ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w11 1/1 ਸਫ਼ਾ 21
  • ਸਾਡੇ ਵਿਚ ਉਹ ਚੰਗੀ ਗੱਲ ਲੱਭਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡੇ ਵਿਚ ਉਹ ਚੰਗੀ ਗੱਲ ਲੱਭਦਾ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਮਿਲਦੀ-ਜੁਲਦੀ ਜਾਣਕਾਰੀ
  • “ਚੰਗੀ ਧਰਤੀ” ਉੱਤੇ ਖੇਤੀਬਾੜੀ ਦੇ ਕੰਮ-ਧੰਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • “ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ”
    ਯਹੋਵਾਹ ਦੇ ਨੇੜੇ ਰਹੋ
  • ਯਹੋਵਾਹ ਭਲਿਆਈ ਦੀ ਸਭ ਤੋਂ ਉੱਤਮ ਮਿਸਾਲ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਭਲਾਈ—ਤੁਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
w11 1/1 ਸਫ਼ਾ 21

ਪਰਮੇਸ਼ੁਰ ਨੂੰ ਜਾਣੋ

ਸਾਡੇ ਵਿਚ ਉਹ ਚੰਗੀ ਗੱਲ ਲੱਭਦਾ ਹੈ

1 ਰਾਜਿਆਂ 14:13

ਯਹੋਵਾਹ ਦੇਖਦਾ ਹੈ ਕਿ “ਸਾਡੇ ਦਿਲਾਂ ਦੇ ਅੰਦਰ ਕੀ ਹੈ ਅਤੇ ਸਾਡੇ ਵਿਚਾਰਾਂ ਨੂੰ ਜਾਣਦਾ ਹੈ।” (1 ਇਤਹਾਸ 28:9, CL) ਇਸ ਨੂੰ ਪੜ੍ਹ ਕੇ ਸਾਡੇ ਦਿਲ ਸ਼ਰਧਾ ਨਾਲ ਭਰ ਜਾਂਦੇ ਹਨ ਕਿ ਯਹੋਵਾਹ ਸਾਡੇ ਵਿਚ ਗਹਿਰੀ ਦਿਲਚਸਪੀ ਲੈਂਦਾ ਹੈ। ਭਾਵੇਂ ਕਿ ਅਸੀਂ ਗ਼ਲਤੀਆਂ ਦੇ ਪੁਤਲੇ ਹਾਂ, ਫਿਰ ਵੀ ਯਹੋਵਾਹ ਸਾਡੇ ਵਿਚ ਹਮੇਸ਼ਾ ਚੰਗਿਆਈ ਲੱਭਦਾ ਹੈ। ਇਸ ਦੀ ਵਧੀਆ ਮਿਸਾਲ ਸਾਨੂੰ 1 ਰਾਜਿਆਂ 14:13 ਵਿਚ ਮਿਲਦੀ ਹੈ ਜਿਸ ਵਿਚ ਯਹੋਵਾਹ ਅਬੀਯਾਹ ਬਾਰੇ ਗੱਲ ਕਰਦਾ ਹੈ।

ਅਬੀਯਾਹ ਦੇ ਪਰਿਵਾਰ ਦੇ ਲੋਕ ਬਹੁਤ ਬੁਰੇ ਸਨ। ਉਸ ਦਾ ਪਿਤਾ ਯਾਰਾਬੁਆਮ ਧਰਮ-ਤਿਆਗੀ ਖ਼ਾਨਦਾਨ ਦਾ ਮੁਖੀਆ ਸੀ।a ਯਹੋਵਾਹ ਨੇ ਯਾਰਾਬੁਆਮ ਦੇ ਘਰਾਣੇ ਦਾ ਉਸੇ ਤਰ੍ਹਾਂ ਨਾਮੋ-ਨਿਸ਼ਾਨ ਮਿਟਾਉਣ ਦਾ ਫ਼ੈਸਲਾ ਕੀਤਾ ਜਿਸ ਤਰ੍ਹਾਂ ‘ਝਾੜੂ ਲੈ ਕੇ ਗੰਦ ਨੂੰ ਹੂੰਝ ਦਿੱਤਾ ਜਾਂਦਾ ਹੈ।’ (1 ਰਾਜਿਆਂ 14:10) ਪਰ ਪਰਮੇਸ਼ੁਰ ਨੇ ਹੁਕਮ ਦਿੱਤਾ ਕਿ ਯਾਰਾਬੁਆਮ ਦੇ ਘਰਾਣੇ ਵਿੱਚੋਂ ਅਬੀਯਾਹ, ਜੋ ਉਸ ਵੇਲੇ ਬਹੁਤ ਬੀਮਾਰ ਸੀ, ਨੂੰ ਸਨਮਾਨ ਨਾਲ ਦਫ਼ਨਾਇਆ ਜਾਵੇ।b ਇੱਦਾਂ ਕਿਉਂ? ਪਰਮੇਸ਼ੁਰ ਨੇ ਅਬੀਯਾਹ ਬਾਰੇ ਕਿਹਾ: “ਯਾਰਾਬੁਆਮ ਦੇ ਘਰਾਣੇ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਸ ਵਿੱਚ ਹੀ ਕੁਝ ਚੰਗੀ ਗੱਲ ਲੱਭੀ।” (1 ਰਾਜਿਆਂ 14:1, 12, 13) ਇਹ ਆਇਤ ਸਾਨੂੰ ਅਬੀਯਾਹ ਬਾਰੇ ਕੀ ਦੱਸਦੀ ਹੈ?

ਬਾਈਬਲ ਇਹ ਨਹੀਂ ਦੱਸਦੀ ਕਿ ਅਬੀਯਾਹ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਸੀ। ਫਿਰ ਵੀ ਪਰਮੇਸ਼ੁਰ ਨੇ ਉਸ ਵਿਚ ਕੁਝ ਚੰਗਾ ਵੇਖਿਆ। ਹੋ ਸਕਦਾ ਹੈ ਕਿ ਇਹ ਯਹੋਵਾਹ ਦੀ ਭਗਤੀ ਦੇ ਸੰਬੰਧ ਵਿਚ ਸੀ। ਯਹੂਦੀ ਧਰਮ-ਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਬੀਯਾਹ ਨੇ ਸ਼ਾਇਦ ਯਰੂਸ਼ਲਮ ਜਾਣ ਨੂੰ ਤੀਰਥ-ਯਾਤਰਾ ਕੀਤੀ ਜਾਂ ਉਸ ਨੇ ਉਨ੍ਹਾਂ ਪਹਿਰੇਦਾਰਾਂ ਨੂੰ ਹਟਾਇਆ ਜਿਨ੍ਹਾਂ ਨੂੰ ਉਸ ਦੇ ਪਿਤਾ ਨੇ ਇਸਰਾਏਲੀਆਂ ਨੂੰ ਯਰੂਸ਼ਲਮ ਜਾਣ ਤੋਂ ਰੋਕਣ ਲਈ ਰੱਖਿਆ ਸੀ।

ਅਸੀਂ ਨਹੀਂ ਜਾਣਦੇ ਕਿ ਅਬੀਯਾਹ ਨੇ ਕਿਹੜਾ ਚੰਗਾ ਕੰਮ ਕੀਤਾ ਸੀ, ਪਰ ਉਸ ਨੇ ਜੋ ਵੀ ਕੀਤਾ ਉਹ ਕਾਬਲੇ-ਤਾਰੀਫ਼ ਸੀ। ਇਸ ਦੇ ਦੋ ਕਾਰਨ ਸਨ। ਪਹਿਲਾ, ਉਸ ਨੇ ਇਹ ਕੰਮ ਦਿਲੋਂ ਕੀਤਾ ਸੀ। ਦੂਜਾ, “ਯਾਰਾਬੁਆਮ ਦੇ ਘਰਾਣੇ ਵਿੱਚ” ਹੀ ਰਹਿ ਕੇ ਅਬੀਯਾਹ ਨੇ ਇਹ ਕੰਮ ਕਰਨ ਦੀ ਹਿੰਮਤ ਕੀਤੀ। ਇਕ ਵਿਦਵਾਨ ਕਹਿੰਦਾ ਹੈ: “ਘਰ ਦੇ ਹਾਲਾਤ ਮਾੜੇ ਹੋਣ ਦੇ ਬਾਵਜੂਦ ਕਿਸੇ ਲਈ ਚੰਗੇ ਬਣੇ ਰਹਿਣਾ ਬੜੀ ਵੱਡੀ ਗੱਲ ਹੈ।” ਇਕ ਹੋਰ ਵਿਦਵਾਨ ਅਬੀਯਾਹ ਬਾਰੇ ਕਹਿੰਦਾ ਹੈ ਕਿ ‘ਜਿੱਦਾਂ ਹਨੇਰੀ ਰਾਤ ਵਿਚ ਤਾਰੇ ਸਭ ਤੋਂ ਜ਼ਿਆਦਾ ਚਮਕਦੇ ਹਨ ਅਤੇ ਦਿਆਰ ਦਾ ਰੁੱਖ ਉਦੋਂ ਹੀ ਸਭ ਤੋਂ ਖ਼ੂਬਸੂਰਤ ਲੱਗਦਾ ਹੈ ਜਦੋਂ ਆਲੇ-ਦੁਆਲੇ ਦੇ ਰੁੱਖਾਂ ʼਤੇ ਪੱਤੇ ਨਹੀਂ ਹੁੰਦੇ, ਉੱਦਾਂ ਹੀ ਜੋ ਚੰਗਾ ਕੰਮ ਅਬੀਯਾਹ ਨੇ ਕੀਤਾ ਬਹੁਤ ਹੀ ਸਿਰਕੱਢਵਾਂ ਸੀ।’

ਇਹ ਆਇਤ ਸਾਨੂੰ ਯਹੋਵਾਹ ਬਾਰੇ ਵੀ ਇਕ ਬਹੁਤ ਸੋਹਣੀ ਗੱਲ ਸਿਖਾਉਂਦੀ ਹੈ। ਨਾਲੇ ਇਹ ਦੱਸਦੀ ਹੈ ਕਿ ਉਹ ਸਾਡੇ ਵਿਚ ਕੀ ਲੱਭਦਾ ਹੈ। ਯਾਦ ਕਰੋ ਕਿ ਯਹੋਵਾਹ ਨੇ ਅਬੀਯਾਹ ਵਿਚ “ਕੁਝ ਚੰਗੀ ਗੱਲ ਲੱਭੀ।” ਇਸ ਤਰ੍ਹਾਂ ਲੱਗਦਾ ਹੈ ਕਿ ਯਹੋਵਾਹ ਨੇ ਅਬੀਯਾਹ ਦੇ ਦਿਲ ਦੀ ਜਾਂਚ ਕੀਤੀ ਜਦ ਤਕ ਉਸ ਨੂੰ ਕੁਝ ਚੰਗਾ ਨਾ ਲੱਭਾ। ਇਕ ਵਿਦਵਾਨ ਕਹਿੰਦਾ ਹੈ ਕਿ ਜਿੱਥੇ ਤਕ ਅਬੀਯਾਹ ਦੇ ਪਰਿਵਾਰ ਦੀ ਗੱਲ ਆਉਂਦੀ ਸੀ, ਅਬੀਯਾਹ “ਪੱਥਰਾਂ ਦੇ ਢੇਰ ਵਿਚ” ਇੱਕੋ-ਇਕ ਮੋਤੀ ਸੀ। ਅਬੀਯਾਹ ਦੇ ਦਿਲ ਵਿਚ ਯਹੋਵਾਹ ਨੇ ਜੋ ਵੀ ਚੰਗੀ ਗੱਲ ਲੱਭੀ, ਉਸ ਨੇ ਉਸ ਦੀ ਕਦਰ ਕੀਤੀ ਅਤੇ ਉਸ ਦਾ ਇਨਾਮ ਦਿੱਤਾ। ਭਾਵੇਂ ਅਬੀਯਾਹ ਦਾ ਪਰਿਵਾਰ ਇੰਨਾ ਬੁਰਾ ਸੀ, ਫਿਰ ਵੀ ਯਹੋਵਾਹ ਨੇ ਅਬੀਯਾਹ ਉੱਤੇ ਦਇਆ ਕੀਤੀ।

ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਕਮੀਆਂ-ਕਮਜ਼ੋਰੀਆਂ ਹੋਣ ਦੇ ਬਾਵਜੂਦ ਵੀ ਯਹੋਵਾਹ ਸਾਡੇ ਵਿਚ ਚੰਗੀਆਂ ਗੱਲਾਂ ਲੱਭਦਾ ਹੈ ਤੇ ਉਨ੍ਹਾਂ ਦੀ ਕਦਰ ਕਰਦਾ ਹੈ। (ਜ਼ਬੂਰਾਂ ਦੀ ਪੋਥੀ 130:3) ਇਹ ਸਭ ਕੁਝ ਜਾਣ ਕੇ ਸਾਨੂੰ ਯਹੋਵਾਹ ਦੇ ਨੇੜੇ ਜਾਣਾ ਚਾਹੀਦਾ ਹੈ ਕਿਉਂਕਿ ਉਹ ਅਜਿਹਾ ਪਰਮੇਸ਼ੁਰ ਹੈ ਜੋ ਸਾਡੇ ਦਿਲਾਂ ਦੀ ਜਾਂਚ ਕਰ ਕੇ ਸਾਡੇ ਵਿੱਚੋਂ ਛੋਟੀ-ਤੋਂ-ਛੋਟੀ ਚੰਗੀ ਗੱਲ ਲੱਭ ਲੈਂਦਾ ਹੈ। (w10-E 07/01)

[ਫੁਟਨੋਟ]

a ਯਾਰਾਬੁਆਮ ਨੇ ਉੱਤਰੀ ਰਾਜ ਇਸਰਾਏਲ ਵਿਚ ਸੋਨੇ ਦੇ ਦੋ ਵੱਛੇ ਬਣਾ ਕੇ ਨਵਾਂ ਧਰਮ ਸ਼ੁਰੂ ਕੀਤਾ ਤਾਂਕਿ ਉਹ ਲੋਕਾਂ ਨੂੰ ਯਰੂਸ਼ਲਮ ਜਾਣ ਤੋਂ ਰੋਕ ਸਕੇ ਜਿੱਥੇ ਯਹੋਵਾਹ ਦੇ ਮੰਦਰ ਵਿਚ ਉਸ ਦੀ ਭਗਤੀ ਕੀਤੀ ਜਾਂਦੀ ਸੀ।

b ਬਾਈਬਲ ਦੇ ਸਮਿਆਂ ਵਿਚ ਜਦੋਂ ਕਿਸੇ ਨੂੰ ਇੱਜ਼ਤ ਨਾਲ ਨਹੀਂ ਦਫ਼ਨਾਇਆ ਜਾਂਦਾ ਸੀ, ਤਾਂ ਇਸ ਦਾ ਮਤਲਬ ਸੀ ਕਿ ਉਸ ਉੱਤੇ ਰੱਬ ਦੀ ਮਿਹਰ ਨਹੀਂ ਸੀ।—ਯਿਰਮਿਯਾਹ 25:32, 33.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ