ਤੁਸੀਂ ਕਿੰਨੀ ਕੁ ਚੰਗੀ ਤਰ੍ਹਾਂ ਅਧਿਆਤਮਿਕ ਭੋਜਨ ਖਾਂਦੇ ਹੋ?
1 ਇਹ ਕਹਾਵਤ ਹੈ ਕਿ ‘ਜੈਸਾ ਅੰਨ ਵੈਸਾ ਤਨ।’ ਦਰਅਸਲ ਸਾਡੀਆਂ ਖਾਣ ਦੀਆਂ ਆਦਤਾਂ ਦਾ ਸਾਡੀ ਤਾਕਤ ਅਤੇ ਸਿਹਤ ਤੇ ਬੜਾ ਅਸਰ ਪੈਂਦਾ ਹੈ। ਕਿਉਂਕਿ ਯਿਸੂ ਨੇ ਕਿਹਾ ਸੀ ਕਿ “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ,” ਇਸ ਲਈ ਸਾਡੀਆਂ ਅਧਿਆਤਮਿਕ ਭੋਜਨ ਖਾਣ ਦੀਆਂ ਆਦਤਾਂ ਦਾ ਸਾਡੇ ਉੱਤੇ ਚੰਗਾ ਜਾਂ ਬੁਰਾ ਅਸਰ ਪੈਂਦਾ ਹੈ। (ਮੱਤੀ 4:4) ਤਾਂ ਫਿਰ ਤੁਸੀਂ ਕਿੰਨੀ ਕੁ ਚੰਗੀ ਤਰ੍ਹਾਂ ਅਧਿਆਤਮਿਕ ਭੋਜਨ ਖਾਂਦੇ ਹੋ? ਕੀ ਤੁਸੀਂ ਖਾਣ ਵੇਲੇ ਨਖਰੇ ਕਰਦੇ ਹੋ? ਕੀ ਤੁਸੀਂ ਕਾਹਲੀ ਵਿਚ ਖਾਂਦੇ ਹੋ? ਜਾਂ ਕੀ ਤੁਸੀਂ ਬਾਕਾਇਦਾ ਤੌਰ ਤੇ ਸੰਤੁਲਿਤ ਅਤੇ ਪੌਸ਼ਟਿਕ ਅਧਿਆਤਮਿਕ ਭੋਜਨ ਦਾ ਆਨੰਦ ਮਾਣਨ ਲਈ ਸਮਾਂ ਲਾਉਂਦੇ ਹੋ?
2 ਆਪਣੇ ਭੋਜਨ ਦੀ ਜਾਂਚ ਕਰੋ: ਯਹੋਵਾਹ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਰਾਹੀਂ ‘ਵੇਲੇ ਸਿਰ ਰਸਤ’ ਅਤੇ “ਮੋਟੀਆਂ ਵਸਤਾਂ ਦੀ ਦਾਉਤ” ਦਿੰਦਾ ਹੈ। (ਮੱਤੀ 24:45; ਯਸਾ. 25:6) ਇਨ੍ਹਾਂ ਪ੍ਰੇਮਮਈ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਉਠਾਉਣ ਲਈ ਸਾਨੂੰ ਚੰਗੀ ਤਰ੍ਹਾਂ ਅਧਿਆਤਮਿਕ ਭੋਜਨ ਖਾਣ ਲਈ ਪੂਰਾ ਜਤਨ ਕਰਨਾ ਚਾਹੀਦਾ ਹੈ।
3 ਤੁਸੀਂ ਆਪਣੇ ਕੋਲੋਂ ਪੁੱਛ ਸਕਦੇ ਹੋ: ‘ਕੀ ਮੈਂ ਹਰ ਰੋਜ਼ ਦਿਨ ਦਾ ਪਾਠ ਅਤੇ ਟਿੱਪਣੀਆਂ ਪੜ੍ਹਦਾ ਹਾਂ? ਕੀ ਮੈਂ ਹਰ ਰੋਜ਼ ਬਾਈਬਲ ਪੜ੍ਹਦਾ ਹਾਂ ਅਤੇ ਉਸ ਉੱਤੇ ਮਨਨ ਕਰਦਾ ਹਾਂ? ਕੀ ਮੈਂ ਕਲੀਸਿਯਾ ਸਭਾਵਾਂ ਵਿਚ ਪੇਸ਼ ਕੀਤੀ ਜਾਣ ਵਾਲੀ ਸਾਮੱਗਰੀ ਦਾ ਪਹਿਲਾਂ ਹੀ ਅਧਿਐਨ ਕਰ ਕੇ ਸਭਾਵਾਂ ਦੀ ਤਿਆਰੀ ਕਰਦਾ ਹਾਂ? ਕੀ ਮੈਂ ਸਾਰੇ ਨਵੇਂ ਪ੍ਰਕਾਸ਼ਨ ਪੜ੍ਹ ਲਏ ਹਨ, ਜਿਵੇਂ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1?’
4 ਯਿਸੂ ਨੇ ਵਾਅਦਾ ਕੀਤਾ ਸੀ: “ਖ਼ੁਸ਼ ਹਨ ਉਹ ਜੋ ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ ਹਨ। . . . ਖ਼ੁਸ਼ ਹਨ ਉਹ ਜੋ ਧਾਰਮਿਕਤਾ ਦੇ ਭੁੱਖੇ ਤੇ ਤਿਹਾਏ ਹਨ ਕਿਉਂਕਿ ਉਹ ਰਜਾਏ ਜਾਣਗੇ।” (ਮੱਤੀ 5:3, 6, ਨਿ ਵ) ਇਸ ਲਈ ਆਪਣੇ ਦਿਲਾਂ-ਦਿਮਾਗ਼ਾਂ ਨੂੰ ਪਰਮੇਸ਼ੁਰ ਦੇ ਗਿਆਨ ਨਾਲ ਭਰਨ ਦੁਆਰਾ ਚੰਗੀ ਤਰ੍ਹਾਂ ਅਧਿਆਤਮਿਕ ਭੋਜਨ ਖਾਓ।