ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w13 7/1 ਸਫ਼ੇ 5-6
  • ਰੱਬ ਵੱਲੋਂ ਸਜ਼ਾ—ਕੀ ਇਹ ਬੇਰਹਿਮ ਸੀ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੱਬ ਵੱਲੋਂ ਸਜ਼ਾ—ਕੀ ਇਹ ਬੇਰਹਿਮ ਸੀ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ
  • ਕਨਾਨੀਆਂ ਦਾ ਸਫ਼ਾਇਆ
  • ਪਰਮੇਸ਼ੁਰ ਆਪਣੇ ਵਾਅਦੇ ਦਾ ਮੱਠਾ ਨਹੀਂ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਲੋਕ ਰੱਬ ਨੂੰ ਬੇਰਹਿਮ ਕਿਉਂ ਕਹਿੰਦੇ ਹਨ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਇਕ ਬੀਤ ਚੁੱਕੀ ਘਟਨਾ ਤੋਂ ਸਬਕ ਸਿੱਖੋ
    ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ!
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
w13 7/1 ਸਫ਼ੇ 5-6

ਜਲ-ਪਰਲੋ ਵਿਚ ਦੁਸ਼ਟ ਲੋਕਾਂ ਦਾ ਨਾਸ਼ ਕਰਨ ਤੋਂ ਪਹਿਲਾਂ ਰੱਬ ਨੇ ਨੂਹ ਰਾਹੀਂ ਲੋਕਾਂ ਨੂੰ ਚੇਤਾਵਨੀ ਦਿੱਤੀ

ਰੱਬ ਵੱਲੋਂ ਸਜ਼ਾ​—ਕੀ ਇਹ ਬੇਰਹਿਮ ਸੀ?

ਇਸ ਸਵਾਲ ਦਾ ਜਵਾਬ ਲੈਣ ਲਈ ਆਓ ਆਪਾਂ ਬਾਈਬਲ ਦੀਆਂ ਦੋ ਘਟਨਾਵਾਂ ʼਤੇ ਗੌਰ ਕਰੀਏ ਜਦੋਂ ਪਰਮੇਸ਼ੁਰ ਨੇ ਸਜ਼ਾ ਲਿਆਂਦੀ ਸੀ: ਨੂਹ ਦੇ ਦਿਨਾਂ ਵਿਚ ਜਲ-ਪਰਲੋ ਤੇ ਕਨਾਨੀ ਲੋਕਾਂ ਦਾ ਨਾਸ਼ ਕਰਨ ਦੇ ਸਮੇਂ।

ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ

ਲੋਕੀ ਕੀ ਕਹਿੰਦੇ ਹਨ: “ਰੱਬ ਬੇਰਹਿਮ ਹੈ ਕਿਉਂਕਿ ਜਲ-ਪਰਲੋ ਲਿਆ ਕੇ ਉਸ ਨੇ ਨੂਹ ਅਤੇ ਉਸ ਦੇ ਪਰਿਵਾਰ ਤੋਂ ਸਿਵਾਇ ਬਾਕੀ ਸਾਰਿਆਂ ਨੂੰ ਪਾਣੀ ਵਿਚ ਰੋੜ੍ਹ ਦਿੱਤਾ।”

ਬਾਈਬਲ ਕੀ ਕਹਿੰਦੀ ਹੈ: ਪਰਮੇਸ਼ੁਰ ਨੇ ਕਿਹਾ: ‘ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੇ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ।’ (ਹਿਜ਼ਕੀਏਲ 33:11) ਇਸ ਲਈ ਨੂਹ ਦੇ ਦਿਨਾਂ ਦੀ ਬੁਰੀ ਦੁਨੀਆਂ ਨੂੰ ਖ਼ਤਮ ਕਰ ਕੇ ਰੱਬ ਨੂੰ ਕੋਈ ਖ਼ੁਸ਼ੀ ਨਹੀਂ ਹੋਈ ਸੀ। ਤਾਂ ਫਿਰ ਉਸ ਨੇ ਇੱਦਾਂ ਕਿਉਂ ਕੀਤਾ?

ਬਾਈਬਲ ਦੱਸਦੀ ਹੈ ਕਿ ਰੱਬ ਨੇ ਪੁਰਾਣੇ ਜ਼ਮਾਨੇ ਵਿਚ ਬੁਰੇ ਲੋਕਾਂ ਨੂੰ ਸਜ਼ਾ ਦੇ ਕੇ “ਇਸ ਗੱਲ ਦਾ ਨਮੂਨਾ ਕਾਇਮ ਕੀਤਾ ਕਿ ਬੁਰੇ ਲੋਕਾਂ ਦਾ ਆਉਣ ਵਾਲੇ ਸਮੇਂ ਵਿਚ ਕੀ ਹਸ਼ਰ ਹੋਵੇਗਾ।” (2 ਪਤਰਸ 2:5, 6) ਰੱਬ ਨੇ ਕਿਹੜਾ ਨਮੂਨਾ ਕਾਇਮ ਕੀਤਾ?

ਪਹਿਲੀ ਗੱਲ ਹੈ ਕਿ ਭਾਵੇਂ ਲੋਕਾਂ ਦਾ ਨਾਸ਼ ਕਰ ਕੇ ਰੱਬ ਨੂੰ ਦੁੱਖ ਲੱਗਦਾ ਹੈ, ਪਰ ਉਹ ਬੁਰੇ ਲੋਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ ਜਿਹੜੇ ਦੂਜਿਆਂ ਨੂੰ ਦੁੱਖ ਦਿੰਦੇ ਹਨ। ਉਹ ਬੁਰੇ ਲੋਕਾਂ ਦੇ ਕੰਮਾਂ ਦਾ ਲੇਖਾ ਲੈਂਦਾ ਹੈ। ਬਹੁਤ ਜਲਦੀ ਉਹ ਪੂਰੀ ਦੁਨੀਆਂ ਵਿੱਚੋਂ ਅਨਿਆਂ ਤੇ ਦੁੱਖਾਂ ਨੂੰ ਖ਼ਤਮ ਕਰ ਦੇਵੇਗਾ।

ਦੂਜੀ ਗੱਲ ਹੈ ਕਿ ਪੁਰਾਣੇ ਸਮੇਂ ਦੇ ਨਮੂਨੇ ਤੋਂ ਪਤਾ ਲੱਗਦਾ ਹੈ ਕਿ ਰੱਬ ਲੋਕਾਂ ਨੂੰ ਸਜ਼ਾ ਦੇਣ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ। ਨੂਹ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ, ਪਰ ਉਨ੍ਹਾਂ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਬਾਈਬਲ ਕਹਿੰਦੀ ਹੈ: “ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ।”​—ਮੱਤੀ 24:39.

ਕੀ ਰੱਬ ਇਤਿਹਾਸ ਦੌਰਾਨ ਇਸ ਨਮੂਨੇ ʼਤੇ ਚੱਲਿਆ ਹੈ? ਜੀ ਹਾਂ। ਮਿਸਾਲ ਲਈ, ਉਸ ਨੇ ਇਜ਼ਰਾਈਲੀ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਦੂਸਰੀਆਂ ਕੌਮਾਂ ਵਾਂਗ ਬੁਰਾਈ ਕਰਨਗੇ, ਤਾਂ ਉਹ ਦੁਸ਼ਮਣਾਂ ਨੂੰ ਉਨ੍ਹਾਂ ਦੇ ਦੇਸ਼ ʼਤੇ ਹਮਲਾ ਕਰਨ ਦੇਵੇਗਾ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਯਰੂਸ਼ਲਮ ਨੂੰ ਨਾਸ਼ ਹੋਣ ਦੇਵੇਗਾ ਤੇ ਉਨ੍ਹਾਂ ਨੂੰ ਗ਼ੁਲਾਮੀ ਵਿਚ ਜਾਣ ਦੇਵੇਗਾ। ਅਫ਼ਸੋਸ ਦੀ ਗੱਲ ਹੈ ਕਿ ਇਜ਼ਰਾਈਲੀ ਬੁਰੇ ਕੰਮ ਕਰਨ ਲੱਗ ਪਏ, ਇੱਥੋਂ ਤਕ ਕਿ ਉਹ ਆਪਣੇ ਬੱਚਿਆਂ ਦੀਆਂ ਬਲ਼ੀਆਂ ਵੀ ਚੜ੍ਹਾਉਣ ਲੱਗ ਪਏ। ਕੀ ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ? ਹਾਂ ਜ਼ਰੂਰ, ਪਰ ਇਸ ਤੋਂ ਪਹਿਲਾਂ ਉਸ ਨੇ ਵਾਰ-ਵਾਰ ਆਪਣੇ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਕਿ ਉਹ ਆਪਣੇ ਭੈੜੇ ਰਾਹਾਂ ਤੋਂ ਮੁੜਨ। ਉਸ ਨੇ ਇਹ ਵੀ ਕਿਹਾ: “ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।”​—ਆਮੋਸ 3:7.

ਤੁਹਾਡੇ ਉੱਤੇ ਇਸ ਗੱਲ ਦਾ ਅਸਰ: ਨਿਆਂ ਕਰਨ ਦਾ ਜੋ ਨਮੂਨਾ ਪਰਮੇਸ਼ੁਰ ਨੇ ਕਾਇਮ ਕੀਤਾ ਹੈ, ਉਸ ਤੋਂ ਸਾਨੂੰ ਉਮੀਦ ਮਿਲਦੀ ਹੈ। ਅਸੀਂ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰਦੇ ਹਾਂ ਜਦੋਂ ਰੱਬ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜੋ ਅੱਜ ਜ਼ੁਲਮ ਕਰਦੇ ਹਨ। ਬਾਈਬਲ ਦੱਸਦੀ ਹੈ: “ਕੁਕਰਮੀ ਤਾਂ ਛੇਕੇ ਜਾਣਗੇ . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:9-11) ਤੁਸੀਂ ਅਜਿਹੇ ਨਿਆਂ ਬਾਰੇ ਕੀ ਸੋਚਦੇ ਹੋ ਜਿਸ ਨਾਲ ਇਨਸਾਨਾਂ ਦੇ ਦੁੱਖ ਦੂਰ ਕੀਤੇ ਜਾਣਗੇ? ਕੀ ਅਸੀਂ ਇਸ ਨੂੰ ਬੇਰਹਿਮ ਸਜ਼ਾ ਕਹਾਂਗੇ ਜਾਂ ਇਨਸਾਫ਼?

ਕਨਾਨੀਆਂ ਦਾ ਸਫ਼ਾਇਆ

ਲੋਕੀ ਕੀ ਕਹਿੰਦੇ ਹਨ: “ਕਨਾਨੀਆਂ ਦਾ ਸਫ਼ਾਇਆ ਅੱਜ ਕਿਸੇ ਦੇਸ਼ ਜਾਂ ਕੌਮ ਦੇ ਕਤਲੇਆਮ ਦੇ ਬਰਾਬਰ ਹੈ।”

ਬਾਈਬਲ ਕੀ ਕਹਿੰਦੀ ਹੈ: “[ਪਰਮੇਸ਼ੁਰ] ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ।” (ਬਿਵਸਥਾ ਸਾਰ 32:4) ਪਰਮੇਸ਼ੁਰ ਵੱਲੋਂ ਦਿੱਤੀ ਸਜ਼ਾ ਦੀ ਤੁਲਨਾ ਕਿਸੇ ਇਨਸਾਨੀ ਯੁੱਧ ਨਾਲ ਨਹੀਂ ਕੀਤੀ ਜਾਣੀ ਚਾਹੀਦੀ। ਕਿਉਂ? ਕਿਉਂਕਿ ਇਨਸਾਨਾਂ ਤੋਂ ਉਲਟ ਪਰਮੇਸ਼ੁਰ ਸਾਡੇ ਦਿਲਾਂ ਨੂੰ ਜਾਣਦਾ ਹੈ।

ਮਿਸਾਲ ਲਈ, ਜਦੋਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਸ਼ਹਿਰਾਂ ʼਤੇ ਸਜ਼ਾ ਲਿਆਉਣ ਦਾ ਫ਼ੈਸਲਾ ਕੀਤਾ, ਤਾਂ ਅਬਰਾਹਾਮ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਕਿਤੇ ਬੇਇਨਸਾਫ਼ੀ ਨਾ ਕੀਤੀ ਜਾਵੇ। ਉਹ ਇਹ ਗੱਲ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਸੀ ਕਿ ਉਸ ਦਾ ਨਿਆਂਕਾਰ ਰੱਬ “ਧਰਮੀ ਨੂੰ ਕੁਧਰਮੀ ਨਾਲ ਨਾਸ” ਕਰ ਸਕਦਾ ਸੀ। ਪਰਮੇਸ਼ੁਰ ਨੇ ਧੀਰਜ ਨਾਲ ਅਬਰਾਹਾਮ ਨੂੰ ਭਰੋਸਾ ਦਿਵਾਇਆ ਕਿ ਜੇ ਸਦੂਮ ਸ਼ਹਿਰ ਵਿਚ 10 ਧਰਮੀ ਲੋਕ ਹੋਣ, ਤਾਂ ਉਹ ਸ਼ਹਿਰ ਨੂੰ ਨਾਸ਼ ਨਹੀਂ ਕਰੇਗਾ। (ਉਤਪਤ 18:20-33) ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਦੇ ਦਿਲਾਂ ਨੂੰ ਜਾਂਚਿਆ ਤੇ ਉਸ ਨੂੰ ਸਿਰਫ਼ ਬੁਰਾਈ ਹੀ ਨਜ਼ਰ ਆਈ।​—1 ਇਤਹਾਸ 28:9.

ਇਸੇ ਤਰ੍ਹਾਂ ਪਰਮੇਸ਼ੁਰ ਨੇ ਕਨਾਨੀਆਂ ਦੀ ਬੁਰਾਈ ਦੇਖੀ ਤੇ ਉਨ੍ਹਾਂ ਦਾ ਨਾਸ਼ ਕਰਨ ਦਾ ਸਹੀ ਫ਼ੈਸਲਾ ਕੀਤਾ। ਕਨਾਨੀ ਲੋਕ ਆਪਣੇ ਜ਼ੁਲਮ ਕਰਕੇ ਮਸ਼ਹੂਰ ਸਨ, ਇੱਥੋਂ ਤਕ ਕਿ ਉਹ ਆਪਣੇ ਬੱਚਿਆਂ ਨੂੰ ਜੀਉਂਦੇ ਹੀ ਅੱਗ ਵਿੱਚੋਂ ਲੰਘਾਉਂਦੇ ਸਨ।a (2 ਰਾਜਿਆਂ 16:3) ਕਨਾਨੀਆਂ ਨੂੰ ਪਤਾ ਸੀ ਕਿ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਨਾਨ ਦੇਸ਼ ʼਤੇ ਕਬਜ਼ਾ ਕਰ ਲੈਣ। ਜਿਹੜੇ ਇਹ ਪਤਾ ਹੋਣ ਦੇ ਬਾਵਜੂਦ ਵੀ ਢੀਠ ਹੋ ਕੇ ਉਸੇ ਦੇਸ਼ ਵਿਚ ਰਹੇ ਅਤੇ ਇਜ਼ਰਾਈਲੀਆਂ ਨਾਲ ਲੜੇ, ਉਹ ਸਿਰਫ਼ ਇਜ਼ਰਾਈਲੀਆਂ ਦੇ ਹੀ ਖ਼ਿਲਾਫ਼ ਨਹੀਂ, ਸਗੋਂ ਯਹੋਵਾਹ ਦੇ ਖ਼ਿਲਾਫ਼ ਵੀ ਸਨ ਜਿਸ ਨੇ ਜ਼ਬਰਦਸਤ ਸਬੂਤ ਦਿੱਤਾ ਸੀ ਕਿ ਉਹ ਆਪਣੇ ਲੋਕਾਂ ਦੇ ਨਾਲ ਹੈ।

ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਉਨ੍ਹਾਂ ਕਨਾਨੀਆਂ ʼਤੇ ਦਇਆ ਕੀਤੀ ਜਿਨ੍ਹਾਂ ਨੇ ਆਪਣੇ ਬੁਰੇ ਰਾਹਾਂ ਤੋਂ ਤੋਬਾ ਕਰ ਕੇ ਯਹੋਵਾਹ ਦੇ ਉੱਚੇ ਮਿਆਰਾਂ ਨੂੰ ਸਵੀਕਾਰ ਕੀਤਾ। ਮਿਸਾਲ ਲਈ, ਰਾਹਾਬ ਨਾਂ ਦੀ ਵੇਸਵਾ ਤੇ ਉਸ ਦੇ ਪਰਿਵਾਰ ਨੂੰ ਬਚਾਇਆ ਗਿਆ ਸੀ। ਨਾਲੇ ਜਦੋਂ ਕਨਾਨ ਦੇਸ਼ ਦੇ ਗਿਬਓਨ ਸ਼ਹਿਰ ਦੇ ਵਾਸੀਆਂ ਨੇ ਦਇਆ ਦੀ ਭੀਖ ਮੰਗੀ, ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਸਣੇ ਬਚਾਇਆ ਗਿਆ ਸੀ।​—ਯਹੋਸ਼ੁਆ 6:25; 9:3, 24-26.

ਤੁਹਾਡੇ ਉੱਤੇ ਇਸ ਗੱਲ ਦਾ ਅਸਰ: ਕਨਾਨੀਆਂ ਨੂੰ ਦਿੱਤੀ ਸਜ਼ਾ ਤੋਂ ਅਸੀਂ ਇਕ ਅਹਿਮ ਸਬਕ ਸਿੱਖ ਸਕਦੇ ਹਾਂ। ਅੱਜ ਅਸੀਂ “ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦੇ ਦਿਨ” ਵੱਲ ਤੇਜ਼ੀ ਨਾਲ ਵੱਧ ਰਹੇ ਹਾਂ। (2 ਪਤਰਸ 3:7) ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਕਹਿਣੇ ਵਿਚ ਰਹਿੰਦੇ ਹਾਂ, ਤਾਂ ਉਹ ਉਦੋਂ ਸਾਨੂੰ ਬਚਾਵੇਗਾ ਜਦੋਂ ਉਹ ਉਨ੍ਹਾਂ ਬੁਰੇ ਲੋਕਾਂ ਦਾ ਨਾਸ਼ ਕਰੇਗਾ ਜੋ ਉਸ ਦੇ ਅਧੀਨ ਨਹੀਂ ਹਨ।

ਕਨਾਨੀ ਲੋਕ ਬਹੁਤ ਬੇਰਹਿਮ ਸਨ ਤੇ ਜਾਣ-ਬੁੱਝ ਕੇ ਰੱਬ ਅਤੇ ਉਸ ਦੇ ਲੋਕਾਂ ਦੇ ਖ਼ਿਲਾਫ਼ ਹੋਏ

ਯਹੋਵਾਹ ਸਾਨੂੰ ਪਿਆਰ ਨਾਲ ਦੱਸਦਾ ਹੈ ਕਿ ਮਾਪਿਆਂ ਦੇ ਫ਼ੈਸਲਿਆਂ ਦਾ ਅਸਰ ਬੱਚਿਆਂ ʼਤੇ ਪੈਂਦਾ ਹੈ। ਬਾਈਬਲ ਕਹਿੰਦੀ ਹੈ: “ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ।” (ਬਿਵਸਥਾ ਸਾਰ 30:19, 20) ਕੀ ਇਹ ਸ਼ਬਦ ਬੇਰਹਿਮ ਰੱਬ ਦੇ ਹਨ ਜਾਂ ਉਸ ਰੱਬ ਦੇ ਜੋ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਉਹ ਸਹੀ ਫ਼ੈਸਲੇ ਕਰਨ? (w13-E 05/01)

a ਪੁਰਾਤੱਤਵ ਵਿਗਿਆਨੀਆਂ ਨੂੰ ਇਸ ਗੱਲ ਦਾ ਸਬੂਤ ਮਿਲਿਆ ਹੈ ਕਿ ਕਨਾਨੀ ਲੋਕ ਬੱਚਿਆਂ ਦੀਆਂ ਵੀ ਬਲ਼ੀਆਂ ਚੜ੍ਹਾਉਂਦੇ ਸਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ