ਜਾਣ-ਪਛਾਣ
ਕੀ ਰੱਬ ਨੂੰ ਤੁਹਾਡਾ ਕੋਈ ਫ਼ਿਕਰ ਹੈ?
ਜਦੋਂ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਜਾਂ ਲੋਕ ਦੁੱਖ ਸਹਿੰਦੇ ਅਤੇ ਮਰ ਜਾਂਦੇ ਹਨ, ਤਾਂ ਅਸੀਂ ਸ਼ਾਇਦ ਸੋਚੀਏ ਕਿ ਰੱਬ ਇਹ ਸਾਰਾ ਕੁਝ ਦੇਖਦਾ ਵੀ ਹੈ ਜਾਂ ਨਹੀਂ ਜਾਂ ਉਸ ਨੂੰ ਕਿਸੇ ਦਾ ਫ਼ਿਕਰ ਹੈ ਵੀ ਜਾਂ ਨਹੀਂ। ਬਾਈਬਲ ਕਹਿੰਦੀ ਹੈ:
“ਕਿਉਂਕਿ ਯਹੋਵਾਹ ਦੀਆਂ ਨਜ਼ਰਾਂ ਧਰਮੀਆਂ ਉੱਤੇ ਟਿਕੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਸੁਣਨ ਵੱਲ ਲੱਗੇ ਹੋਏ ਹਨ; ਪਰ ਯਹੋਵਾਹ ਬੁਰੇ ਕੰਮ ਕਰਨ ਵਾਲਿਆਂ ਦੇ ਵਿਰੁੱਧ ਹੈ।”—1 ਪਤਰਸ 3:12.
ਪਹਿਰਾਬੁਰਜ ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਰੱਬ ਸਾਡੀ ਕਿਵੇਂ ਮਦਦ ਕਰਦਾ ਹੈ ਅਤੇ ਉਹ ਸਾਰੇ ਦੁੱਖਾਂ ਨੂੰ ਖ਼ਤਮ ਕਰਨ ਲਈ ਕੀ ਕਰ ਰਿਹਾ ਹੈ।