“ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਤੋਂ ਪੂਰਾ ਲਾਭ ਹਾਸਲ ਕਰਨਾ
1 ਇਕ ਉਤਸ਼ਾਹਜਨਕ ਪ੍ਰੋਗ੍ਰਾਮ: ਅਸੀਂ ਹਾਲ ਹੀ ਵਿਚ ਆਪਣੇ ਜ਼ਿਲ੍ਹਾ ਸੰਮੇਲਨ ਵਿਚ ਕਿੰਨੇ ਉਤਸ਼ਾਹਜਨਕ ਪ੍ਰੋਗ੍ਰਾਮ ਦਾ ਆਨੰਦ ਮਾਣਿਆ ਸੀ! ਇਕੱਠੇ ਹੋਣ ਦਾ ਸਾਡੇ ਸਾਰਿਆਂ ਦਾ ਇੱਕੋ ਹੀ ਮਕਸਦ ਸੀ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੇ ਹੋਰ ਜ਼ਿਆਦਾ ਜੋਸ਼ੀਲੇ ਪ੍ਰਚਾਰਕ ਬਣੀਏ। ਕੀ ਤੁਹਾਨੂੰ ਯਾਦ ਹੈ ਕਿ ਪਹਿਲੇ ਭਾਸ਼ਣਕਾਰ ਨੇ “ਪ੍ਰਚਾਰ ਕਰਨ” ਦੀ ਕੀ ਪਰਿਭਾਸ਼ਾ ਦਿੱਤੀ ਸੀ? ਕੀ ਤੁਹਾਨੂੰ ਚੇਤਾ ਹੈ ਕਿ “ਨਿਡਰ ਬਣੋ—ਯਹੋਵਾਹ ਸਾਡੇ ਅੰਗ-ਸੰਗ ਹੈ!” ਭਾਸ਼ਣ ਵਿਚ ਸਾਨੂੰ ਕਿਹੜੀ ਗੱਲ ਉੱਤੇ ਰਿਸਰਚ ਕਰਨ ਦੀ ਪ੍ਰੇਰਣਾ ਦਿੱਤੀ ਗਈ ਸੀ? ਤੁਸੀਂ ਹੁਣ ਤਕ ਕਿਹੜੀਆਂ ਜੀਵਨ-ਕਥਾਵਾਂ ਉੱਤੇ ਗੌਰ ਕੀਤਾ ਹੈ?
2 “ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਕਾਰਨ ਸਾਡੀ ਨਿਹਚਾ ਪਰਖੀ ਜਾਂਦੀ ਹੈ” ਨਾਮਕ ਭਾਸ਼ਣ-ਲੜੀ ਵਿਚ ਦੱਸਿਆ ਗਿਆ ਸੀ ਕਿ ਯਹੋਵਾਹ ਕਿਹੜੇ ਤਿੰਨ ਖ਼ਾਸ ਕਾਰਨਾਂ ਕਰਕੇ ਸਾਨੂੰ ਅਤਿਆਚਾਰ ਸਹਿਣ ਦਿੰਦਾ ਹੈ। ਕੀ ਤੁਸੀਂ ਉਹ ਤਿੰਨ ਕਾਰਨ ਦੱਸ ਸਕਦੇ ਹੋ? ਸਾਡੀ ਮਸੀਹੀ ਨਿਰਪੱਖਤਾ ਦਾ ਬਾਈਬਲੀ ਆਧਾਰ ਕੀ ਹੈ? ਸਾਨੂੰ ਕੀ ਕਰਨ ਲਈ ਕਿਹਾ ਗਿਆ ਸੀ ਤਾਂਕਿ ਅਸੀਂ ਆਪਣੀ ਨਿਰਪੱਖਤਾ ਕਾਰਨ ਸਾਡੇ ਉੱਤੇ ਆਉਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਾਂਗੇ? ਜਦੋਂ ਅਸੀਂ ਵਫ਼ਾਦਾਰੀ ਨਾਲ ਅਜ਼ਮਾਇਸ਼ਾਂ ਸਹਿੰਦੇ ਹਾਂ, ਤਾਂ ਇਸ ਨਾਲ ਯਹੋਵਾਹ ਦੀ ਕਿੱਦਾਂ ਮਹਿਮਾ ਹੁੰਦੀ ਹੈ?
3 “ਮੁਸੀਬਤਾਂ ਦੇ ਬਾਵਜੂਦ ਦ੍ਰਿੜ੍ਹ ਰਹੋ” ਡਰਾਮੇ ਵਿਚ ਖ਼ਾਸਕਰ ਕਿਹੜੇ ਦ੍ਰਿਸ਼ਾਂ ਨੇ ਤੁਹਾਡੀ ਨਿਹਚਾ ਨੂੰ ਮਜ਼ਬੂਤ ਕੀਤਾ? ਅਸੀਂ ਯਿਰਮਿਯਾਹ ਦੀ ਕਿੱਦਾਂ ਰੀਸ ਕਰ ਸਕਦੇ ਹਾਂ?
4 ਪਬਲਿਕ ਭਾਸ਼ਣ “ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ” ਵਿਚ ਕਿਹੜੀਆਂ ਮਹੱਤਵਪੂਰਣ ਤਬਦੀਲੀਆਂ ਬਾਰੇ ਦੱਸਿਆ ਗਿਆ ਸੀ ਜੋ ਅਜੇ ਭਵਿੱਖ ਵਿਚ ਹੋਣ ਵਾਲੀਆਂ ਹਨ ਅਤੇ ਜਿਨ੍ਹਾਂ ਤੋਂ ਜਲਦੀ ਹੀ ਬਾਅਦ ਪਰਮੇਸ਼ੁਰ ਦਾ ਭਿਆਨਕ ਦਿਨ ਆ ਜਾਵੇਗਾ? “ਰਾਜ ਦੇ ਜੋਸ਼ੀਲੇ ਪ੍ਰਚਾਰਕਾਂ ਦੇ ਤੌਰ ਤੇ ਸ਼ੁਭ ਕਰਮ ਕਰਦੇ ਰਹੋ” ਨਾਮਕ ਆਖ਼ਰੀ ਭਾਸ਼ਣ ਵਿਚ ਦਿੱਤੀ ਗਈ ਜਾਣਕਾਰੀ ਤੁਹਾਡੇ ਪ੍ਰਚਾਰ ਦੇ ਕੰਮ ਲਈ ਕਿੱਦਾਂ ਲਾਭਦਾਇਕ ਸਾਬਤ ਹੋਵੇਗੀ?
5 ਅਮਲ ਕਰਨ ਲਈ ਮੁੱਖ ਗੱਲਾਂ: ਜਿਵੇਂ ਕਿ “ਧੰਨਵਾਦ ਕਰਦੇ ਰਹੋ” ਭਾਸ਼ਣ ਵਿਚ ਦੱਸਿਆ ਗਿਆ ਸੀ, ਅਸੀਂ ਯਹੋਵਾਹ ਦਾ ਦਿਲੋਂ ਧੰਨਵਾਦ ਕਿੱਦਾਂ ਕਰ ਸਕਦੇ ਹਾਂ? ਮੂਲ-ਭਾਵ ਭਾਸ਼ਣ “ਰਾਜ ਦੇ ਪ੍ਰਚਾਰਕ ਜੋਸ਼ ਨਾਲ ਸੇਵਾ ਕਰਦੇ ਹਨ” ਵਿਚ ਸਾਨੂੰ ਕਿਸ ਦੇ ਜੋਸ਼ ਦੀ ਰੀਸ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ? ਸਾਨੂੰ ਕਿਨ੍ਹਾਂ ਗੱਲਾਂ ਵਿਚ ਆਪਣੀ ਜਾਂਚ ਕਰਨ ਦੀ ਪ੍ਰੇਰਣਾ ਦਿੱਤੀ ਗਈ ਸੀ?
6 “ਮੀਕਾਹ ਦੀ ਭਵਿੱਖਬਾਣੀ ਸਾਨੂੰ ਯਹੋਵਾਹ ਦੇ ਨਾਂ ਵਿਚ ਚੱਲਣ ਲਈ ਮਜ਼ਬੂਤ ਬਣਾਉਂਦੀ ਹੈ” ਭਾਸ਼ਣ-ਲੜੀ ਮੁਤਾਬਕ, ਸਾਨੂੰ ਯਹੋਵਾਹ ਦੀ ਮਿਹਰ ਹਾਸਲ ਕਰਨ ਲਈ ਕਿਹੜੀਆਂ ਤਿੰਨ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ? ਕੀ ਇਨ੍ਹਾਂ ਨੂੰ ਪੂਰਾ ਕਰਨਾ ਸੰਭਵ ਹੈ? (ਮੀਕਾ. 6:8) “ਆਪਣੇ ਦਿਲ ਦੀ ਵੱਡੀ ਚੌਕਸੀ ਕਰੋ ਅਤੇ ਸ਼ੁੱਧ ਰਹੋ” ਨਾਮਕ ਭਾਸ਼ਣ ਮੁਤਾਬਕ, ਅਸੀਂ ਕਿਹੜੇ ਤਰੀਕਿਆਂ ਨਾਲ ਨੈਤਿਕ ਤੌਰ ਤੇ ਸ਼ੁੱਧ ਰਹਿ ਸਕਦੇ ਹਾਂ? “ਧੋਖੇਬਾਜ਼ੀ ਤੋਂ ਖ਼ਬਰਦਾਰ ਰਹੋ” ਨਾਮਕ ਭਾਸ਼ਣ ਵਿਚ ਸਾਨੂੰ ਕਿਨ੍ਹਾਂ ਗੱਲਾਂ ਵਿਚ ਧੋਖਾ ਨਾ ਖਾਣ ਅਤੇ ਨਾ ਹੀ ਦੂਸਰਿਆਂ ਨੂੰ ਧੋਖਾ ਦੇਣ ਦੀ ਚੇਤਾਵਨੀ ਦਿੱਤੀ ਗਈ ਸੀ?
7 “ਆਪਣੀ ਸੇਵਕਾਈ ਦੀ ਵਡਿਆਈ ਕਰਨ ਵਾਲੇ ਰਾਜ ਪ੍ਰਚਾਰਕ” ਭਾਸ਼ਣ-ਲੜੀ ਵਿਚ ਦਿੱਤੇ ਗਏ ਕਿਹੜੇ ਸੁਝਾਵਾਂ ਨੂੰ ਤੁਸੀਂ ਆਪਣੀ ਸੇਵਕਾਈ ਵਿਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ? “ਅਧਿਆਤਮਿਕ ਗੱਲ-ਬਾਤ ਸਾਨੂੰ ਮਜ਼ਬੂਤ ਕਰਦੀ ਹੈ” ਭਾਸ਼ਣ ਵਿਚ ਫ਼ਿਲਿੱਪੀਆਂ 4:8 ਨੂੰ ਖੋਲ੍ਹ ਕੇ ਸਮਝਾਇਆ ਗਿਆ ਸੀ। ਇਹ ਆਇਤ ਅਧਿਆਤਮਿਕ ਵਿਸ਼ਿਆਂ ਉੱਤੇ ਗੱਲ-ਬਾਤ ਕਰਨ ਵਿਚ ਕਿੱਦਾਂ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਕਦੋਂ ਅਧਿਆਤਮਿਕ ਗੱਲ-ਬਾਤ ਕਰਨੀ ਚਾਹੀਦੀ ਹੈ?
8 “ਦੁੱਖ ਦੇ ਸਮੇਂ ਵਿਚ ਯਹੋਵਾਹ ਤੇ ਪੂਰਾ ਭਰੋਸਾ ਰੱਖੋ” ਨਾਮਕ ਭਾਸ਼ਣ ਵਿਚ ਦੱਸਿਆ ਗਿਆ ਸੀ ਕਿ ਅਸੀਂ ਬਿਪਤਾਵਾਂ, ਗ਼ਰੀਬੀ, ਬੀਮਾਰੀਆਂ, ਘਰੇਲੂ ਸਮੱਸਿਆਵਾਂ ਅਤੇ ਆਪਣੀਆਂ ਕਮਜ਼ੋਰੀਆਂ ਨਾਲ ਕਿੱਦਾਂ ਨਜਿੱਠ ਸਕਦੇ ਹਾਂ। ਅਸੀਂ ਕਿੱਦਾਂ ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਦੇ ਸਮੇਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ?
9 ਨਵੇਂ ਅਧਿਆਤਮਿਕ ਖ਼ਜ਼ਾਨੇ: ਅਸੀਂ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ) ਨਾਮਕ ਨਵੀਂ ਕਿਤਾਬ ਪਾ ਕੇ ਬਹੁਤ ਖ਼ੁਸ਼ ਹੋਏ ਸੀ। ਜਦੋਂ ਇਸ ਕਿਤਾਬ ਦਾ ਮਕਸਦ ਸਮਝਾਇਆ ਗਿਆ ਸੀ, ਤਾਂ ਇਸ ਦਾ ਤੁਹਾਡੇ ਉੱਤੇ ਕੀ ਅਸਰ ਪਿਆ ਸੀ? ਬਾਈਬਲ ਵਿਦਿਆਰਥੀਆਂ ਨਾਲ ਇਸ ਦੂਸਰੀ ਕਿਤਾਬ ਵਿੱਚੋਂ ਅਧਿਐਨ ਕਰਨਾ ਚੇਲੇ ਬਣਾਉਣ ਦੇ ਸਾਡੇ ਕੰਮ ਵਿਚ ਕਿਉਂ ਫ਼ਾਇਦੇਮੰਦ ਸਾਬਤ ਹੋਵੇਗਾ?
10 ਇਸ ਮਗਰੋਂ ਸਾਨੂੰ ਅੰਗ੍ਰੇਜ਼ੀ ਵਿਚ ਯਹੋਵਾਹ ਦੇ ਨੇੜੇ ਰਹੋ ਨਾਮਕ ਇਕ ਬਹੁਤ ਹੀ ਸੋਹਣੀ ਕਿਤਾਬ ਵੀ ਮਿਲੀ ਸੀ। ਇਸ ਵਿਚ ਕੁਝ ਖ਼ਾਸ ਗੱਲਾਂ ਕੀ ਹਨ? ਤੁਹਾਨੂੰ ਕਿਹੜੀਆਂ ਤਸਵੀਰਾਂ ਸਭ ਤੋਂ ਸੋਹਣੀਆਂ ਲੱਗਦੀਆਂ ਹਨ? ਕੀ ਇਸ ਕਿਤਾਬ ਨੂੰ ਪੜ੍ਹਨ ਮਗਰੋਂ ਤੁਸੀਂ ਆਪਣੇ ਆਪ ਨੂੰ ਯਹੋਵਾਹ ਦੇ ਜ਼ਿਆਦਾ ਨਜ਼ਦੀਕ ਮਹਿਸੂਸ ਕਰਦੇ ਹੋ? ਇਸ ਕਿਤਾਬ ਤੋਂ ਹੋਰ ਕਿਨ੍ਹਾਂ ਨੂੰ ਲਾਭ ਹੋ ਸਕਦਾ ਹੈ?
11 “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਨੇ ਸਾਨੂੰ ਇਨ੍ਹਾਂ ਮੁਸ਼ਕਲ ਸਮਿਆਂ ਦਾ ਸਾਮ੍ਹਣਾ ਕਰਨ ਲਈ ਅਧਿਆਤਮਿਕ ਤੌਰ ਤੇ ਹੌਸਲਾ ਦਿੱਤਾ ਹੈ। ਇਸ ਸ਼ਾਨਦਾਰ ਅਧਿਆਤਮਿਕ ਪ੍ਰੋਗ੍ਰਾਮ ਤੋਂ ਪੂਰਾ-ਪੂਰਾ ਲਾਭ ਹਾਸਲ ਕਰਨ ਲਈ, ਆਓ ਆਪਾਂ ਸੁਣੀਆਂ ਗੱਲਾਂ ਨੂੰ ਚੇਤੇ ਰੱਖੀਏ, ਸਾਨੂੰ ਦਿੱਤੀਆਂ ਗਈਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋਈਏ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। (2 ਪਤ. 3:14) ਇਸ ਤਰ੍ਹਾਂ ਕਰਨ ਨਾਲ ਸਾਨੂੰ ਆਪਣੀ ਖਰਿਆਈ ਬਣਾਈ ਰੱਖਣ ਅਤੇ ਆਪਣੇ ਪ੍ਰਭੂ ਯਿਸੂ ਮਸੀਹ ਦੀ ਰੀਸ ਕਰ ਕੇ ਰਾਜ ਦੇ ਜੋਸ਼ੀਲੇ ਪ੍ਰਚਾਰਕ ਬਣਨ ਦੀ ਤਾਕਤ ਮਿਲੇਗੀ। ਇਸ ਨਾਲ ਯਹੋਵਾਹ ਦੀ ਮਹਿਮਾ ਵੀ ਹੋਵੇਗੀ।—ਫ਼ਿਲਿ. 1:9-11.