ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w18 ਜੁਲਾਈ ਸਫ਼ੇ 30-31
  • ਬਾਈਬਲ ਅਧਿਐਨ ਨੂੰ ਹੋਰ ਅਸਰਦਾਰ ਤੇ ਮਜ਼ੇਦਾਰ ਕਿਵੇਂ ਬਣਾਈਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਅਧਿਐਨ ਨੂੰ ਹੋਰ ਅਸਰਦਾਰ ਤੇ ਮਜ਼ੇਦਾਰ ਕਿਵੇਂ ਬਣਾਈਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਮਿਲਦੀ-ਜੁਲਦੀ ਜਾਣਕਾਰੀ
  • ਉਹ ਚਾਹੁੰਦਾ ਹੈ ਕਿ ਅਸੀਂ ਸਫ਼ਲਤਾ ਪਾਈਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਅਧਿਐਨ ਕਰਨ ਨਾਲ ਖ਼ੁਸ਼ੀ ਮਿਲਦੀ ਹੈ ਅਤੇ ਫ਼ਾਇਦਾ ਹੁੰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਬਾਈਬਲ ਤੋਂ ਪੂਰਾ ਫ਼ਾਇਦਾ ਲੈਣ ਲਈ ਕੀ ਕਰੀਏ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਯਹੋਵਾਹ ਦੇ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਲਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
w18 ਜੁਲਾਈ ਸਫ਼ੇ 30-31
ਯਹੋਸ਼ੁਆ ਦੀਵੇ ਦੀ ਲੋਅ ਵਿਚ ਬਿਵਸਥਾ ਪੜ੍ਹਦਾ ਹੋਇਆ

ਬਾਈਬਲ ਅਧਿਐਨ ਨੂੰ ਹੋਰ ਅਸਰਦਾਰ ਤੇ ਮਜ਼ੇਦਾਰ ਕਿਵੇਂ ਬਣਾਈਏ?

ਯਹੋਸ਼ੁਆ ਬਿਵਸਥਾ ਪੜ੍ਹਦਾ ਹੋਇਆ; ਯਰੀਹੋ ਦੀਆਂ ਕੰਧਾਂ ਡਿਗਦੀਆਂ ਹੋਈਆਂ ਅਤੇ ਰਾਹਾਬ ਦਾ ਘਰ ਖੜ੍ਹਾ ਰਿਹਾ; ਯਹੋਸ਼ੁਆ ਉੱਪਰ ਨੂੰ ਹੱਥ ਕਰ ਕੇ ਪ੍ਰਾਰਥਨਾ ਕਰਦਾ ਹੋਇਆ

ਯਹੋਸ਼ੁਆ ਨੂੰ ਇਕ ਮੁਸ਼ਕਲ ਜ਼ਿੰਮੇਵਾਰੀ ਮਿਲੀ। ਉਸ ਨੇ ਵੱਡੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਇਜ਼ਰਾਈਲ ਕੌਮ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਜਾਣਾ ਸੀ। ਪਰ ਯਹੋਵਾਹ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਇਹ ਕਹਿ ਕੇ ਭਰੋਸਾ ਦਿੱਤਾ: ‘ਤਕੜਾ ਹੋ ਅਤੇ ਵੱਡਾ ਹੌਸਲਾ ਰੱਖ। ਤੂੰ ਮੇਰੀ ਸਾਰੀ ਬਿਵਸਥਾ ਦੀ ਪਾਲਨਾ ਕਰ। ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।’​—ਯਹੋ. 1:7, 8.

ਇਨ੍ਹਾਂ “ਮੁਸੀਬਤਾਂ ਨਾਲ ਭਰੇ” ਸਮਿਆਂ ਵਿਚ ਅਸੀਂ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ। (2 ਤਿਮੋ. 3:1) ਜੇ ਅਸੀਂ ਵੀ ਯਹੋਸ਼ੁਆ ਵਾਂਗ ਸਫ਼ਲ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਸ਼ੁਆ ਨੂੰ ਦਿੱਤੀ ਯਹੋਵਾਹ ਦੀ ਸਲਾਹ ਮੰਨਣੀ ਚਾਹੀਦੀ ਹੈ। ਸਾਨੂੰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਫ਼ੈਸਲੇ ਕਰਦਿਆਂ ਸਿੱਖੀਆਂ ਗੱਲਾਂ ਲਾਗੂ ਕਰਨੀਆਂ ਚਾਹੀਦੀਆਂ ਹਨ।

ਸਾਡੇ ਵਿੱਚੋਂ ਕਈਆਂ ਨੂੰ ਸ਼ਾਇਦ ਪਤਾ ਹੀ ਨਹੀਂ ਕਿ ਬਾਈਬਲ ਅਧਿਐਨ ਕਰਨਾ ਕਿਵੇਂ ਹੈ ਜਾਂ ਸ਼ਾਇਦ ਸਾਨੂੰ ਬਾਈਬਲ ਅਧਿਐਨ ਕਰ ਕੇ ਮਜ਼ਾ ਨਹੀਂ ਆਉਂਦਾ। ਪਰ ਬਾਈਬਲ ਦਾ ਅਧਿਐਨ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਲਈ “ਇਨ੍ਹਾਂ ਸੁਝਾਵਾਂ ਨੂੰ ਮੰਨੋ” ਨਾਂ ਦੀ ਡੱਬੀ ਵਿੱਚੋਂ ਕੁਝ ਵਧੀਆ ਸੁਝਾਅ ਮੰਨ ਕੇ ਤੁਸੀਂ ਬਾਈਬਲ ਅਧਿਐਨ ਨੂੰ ਹੋਰ ਅਸਰਦਾਰ ਅਤੇ ਮਜ਼ੇਦਾਰ ਬਣਾ ਸਕਦੇ ਹੋ।

ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: ‘ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ!’ (ਜ਼ਬੂ. 119:35) ਤੁਹਾਨੂੰ ਵੀ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਖ਼ੁਸ਼ੀ ਮਿਲ ਸਕਦੀ ਹੈ। ਲਗਾਤਾਰ ਪਰਮੇਸ਼ੁਰ ਦੇ ਬਚਨ ਦੀ ਖੋਜ ਕਰ ਕੇ ਤੁਹਾਨੂੰ ਹੋਰ ਹੀਰੇ-ਮੋਤੀ ਲੱਭਣਗੇ।

ਭਾਵੇਂ ਤੁਸੀਂ ਯਹੋਸ਼ੁਆ ਵਾਂਗ ਇਜ਼ਰਾਈਲ ਕੌਮ ਦੀ ਅਗਵਾਈ ਨਹੀਂ ਕਰਦੇ, ਪਰ ਤੁਹਾਨੂੰ ਜ਼ਿੰਦਗੀ ਵਿਚ ਅਲੱਗ-ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਲਈ ਯਹੋਸ਼ੁਆ ਵਾਂਗ ਬਾਈਬਲ ਦਾ ਅਧਿਐਨ ਕਰੋ ਅਤੇ ਉਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰੋ ਜੋ ਤੁਹਾਡੇ ਫ਼ਾਇਦੇ ਲਈ ਲਿਖੀਆਂ ਗਈਆਂ ਹਨ। ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਵੀ ਸਫ਼ਲ ਹੋਵੋਗੇ ਅਤੇ ਸਮਝਦਾਰੀ ਤੋਂ ਕੰਮ ਲਵੋਗੇ।

ਇਨ੍ਹਾਂ ਸੁਝਾਵਾਂ ਨੂੰ ਮੰਨੋ

  • ਇਕ ਆਦਮੀ ਨੇ ਪ੍ਰਾਰਥਨਾ ਕਰਨ ਲਈ ਹੱਥ ਜੋੜੇ ਹੋਏ

    ਅਧਿਐਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰੋ। ਬਾਈਬਲ ਵਿਚ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਵਿਚਾਰ ਹਨ ਜੋ ਉਸ ਨੇ ਤੁਹਾਡੇ ਫ਼ਾਇਦੇ ਲਈ ਲਿਖਵਾਏ ਹਨ। ਸੋ ਬਾਈਬਲ ਪੜ੍ਹਦਿਆਂ ਇਨ੍ਹਾਂ ਨੂੰ ਸਮਝਣ, ਯਾਦ ਰੱਖਣ ਅਤੇ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਨੂੰ ਲਾਗੂ ਕਰਨ ਲਈ ਯਹੋਵਾਹ ਤੋਂ ਮਦਦ ਮੰਗੋ।​—ਅਜ਼. 7:10.

  • ਇਕ ਆਦਮੀ ਆਪਣੇ ਆਪ ਤੋਂ ਸਵਾਲ ਪੁੱਛਦਾ ਹੋਇਆ

    ਆਪਣੇ ਆਪ ਤੋਂ ਸਵਾਲ ਪੁੱਛੋ। ਬਾਈਬਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਦਿਆਂ ਆਪਣੇ ਆਪ ਤੋਂ ਪੁੱਛੋ: ‘ਇਹ ਬਿਰਤਾਂਤ ਮੈਨੂੰ ਯਹੋਵਾਹ ਬਾਰੇ ਕੀ ਸਿਖਾਉਂਦਾ ਹੈ? ਇਹ ਬਿਰਤਾਂਤ ਬਾਈਬਲ ਦੇ ਮੁੱਖ ਸੰਦੇਸ਼ ਨਾਲ ਕਿਵੇਂ ਸੰਬੰਧ ਰੱਖਦਾ ਹੈ? ਮੈਂ ਇਨ੍ਹਾਂ ਆਇਤਾਂ ਨੂੰ ਦੂਜਿਆਂ ਦੀ ਮਦਦ ਕਰਨ ਲਈ ਕਿਵੇਂ ਵਰਤ ਸਕਦਾ ਹਾਂ?’

  • ਇਕ ਆਦਮੀ ਸੋਚ-ਵਿਚਾਰ ਕਰਦਾ ਹੋਇਆ

    ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰੋ। ਸੋਚ-ਵਿਚਾਰ ਕਰਦਿਆਂ ਆਪਣੇ ਆਪ ਤੋਂ ਪੁੱਛੋ, ‘ਇਹ ਗੱਲਾਂ ਪੜ੍ਹ ਕੇ ਮੈਨੂੰ ਕਿਵੇਂ ਲੱਗਦਾ ਹੈ? ਮੈਨੂੰ ਇੱਦਾਂ ਕਿਉਂ ਲੱਗਦਾ ਹੈ? ਇਹ ਗੱਲਾਂ ਮੇਰੇ ਅਤੀਤ, ਵਰਤਮਾਨ ਜਾਂ ਭਵਿੱਖ ਨਾਲ ਕਿਵੇਂ ਸੰਬੰਧ ਰੱਖਦੀਆਂ ਹਨ? ਮੈਂ ਬਾਈਬਲ ਦੇ ਇਨ੍ਹਾਂ ਅਸੂਲਾਂ ਅਤੇ ਸਲਾਹਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦਾ ਹਾਂ?’ (ਅੱਯੂ. 23:5; ਜ਼ਬੂ. 49:3) ਦੇਖੋ ਕਿ ਤੁਸੀਂ ਸਮਝਾ ਸਕਦੇ ਹੋ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕੁਝ ਕੰਮ ਕਰਨ ਤੋਂ ਮਨ੍ਹਾ ਕਿਉਂ ਕੀਤਾ ਹੈ ਜਾਂ ਪਰਮੇਸ਼ੁਰ ਤੋਂ ਉਲਟ ਜਾ ਕੇ ਕੰਮ ਕਰਨ ਦੇ ਕਿਹੜੇ ਨਤੀਜੇ ਨਿਕਲ ਸਕਦੇ ਹਨ।​—ਬਿਵ. 32:28, 29.

  • ਇਕ ਆਦਮੀ ਬਾਈਬਲ ਦੇ ਬਿਰਤਾਂਤ ਦੀ ਕਲਪਨਾ ਕਰਦਾ ਹੋਇਆ

    ਕਲਪਨਾ ਕਰਨ ਦੀ ਕਾਬਲੀਅਤ ਵਰਤੋ। ਬਾਈਬਲ ਪੜ੍ਹਦਿਆਂ ਕਲਪਨਾ ਕਰੋ। ਮਿਸਾਲ ਲਈ, ਕੀ ਤੁਸੀਂ ਕਲਪਨਾ ਕਰ ਸਕਦੇ ਹੋ ਜਦੋਂ ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਇਸਮਾਏਲੀਆਂ ਹੱਥ ਵੇਚਿਆ ਸੀ? (ਉਤ. 37:18-28) ਤੁਸੀਂ ਕੀ ਦੇਖ, ਸੁਣ ਤੇ ਸੁੰਘ ਸਕਦੇ ਹੋ? ਆਪਣੇ ਆਪ ਨੂੰ ਪਾਤਰਾਂ ਦੀ ਥਾਂ ਰੱਖੋ। ਉਹ ਕੀ ਸੋਚ ਤੇ ਮਹਿਸੂਸ ਕਰ ਰਹੇ ਸਨ? ਜਦੋਂ ਤੁਸੀਂ ਕਲਪਨਾ ਕਰੋਗੇ, ਤਾਂ ਤੁਹਾਡਾ ਅਧਿਐਨ ਹੋਰ ਵਧੀਆ ਤੇ ਮਜ਼ੇਦਾਰ ਬਣੇਗਾ।

  • ਇਕ ਆਦਮੀ ਅਧਿਐਨ ਕਰਨ ਦੇ ਔਜ਼ਾਰ ਵਰਤਦਾ ਹੋਇਆ

    ਅਧਿਐਨ ਕਰਨ ਦੇ ਔਜ਼ਾਰ ਵਰਤੋ। ਚੰਗੀ ਤਰ੍ਹਾਂ ਖੋਜਬੀਨ ਕਰਨ ਲਈ ਉਪਲਬਧ ਔਜ਼ਾਰ ਵਰਤੋ। ਆਪਣੀ ਭਾਸ਼ਾ ਵਿਚ ਉਪਲਬਧ ਔਜ਼ਾਰਾਂ ਬਾਰੇ ਜਾਣੋ, ਚਾਹੇ ਇਹ ਆਨ-ਲਾਈਨ ਹੋਣ ਜਾਂ ਛਾਪੇ ਗਏ ਹੋਣ। ਇਨ੍ਹਾਂ ਨੂੰ ਵਧੀਆ ਤਰੀਕੇ ਨਾਲ ਵਰਤਣ ਲਈ ਦੂਜਿਆਂ ਤੋਂ ਬਿਨਾਂ ਝਿਜਕੇ ਮਦਦ ਲਓ। ਮਿਸਾਲ ਲਈ, ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਅਤੇ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਤੁਹਾਡੀ ਅਲੱਗ-ਅਲੱਗ ਵਿਸ਼ਿਆਂ ਬਾਰੇ ਜਾਣਕਾਰੀ ਲੈਣ ਅਤੇ ਬਹੁਤ ਸਾਰੀਆਂ ਬਾਈਬਲ ਦੀਆਂ ਆਇਤਾਂ ਦੀ ਸਮਝ ਹਾਸਲ ਕਰਨ ਵਿਚ ਮਦਦ ਕਰਨਗੇ। ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰੋ ਪੁਸਤਿਕਾ ਦੀ ਵਰਤੋਂ ਕਰੋ। ਇਸ ਵਿਚ ਭੂਗੋਲ, ਤਾਰੀਖ਼ਾਂ ਤੇ ਘਟਨਾਵਾਂ ਬਾਰੇ ਤਰਤੀਬਵਾਰ, ਭਾਰ ਤੇ ਨਾਪ ਵਗੈਰਾ ਬਾਰੇ ਫ਼ਾਇਦੇਮੰਦ ਜਾਣਕਾਰੀ ਦਿੱਤੀ ਗਈ ਹੈ।

  • ਇਕ ਆਦਮੀ ਮੁੱਖ ਗੱਲਾਂ ਨੂੰ ਥੋੜ੍ਹੇ ਸ਼ਬਦਾਂ ਵਿਚ ਦੱਸਦਾ ਹੋਇਆ

    ਮੁੱਖ ਗੱਲਾਂ ਨੂੰ ਥੋੜ੍ਹੇ ਸ਼ਬਦਾਂ ਵਿਚ ਦੱਸੋ। ਇੱਦਾਂ ਕਰਨ ਨਾਲ ਪੜ੍ਹੀਆਂ ਗੱਲਾਂ ਨੂੰ ਯਾਦ ਰੱਖਣ ਵਿਚ ਤੁਹਾਡੀ ਮਦਦ ਹੋਵੇਗੀ। ਵਧੀਆ ਹੋਵੇਗਾ ਕਿ ਤੁਸੀਂ ਸਿੱਖੀਆਂ ਗੱਲਾਂ ਦੂਜਿਆਂ ਨੂੰ ਦੱਸੋ। ਕੀ ਤੁਸੀਂ ਕੋਈ ਗੱਲ ਪ੍ਰਚਾਰ ਵਿਚ ਲਾਗੂ ਕਰ ਸਕਦੇ ਹੋ? ਇਨ੍ਹਾਂ ਤਰੀਕਿਆਂ ਨਾਲ ਤੁਸੀਂ ਸਿਰਫ਼ ਮੁੱਖ ਗੱਲਾਂ ਨੂੰ ਯਾਦ ਹੀ ਨਹੀਂ ਰੱਖ ਸਕੋਗੇ, ਸਗੋਂ ਪੜ੍ਹੀਆਂ ਗੱਲਾਂ ਨੂੰ ਦੂਜਿਆਂ ਦੇ ਫ਼ਾਇਦੇ ਲਈ ਵੀ ਵਰਤ ਸਕੋਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ