ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp19 ਨੰ. 3 ਸਫ਼ੇ 8-9
  • ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰਦੇ ਹਾਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰਦੇ ਹਾਂ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਆਦਮ ਤੇ ਹੱਵਾਹ ਕਿਉਂ ਮਰ ਗਏ?
  • ਅਸੀਂ ਮੁਕੰਮਲ ਕਿਉਂ ਨਹੀਂ ਹਾਂ?
  • ਪਰਮੇਸ਼ੁਰ ਨੇ ਪਹਿਲੇ ਆਦਮੀ ਅਤੇ ਔਰਤ ਨੂੰ ਬਣਾਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਅਸੀਂ ਪਹਿਲੇ ਜੋੜੇ ਤੋਂ ਸਬਕ ਸਿੱਖ ਸਕਦੇ ਹਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਸ਼ੁਰੂ ਵਿਚ ਜ਼ਿੰਦਗੀ ਕਿਹੋ ਜਿਹੀ ਸੀ?
    ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
wp19 ਨੰ. 3 ਸਫ਼ੇ 8-9
ਆਦਮ ਮਨ੍ਹਾ ਕੀਤਾ ਫਲ ਖਾਂਦਾ ਹੋਇਆ; ਆਦਮ ਬੁਢਾਪੇ ਵਿਚ; ਲੋਕ ਆਦਮ ਦੀ ਕਬਰ ਕੋਲ ਖੜ੍ਹੇ ਹੋਏ

ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰਦੇ ਹਾਂ?

ਰੱਬ ਨੇ ਇਨਸਾਨਾਂ ਨੂੰ ਮਰਨ ਲਈ ਨਹੀਂ ਬਣਾਇਆ ਸੀ। ਸਾਡੇ ਪਹਿਲੇ ਮਾਪਿਆਂ, ਆਦਮ ਤੇ ਹੱਵਾਹ, ਨੂੰ ਮੁਕੰਮਲ ਬਣਾਇਆ ਗਿਆ ਸੀ। ਉਨ੍ਹਾਂ ਨੇ ਅੱਜ ਤਕ ਜੀਉਂਦੇ ਰਹਿਣਾ ਸੀ। ਸਾਨੂੰ ਕਿਵੇਂ ਪਤਾ? ਧਿਆਨ ਦਿਓ ਕਿ ਯਹੋਵਾਹ ਨੇ ਆਦਮ ਨੂੰ ਅਦਨ ਦੇ ਬਾਗ਼ ਵਿਚ ਲਾਏ ਇਕ ਦਰਖ਼ਤ ਬਾਰੇ ਕੀ ਕਿਹਾ ਸੀ।

ਰੱਬ ਨੇ ਆਦਮ ਨੂੰ ਕਿਹਾ: “ਜਿਸ ਦਿਨ ਤੂੰ [ਬਿਰਛ] ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:17) ਜੇ ਰੱਬ ਨੇ ਆਦਮ ਨੂੰ ਬੁੱਢੇ ਹੋਣ ਤੇ ਮਰਨ ਲਈ ਬਣਾਇਆ ਹੁੰਦਾ, ਤਾਂ ਇਹ ਹੁਕਮ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਸੀ। ਆਦਮ ਨੂੰ ਪਤਾ ਸੀ ਕਿ ਜੇ ਉਸ ਨੇ ਇਸ ਤੋਂ ਨਾ ਖਾਧਾ, ਤਾਂ ਉਸ ਨੇ ਮਰਨਾ ਨਹੀਂ ਸੀ।

ਰੱਬ ਨੇ ਇਨਸਾਨਾਂ ਨੂੰ ਮਰਨ ਲਈ ਨਹੀਂ ਬਣਾਇਆ ਸੀ

ਆਦਮ ਤੇ ਹੱਵਾਹ ਨੂੰ ਉਸ ਦਰਖ਼ਤ ਤੋਂ ਖਾਣ ਦੀ ਲੋੜ ਨਹੀਂ ਸੀ ਕਿਉਂਕਿ ਬਾਗ਼ ਵਿਚ ਹੋਰ ਬਹੁਤ ਸਾਰੇ ਫਲਾਂ ਦੇ ਦਰਖ਼ਤ ਸਨ। (ਉਤਪਤ 2:9) ਇਸ ਦਰਖ਼ਤ ਤੋਂ ਨਾ ਖਾ ਕੇ ਪਹਿਲੇ ਜੋੜੇ ਨੇ ਆਪਣੇ ਜੀਵਨਦਾਤੇ ਪ੍ਰਤੀ ਆਗਿਆਕਾਰੀ ਦਿਖਾਉਣੀ ਸੀ। ਇਸ ਤੋਂ ਇਹ ਵੀ ਪਤਾ ਲੱਗਣਾ ਸੀ ਕਿ ਉਹ ਇਹ ਮੰਨਦੇ ਸਨ ਕਿ ਰੱਬ ਕੋਲ ਉਨ੍ਹਾਂ ਨੂੰ ਇਹ ਦੱਸਣ ਦਾ ਹੱਕ ਸੀ ਕਿ ਉਨ੍ਹਾਂ ਨੇ ਕੀ ਕਰਨਾ ਸੀ।

ਆਦਮ ਤੇ ਹੱਵਾਹ ਕਿਉਂ ਮਰ ਗਏ?

ਆਦਮ ਤੇ ਹੱਵਾਹ ਦੀ ਮੌਤ ਦੀ ਵਜ੍ਹਾ ਜਾਣਨ ਲਈ ਸਾਨੂੰ ਉਸ ਗੱਲਬਾਤ ਨੂੰ ਸਮਝਣ ਦੀ ਲੋੜ ਹੈ ਜਿਸ ਦਾ ਅਸਰ ਸਾਡੇ ਸਾਰਿਆਂ ʼਤੇ ਪਿਆ ਹੈ। ਸ਼ੈਤਾਨ ਨੇ ਸੱਪ ਦੀ ਵਰਤੋਂ ਕਰ ਕੇ ਵੱਡਾ ਨੁਕਸਾਨ ਪਹੁੰਚਾਉਣ ਵਾਲਾ ਝੂਠ ਬੋਲਿਆ। ਬਾਈਬਲ ਦੱਸਦੀ ਹੈ: “ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?”—ਉਤਪਤ 3:1.

ਹੱਵਾਹ ਨੇ ਜਵਾਬ ਦਿੱਤਾ: “ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ। ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” ਇਹ ਕਹਿ ਕੇ ਸ਼ੈਤਾਨ ਨੇ ਦਾਅਵਾ ਕੀਤਾ ਕਿ ਯਹੋਵਾਹ ਝੂਠਾ ਹੈ ਅਤੇ ਉਹ ਆਦਮ ਤੇ ਹੱਵਾਹ ਨੂੰ ਇਕ ਚੰਗੀ ਚੀਜ਼ ਤੋਂ ਵਾਂਝਾ ਰੱਖ ਰਿਹਾ ਸੀ।—ਉਤਪਤ 3:2-5.

ਹੱਵਾਹ ਨੇ ਸ਼ੈਤਾਨ ਦੀਆਂ ਗੱਲਾਂ ʼਤੇ ਯਕੀਨ ਕੀਤਾ। ਉਸ ਨੇ ਦਰਖ਼ਤ ਵੱਲ ਟਿਕਟਿਕੀ ਲਾ ਕੇ ਦੇਖਿਆ। ਇਹ ਉਸ ਨੂੰ ਦੇਖਣ ਨੂੰ ਬਹੁਤ ਚੰਗਾ ਤੇ ਸੋਹਣਾ ਲੱਗਾ। ਉਸ ਨੇ ਦਰਖ਼ਤ ਤੋਂ ਫਲ ਤੋੜਿਆ ਤੇ ਖਾ ਲਿਆ। ਫਿਰ ਬਾਈਬਲ ਦੱਸਦੀ ਹੈ: “ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ।”—ਉਤਪਤ 3:6.

ਰੱਬ ਨੇ ਆਦਮ ਨੂੰ ਕਿਹਾ: “ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।”—ਉਤਪਤ 2:17

ਰੱਬ ਨੂੰ ਇਹ ਦੇਖ ਕੇ ਕਿੰਨਾ ਦੁੱਖ ਲੱਗਾ ਹੋਣਾ ਕਿ ਉਸ ਦੇ ਪਿਆਰੇ ਬੱਚਿਆਂ ਨੇ ਜਾਣ-ਬੁੱਝ ਕੇ ਉਸ ਦਾ ਕਹਿਣਾ ਨਹੀਂ ਮੰਨਿਆ। ਉਸ ਨੇ ਕੀ ਕੀਤਾ? ਯਹੋਵਾਹ ਨੇ ਆਦਮ ਨੂੰ ਕਿਹਾ: ‘ਤੂੰ ਮਿੱਟੀ ਵਿੱਚ ਮੁੜ ਜਾਵੇਂਗਾ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।’ (ਉਤਪਤ 3:17-19) ਇਸ ਕਰਕੇ “ਆਦਮ ਦੇ ਜੀਵਣ ਦੀ ਸਾਰੀ ਉਮਰ ਨੌ ਸੌ ਤੀਹ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।” (ਉਤਪਤ 5:5) ਆਦਮ ਨਾ ਤਾਂ ਸਵਰਗ ਗਿਆ ਤੇ ਨਾ ਹੀ ਕਿਤੇ ਹੋਰ। ਜਦੋਂ ਯਹੋਵਾਹ ਨੇ ਉਸ ਨੂੰ ਮਿੱਟੀ ਤੋਂ ਬਣਾਇਆ ਸੀ, ਤਾਂ ਉਸ ਤੋਂ ਪਹਿਲਾਂ ਉਹ ਕਿਤੇ ਹੋਰ ਜੀਉਂਦਾ ਨਹੀਂ ਸੀ। ਇਸ ਲਈ ਮਰਨ ਤੋਂ ਬਾਅਦ ਉਹ ਮਿੱਟੀ ਬਣ ਗਿਆ ਜਿਸ ਤੋਂ ਉਸ ਨੂੰ ਬਣਾਇਆ ਗਿਆ ਸੀ। ਉਸ ਦੀ ਹੋਂਦ ਖ਼ਤਮ ਹੋ ਗਈ। ਕਿੰਨੀ ਹੀ ਦੁਖਦਾਈ ਗੱਲ!

ਅਸੀਂ ਮੁਕੰਮਲ ਕਿਉਂ ਨਹੀਂ ਹਾਂ?

ਆਦਮ ਤੇ ਹੱਵਾਹ ਨੇ ਜਾਣ-ਬੁੱਝ ਕੇ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਉਹ ਆਪਣੀ ਮੁਕੰਮਲਤਾ ਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਗੁਆ ਬੈਠੇ। ਉਨ੍ਹਾਂ ਦੇ ਸਰੀਰ ਪਹਿਲਾਂ ਵਾਂਗ ਨਹੀਂ ਰਹੇ। ਉਹ ਨਾਮੁਕੰਮਲ ਤੇ ਪਾਪੀ ਹੋ ਗਏ। ਪਰ ਉਨ੍ਹਾਂ ਦੀ ਅਣਆਗਿਆਕਾਰੀ ਦਾ ਅਸਰ ਸਿਰਫ਼ ਉਨ੍ਹਾਂ ʼਤੇ ਹੀ ਨਹੀਂ ਪਿਆ। ਉਨ੍ਹਾਂ ਦੇ ਬੱਚੇ ਵੀ ਪਾਪੀ ਪੈਦਾ ਹੋਏ। ਰੋਮੀਆਂ 5:12 ਵਿਚ ਲਿਖਿਆ ਹੈ: “ਇਕ ਆਦਮੀ [ਆਦਮ] ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।”

ਬਾਈਬਲ ਕਹਿੰਦੀ ਕਿ ਪਾਪ ਤੇ ਮੌਤ ਉਹ ‘ਪੜਦਾ ਹੈ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ’ ਅਤੇ ਉਹ ‘ਕੱਜਣ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ।’ (ਯਸਾਯਾਹ 25:7) ਇਹ ਪੜਦਾ ਮਨੁੱਖਜਾਤੀ ʼਤੇ ਜ਼ਹਿਰੀਲੀ ਧੁੰਦ ਵਾਂਗ ਪਿਆ ਹੋਇਆ ਹੈ ਜਿਸ ਤੋਂ ਕੋਈ ਨਹੀਂ ਬਚ ਸਕਦਾ। ਵਾਕਈ, “ਆਦਮ ਕਰਕੇ ਸਾਰੇ ਮਰਦੇ ਹਨ।” (1 ਕੁਰਿੰਥੀਆਂ 15:22) ਫਿਰ ਸਵਾਲ ਖੜ੍ਹਾ ਹੁੰਦਾ ਹੈ ਜੋ ਪੌਲੁਸ ਰਸੂਲ ਨੇ ਪੁੱਛਿਆ: “ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ?” ਕੀ ਸਾਨੂੰ ਕੋਈ ਬਚਾ ਸਕਦਾ ਹੈ?—ਰੋਮੀਆਂ 7:24.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ