ਪੂਰੀ ਦੁਨੀਆਂ ਵਿਚ ਦੁੱਖ ਹੀ ਦੁੱਖ ਹਨ, ਪਰ ਕੀ ਇਨ੍ਹਾਂ ਪਿੱਛੇ ਰੱਬ ਦਾ ਹੱਥ ਹੈ?
ਬਾਈਬਲ ਕੀ ਕਹਿੰਦੀ ਹੈ?
ਕੀ ਰੱਬ ਦੁੱਖ ਦਿੰਦਾ ਹੈ?
ਤੁਸੀਂ ਕੀ ਕਹੋਗੇ?
ਹਾਂ
ਨਹੀਂ
ਸ਼ਾਇਦ
ਬਾਈਬਲ ਕੀ ਕਹਿੰਦੀ ਹੈ
“ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!” (ਅੱਯੂਬ 34:10) ਅੱਜ ਅਸੀਂ ਦੁਨੀਆਂ ਵਿਚ ਜੋ ਬੁਰਾਈ ਤੇ ਦੁੱਖ ਦੇਖਦੇ ਹਾਂ, ਉਨ੍ਹਾਂ ਪਿੱਛੇ ਰੱਬ ਦਾ ਹੱਥ ਨਹੀਂ ਹੈ।
ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?
ਦੁੱਖਾਂ ਦੀ ਜੜ੍ਹ “ਇਸ ਦੁਨੀਆਂ ਦਾ ਹਾਕਮ” ਸ਼ੈਤਾਨ ਹੈ।—ਯੂਹੰਨਾ 14:30.
ਲੋਕ ਆਪਣੇ ਗ਼ਲਤ ਫ਼ੈਸਲਿਆਂ ਕਰਕੇ ਵੀ ਦੁੱਖਾਂ ਅਤੇ ਬੁਰਾਈ ਦਾ ਸਾਮ੍ਹਣਾ ਕਰਦੇ ਹਨ।—ਯਾਕੂਬ 1:14, 15.
ਕੀ ਦੁੱਖ ਕਦੇ ਖ਼ਤਮ ਹੋਣਗੇ?
ਕੁਝ ਲੋਕ ਮੰਨਦੇ ਹਨ ਸਾਰੇ ਲੋਕ ਮਿਲ ਕੇ ਦੁੱਖਾਂ ਨੂੰ ਖ਼ਤਮ ਕਰ ਸਕਦੇ ਹਨ, ਜਦਕਿ ਹੋਰਾਂ ਨੂੰ ਕੋਈ ਉਮੀਦ ਨਹੀਂ ਕਿ ਦੁਨੀਆਂ ਦੇ ਹਾਲਾਤ ਕਦੇ ਸੁਧਰਨਗੇ। ਤੁਸੀਂ ਕੀ ਸੋਚਦੇ ਹੋ?
ਬਾਈਬਲ ਕੀ ਕਹਿੰਦੀ ਹੈ
ਰੱਬ ਦੁੱਖਾਂ ਨੂੰ ਹਮੇਸ਼ਾ ਲਈ ਖ਼ਤਮ ਕਰੇਗਾ। “ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”—ਪ੍ਰਕਾਸ਼ ਦੀ ਕਿਤਾਬ 21:3, 4.
ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?
ਸ਼ੈਤਾਨ ਦੁਆਰਾ ਲਿਆਂਦੇ ਦੁੱਖਾਂ ਨੂੰ ਰੱਬ ਯਿਸੂ ਦੇ ਜ਼ਰੀਏ ਮਿਟਾਵੇਗਾ।—1 ਯੂਹੰਨਾ 3:8.
ਚੰਗੇ ਲੋਕ ਸ਼ਾਂਤੀ ਨਾਲ ਧਰਤੀ ਉੱਤੇ ਹਮੇਸ਼ਾ ਲਈ ਰਹਿਣਗੇ।—ਜ਼ਬੂਰਾਂ ਦੀ ਪੋਥੀ 37:9-11, 29.