ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/97 ਸਫ਼ਾ 1
  • ਲਗਾਤਾਰ ਯਿਸੂ ਦੇ ਪਿੱਛੇ ਚੱਲੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲਗਾਤਾਰ ਯਿਸੂ ਦੇ ਪਿੱਛੇ ਚੱਲੋ
  • ਸਾਡੀ ਰਾਜ ਸੇਵਕਾਈ—1997
  • ਮਿਲਦੀ-ਜੁਲਦੀ ਜਾਣਕਾਰੀ
  • ਅਗਾਹਾਂ ਨੂੰ ਆਪਣੇ ਲਈ ਨਾ ਜੀਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਲੋੜ ਹੈ—4,000 ਸਹਿਯੋਗੀ ਪਾਇਨੀਅਰਾਂ ਦੀ
    ਸਾਡੀ ਰਾਜ ਸੇਵਕਾਈ—1997
  • ਕੀ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਕੁਰਬਾਨੀਆਂ ਕਰਨ ਨਾਲ ਯਹੋਵਾਹ ਤੋਂ ਬਰਕਤਾਂ ਮਿਲਦੀਆਂ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਹੋਰ ਦੇਖੋ
ਸਾਡੀ ਰਾਜ ਸੇਵਕਾਈ—1997
km 5/97 ਸਫ਼ਾ 1

ਲਗਾਤਾਰ ਯਿਸੂ ਦੇ ਪਿੱਛੇ ਚੱਲੋ

1 ਇਕ ਅਵਸਰ ਤੇ ਯਿਸੂ ਨੇ ਕਿਹਾ ਸੀ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24) ਅਸੀਂ ਨਿਸ਼ਚੇ ਹੀ ਯਿਸੂ ਦੇ ਸ਼ਬਦਾਂ ਅਨੁਸਾਰ ਚੱਲਣਾ ਚਾਹੁੰਦੇ ਹਾਂ। ਆਓ ਅਸੀਂ ਜਾਂਚ ਕਰੀਏ ਕਿ ਉਸ ਦੇ ਸੱਦੇ ਦੇ ਹਰੇਕ ਵਾਕਾਂਸ਼ ਵਿਚ ਕੀ ਕੁਝ ਸ਼ਾਮਲ ਹੈ।

2 “ਆਪਣੇ ਆਪ ਦਾ ਇਨਕਾਰ ਕਰੇ”: ਜਦੋਂ ਅਸੀਂ ਆਪਣੇ ਜੀਵਨ ਯਹੋਵਾਹ ਨੂੰ ਸਮਰਪਿਤ ਕਰਦੇ ਹਾਂ, ਉਦੋਂ ਅਸੀਂ ਆਪਣੇ ਆਪ ਦਾ ਇਨਕਾਰ ਕਰਦੇ ਹਾਂ। ਯੂਨਾਨੀ ਸ਼ਬਦ ਜਿਸ ਦਾ ਅਨੁਵਾਦ ‘ਇਨਕਾਰ ਕਰਨਾ’ ਕੀਤਾ ਗਿਆ ਹੈ, ਦਾ ਮੂਲ ਅਰਥ ਹੈ “ਨਾ ਕਹਿਣਾ।” ਇਸ ਦਾ ਅਰਥ ਹੈ ਕਿ ਅਸੀਂ ਆਪਣੀਆਂ ਕਾਮਨਾਵਾਂ, ਇੱਛਾਵਾਂ, ਸੁਖ, ਅਤੇ ਸੁਆਰਥੀ ਖ਼ੁਸ਼ੀਆਂ ਨੂੰ ਆਪਣੀ ਮਰਜ਼ੀ ਨਾਲ ਤਿਆਗ ਦਿੰਦੇ ਹਾਂ, ਇਹ ਦ੍ਰਿੜ੍ਹ ਸੰਕਲਪ ਕਰਦੇ ਹੋਏ ਕਿ ਅਸੀਂ ਸਾਰੀ ਸਦੀਵਤਾ ਲਈ ਯਹੋਵਾਹ ਨੂੰ ਖ਼ੁਸ਼ ਕਰਾਂਗੇ।—ਰੋਮੀ. 14:8; 15:3.

3 ‘ਆਪਣੀ ਤਸੀਹੇ ਦੀ ਸੂਲੀ ਚੁੱਕੇ’: ਇਕ ਮਸੀਹੀ ਦਾ ਜੀਵਨ ਤਸੀਹੇ ਦੀ ਸੂਲੀ ਚੁੱਕਣ, ਅਰਥਾਤ ਯਹੋਵਾਹ ਦੀ ਬਲੀਦਾਨ-ਰੂਪੀ ਸੇਵਾ ਕਰਨ ਦਾ ਜੀਵਨ ਹੈ। ਆਤਮ-ਬਲੀਦਾਨ ਦੀ ਭਾਵਨਾ ਪ੍ਰਦਰਸ਼ਿਤ ਕਰਨ ਦਾ ਇਕ ਤਰੀਕਾ ਹੈ, ਸੇਵਕਾਈ ਵਿਚ ਆਪਣੀ ਪੂਰੀ ਵਾਹ ਲਾਉਣੀ। ਇਸ ਸਾਲ ਦੌਰਾਨ ਹੁਣ ਤਕ, ਕਈ ਪ੍ਰਕਾਸ਼ਕ ਸਹਿਯੋਗੀ ਪਾਇਨੀਅਰ ਕਾਰਜ ਦਾ ਆਨੰਦ ਮਾਣਦੇ ਆਏ ਹਨ। ਸ਼ਾਇਦ ਤੁਸੀਂ ਵੀ ਇਨ੍ਹਾਂ ਵਿੱਚੋਂ ਇਕ ਹੋ ਅਤੇ ਪੁਸ਼ਟੀ ਕਰ ਸਕਦੇ ਹੋ ਕਿ ਤੁਹਾਨੂੰ ਹਾਸਲ ਹੋਈਆਂ ਬਰਕਤਾਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨਾਲੋਂ ਕਿਤੇ ਵੱਧ ਹਨ। ਜੋ ਸਹਿਯੋਗੀ ਪਾਇਨੀਅਰਾਂ ਵਜੋਂ ਸੇਵਾ ਨਹੀਂ ਕਰ ਸਕਦੇ ਹਨ, ਉਨ੍ਹਾਂ ਨੇ ਅਕਸਰ ਕਲੀਸਿਯਾ ਪ੍ਰਕਾਸ਼ਕਾਂ ਦੇ ਤੌਰ ਤੇ ਪ੍ਰਚਾਰ ਕਾਰਜ ਵਿਚ ਜ਼ਿਆਦਾ ਸਮਾਂ ਬਿਤਾਉਣ ਦਾ ਪ੍ਰਬੰਧ ਕੀਤਾ ਹੈ। ਇਸ ਉਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ, ਕੁਝ ਕਲੀਸਿਯਾਵਾਂ ਖੇਤਰ ਸੇਵਾ ਲਈ ਆਪਣੀਆਂ ਸਭਾਵਾਂ ਨੂੰ ਅੱਗੇ ਨਾਲੋਂ ਕੁਝ ਮਿੰਟ ਪਹਿਲਾਂ ਰੱਖ ਰਹੀਆਂ ਹਨ। ਖ਼ਾਸ ਕਰਕੇ ਗਰਮੀਆਂ ਵਿਚ ਬਹੁਤ ਸਾਰੇ ਪ੍ਰਕਾਸ਼ਕ ਖੇਤਰ ਸੇਵਾ ਜਲਦੀ ਸ਼ੁਰੂ ਕਰਨ ਅਤੇ ਇਸ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ ਸ਼ੁਕਰ­ਗੁਜ਼ਾਰ ਹਨ। ਕਈਆਂ ਨੂੰ ਉੱਤਮ ਨਤੀਜੇ ਹਾਸਲ ਹੋਏ ਹਨ ਜਦੋਂ ਉਨ੍ਹਾਂ ਨੇ ‘ਸਿਰਫ਼ ਇਕ ਹੋਰ ਘਰ’ ਤੇ ਜਾਣ ਜਾਂ ‘ਸਿਰਫ਼ ਕੁਝ ਹੋਰ ਮਿੰਟਾਂ ਲਈ’ ਪ੍ਰਚਾਰ ਕੰਮ ਕਰਨ ਦਾ ਫ਼ੈਸਲਾ ਕੀਤਾ।

4 ਆਤਮ-ਬਲੀਦਾਨ ਦੀ ਭਾਵਨਾ ਪ੍ਰਦਰਸ਼ਿਤ ਕਰਨ ਦਾ ਇਕ ਹੋਰ ਤਰੀਕਾ ਹੈ ਨਿੱਜੀ ਟੀਚੇ ਰੱਖਣੇ। ਧਿਆਨਪੂਰਵਕ ਯੋਜਨਾ ਬਣਾਉਣ ਨਾਲ ਅਤੇ ਆਪਣੀ ਸਮਾਂ-ਸਾਰਣੀ ਵਿਚ ਤਬਦੀਲੀਆਂ ਲਿਆਉਣ ਦੁਆਰਾ, ਕੁਝ ਭੈਣ-ਭਰਾ ਨਿਯਮਿਤ ਪਾਇਨੀਅਰ ਬਣੇ ਹਨ। ਦੂਸਰੇ ਆਪਣੇ ਮਾਮਲਿਆਂ ਨੂੰ ਨਿਬੇੜ ਸਕੇ ਹਨ ਤਾਂ ਜੋ ਉਹ ਬੈਥਲ ਜਾਂ ਮਿਸ਼ਨਰੀ ਸੇਵਾ ਦੇ ਯੋਗ ਹੋ ਸਕਣ। ਕੁਝ ਅਜਿਹੇ ਖੇਤਰਾਂ ਵਿਚ ਚੱਲੇ ਗਏ ਹਨ ਜਿੱਥੇ ਰਾਜ ਪ੍ਰਕਾਸ਼ਕਾਂ ਦੀ ਜ਼ਿਆਦਾ ਲੋੜ ਹੈ।

5 ‘ਮੇਰੇ ਪਿੱਛੇ ਚੱਲੋ’: ਹਾਲਾਂਕਿ ਯਿਸੂ ਦੇ ਚੇਲਿਆਂ ਨੂੰ ਕਈ ਅਜ਼ਮਾਇਸ਼ਾਂ ਆਈਆਂ, ਫਿਰ ਵੀ ਉਨ੍ਹਾਂ ਨੇ ਸੇਵਕਾਈ ਵਿਚ ਉਸ ਦੇ ਜੋਸ਼ ਅਤੇ ਸਹਿਣਸ਼ੀਲਤਾ ਤੋਂ ਉਤਸ਼ਾਹ ਹਾਸਲ ਕੀਤਾ। (ਯੂਹੰ. 4:34) ਉਸ ਦੀ ਮੌਜੂਦਗੀ ਅਤੇ ਸੰਦੇਸ਼ ਤੋਂ ਉਨ੍ਹਾਂ ਨੂੰ ਤਾਜ਼ਗੀ ਮਿਲੀ। ਇਸੇ ਲਈ ਉਸ ਦੇ ਪੈਰੋਕਾਰਾਂ ਦੇ ਚਿਹਰਿਆਂ ਤੋਂ ਸੱਚਾ ਆਨੰਦ ਚਮਕਦਾ ਸੀ। (ਮੱਤੀ 11:29) ਉਵੇਂ ਹੀ, ਆਓ ਅਸੀਂ ਵੀ ਇਕ ਦੂਸਰੇ ਨੂੰ ਇਸ ਅਤਿ-ਮਹੱਤਵਪੂਰਣ ਰਾਜ-ਪ੍ਰਚਾਰ ਕਾਰਜ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਸਹਿਣਸ਼ੀਲ ਹੋਣ ਲਈ ਉਤਸ਼ਾਹਿਤ ਕਰੀਏ।

6 ਆਓ ਅਸੀਂ ਸਾਰੇ ਹੀ ਆਤਮ-ਬਲੀਦਾਨ ਦੀ ਭਾਵਨਾ ਵਿਕਸਿਤ ਕਰਨ ਦੁਆਰਾ ਲਗਾਤਾਰ ਯਿਸੂ ਦੇ ਪਿੱਛੇ ਚੱਲਣ ਦੇ ਉਸ ਦੇ ਸੱਦੇ ਨੂੰ ਸਵੀਕਾਰ ਕਰੀਏ। ਜਿਉਂ-ਜਿਉਂ ਅਸੀਂ ਇੰਜ ਕਰਦੇ ਹਾਂ, ਅਸੀਂ ਹੁਣ ਵੱਡਾ ਆਨੰਦ ਹਾਸਲ ਕਰਾਂਗੇ ਅਤੇ ਭਵਿੱਖ ਵਿਚ ਇਸ ਤੋਂ ਵੀ ਵੱਡੀਆਂ ਬਰਕਤਾਂ ਦੀ ਉਤਸ਼ਾਹ ਨਾਲ ਉਡੀਕ ਕਰ ਸਕਦੇ ਹਾਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ