ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w09 7/1 ਸਫ਼ਾ 3
  • “ਇਹ ਮੇਰਾ ਮਰਨ ਦਾ ਵੇਲਾ ਨਹੀਂ ਸੀ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਇਹ ਮੇਰਾ ਮਰਨ ਦਾ ਵੇਲਾ ਨਹੀਂ ਸੀ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਮਿਲਦੀ-ਜੁਲਦੀ ਜਾਣਕਾਰੀ
  • ਹਰੇਕ ਕੰਮ ਦਾ ਇਕ ਸਮਾਂ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਤੁਹਾਡਾ ਭਵਿੱਖ ਕਿਸ ਦੇ ਹੱਥ ਵਿਚ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਕੀ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਕੀ ਤੁਸੀਂ ਆਪਣਾ ਭਵਿੱਖ ਆਪ ਬਣਾ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
w09 7/1 ਸਫ਼ਾ 3

“ਇਹ ਮੇਰਾ ਮਰਨ ਦਾ ਵੇਲਾ ਨਹੀਂ ਸੀ”

ਇਕ ਟਰੱਕ ਡ੍ਰਾਈਵਰ ਆਪਣਾ ਟਰੱਕ ਚਲਾਉਂਦਾ-ਚਲਾਉਂਦਾ ਅਚਾਨਕ ਫੁਟਪਾਥ ʼਤੇ ਚੜ੍ਹ ਗਿਆ ਤੇ ਇਕ ਜੋੜੇ ਅਤੇ ਇਕ 23 ਸਾਲਾਂ ਦੇ ਆਦਮੀ ਵਿਚ ਜਾ ਵੱਜਿਆ। ਇਸ ਹਾਦਸੇ ਬਾਰੇ ਨਿਊਯਾਰਕ ਸਿਟੀ ਦੇ ਇਕ ਅਖ਼ਬਾਰ ਨੇ ਕਿਹਾ ਕਿ ਜੋੜਾ ਉੱਥੇ ਹੀ ਪੂਰਾ ਹੋ ਗਿਆ ਤੇ ਆਦਮੀ ਬੇਹੋਸ਼ ਪਿਆ ਸੀ। ਜਦ ਉਹ ਹੋਸ਼ ਵਿਚ ਆਇਆ ਅਤੇ ਉਸ ਨੂੰ ਪਤਾ ਲੱਗਾ ਕਿ ਕੀ ਹੋਇਆ, ਤਾਂ ਉਸ ਨੇ ਸੋਚਿਆ: ‘ਹੇ ਰੱਬਾ, ਇਹ ਕੀ ਹੋ ਗਿਆ? ਮੈਨੂੰ ਬਚਾ ਲਓ।’ ਬਾਅਦ ਵਿਚ ਉਸ ਨੇ ਕਿਹਾ: “ਇਹ ਮੇਰਾ ਮਰਨ ਦਾ ਵੇਲਾ ਨਹੀਂ ਸੀ।”

ਸ਼ਾਇਦ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਅੱਗੇ ਵੀ ਸੁਣ ਚੁੱਕੇ ਹੋ। ਜਦ ਕੋਈ ਕਿਸੇ ਆਫ਼ਤ ਤੋਂ ਮਸਾਂ ਬਚਦਾ ਹੈ, ਤਾਂ ਬਹੁਤ ਲੋਕ ਮੰਨਦੇ ਹਨ ਕਿ ਇਹ ਉਸ ਦੇ ਜਾਣ ਦਾ ਵੇਲਾ ਨਹੀਂ ਸੀ। ਦੂਸਰੇ ਪਾਸੇ, ਜਦ ਕੋਈ ਕਿਸੇ ਹਾਦਸੇ ਵਿਚ ਮਰ ਜਾਂਦਾ ਹੈ, ਤਾਂ ਕਈਆਂ ਦਾ ਕਹਿਣਾ ਹੈ ਕਿ ਉਸ ਦਾ ਸਮਾਂ ਆ ਗਿਆ ਸੀ ਅਤੇ ਸਭ ਕੁਝ ਉੱਪਰ ਵਾਲੇ ਦੇ ਹੱਥ ਵਿਚ ਹੀ ਹੈ। ਚਾਹੇ ਉਹ ਕਿਸਮਤ, ਨਸੀਬ, ਤਕਦੀਰ ਜਾਂ ਰੱਬ ਨੂੰ ਮੰਨਦੇ ਹੋਣ, ਉਨ੍ਹਾਂ ਦੀ ਸੋਚਣੀ ਇੱਕੋ ਹੀ ਹੁੰਦੀ ਹੈ। ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਉਨ੍ਹਾਂ ਦੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ ਅਤੇ ਉਹ ਇਸ ਨੂੰ ਬਦਲ ਨਹੀਂ ਸਕਦੇ। ਇਹ ਸਿਰਫ਼ ਮੌਤ ਜਾਂ ਬੁਰੀ ਘਟਨਾ ਹੋਣ ਤੇ ਹੀ ਨਹੀਂ ਸੋਚਿਆ ਜਾਂਦਾ ਅਤੇ ਨਾ ਹੀ ਇਹ ਸਿਰਫ਼ ਅੱਜ ਦੇ ਦਿਨਾਂ ਦੇ ਖ਼ਿਆਲ ਹਨ।

ਪ੍ਰਾਚੀਨ ਬਾਬਲੀ ਲੋਕ ਜੋਤਸ਼-ਵਿਦਿਆ ਪ੍ਰਾਪਤ ਕਰਨ ਲਈ ਤਾਰਿਆਂ ਦਾ ਅਧਿਐਨ ਕਰਦੇ ਸਨ। ਉਹ ਮੰਨਦੇ ਸਨ ਕਿ ਇਸ ਵਿਦਿਆ ਰਾਹੀਂ ਉਹ ਭਵਿੱਖ ਜਾਣ ਸਕਦੇ ਸਨ। ਯੂਨਾਨੀ ਅਤੇ ਰੋਮੀ ਲੋਕ ਕਿਸਮਤ ਦੀਆਂ ਦੇਵੀਆਂ ਨੂੰ ਪੂਜਦੇ ਸਨ। ਮੰਨਿਆ ਜਾਂਦਾ ਸੀ ਕਿ ਇਨ੍ਹਾਂ ਦੇਵੀਆਂ ਦੇ ਹੱਥ ਵਿਚ ਲੋਕਾਂ ਦੀ ਚੰਗੀ ਜਾਂ ਮਾੜੀ ਕਿਸਮਤ ਸੀ ਅਤੇ ਉਨ੍ਹਾਂ ਦੇ ਮੁੱਖ ਦੇਵਤੇ ਜ਼ੂਸ ਅਤੇ ਜੁਪੀਟਰ ਵੀ ਇਸ ਨੂੰ ਬਦਲ ਨਹੀਂ ਸਕਦੇ ਸਨ।

ਪੂਰਬੀ ਦੇਸ਼ਾਂ ਵਿਚ ਹਿੰਦੂ ਤੇ ਬੋਧੀ ਲੋਕ ਮੰਨਦੇ ਹਨ ਕਿ ਜੋ ਲੋਕ ਅੱਜ ਭੁਗਤ ਰਹੇ ਹਨ ਇਹ ਉਨ੍ਹਾਂ ਦੇ ਪਿਛਲੇ ਜਨਮ ਦੇ ਕਰਮਾਂ ਕਰਕੇ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਜੋ ਇਨਸਾਨ ਇਸ ਜ਼ਿੰਦਗੀ ਵਿਚ ਕਰੇਗਾ ਉਸ ਦਾ ਅਸਰ ਅਗਲੇ ਜਨਮ ਵਿਚ ਹੋਵੇਗਾ। ਹੋਰਨਾਂ ਧਰਮਾਂ ਦੇ ਲੋਕ ਮੰਨਦੇ ਹਨ ਕਿ ਰੱਬ ਪਹਿਲਾਂ ਹੀ ਤੈਅ ਕਰ ਚੁੱਕਾ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਕੀ ਹੋਵੇਗਾ। ਬਹੁਤ ਸਾਰੇ ਈਸਾਈ ਇਸ ਸਿੱਖਿਆ ਨੂੰ ਮੰਨਦੇ ਹਨ।

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਦੇ ਜ਼ਮਾਨੇ ਵਿਚ ਵੀ ਕਈ ਲੋਕ ਮੰਨਦੇ ਹਨ ਕਿ ਉਨ੍ਹਾਂ ਦੀ ਕਿਸਮਤ ਲਿਖੀ ਹੋਈ ਹੈ। ਉਹ ਸੋਚਦੇ ਹਨ ਕਿ ਹਰ ਰੋਜ਼ ਜੋ ਵੀ ਉਨ੍ਹਾਂ ਦੀ ਜ਼ਿੰਦਗੀ ਵਿਚ ਹੁੰਦਾ ਹੈ ਉਹ ਸਭ ਕਿਸਮਤ ਦੀ ਖੇਡ ਹੈ ਅਤੇ ਉਹ ਇਸ ਬਾਰੇ ਕੁਝ ਨਹੀਂ ਕਰ ਸਕਦੇ। ਕੀ ਤੁਸੀਂ ਵੀ ਇਹੀ ਮੰਨਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਸਾਡਾ ਜਨਮ-ਮਰਨ ਅਤੇ ਜ਼ਿੰਦਗੀ ਦੀ ਹਰ ਘਟਨਾ, ਚਾਹੇ ਉਹ ਚੰਗੀ ਹੋਵੇ ਜਾਂ ਮਾੜੀ, ਪਹਿਲਾਂ ਹੀ ਲਿਖੀ ਹੋਈ ਹੈ? ਕੀ ਤੁਹਾਡੀ ਜ਼ਿੰਦਗੀ ਤਕਦੀਰ ਦੇ ਹੱਥ ਵਿਚ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। (w09 3/1)

[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Ken Murray/​New York Daily News

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ