ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/01 ਸਫ਼ਾ 8
  • ਇਕ ਚੰਗੇ ਗੁਆਂਢੀ ਵਜੋਂ ਗਵਾਹੀ ਦਿਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਕ ਚੰਗੇ ਗੁਆਂਢੀ ਵਜੋਂ ਗਵਾਹੀ ਦਿਓ
  • ਸਾਡੀ ਰਾਜ ਸੇਵਕਾਈ—2001
  • ਮਿਲਦੀ-ਜੁਲਦੀ ਜਾਣਕਾਰੀ
  • ਚੰਗੇ ਗੁਆਂਢੀ ਸਾਡੇ ਲਈ ਅਣਮੋਲ ਦਾਤ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਆਪਣੇ ਗੁਆਂਢੀ ਨਾਲ ਪਿਆਰ ਕਰਨ ਦਾ ਮਤਲਬ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਕੀ ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਦਾ ਹੈ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ?’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
ਹੋਰ ਦੇਖੋ
ਸਾਡੀ ਰਾਜ ਸੇਵਕਾਈ—2001
km 4/01 ਸਫ਼ਾ 8

ਇਕ ਚੰਗੇ ਗੁਆਂਢੀ ਵਜੋਂ ਗਵਾਹੀ ਦਿਓ

1 ਯਿਸੂ ਨੇ ਕਿਹਾ ਸੀ ਕਿ “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:39) ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਆਪਣੇ ਸੰਗੀ ਵਿਸ਼ਵਾਸੀਆਂ ਨਾਲ ‘ਭਲਾ ਕਰਦੇ’ ਹੋ। ਪਰ ਕੀ ਤੁਸੀਂ ਆਪਣੇ ਪਿਆਰ ਵਿਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕਰ ਸਕਦੇ ਹੋ ਜੋ ਤੁਹਾਡੇ ਨੇੜੇ ਰਹਿੰਦੇ ਹਨ? (ਗਲਾ. 6:10) ਅਸੀਂ ਕਿਹੜੇ ਤਰੀਕਿਆਂ ਨਾਲ ਉਨ੍ਹਾਂ ਪ੍ਰਤੀ ਪਿਆਰ ਦਿਖਾ ਸਕਦੇ ਹਾਂ?

2 ਆਪਣੀ ਪਛਾਣ ਕਰਾਉਣ ਦੁਆਰਾ: ਕੀ ਤੁਹਾਡੇ ਗੁਆਂਢੀ ਜਾਣਦੇ ਹਨ ਕਿ ਤੁਸੀਂ ਇਕ ਗਵਾਹ ਹੋ? ਜੇ ਨਹੀਂ, ਤਾਂ ਕਿਉਂ ਨਾ ਤੁਸੀਂ ਉਨ੍ਹਾਂ ਨੂੰ ਖੇਤਰ ਸੇਵਕਾਈ ਦੌਰਾਨ ਮਿਲੋ? ਇਸ ਦੇ ਸਿੱਟੇ ਦੇਖ ਕੇ ਤੁਹਾਨੂੰ ਸ਼ਾਇਦ ਹੈਰਾਨੀ ਹੋਵੇ! ਜਾਂ ਤੁਸੀਂ ਉਨ੍ਹਾਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਇੰਜ ਕਰਨਾ ਜ਼ਿਆਦਾ ਆਸਾਨ ਲੱਗਦਾ ਹੈ। ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਹੁੰਦੇ ਹੋ, ਤਾਂ ਸ਼ਾਇਦ ਤੁਸੀਂ ਉਨ੍ਹਾਂ ਨੂੰ ਆਪਣੇ ਵਿਹੜੇ ਵਿਚ ਕੰਮ ਕਰਦੇ ਜਾਂ ਸੜਕ ਤੇ ਟਹਿਲਦੇ ਹੋਏ ਦੇਖੋ। ਉਨ੍ਹਾਂ ਨੂੰ ਖਿੜੇ ਮੱਥੇ ਮਿਲੋ। ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਅਤੇ ਕਿੰਗਡਮ ਹਾਲ ਦੀ ਥਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰੋ ਤੇ ਇਹ ਵੀ ਦੱਸੋ ਕਿ ਉੱਥੇ ਕੀ ਕੁਝ ਹੁੰਦਾ ਹੈ। ਉਨ੍ਹਾਂ ਨੂੰ ਦੱਸੋ ਕਿ ਗੁਆਂਢ ਵਿੱਚੋਂ ਹੋਰ ਕੌਣ ਉੱਥੇ ਜਾਂਦਾ ਹੈ। ਉਨ੍ਹਾਂ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿਓ। ਉਨ੍ਹਾਂ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਬਾਰੇ ਚੰਗੀ ਤਰ੍ਹਾਂ ਗਵਾਹੀ ਦੇਣ ਦਾ ਪੱਕਾ ਇਰਾਦਾ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ।​—ਰਸੂ. 10:42; 28:23.

3 ਆਪਣੇ ਚੰਗੇ ਰਵੱਈਏ ਦੁਆਰਾ: ਤੁਹਾਡਾ ਦੋਸਤਾਨਾ ਰਵੱਈਆ ਤੁਹਾਡੇ ਬਾਰੇ ਬਹੁਤ ਕੁਝ ਦੱਸਦਾ ਹੈ ਤੇ ਇਹ ਤੁਹਾਡੇ ਲਈ ਗਵਾਹੀ ਦੇਣ ਦਾ ਰਸਤਾ ਖੋਲ੍ਹ ਸਕਦਾ ਹੈ। ਇਹ ‘ਪਰਮੇਸ਼ੁਰ ਦੀ ਸਿੱਖਿਆ ਨੂੰ ਵੀ ਸਿੰਗਾਰਦਾ’ ਹੈ। (ਤੀਤੁ. 2:7, 10) ਇਸ ਲਈ, ਆਪਣੇ ਗੁਆਂਢੀਆਂ ਵਿਚ ਸੱਚੀ ਦਿਲਚਸਪੀ ਦਿਖਾਓ। ਉਨ੍ਹਾਂ ਨਾਲ ਦੋਸਤਾਨਾ ਰਵੱਈਆ ਰੱਖੋ ਤੇ ਸਮਝਦਾਰੀ ਨਾਲ ਪੇਸ਼ ਆਓ। ਉਨ੍ਹਾਂ ਕੋਲ ਐਵੇਂ ਵਾਰ-ਵਾਰ ਜਾ ਕੇ ਉਨ੍ਹਾਂ ਨੂੰ ਤੰਗ ਨਾ ਕਰੋ। ਜੇ ਗੁਆਂਢ ਵਿਚ ਕੋਈ ਬੀਮਾਰ ਪੈ ਜਾਂਦਾ ਹੈ, ਤਾਂ ਇਕ ਚੰਗੇ ਗੁਆਂਢੀ ਵਾਂਗ ਆਪਣੀ ਮਦਦ ਪੇਸ਼ ਕਰੋ। ਜਦੋਂ ਕੋਈ ਨਵਾਂ ਪਰਿਵਾਰ ਤੁਹਾਡੇ ਗੁਆਂਢ ਵਿਚ ਆਉਂਦਾ ਹੈ, ਤਾਂ ਜਾ ਕੇ ਉਨ੍ਹਾਂ ਦਾ ਸੁਆਗਤ ਕਰੋ। ਇੰਜ ਕਰਨ ਨਾਲ ਚੰਗਾ ਪ੍ਰਭਾਵ ਪੈਂਦਾ ਹੈ ਤੇ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ।​—ਇਬ. 13:16.

4 ਆਪਣੇ ਘਰ ਨੂੰ ਸਾਫ਼-ਸੁਥਰਾ ਰੱਖਣ ਦੁਆਰਾ: ਚੰਗਾ ਗੁਆਂਢੀ ਹੋਣ ਦੇ ਨਾਤੇ ਆਪਣੇ ਘਰ ਦੀ ਵੀ ਦੇਖ-ਭਾਲ ਕਰੋ ਤਾਂਕਿ ਦੇਖਣ ਨੂੰ ਇਹ ਚੰਗਾ ਲੱਗੇ। ਇਕ ਸਾਫ਼-ਸੁਥਰਾ ਤੇ ਸੋਹਣਾ ਘਰ ਅਤੇ ਵਿਹੜਾ ਇਕ ਚੰਗੀ ਗਵਾਹੀ ਦਿੰਦੇ ਹਨ। ਪਰ ਇਕ ਗੰਦਾ ਘਰ ਜਾਂ ਇਸ ਦੇ ਆਲੇ-ਦੁਆਲੇ ਪਿਆ ਕੂੜਾ-ਕਬਾੜਾ ਰਾਜ ਦੇ ਸੰਦੇਸ਼ ਦੀ ਅਹਿਮੀਅਤ ਨੂੰ ਘਟਾ ਸਕਦਾ ਹੈ। ਇਸ ਲਈ ਆਪਣੇ ਘਰ, ਵਿਹੜੇ ਤੇ ਗੱਡੀਆਂ ਨੂੰ ਸਾਫ਼-ਸੁਥਰਾ ਤੇ ਚੰਗੀ ਹਾਲਤ ਵਿਚ ਰੱਖਣਾ ਬੜਾ ਜ਼ਰੂਰੀ ਹੈ।

5 ਬਾਹਰਲੇ ਲੋਕਾਂ ਦੀ ਚਿੰਤਾ ਕਰਨ ਤੋਂ ਜ਼ਾਹਰ ਹੁੰਦਾ ਹੈ ਕਿ ਤੁਸੀਂ ਆਪਣੇ ਗੁਆਂਢੀਆਂ ਨੂੰ ਪਿਆਰ ਕਰਦੇ ਹੋ। ਇਸ ਦਾ ਨਤੀਜਾ ਕੀ ਨਿਕਲ ਸਕਦਾ ਹੈ? ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਲੋਕ “ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ . . . ਪਰਮੇਸ਼ੁਰ ਦੀ ਵਡਿਆਈ ਕਰਨ।”​—1 ਪਤ. 2:12.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ