ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w18 ਅਕਤੂਬਰ ਸਫ਼ਾ 32
  • ਕੀ ਤੁਸੀਂ ਜਾਣਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਜਾਣਦੇ ਹੋ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਮਿਲਦੀ-ਜੁਲਦੀ ਜਾਣਕਾਰੀ
  • ਇਸਤੀਫ਼ਾਨ​—‘ਪਰਮੇਸ਼ੁਰ ਦੀ ਮਿਹਰ ਅਤੇ ਤਾਕਤ ਨਾਲ ਭਰਪੂਰ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਇਸਤੀਫ਼ਾਨ ਨੂੰ ਪੱਥਰਾਂ ਨਾਲ ਮਾਰਿਆ
    ਬਾਈਬਲ ਕਹਾਣੀਆਂ ਦੀ ਕਿਤਾਬ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • 3 | ਆਪਣੇ ਦਿਲ ਵਿੱਚੋਂ ਨਫ਼ਰਤ ਕੱਢੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2022
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
w18 ਅਕਤੂਬਰ ਸਫ਼ਾ 32

ਕੀ ਤੁਸੀਂ ਜਾਣਦੇ ਹੋ?

ਸਤਾਏ ਜਾਣ ʼਤੇ ਵੀ ਇਸਤੀਫ਼ਾਨ ਇੰਨਾ ਸ਼ਾਂਤ ਕਿਵੇਂ ਰਹਿ ਸਕਿਆ?

ਇਸਤੀਫ਼ਾਨ ਸ਼ਾਂਤੀ ਨਾਲ ਮਹਾਸਭਾ ਦੇ ਵਿਰੋਧ ਦਾ ਸਾਮ੍ਹਣਾ ਕਰਦਿਆਂ

ਇਸਤੀਫ਼ਾਨ ਨੂੰ ਗੁੱਸੇ ਨਾਲ ਭਰੇ ਆਦਮੀਆਂ ਦਾ ਸਾਮ੍ਹਣਾ ਕਰਨਾ ਪਿਆ। ਇਹ 71 ਆਦਮੀ ਇਜ਼ਰਾਈਲ ਦੀ ਮਹਾਸਭਾ ਯਾਨੀ ਸੁਪਰੀਮ ਕੋਰਟ ਦੇ ਜੱਜ ਸਨ। ਇਹ ਆਦਮੀ ਦੇਸ਼ ਦੇ ਸਭ ਤੋਂ ਤਾਕਤਵਰ ਆਦਮੀਆਂ ਵਿੱਚੋਂ ਸਨ। ਮਹਾਂ ਪੁਜਾਰੀ ਕਾਇਫ਼ਾ ਨੇ ਇਨ੍ਹਾਂ ਆਦਮੀਆਂ ਨੂੰ ਇਕੱਠਾ ਕੀਤਾ ਸੀ ਜਿਸ ਦੀ ਪ੍ਰਧਾਨਗੀ ਹੇਠ ਕੁਝ ਮਹੀਨੇ ਪਹਿਲਾਂ ਮਹਾਸਭਾ ਨੇ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। (ਮੱਤੀ 26:57, 59; ਰਸੂ. 6:8-12) ਜਦੋਂ ਉਹ ਇਸਤੀਫ਼ਾਨ ਦੇ ਖ਼ਿਲਾਫ਼ ਇਕ ਤੋਂ ਬਾਅਦ ਇਕ ਝੂਠੇ ਗਵਾਹ ਪੇਸ਼ ਕਰ ਰਹੇ ਸਨ, ਉਦੋਂ ਉਨ੍ਹਾਂ ਨੇ ਇਸਤੀਫ਼ਾਨ ਬਾਰੇ ਇਕ ਹੈਰਾਨੀ ਭਰੀ ਗੱਲ ਦੇਖੀ। ਉਨ੍ਹਾਂ ਨੂੰ “ਉਸ ਦਾ ਚਿਹਰਾ ਦੂਤ ਦੇ ਚਿਹਰੇ” ਵਰਗਾ ਦਿਖਾਈ ਦਿੱਤਾ।​—ਰਸੂ. 6:13-15.

ਇਸ ਖ਼ੌਫ਼ਨਾਕ ਹਾਲਾਤ ਵਿਚ ਇਸਤੀਫ਼ਾਨ ਇੰਨਾ ਸ਼ਾਂਤ ਕਿਵੇਂ ਰਹਿ ਸਕਿਆ? ਜ਼ਬਰਦਸਤੀ ਮਹਾਸਭਾ ਵਿਚ ਲਿਆਉਣ ਤੋਂ ਪਹਿਲਾਂ ਇਸਤੀਫ਼ਾਨ ਪਰਮੇਸ਼ੁਰ ਦੀ ਸ਼ਕਤੀ ਅਧੀਨ ਪੂਰੀ ਤਰ੍ਹਾਂ ਸੇਵਾ ਕਰਨ ਵਿਚ ਰੁੱਝਾ ਹੋਇਆ ਸੀ। (ਰਸੂ. 6:3-7) ਇਸ ਔਖੇ ਹਾਲਾਤ ਵਿਚ ਇਹੀ ਸ਼ਕਤੀ ਉਸ ʼਤੇ ਕੰਮ ਕਰ ਰਹੀ ਸੀ। ਇਸ ਸ਼ਕਤੀ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਉਸ ਨੂੰ ਗੱਲਾਂ ਚੇਤੇ ਕਰਾਈਆਂ। (ਯੂਹੰ. 14:16) ਇਸਤੀਫ਼ਾਨ ਨੇ ਦਲੇਰੀ ਨਾਲ ਗਵਾਹੀ ਦਿੱਤੀ ਜੋ ਰਸੂਲਾਂ ਦੇ ਕੰਮ ਅਧਿਆਇ ਸੱਤ ਵਿਚ ਦਰਜ ਹੈ। ਪਵਿੱਤਰ ਸ਼ਕਤੀ ਨੇ ਉਸ ਨੂੰ ਇਬਰਾਨੀ ਲਿਖਤਾਂ ਦੀਆਂ 20 ਜਾਂ ਇਸ ਤੋਂ ਜ਼ਿਆਦਾ ਗੱਲਾਂ ਚੇਤੇ ਕਰਾਈਆਂ। (ਯੂਹੰ. 14:26) ਪਰ ਇਸਤੀਫ਼ਾਨ ਦੀ ਨਿਹਚਾ ਹੋਰ ਜ਼ਿਆਦਾ ਮਜ਼ਬੂਤ ਹੋਈ ਜਦੋਂ ਉਸ ਨੇ ਦਰਸ਼ਣ ਵਿਚ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖੜ੍ਹਾ ਦੇਖਿਆ।​—ਰਸੂ. 7:54-56, 59, 60.

ਸ਼ਾਇਦ ਇਕ ਦਿਨ ਸਾਨੂੰ ਵੀ ਲੋਕਾਂ ਦੀਆਂ ਧਮਕੀਆਂ ਅਤੇ ਅਤਿਆਚਾਰਾਂ ਦਾ ਸਾਮ੍ਹਣਾ ਕਰਨਾ ਪਵੇ। (ਯੂਹੰ. 15:20) ਅਸੀਂ ਹਰ ਰੋਜ਼ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਤੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਯਹੋਵਾਹ ਦੀ ਪਵਿੱਤਰ ਸ਼ਕਤੀ ਨੂੰ ਆਪਣੇ ʼਤੇ ਕੰਮ ਕਰਨ ਦੇਵਾਂਗੇ। ਨਾਲੇ ਵਿਰੋਧਤਾ ਦਾ ਸਾਮ੍ਹਣਾ ਕਰਨ ਦੀ ਤਾਕਤ ਪਾਵਾਂਗੇ ਅਤੇ ਸਾਡੇ ਮਨ ਦੀ ਸ਼ਾਂਤੀ ਬਣੀ ਰਹੇਗੀ।​—1 ਪਤ. 4:12-14.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ