ਹਾਣੀਆਂ ਦਾ ਦਬਾਅ ਤੇ ਤੁਹਾਡਾ ਪ੍ਰਚਾਰ ਕਰਨ ਦਾ ਵਿਸ਼ੇਸ਼-ਸਨਮਾਨ
1 ਦੂਜਿਆਂ ਦਾ ਸਾਡੇ ਉੱਤੇ ਬੜਾ ਜ਼ਬਰਦਸਤ ਅਸਰ ਪੈਂਦਾ ਹੈ। ਇਹ ਚੰਗਾ ਜਾਂ ਮਾੜਾ ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ। ਯਹੋਵਾਹ ਦੇ ਸੰਗੀ ਸੇਵਕਾਂ ਦਾ ਅਸਰ ਵਧੀਆ ਹੁੰਦਾ ਹੈ ਜੋ ਸਾਨੂੰ ਚੰਗੇ ਮਸੀਹੀ ਕੰਮ ਕਰਨ ਲਈ ਉਕਸਾਉਂਦਾ ਹੈ। (ਇਬ. 10:24) ਪਰ, ਪਰਿਵਾਰ ਦੇ ਮੈਂਬਰ, ਸਹਿਕਰਮੀ, ਸਹਿਪਾਠੀ, ਗੁਆਂਢੀ ਜਾਂ ਹੋਰ ਰਿਸ਼ਤੇਦਾਰ ਜੋ ਸੱਚਾਈ ਵਿਚ ਨਹੀਂ ਹਨ ਸਾਡੇ ਉੱਤੇ ਮਸੀਹੀ ਅਸੂਲਾਂ ਦੇ ਖ਼ਿਲਾਫ਼ ਚੱਲਣ ਦਾ ਦਬਾਅ ਪਾ ਸਕਦੇ ਹਨ। ਉਹ ‘[ਸਾਡੀ] ਸ਼ੁਭ ਚਾਲ ਨੂੰ ਜੋ ਮਸੀਹ ਵਿੱਚ ਹੈ ਮੰਦਾ ਆਖ’ ਸਕਦੇ ਹਨ। (1 ਪਤ. 3:16) ਪਰ ਦੂਜਿਆਂ ਦੇ ਇਸ ਬੁਰੇ ਦਬਾਅ ਦੇ ਬਾਵਜੂਦ ਅਸੀਂ ਪ੍ਰਚਾਰ ਵਿਚ ਲੱਗੇ ਰਹਿਣ ਦੇ ਆਪਣੇ ਦ੍ਰਿੜ੍ਹ ਇਰਾਦੇ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹਾਂ?
2 ਪਰਿਵਾਰ ਦੇ ਮੈਂਬਰ: ਕਈ ਵਾਰ ਇਕ ਪਤੀ ਜਾਂ ਪਿਤਾ ਜੋ ਯਹੋਵਾਹ ਦਾ ਗਵਾਹ ਨਹੀਂ ਹੈ, ਸ਼ਾਇਦ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਪ੍ਰਚਾਰ ਵਿਚ ਜਾਣ ਤੋਂ ਮਨ੍ਹਾ ਕਰ ਸਕਦਾ ਹੈ। ਅਜਿਹੇ ਹੀ ਹਾਲਾਤ ਮੈਕਸੀਕੋ ਦੇ ਇਕ ਪਰਿਵਾਰ ਦੇ ਸਨ। ਇਕ ਆਦਮੀ ਦੀ ਤੀਵੀਂ ਤੇ ਉਸ ਦੇ ਸੱਤ ਬੱਚੇ ਸੱਚਾਈ ਵਿਚ ਸਨ। ਸ਼ੁਰੂ ਵਿਚ ਤਾਂ ਉਸ ਨੇ ਵਿਰੋਧ ਕੀਤਾ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਪਰਿਵਾਰ ਪ੍ਰਚਾਰ ਕਰੇ ਤੇ ਘਰ-ਘਰ ਜਾ ਕੇ ਸਾਹਿੱਤ ਵੰਡੇ। ਉਸ ਨੂੰ ਲੱਗਾ ਕਿ ਇਹ ਇਕ ਘਟੀਆ ਜਿਹਾ ਕੰਮ ਹੈ। ਉਸ ਦੀ ਪਤਨੀ ਤੇ ਬੱਚੇ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਫ਼ੈਸਲੇ ਤੇ ਟਿਕੇ ਰਹੇ ਅਤੇ ਪ੍ਰਚਾਰ ਵਿਚ ਬਾਕਾਇਦਾ ਹਿੱਸਾ ਲੈਂਦੇ ਰਹੇ। ਇਸ ਦੌਰਾਨ ਇਸ ਆਦਮੀ ਨੇ ਪਰਮੇਸ਼ੁਰ ਵੱਲੋਂ ਕੀਤੇ ਪ੍ਰਚਾਰ ਦੇ ਇੰਤਜ਼ਾਮ ਦੀ ਅਹਿਮੀਅਤ ਨੂੰ ਜਾਣਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਵੀ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ। ਸੱਚਾਈ ਸਵੀਕਾਰ ਕਰਨ ਵਿਚ ਉਸ ਨੂੰ 15 ਸਾਲ ਲੱਗੇ। ਪਰ ਜੇ ਉਸ ਦਾ ਪਰਿਵਾਰ ਪ੍ਰਚਾਰ ਵਿਚ ਲੱਗਾ ਨਾ ਰਹਿੰਦਾ, ਤਾਂ ਕੀ ਉਹ ਸੱਚਾਈ ਸਵੀਕਾਰ ਕਰ ਪਾਉਂਦਾ?—ਲੂਕਾ 1:74; 1 ਕੁਰਿੰ. 7:16.
3 ਸਹਿਕਰਮੀ: ਤੁਹਾਡਾ ਆਪਣੇ ਸੰਗੀ ਕਾਮਿਆਂ ਨੂੰ ਪ੍ਰਚਾਰ ਕਰਨਾ ਸ਼ਾਇਦ ਕਈਆਂ ਨੂੰ ਚੰਗਾ ਨਾ ਲੱਗੇ। ਇਕ ਭੈਣ ਦੱਸਦੀ ਹੈ ਕਿ ਜਦੋਂ ਉਸ ਦੇ ਦਫ਼ਤਰ ਵਿਚ ਦੁਨੀਆਂ ਦੇ ਅੰਤ ਬਾਰੇ ਚਰਚਾ ਛਿੜੀ, ਤਾਂ ਭੈਣ ਨੇ ਜਦੋਂ ਉਨ੍ਹਾਂ ਨੂੰ ਮੱਤੀ ਦਾ 24ਵਾਂ ਪਾਠ ਪੜ੍ਹਨ ਲਈ ਕਿਹਾ, ਤਾਂ ਸਾਰਿਆਂ ਨੇ ਉਸ ਦਾ ਮਜ਼ਾਕ ਉਡਾਇਆ। ਕੁਝ ਦਿਨਾਂ ਬਾਅਦ ਉਸ ਦੇ ਨਾਲ ਕੰਮ ਕਰਨ ਵਾਲੀ ਤੀਵੀਂ ਨੇ ਕਿਹਾ ਕਿ ਉਸ ਨੇ ਉਹ ਪਾਠ ਪੜ੍ਹਿਆ ਹੈ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਈ ਹੈ। ਭੈਣ ਨੇ ਉਸ ਨੂੰ ਇਕ ਕਿਤਾਬ ਪੜ੍ਹਨ ਨੂੰ ਦਿੱਤੀ ਅਤੇ ਉਸ ਨਾਲ ਤੇ ਉਸ ਦੇ ਪਤੀ ਨਾਲ ਬਾਈਬਲ ਸਟੱਡੀ ਦਾ ਇੰਤਜ਼ਾਮ ਕੀਤਾ। ਪਹਿਲੇ ਦਿਨ ਸਟੱਡੀ ਰਾਤ ਦੇ ਦੋ ਵਜੇ ਤਕ ਚੱਲੀ। ਤੀਜੀ ਸਟੱਡੀ ਤੋਂ ਬਾਅਦ, ਉਨ੍ਹਾਂ ਨੇ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ ਤੇ ਛੇਤੀ ਹੀ ਤਮਾਖੂ ਖਾਣਾ ਛੱਡ ਕੇ ਪ੍ਰਚਾਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕੀ ਇੱਦਾਂ ਹੋ ਪਾਉਂਦਾ ਜੇ ਸਾਡੀ ਇਹ ਭੈਣ ਦੂਜਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਦਾ ਜਤਨ ਨਾ ਕਰਦੀ?
4 ਸਹਿਪਾਠੀ: ਸਕੂਲ ਵਿਚ ਨੌਜਵਾਨ ਗਵਾਹਾਂ ਦੁਆਰਾ ਹਾਣੀਆਂ ਦਾ ਦਬਾਅ ਸਹਿਣਾ ਤੇ ਇਹ ਸੋਚਣਾ ਕਿ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਨਾਲ ਦੂਜੇ ਨੌਜਵਾਨ ਉਨ੍ਹਾਂ ਦਾ ਮਜ਼ਾਕ ਉਡਾਉਣਗੇ, ਕੋਈ ਨਵੀਂ ਗੱਲ ਨਹੀਂ ਹੈ। ਅਮਰੀਕਾ ਦੀ ਇਕ ਅੱਲੜ੍ਹ ਮੁਟਿਆਰ ਨੇ ਕਿਹਾ: “ਮੈਂ ਦੂਜੇ ਨੌਜਵਾਨਾਂ ਨੂੰ ਇਸ ਡਰ ਨਾਲ ਪ੍ਰਚਾਰ ਨਹੀਂ ਕਰਦੀ ਸੀ ਕਿ ਕਿਤੇ ਉਹ ਮੇਰਾ ਮਜ਼ਾਕ ਹੀ ਨਾ ਉਡਾਉਣ।” ਇੰਜ ਉਹ ਸਕੂਲ ਵਿਚ ਆਪਣੇ ਹਾਣੀਆਂ ਨੂੰ ਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਗਵਾਹੀ ਦੇਣ ਤੋਂ ਕਤਰਾਉਂਦੀ ਸੀ। ਪਰ ਤੁਸੀਂ ਹਾਣੀਆਂ ਦੇ ਦਬਾਅ ਦਾ ਦਲੇਰੀ ਨਾਲ ਕਿਵੇਂ ਸਾਮ੍ਹਣਾ ਕਰ ਸਕਦੇ ਹੋ? ਯਹੋਵਾਹ ਤੇ ਭਰੋਸਾ ਰੱਖੋ ਅਤੇ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰੋ। (ਕਹਾ. 29:25) ਪਰਮੇਸ਼ੁਰ ਦੇ ਬਚਨ ਨੂੰ ਪ੍ਰਚਾਰ ਵਿਚ ਇਸਤੇਮਾਲ ਕਰਨ ਦੀ ਆਪਣੀ ਯੋਗਤਾ ਤੇ ਮਾਣ ਕਰੋ। (2 ਤਿਮੋ. 2:15) ਉੱਪਰ ਦੱਸੀ ਕੁੜੀ ਨੇ ਯਹੋਵਾਹ ਨੂੰ ਇਹ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਕਿ ਉਹ ਉਸ ਨੂੰ ਆਪਣੇ ਸਹਿਪਾਠੀਆਂ ਨਾਲ ਗੱਲਬਾਤ ਕਰਨ ਦੀ ਇੱਛਾ ਪੈਦਾ ਕਰਨ ਲਈ ਮਦਦ ਦੇਵੇ। ਉਸ ਨੇ ਸਕੂਲ ਵਿਚ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ। ਇਸ ਦੇ ਵਧੀਆ ਸਿੱਟੇ ਨਿਕਲੇ ਤੇ ਜਿਨ੍ਹਾਂ ਲੋਕਾਂ ਨੂੰ ਉਹ ਜਾਣਦੀ ਸੀ ਉਨ੍ਹਾਂ ਨਾਲ ਛੇਤੀ ਹੀ ਗੱਲਬਾਤ ਕਰਨ ਲੱਗ ਪਈ। ਆਖ਼ਰ ਵਿਚ ਉਸ ਨੇ ਕਿਹਾ: “ਉਨ੍ਹਾਂ ਬੱਚਿਆਂ ਨੂੰ ਭਵਿੱਖ ਵਿਚ ਇਕ ਉਮੀਦ ਦੀ ਬੜੀ ਲੋੜ ਹੈ ਤੇ ਯਹੋਵਾਹ ਸਾਨੂੰ ਉਨ੍ਹਾਂ ਦੀ ਮਦਦ ਕਰਨ ਲਈ ਵਰਤ ਰਿਹਾ ਹੈ।”
5 ਗੁਆਂਢੀ: ਹੋ ਸਕਦਾ ਹੈ ਕਿ ਸਾਡੇ ਗੁਆਂਢੀ ਜਾਂ ਹੋਰ ਦੂਜੇ ਰਿਸ਼ਤੇਦਾਰ ਸਾਡੇ ਤੋਂ ਅਤੇ ਸਾਡੇ ਵਿਸ਼ਵਾਸਾਂ ਤੋਂ ਕੁਝ ਖਿੱਝਦੇ ਹੋਣ। ਜੇ ਤੁਸੀਂ ਇਸ ਗੱਲੋਂ ਡਰਦੇ ਹੋ ਕਿ ਉਹ ਤੁਹਾਡੇ ਬਾਰੇ ਕੀ ਸੋਚਣਗੇ, ਤਾਂ ਖ਼ੁਦ ਨੂੰ ਪੁੱਛੋ: ‘ਕੀ ਉਹ ਲੋਕ ਸੱਚਾਈ ਨੂੰ ਜਾਣਦੇ ਹਨ ਜੋ ਸਦੀਪਕ ਜ਼ਿੰਦਗੀ ਵੱਲ ਲੈ ਜਾਂਦੀ ਹੈ? ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਲਈ ਮੈਂ ਕੀ ਕਰ ਸਕਦਾ ਹਾਂ?’ ਇਕ ਸਰਕਟ ਨਿਗਾਹਬਾਨ ਨੇ ਟਿੱਪਣੀ ਕੀਤੀ ਕਿ ਹਮੇਸ਼ਾ ਗੁਆਂਢੀਆਂ ਨੂੰ ਸੱਚਾਈ ਬਾਰੇ ਥੋੜ੍ਹਾ-ਥੋੜ੍ਹਾ ਦੱਸਦੇ ਰਹਿਣ ਨਾਲ ਚੰਗੇ ਸਿੱਟੇ ਨਿਕਲਦੇ ਹਨ। ਲੋੜੀਂਦੀ ਤਾਕਤ ਤੇ ਬੁੱਧੀ ਲਈ ਯਹੋਵਾਹ ਨੂੰ ਬੇਨਤੀ ਕਰੋ ਤਾਂਕਿ ਤੁਸੀਂ ਨੇਕਦਿਲ ਲੋਕਾਂ ਨੂੰ ਲਗਾਤਾਰ ਲੱਭ ਸਕੋ।—ਫ਼ਿਲਿ. 4:13.
6 ਹਾਣੀਆਂ ਦੇ ਬੁਰੇ ਦਬਾਅ ਸਾਮ੍ਹਣੇ ਝੁਕ ਜਾਣ ਨਾਲ ਸ਼ਾਇਦ ਸਾਡੇ ਵਿਰੋਧੀ ਤਾਂ ਖ਼ੁਸ਼ ਹੋ ਜਾਣ, ਪਰ ਕੀ ਇੰਜ ਕਰਨ ਨਾਲ ਉਨ੍ਹਾਂ ਦਾ ਜਾਂ ਸਾਡਾ ਭਲਾ ਹੋਵੇਗਾ? ਯਿਸੂ ਦੀ ਬਰਾਦਰੀ ਨੇ ਉਸ ਦਾ ਵਿਰੋਧ ਕੀਤਾ ਤੇ ਉਸ ਦੇ ਮਤਰੇਏ ਭਰਾਵਾਂ ਨੇ ਉਸ ਨੂੰ ਤਾਹਨੇ-ਮਿਹਣੇ ਮਾਰੇ ਜਿਸ ਵਿਚ ਹਾਲਾਂਕਿ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਸੀ। ਪਰ ਉਹ ਜਾਣਦਾ ਸੀ ਕਿ ਉਹ ਵਫ਼ਾਦਾਰ ਰਹਿ ਕੇ ਤੇ ਸਮਝੌਤਾ ਨਾ ਕਰ ਕੇ ਹੀ ਉਨ੍ਹਾਂ ਦੀ ਮਦਦ ਕਰ ਸਕਦਾ ਸੀ। ਇਸੇ ਕਰਕੇ ਯਿਸੂ ਨੇ ‘ਪਾਪੀਆਂ ਦੀ ਲਾਗਬਾਜ਼ੀ ਸਹਿ ਲਈ।’ (ਇਬ. 12:2, 3) ਸਾਨੂੰ ਵੀ ਇੰਜ ਹੀ ਕਰਨਾ ਚਾਹੀਦਾ ਹੈ। ਤੁਹਾਨੂੰ ਵੀ ਰਾਜ-ਸੰਦੇਸ਼ ਦਾ ਪ੍ਰਚਾਰ ਕਰਨ ਦੇ ਆਪਣੇ ਵਿਸ਼ੇਸ਼-ਸਨਮਾਨ ਦਾ ਪੂਰਾ-ਪੂਰਾ ਫ਼ਾਇਦਾ ਉਠਾਉਣ ਦੀ ਠਾਣ ਲੈਣੀ ਚਾਹੀਦੀ ਹੈ। ਇੰਜ ਕਰਨ ਨਾਲ ਤੁਸੀਂ ‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਓਗੇ।’—1 ਤਿਮੋ. 4:16.