ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp18 ਨੰ. 2 ਸਫ਼ੇ 6-7
  • ਭਵਿੱਖਬਾਣੀਆਂ ਜੋ ਪੂਰੀਆਂ ਹੋਈਆਂ ਹਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਭਵਿੱਖਬਾਣੀਆਂ ਜੋ ਪੂਰੀਆਂ ਹੋਈਆਂ ਹਨ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
  • ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
  • ਬਾਬਲ ਤੋਂ ਆਜ਼ਾਦੀ
    ਬਾਈਬਲ ਕਹਾਣੀਆਂ ਦੀ ਕਿਤਾਬ
  • ਸੱਚੇ ਸੰਦੇਸ਼ਵਾਹਕ ਦੀ ਸ਼ਨਾਖਤ ਕਰਨੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਦੁਨੀਆਂ ਦੇ ਹਾਲਾਤ ਕੀ ਮਾਅਨੇ ਰੱਖਦੇ ਹਨ?
    ਜਾਗਦੇ ਰਹੋ!
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2018
wp18 ਨੰ. 2 ਸਫ਼ੇ 6-7
ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਦਿਆਂ

ਭਵਿੱਖਬਾਣੀਆਂ ਜੋ ਪੂਰੀਆਂ ਹੋਈਆਂ ਹਨ

ਅਸੀਂ ਪਹਿਲਾਂ ਦੇਖਿਆ ਸੀ ਕਿ ਡੈਲਫੀ ਸ਼ਹਿਰ ਦੇ ਪੁੱਛਾਂ ਦੇਣ ਵਾਲੇ ਨੇ ਕਿਵੇਂ ਕ੍ਰੀਸਸ ਨੂੰ ਗੁਮਰਾਹ ਕਰਨ ਵਾਲੀ ਜਾਣਕਾਰੀ ਦਿੱਤੀ ਜਿਸ ਕਰਕੇ ਉਹ ਫ਼ਾਰਸ ਦੇ ਰਾਜੇ ਹੱਥੋਂ ਹਾਰ ਗਿਆ। ਇਸ ਤੋਂ ਉਲਟ, ਬਾਈਬਲ ਵਿਚ ਫ਼ਾਰਸ ਦੇ ਰਾਜੇ ਸੰਬੰਧੀ ਇਕ ਕਮਾਲ ਦੀ ਭਵਿੱਖਬਾਣੀ ਹੈ ਜੋ ਇੰਨ-ਬਿੰਨ ਪੂਰੀ ਹੋਈ।

ਬਾਬਲ ਦੇ ਨਾਸ਼ ਤੋਂ ਲਗਭਗ 200 ਸਾਲ ਪਹਿਲਾਂ ਹੀ ਇਬਰਾਨੀ ਨਬੀ ਯਸਾਯਾਹ ਨੇ ਦੱਸ ਦਿੱਤਾ ਸੀ ਕਿ ਖੋਰੁਸ ਰਾਜਾ ਬਾਬਲ ʼਤੇ ਕਿਵੇਂ ਜਿੱਤ ਹਾਸਲ ਕਰੇਗਾ। ਇਹ ਭਵਿੱਖਬਾਣੀ ਕਰਦੇ ਵੇਲੇ ਯਸਾਯਾਹ ਨਬੀ ਨੇ ਰਾਜੇ ਦੇ ਜਨਮ ਤੋਂ ਪਹਿਲਾਂ ਹੀ ਉਸ ਦਾ ਨਾਂ ਵੀ ਦੱਸ ਦਿੱਤਾ ਸੀ।

ਯਸਾਯਾਹ 44:24, 27, 28: ‘ਯਹੋਵਾਹ ਤੇਰਾ ਛੁਡਾਉਣ ਵਾਲਾ ਇਉਂ ਆਖਦਾ ਹੈ, ਮੈਂ ਜੋ ਸਾਗਰ ਨੂੰ ਆਖਦਾ ਹਾਂ, ਸੁੱਕ ਜਾਹ! ਅਤੇ ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦਿਆਂਗਾ। ਮੈਂ ਜੋ ਖੋਰੁਸ ਵਿਖੇ ਆਖਦਾ ਹਾਂ, ਉਹ ਮੇਰਾ ਅਯਾਲੀ ਹੈ, ਅਤੇ ਉਹ ਮੇਰੀ ਸਾਰੀ ਇੱਛਿਆ ਪੁਰੀ ਕਰੇਗਾ, ਭਈ ਉਹ ਯਰੂਸ਼ਲਮ ਦੇ ਵਿਖੇ ਆਖੇ, ਉਹ ਉਸਾਰਿਆ ਜਾਵੇਗਾ, ਅਤੇ ਹੈਕਲ ਦੀ ਨੀਂਹ ਰੱਖੀ ਜਾਵੇਗੀ।’

ਯੂਨਾਨੀ ਇਤਿਹਾਸਕਾਰ ਹੈਰੋਡੋਟਸ ਅਨੁਸਾਰ, ਖੋਰੁਸ ਦੇ ਫ਼ੌਜੀਆਂ ਨੇ ਬਾਬਲ ਸ਼ਹਿਰ ਦੇ ਆਲੇ-ਦੁਆਲੇ ਵਹਿੰਦੇ ਫਰਾਤ ਦਰਿਆ ਦੇ ਪਾਣੀ ਨੂੰ ਮੋੜ ਦਿੱਤਾ। ਖੋਰੁਸ ਦੀ ਇਸ ਯੋਜਨਾ ਕਰਕੇ ਉਸ ਦੇ ਫ਼ੌਜੀ ਦਰਿਆ ਰਾਹੀਂ ਸ਼ਹਿਰ ਵਿਚ ਦਾਖ਼ਲ ਹੋ ਸਕੇ। ਸ਼ਹਿਰ ʼਤੇ ਜਿੱਤ ਹਾਸਲ ਕਰਨ ਤੋਂ ਬਾਅਦ ਖੋਰੁਸ ਨੇ ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਆਜ਼ਾਦ ਕਰ ਦਿੱਤਾ। ਨਾਲੇ ਉਨ੍ਹਾਂ ਨੂੰ 70 ਸਾਲ ਪਹਿਲਾਂ ਨਾਸ਼ ਕੀਤੇ ਯਰੂਸ਼ਲਮ ਨੂੰ ਦੁਬਾਰਾ ਬਣਾਉਣ ਦੀ ਇਜਾਜ਼ਤ ਦਿੱਤੀ।

ਯਸਾਯਾਹ 45:1: “ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਉਂ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਫੜਿਆ, ਭਈ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲ੍ਹ ਦਿਆਂ, ਭਈ ਮੈਂ ਦਰਵੱਜੇ ਉਹ ਦੇ ਸਾਹਮਣੇ ਖੋਲ੍ਹ ਦਿਆਂ, ਅਤੇ ਫਾਟਕ ਬੰਦ ਨਾ ਕੀਤੇ ਜਾਣ।”

ਫ਼ਾਰਸ ਸ਼ਹਿਰ ਦੀ ਕੰਧ ਵਿਚ ਬਣੇ ਦੋ ਪੱਲਿਆਂ ਵਾਲੇ ਵੱਡੇ ਦਰਵਾਜ਼ੇ ਥਾਣੀਂ ਅੰਦਰ ਦਾਖ਼ਲ ਹੋਏ ਜੋ ਲਾਪਰਵਾਹੀ ਕਰਕੇ ਖੁੱਲ੍ਹੇ ਰਹਿ ਗਏ ਸਨ। ਜੇ ਬਾਬਲੀਆਂ ਨੂੰ ਖੋਰੁਸ ਦੀ ਯੋਜਨਾ ਦਾ ਪਤਾ ਹੁੰਦਾ, ਤਾਂ ਉਹ ਦਰਿਆ ਵਾਲੇ ਪਾਸੇ ਦੇ ਦਰਵਾਜ਼ੇ ਬੰਦ ਕਰ ਸਕਦੇ ਸਨ। ਪਰ ਸੱਚ ਤਾਂ ਇਹ ਸੀ ਕਿ ਹੁਣ ਸ਼ਹਿਰ ਅਸੁਰੱਖਿਅਤ ਸੀ।

ਸਿਰਫ਼ ਇਹ ਭਵਿੱਖਬਾਣੀ ਹੀ ਨਹੀਂ, ਸਗੋਂ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਇੰਨ-ਬਿੰਨ ਪੂਰੀਆਂ ਹੋਈਆਂ ਹਨ।a ਇਨਸਾਨਾਂ ਦੀਆਂ ਕੀਤੀਆਂ ਭਵਿੱਖਬਾਣੀਆਂ ਝੂਠੇ ਦੇਵੀ-ਦੇਵਤਿਆਂ ਵੱਲੋਂ ਹਨ, ਪਰ ਬਾਈਬਲ ਦੀਆਂ ਭਵਿੱਖਬਾਣੀਆਂ ਉਸ ਵੱਲੋਂ ਹਨ ਜੋ ਕਹਿੰਦਾ ਹੈ: “ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ।”​—ਯਸਾਯਾਹ 46:10.

ਸਿਰਫ਼ ਸੱਚਾ ਪਰਮੇਸ਼ੁਰ, ਜਿਸ ਦਾ ਨਾਂ ਯਹੋਵਾਹ ਹੈ, ਇਹ ਦਾਅਵਾ ਕਰ ਸਕਦਾ ਹੈ। ਉਸ ਦੇ ਨਾਂ ਦਾ ਮਤਲਬ ਹੈ, “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” ਇਹ ਗੱਲ ਉਸ ਦੀ ਭਵਿੱਖ ਜਾਣਨ ਅਤੇ ਆਪਣੀ ਇੱਛਾ ਪੂਰੀ ਕਰਨ ਲਈ ਭਵਿੱਖ ਦੀਆਂ ਘਟਨਾਵਾਂ ਨੂੰ ਬਦਲਣ ਦੀ ਕਾਬਲੀਅਤ ਬਾਰੇ ਦੱਸਦੀ ਹੈ। ਇਸ ਤੋਂ ਸਾਨੂੰ ਪੱਕਾ ਯਕੀਨ ਹੁੰਦਾ ਹੈ ਕਿ ਉਹ ਆਪਣੇ ਸਾਰੇ ਵਾਅਦੇ ਜ਼ਰੂਰ ਪੂਰੇ ਕਰੇਗਾ।

ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ

ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਾਡੇ ਜ਼ਮਾਨੇ ਬਾਰੇ ਬਾਈਬਲ ਵਿਚ ਕਿਹੜੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ? ਲਗਭਗ 2,000 ਸਾਲ ਪਹਿਲਾਂ ਬਾਈਬਲ ਵਿਚ ਦੱਸਿਆ ਗਿਆ ਸੀ ਕਿ “ਮੁਸੀਬਤਾਂ ਨਾਲ ਭਰੇ” “ਆਖ਼ਰੀ ਦਿਨ” ਆਉਣਗੇ। ਕਿਸ ਚੀਜ਼ ਦੇ ਆਖ਼ਰੀ ਦਿਨ? ਧਰਤੀ ਅਤੇ ਮਨੁੱਖਜਾਤੀ ਦੇ ਨਹੀਂ, ਸਗੋਂ ਸਦੀਆਂ ਤੋਂ ਚੱਲਦੇ ਆ ਰਹੇ ਲੜਾਈ-ਝਗੜਿਆਂ, ਜ਼ੁਲਮਾਂ ਅਤੇ ਦੁੱਖ-ਤਕਲੀਫ਼ਾਂ ਦੇ। ਆਓ ਆਪਾਂ ਕੁਝ ਭਵਿੱਖਬਾਣੀਆਂ ʼਤੇ ਗੌਰ ਕਰੀਏ ਜੋ ‘ਆਖ਼ਰੀ ਦਿਨਾਂ’ ਦੀ ਪਛਾਣ ਕਰਾਉਂਦੀਆਂ ਹਨ।

2 ਤਿਮੋਥਿਉਸ 3:1-5: ‘ਆਖ਼ਰੀ ਦਿਨਾਂ ਵਿਚ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਨਾਸ਼ੁਕਰੇ, ਵਿਸ਼ਵਾਸਘਾਤੀ, ਨਿਰਮੋਹੀ, ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ ਅਤੇ ਉਹ ਭਗਤੀ ਦਾ ਦਿਖਾਵਾ ਤਾਂ ਕਰਨਗੇ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਣਗੇ; ਇਨ੍ਹਾਂ ਲੋਕਾਂ ਤੋਂ ਦੂਰ ਰਹਿ।’

ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਅੱਜ ਜ਼ਿਆਦਾਤਰ ਲੋਕਾਂ ਦਾ ਸੁਭਾਅ ਇਸੇ ਤਰ੍ਹਾਂ ਦਾ ਹੈ? ਕੀ ਤੁਸੀਂ ਦੇਖਦੇ ਹੋ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਆਪਣੀ ਵਡਿਆਈ ਕਰਦੇ ਹਨ, ਪੈਸੇ ਦੇ ਪ੍ਰੇਮੀ ਹਨ ਅਤੇ ਘਮੰਡੀ ਹਨ? ਕੀ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਦੂਜਿਆਂ ਤੋਂ ਜ਼ਿਆਦਾ ਦੀ ਮੰਗ ਕਰਦੇ ਹਨ ਅਤੇ ਉਹ ਦੂਜਿਆਂ ਦੀਆਂ ਗੱਲਾਂ ਨਾਲ ਘੱਟ-ਵੱਧ ਹੀ ਸਹਿਮਤ ਹੁੰਦੇ ਹਨ? ਤੁਸੀਂ ਗੌਰ ਕੀਤਾ ਹੋਣਾ ਕਿ ਜ਼ਿਆਦਾਤਰ ਬੱਚੇ ਆਪਣੇ ਮਾਪਿਆਂ ਦੇ ਅਣਆਗਿਆਕਾਰ ਹਨ ਅਤੇ ਲੋਕ ਰੱਬ ਨਾਲੋਂ ਜ਼ਿਆਦਾ ਮੌਜ-ਮਸਤੀ ਦੇ ਪ੍ਰੇਮੀ ਹਨ। ਨਾਲੇ ਦਿਨ-ਬਦਿਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

ਮੱਤੀ 24:6, 7: “ਤੁਸੀਂ ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ, . . . ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।”

ਕੁਝ ਅਨੁਮਾਨਾਂ ਅਨੁਸਾਰ, 1914 ਤੋਂ ਅਲੱਗ-ਅਲੱਗ ਦੇਸ਼ਾਂ ਵਿਚ ਹੋਣ ਵਾਲੇ ਅਤੇ ਇਕ ਹੀ ਦੇਸ਼ ਵਿਚ ਹੋਣ ਵਾਲੇ ਯੁੱਧਾਂ ਕਰਕੇ 10 ਕਰੋੜ ਤੋਂ ਜ਼ਿਆਦਾ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਇਹ ਗਿਣਤੀ ਕਈ ਕੌਮਾਂ ਦੀ ਕੁੱਲ ਗਿਣਤੀ ਨਾਲੋਂ ਵੀ ਜ਼ਿਆਦਾ ਹੈ। ਜ਼ਰਾ ਸੋਚੋ ਕਿ ਇਸ ਕਰਕੇ ਕਿੰਨੇ ਹੰਝੂ ਵਹੇ ਹੋਣੇ, ਕਿੰਨਾ ਸੋਗ ਮਨਾਇਆ ਗਿਆ ਹੋਣਾ ਅਤੇ ਕਿੰਨਾ ਦੁੱਖ ਹੋਇਆ ਹੋਣਾ! ਕੀ ਕੌਮਾਂ ਨੇ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਿਆ ਅਤੇ ਯੁੱਧ ਖ਼ਤਮ ਕੀਤੇ?

ਮੱਤੀ 24:7: “ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।”

ਵਿਸ਼ਵ ਖ਼ੁਰਾਕ ਪ੍ਰੋਗ੍ਰਾਮ ਏਜੰਸੀ ਦੱਸਦੀ ਹੈ: “ਦੁਨੀਆਂ ਭਰ ਵਿਚ ਇੰਨਾ ਅਨਾਜ ਹੈ ਕਿ ਸਾਰੇ ਜਣੇ ਢਿੱਡ ਭਰ ਕੇ ਖਾ ਸਕਦੇ ਹਨ। ਪਰ 81 ਕਰੋੜ 50 ਲੱਖ ਲੋਕ ਯਾਨੀ ਨੌਂ ਵਿੱਚੋਂ ਇਕ ਜਣਾ ਅਜੇ ਵੀ ਰੋਜ਼ ਰਾਤ ਨੂੰ ਭੁੱਖਾ ਸੌਂਦਾ ਹੈ। ਨਾਲੇ ਤਿੰਨਾਂ ਵਿੱਚੋਂ ਇਕ ਜਣਾ ਕਿਸੇ-ਨਾ-ਕਿਸੇ ਤਰ੍ਹਾਂ ਦੇ ਕੁਪੋਸ਼ਣ ਦਾ ਸ਼ਿਕਾਰ ਹੈ।” ਇਹ ਅਨੁਮਾਨ ਲਾਇਆ ਗਿਆ ਹੈ ਕਿ ਹਰ ਸਾਲ ਲਗਭਗ 30 ਲੱਖ ਬੱਚੇ ਭੁੱਖ ਨਾਲ ਮਰਦੇ ਹਨ।

ਲੂਕਾ 21:11: “ਵੱਡੇ-ਵੱਡੇ ਭੁਚਾਲ਼ ਆਉਣਗੇ।”

ਹਰ ਸਾਲ ਤਕਰੀਬਨ 50,000 ਭੁਚਾਲ਼ ਆਉਂਦੇ ਹਨ ਜਿਨ੍ਹਾਂ ਦੇ ਝਟਕੇ ਮਹਿਸੂਸ ਕੀਤੇ ਜਾ ਸਕਦੇ ਹਨ। ਲਗਭਗ 100 ਭੁਚਾਲ਼ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਲਗਭਗ ਹਰ ਸਾਲ ਇਕ ਬਹੁਤ ਵੱਡਾ ਭੁਚਾਲ਼ ਆਉਂਦਾ ਹੈ। ਇਕ ਅਨੁਮਾਨ ਦੇ ਮੁਤਾਬਕ, 1975 ਤੋਂ ਲੈ ਕੇ 2,000 ਤਕ ਆਏ ਭੁਚਾਲ਼ਾਂ ਕਰਕੇ 4,71,000 ਲੋਕਾਂ ਦੀਆਂ ਜਾਨਾਂ ਗਈਆਂ ਹਨ।

ਮੱਤੀ 24:14: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।”

ਦੁਨੀਆਂ ਭਰ ਵਿਚ 80 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਲਗਭਗ 240 ਦੇਸ਼ਾਂ ਵਿਚ ਰਾਜ ਦੀ ਖ਼ੁਸ਼ੀ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਉਹ ਵੱਡੇ-ਵੱਡੇ ਸ਼ਹਿਰਾਂ, ਦੂਰ-ਦੁਰਾਡੇ ਪਿੰਡਾਂ, ਜੰਗਲਾਂ ਅਤੇ ਪਹਾੜਾਂ ʼਤੇ ਜਾ ਕੇ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। ਜਦੋਂ ਇਹ ਕੰਮ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਪੂਰਾ ਹੋਵੇਗਾ, ਤਾਂ ਭਵਿੱਖਬਾਣੀ ਦੱਸਦੀ ਹੈ: “ਫਿਰ ਅੰਤ ਆਵੇਗਾ।” ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਇਨਸਾਨੀ ਸਰਕਾਰਾਂ ਦਾ ਖ਼ਾਤਮਾ ਹੋ ਜਾਵੇਗਾ ਅਤੇ ਪਰਮੇਸ਼ੁਰ ਦੇ ਰਾਜ ਦੀ ਸ਼ੁਰੂਆਤ ਹੋਵੇਗੀ। ਪਰਮੇਸ਼ੁਰ ਦੇ ਰਾਜ ਅਧੀਨ ਕਿਹੜੇ ਵਾਅਦੇ ਪੂਰੇ ਹੋਣਗੇ? ਇਹ ਜਾਣਨ ਲਈ ਅਗਲਾ ਲੇਖ ਪੜ੍ਹੋ।

a “ਸਹੀ ਭਵਿੱਖਬਾਣੀ ਬਾਰੇ ਖ਼ਾਮੋਸ਼ ਗਵਾਹੀ” ਨਾਂ ਦਾ ਲੇਖ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ