ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp19 ਨੰ. 3 ਸਫ਼ੇ 14-15
  • ਅੱਜ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਮੁਮਕਿਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅੱਜ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਮੁਮਕਿਨ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸੰਤੁਸ਼ਟ ਰਹੋ
  • ਸਿਹਤ ਸਮੱਸਿਆਵਾਂ ਨਾਲ ਸਿੱਝੋ
  • ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰੋ
  • ਸਥਾਈ ਵਿਆਹ ਦੀਆਂ ਦੋ ਕੁੰਜੀਆਂ
    ਪਰਿਵਾਰਕ ਖ਼ੁਸ਼ੀ ਦਾ ਰਾਜ਼
  • ਮੁਸਕਰਾਓ ਇਹ ਤੁਹਾਡੇ ਲਈ ਚੰਗਾ ਹੈ!
    ਜਾਗਰੂਕ ਬਣੋ!—2000
  • ਕੀ ਪੈਸਾ ਹਰ ਤਰ੍ਹਾਂ ਦੀ ਬੁਰਾਈ ਦੀ ਜੜ੍ਹ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਪਰਿਵਾਰਕ ਜੀਵਨ ਨੂੰ ਸਫ਼ਲ ਬਣਾਉਣਾ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
wp19 ਨੰ. 3 ਸਫ਼ੇ 14-15
ਇਕ ਵਿਗਿਆਨੀ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਉਹ ਤੇ ਉਸ ਦੀ ਪਤਨੀ ਇਕੱਠੇ ਖਾਣਾ ਬਣਾਉਂਦੇ ਹੋਏ

ਅੱਜ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਮੁਮਕਿਨ

ਇਕ ਦਿਨ ਇੱਦਾਂ ਦਾ ਆਵੇਗਾ ਜਦੋਂ ਨਾ ਤਾਂ ਕੋਈ ਬੀਮਾਰ ਹੋਵੇਗਾ, ਨਾ ਕੋਈ ਬੁੱਢਾ ਹੋਵੇਗਾ ਤੇ ਨਾ ਹੀ ਕੋਈ ਮਰੇਗਾ। ਤੁਹਾਡੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ। ਪਰ ਅੱਜ ਜ਼ਿੰਦਗੀ ਬਹੁਤ ਸਾਰੀਆਂ ਮੁਸ਼ਕਲਾਂ ਤੇ ਮੁਸੀਬਤਾਂ ਨਾਲ ਭਰੀ ਹੋਈ ਹੈ। ਅੱਜ ਜ਼ਿੰਦਗੀ ਵਿਚ ਖ਼ੁਸ਼ੀਆਂ ਪਾਉਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ। ਬਾਈਬਲ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਕਰੇਗੀ। ਜ਼ਰਾ ਕੁਝ ਮਿਸਾਲਾਂ ʼਤੇ ਗੌਰ ਕਰੋ।

ਸੰਤੁਸ਼ਟ ਰਹੋ

ਬਾਈਬਲ ਦੀ ਸਲਾਹ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ।”—ਇਬਰਾਨੀਆਂ 13:5.

ਅੱਜ ਦੁਨੀਆਂ ਵਿਚ ਅਣਗਿਣਤ ਚੀਜ਼ਾਂ ਦੀ ਭਰਮਾਰ ਹੈ ਤੇ ਲੋਕ ਕਹਿੰਦੇ ਹਨ ਕਿ ਇਹ ਚੀਜ਼ਾਂ ਸਾਡੇ ਕੋਲ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਪਰ ਬਾਈਬਲ ਕਹਿੰਦੀ ਹੈ ਕਿ ‘ਸਾਡੇ ਕੋਲ ਜੋ ਵੀ ਹੈ, ਅਸੀਂ ਉਸੇ ਵਿਚ ਸੰਤੁਸ਼ਟ’ ਹੋ ਸਕਦੇ ਹਾਂ। ਕਿਵੇਂ?

“ਪੈਸੇ ਨਾਲ ਪਿਆਰ” ਨਾ ਕਰੋ। “ਪੈਸੇ ਨਾਲ ਪਿਆਰ” ਕਰਨ ਕਰਕੇ ਲੋਕ ਆਪਣੀ ਸਿਹਤ, ਪਰਿਵਾਰ, ਦੋਸਤੀ, ਨੈਤਿਕ ਮਿਆਰ ਤੇ ਆਪਣਾ ਇੱਜ਼ਤ-ਮਾਣ ਦਾਅ ʼਤੇ ਲਾ ਦਿੰਦੇ ਹਨ। (1 ਤਿਮੋਥਿਉਸ 6:10) ਉਹ ਕਿੰਨੀ ਹੀ ਵੱਡੀ ਕੀਮਤ ਚੁਕਾਉਂਦੇ ਹਨ! ਅਖ਼ੀਰ, ਪੈਸੇ ਦੇ ਪ੍ਰੇਮੀ ‘ਇਸ ਨਾਲ ਨਾ ਰੱਜਣਗੇ।’—ਉਪਦੇਸ਼ਕ ਦੀ ਪੋਥੀ 5:10.

ਚੀਜ਼ਾਂ ਦੀ ਨਹੀਂ, ਲੋਕਾਂ ਦੀ ਕਦਰ ਕਰੋ। ਬਿਨਾਂ ਸ਼ੱਕ, ਚੀਜ਼ਾਂ ਫ਼ਾਇਦੇਮੰਦ ਹੋ ਸਕਦੀਆਂ ਹਨ। ਪਰ ਇਹ ਚੀਜ਼ਾਂ ਨਾ ਤਾਂ ਸਾਨੂੰ ਪਿਆਰ ਕਰ ਸਕਦੀਆਂ ਤੇ ਨਾ ਹੀ ਸਾਡੀ ਕਦਰ ਕਰ ਸਕਦੀਆਂ। ਸਿਰਫ਼ ਲੋਕ ਕਰ ਸਕਦੇ ਹਨ। ਇਕ ਸੱਚਾ “ਮਿੱਤ੍ਰ” ਜ਼ਿੰਦਗੀ ਵਿਚ ਖ਼ੁਸ਼ੀਆਂ ਪਾਉਣ ਵਿਚ ਸਾਡੀ ਮਦਦ ਕਰ ਸਕਦਾ ਹੈ।—ਕਹਾਉਤਾਂ 17:17.

ਬਾਈਬਲ ਦੀ ਸਲਾਹ ʼਤੇ ਚੱਲ ਕੇ ਅਸੀਂ ਅੱਜ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਪਾ ਸਕਦੇ ਹਾਂ

ਸਿਹਤ ਸਮੱਸਿਆਵਾਂ ਨਾਲ ਸਿੱਝੋ

ਬਾਈਬਲ ਦੀ ਸਲਾਹ: “ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ।”—ਕਹਾਉਤਾਂ 17:22.

“ਦਵਾ” ਵਾਂਗ ਖ਼ੁਸ਼ੀ ਸਿਹਤ ਸਮੱਸਿਆਵਾਂ ਨਾਲ ਸਿੱਝਣ ਵਿਚ ਸਾਡੀ ਮਦਦ ਕਰ ਸਕਦੀ ਹੈ। ਪਰ ਅਸੀਂ ਬੀਮਾਰ ਹੋਣ ਵੇਲੇ ਖ਼ੁਸ਼ ਕਿਵੇਂ ਹੋ ਸਕਦੇ ਹਾਂ?

ਸ਼ੁਕਰਗੁਜ਼ਾਰ ਹੋਵੋ। ਜੇ ਅਸੀਂ ਸਿਰਫ਼ ਆਪਣੀਆਂ ਮੁਸ਼ਕਲਾਂ ਬਾਰੇ ਹੀ ਸੋਚਦੇ ਹਾਂ, ਤਾਂ ਸਾਡੇ ਸਾਰੇ “ਦਿਨ ਬੁਰੇ” ਹੋਣਗੇ। (ਕਹਾਉਤਾਂ 15:15) ਇਸ ਦੀ ਬਜਾਇ, ਬਾਈਬਲ ਕਹਿੰਦੀ ਹੈ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।” (ਕੁਲੁੱਸੀਆਂ 3:15) ਛੋਟੀਆਂ-ਛੋਟੀਆਂ ਚੀਜ਼ਾਂ ਲਈ ਵੀ ਸ਼ੁਕਰਗੁਜ਼ਾਰ ਹੋਵੋ। ਡੁੱਬਦੇ ਸੂਰਜ ਦਾ ਨਜ਼ਾਰਾ, ਠੰਢੀ-ਠੰਢੀ ਹਵਾ ਤੇ ਆਪਣੇ ਪਿਆਰੇ ਦੀ ਮੁਸਕਾਨ ਨਾਲ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ।

ਦੂਜਿਆਂ ਲਈ ਕੁਝ ਕਰੋ। ਚਾਹੇ ਸਾਡੀ ਸਿਹਤ ਵੀ ਠੀਕ ਨਹੀਂ ਹੈ, ਤਾਂ ਵੀ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਜਦੋਂ ਦੂਜੇ ਸਾਡੇ ਵੱਲੋਂ ਕੀਤੇ ਕੰਮਾਂ ਦੀ ਕਦਰ ਕਰਨਗੇ, ਤਾਂ ਸਾਨੂੰ ਖ਼ੁਸ਼ੀ ਮਿਲੇਗੀ ਅਤੇ ਅਸੀਂ ਆਪਣੀਆਂ ਸਮੱਸਿਆਵਾਂ ਬਾਰੇ ਹੱਦੋਂ ਵੱਧ ਨਹੀਂ ਸੋਚਾਂਗੇ। ਦੂਜਿਆਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਉਣ ਵਿਚ ਮਦਦ ਕਰ ਕੇ ਅਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆ ਸਕਦੇ ਹਾਂ।

ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰੋ

ਬਾਈਬਲ ਦੀ ਸਲਾਹ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”—ਫ਼ਿਲਿੱਪੀਆਂ 1:10.

ਜਿਹੜੇ ਜੋੜੇ ਇਕੱਠੇ ਸਮਾਂ ਨਹੀਂ ਬਿਤਾਉਂਦੇ, ਉਨ੍ਹਾਂ ਦਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਇਸ ਲਈ ਪਤੀ-ਪਤਨੀਆਂ ਨੂੰ ਆਪਣੀ ਜ਼ਿੰਦਗੀ ਵਿਚ ਆਪਣੇ ਵਿਆਹੁਤਾ ਰਿਸ਼ਤੇ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਜ਼ਿਆਦਾ ਜ਼ਰੂਰੀ ਗੱਲਾਂ ਵਿੱਚੋਂ ਇਕ ਹੈ।

ਇਕੱਠੇ ਕੰਮ ਕਰੋ। ਇਕੱਲੇ ਕੰਮ ਕਰਨ ਦੀ ਬਜਾਇ ਕਿਉਂ ਨਾ ਇਕੱਠੇ ਕੰਮ ਕਰਨ ਦੀ ਯੋਜਨਾ ਬਣਾਓ? ਬਾਈਬਲ ਕਹਿੰਦੀ ਹੈ: “ਇੱਕ ਨਾਲੋਂ ਦੋ ਚੰਗੇ ਹਨ।” (ਉਪਦੇਸ਼ਕ ਦੀ ਪੋਥੀ 4:9) ਤੁਸੀਂ ਮਿਲ ਕੇ ਖਾਣਾ ਬਣਾ ਸਕਦੇ ਹੋ, ਕਸਰਤ ਕਰ ਸਕਦੇ ਹੋ ਜਾਂ ਕੋਈ ਹੋਰ ਕੰਮ ਕਰ ਸਕਦੇ ਹੋ।

ਪਿਆਰ ਜ਼ਾਹਰ ਕਰੋ। ਬਾਈਬਲ ਪਤੀ-ਪਤਨੀਆਂ ਨੂੰ ਇਕ-ਦੂਜੇ ਨਾਲ ਪਿਆਰ ਕਰਨ ਅਤੇ ਇਕ-ਦੂਜੇ ਦਾ ਆਦਰ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (ਅਫ਼ਸੀਆਂ 5:28, 33) ਮੁਸਕਰਾ ਕੇ, ਗਲੇ ਲਾ ਕੇ ਜਾਂ ਛੋਟਾ ਜਿਹਾ ਤੋਹਫ਼ਾ ਦੇ ਕੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਨਾਲੇ ਸਰੀਰਕ ਸੰਬੰਧ ਸਿਰਫ਼ ਪਤੀ-ਪਤਨੀ ਵਿਚ ਹੀ ਹੋਣੇ ਚਾਹੀਦੇ ਹਨ।—ਇਬਰਾਨੀਆਂ 13:4.

“ਅਖ਼ੀਰ, ਮੈਨੂੰ ਜ਼ਿੰਦਗੀ ਦਾ ਮਕਸਦ ਮਿਲ ਗਿਆ!”

—ਜਪਾਨ ਤੋਂ ਰਾਈਕੋ ਮੀਆਮੋਟੋ ਦੀ ਜ਼ਬਾਨੀ।

ਜ਼ਿੰਦਗੀ ਬਹੁਤ ਔਖੀ ਸੀ। ਮੇਰਾ ਪਤੀ ਸ਼ਰਾਬੀ ਸੀ ਜਿਸ ਕਰਕੇ ਕੋਈ ਵੀ ਉਸ ਨੂੰ ਕੰਮ ਨਹੀਂ ਸੀ ਦਿੰਦਾ। ਉਹ ਸਾਡੇ ਚਾਰ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਪੂਰੀ ਨਹੀਂ ਸੀ ਕਰਦਾ। ਚਾਹੇ ਮੈਂ ਜਿੰਨੀ ਮਰਜ਼ੀ ਮਿਹਨਤ ਕਰਦੀ ਸੀ, ਪਰ ਸਾਡੇ ਹਾਲਾਤਾਂ ਵਿਚ ਸੁਧਾਰ ਹੋਣ ਦੀ ਕਿਰਨ ਨਜ਼ਰ ਨਹੀਂ ਸੀ ਆਉਂਦੀ। ਮੈਂ ਸੋਚਦੀ ਸੀ, ‘ਕੀ ਇਹੀ ਮੇਰੀ ਕਿਸਮਤ ਹੈ? ਕੀ ਮੈਨੂੰ ਮੇਰੇ ਪਿਛਲੇ ਜਨਮ ਵਿਚ ਕੀਤੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਹੈ?’

ਫਿਰ ਇਕ ਦਿਨ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਉਨ੍ਹਾਂ ਦੇ ਚਿਹਰੇ ʼਤੇ ਮੁਸਕਾਨ ਸੀ ਅਤੇ ਉਨ੍ਹਾਂ ਨੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਅਤੇ ਹਮੇਸ਼ਾ ਦੀ ਜ਼ਿੰਦਗੀ ਬਾਰੇ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ। ਮੈਂ ਜਲਦੀ ਇਹ ਗੱਲ ਸਿੱਖੀ ਕਿ ਰੱਬ ਹੈ ਅਤੇ ਉਹ ਬੁੱਧੀਮਾਨ, ਨਿਆਂ ਅਤੇ ਪਿਆਰ ਕਰਨ ਵਾਲਾ ਹੈ। ਨਾਲੇ ਮੈਂ ਇਹ ਵੀ ਸਿੱਖਿਆ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ ਅਤੇ ਦੁੱਖ-ਦਰਦ ਸਾਡੀ ਕਿਸਮਤ ਵਿਚ ਨਹੀਂ ਲਿਖੇ ਹੋਏ।

ਸਭ ਤੋਂ ਵੱਧ, ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜ਼ਿੰਦਗੀ ਵਿਚ ਖ਼ੁਸ਼ੀ ਪਾਉਣ ਲਈ ਰੱਬ ਦੇ ਨੇੜੇ ਹੋਣਾ ਜ਼ਰੂਰੀ ਹੈ। ਬਾਈਬਲ ਦੀਆਂ ਸੱਚਾਈਆਂ ਜਾਣ ਕੇ ਮੈਨੂੰ ਹੌਸਲਾ, ਆਜ਼ਾਦੀ ਅਤੇ ਤਾਜ਼ਗੀ ਮਿਲੀ। ਅਖ਼ੀਰ, ਮੈਨੂੰ ਜ਼ਿੰਦਗੀ ਦਾ ਮਕਸਦ ਮਿਲ ਗਿਆ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ