇ। ਇਹ ਸਿੱਕੇ ਰੋਮ ਵਿਰੁੱਧ ਯਹੂਦੀਆਂ ਦੀ ਬਗਾਵਤ ਦੇ ਦੂਜੇ, ਤੀਜੇ ਅਤੇ ਚੌਥੇ ਸਾਲ ਦੇ ਸਮੇਂ ਦੇ ਹਨ। ਇਹ ਬਗਾਵਤ 66 ਤੋਂ 70 ਈ. ਤਕ ਚੱਲੀ ਸੀ। ਸਿੱਕੇ ਇਸ ਗੱਲ ਦਾ ਸਬੂਤ ਹਨ ਕਿ 70 ਈ. ਪੂ ਵਿਚ ਰੋਮੀਆਂ ਦੁਆਰਾ ਯਰੂਸ਼ਲਮ ਤਬਾਹ ਕੀਤੇ ਜਾਣ ਤਕ ਇਹ ਕੁੰਡ ਵਰਤਿਆ ਜਾਂਦਾ ਰਿਹਾ। ਰਸਾਲਾ ਬਿਬਲੀਕਲ ਆਰਕਿਓਲਜੀ ਰਿਵਿਊ ਸਰੋਵਰ ਬਾਰੇ ਇਹ ਸਿੱਟਾ ਕੱਢਦਾ ਹੈ: “ਜ਼ਾਹਰ ਹੈ ਕਿ ਯਹੂਦੀਆਂ ਦੀ ਬਗਾਵਤ ਦੇ ਆਖ਼ਰੀ ਸਾਲਾਂ ਤਕ ਲੋਕ ਨਹਾਉਣ ਲਈ ਕੁੰਡ ਤੇ ਆਉਂਦੇ ਸਨ। ਬਗਾਵਤ ਤੋਂ ਬਾਅਦ ਲੋਕਾਂ ਨੇ ਇੱਥੇ ਆਉਣਾ ਛੱਡ ਦਿੱਤਾ ਅਤੇ ਬਿਜ਼ੰਤੀਨੀ ਰਾਜ ਦੇ ਸ਼ੁਰੂ ਹੋਣ ਤਕ ਇਹ ਇਲਾਕਾ ਉਜਾੜ ਰਿਹਾ। ਇਹ ਜਗ੍ਹਾ ਸਾਰੇ ਯਰੂਸ਼ਲਮ ਵਿਚ ਸਭ ਤੋਂ ਨੀਵੀਂ ਸੀ। ਸਿਆਲਾਂ ਵਿਚ ਮੀਂਹ ਦਾ ਪਾਣੀ ਪਹਾੜਾਂ ਤੋਂ ਹੇਠਾਂ ਆਉਣ ਕਾਰਨ ਕੁੰਡ ਚਿੱਕੜ ਨਾਲ ਭਰ ਜਾਂਦਾ ਸੀ। ਰੋਮੀਆਂ ਵੱਲੋਂ ਯਰੂਸ਼ਲਮ ਦੀ ਤਬਾਹੀ ਤੋਂ ਬਾਅਦ ਕੁੰਡ ਦੀ ਸਾਫ਼-ਸਫ਼ਾਈ ਨਹੀਂ ਕੀਤੀ ਗਈ। ਕਈ ਸਦੀਆਂ ਤਕ ਇਸ ਵਿਚ ਚਿੱਕੜ ਜਮ੍ਹਾ ਹੁੰਦਾ ਰਿਹਾ ਜਿਸ ਕਰਕੇ ਪਾਣੀ ਘੱਟਦਾ ਗਿਆ। ਅਖ਼ੀਰ ਕੁੰਡ ਵਿਚ ਪਾਣੀ ਨਾ ਰਿਹਾ। ਖੋਜਕਾਰਾਂ ਨੇ ਦੇਖਿਆ ਹੈ ਕਿ ਕੁੰਡ ਦੇ ਕਈ ਹਿੱਸਿਆਂ ਵਿਚ 10 ਫੁੱਟ ਤਕ ਗਾਰ ਜੰਮੀ ਹੋਈ ਸੀ।”

ਬਾਈਬਲ ਦੇ ਵਿਦਿਆਰਥੀਆਂ ਨੂੰ ਸਿਲੋਆਮ ਦੇ ਕੁੰਡ ਦੀ ਜਗ੍ਹਾ ਬਾਰੇ ਜਾਣਕਾਰੀ ਲੈਣ ਵਿਚ ਦਿਲਚਸਪੀ ਕਿਉਂ ਹੈ? ਕਿਉਂਕਿ ਇਸ ਜਾਣਕਾਰੀ ਦੀ ਮਦਦ ਨਾਲ ਉਨ੍ਹਾਂ ਨੂੰ ਪਹਿਲੀ ਸਦੀ ਦੇ ਯਰੂਸ਼ਲਮ ਦੀਆਂ ਵੱਖ-ਵੱਖ ਥਾਵਾਂ ਦੀ ਬਿਹਤਰ ਸਮਝ ਹਾਸਲ ਹੁੰਦੀ ਹੈ ਜਿਨ੍ਹਾਂ ਦਾ ਜ਼ਿਕਰ ਅਕਸਰ ਇੰਜੀਲਾਂ ਵਿਚ ਯਿਸੂ ਦੀ ਜ਼ਿੰਦਗੀ ਤੇ ਪ੍ਰਚਾਰ ਸੰਬੰਧੀ ਆਉਂਦਾ ਹੈ।

[ਸਫ਼ਾ 7 ਉੱਤੇ ਤਸਵੀਰ]

ਨਵਾਂ ਲੱਭਾ ਸਿਲੋਆਮ ਦਾ ਕੁੰਡ

[ਕ੍ਰੈਡਿਟ ਲਾਈਨ]

© 2003 BiblePlaces.com

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ