ਜ਼ਿਲ੍ਹਾ ਅਤੇ ਅੰਤਰਰਾਸ਼ਟਰੀ ਸੰਮੇਲਨ ਸਾਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਪ੍ਰੇਰਦੇ ਹਨ!
ਹੁਣ ਤਕ ਹੋਏ “ਪਰਮੇਸ਼ੁਰ ਦੀ ਵਡਿਆਈ ਕਰੋ” ਨਾਮਕ ਜ਼ਿਲ੍ਹਾ ਅਤੇ ਅੰਤਰਰਾਸ਼ਟਰੀ ਸੰਮੇਲਨਾਂ ਨੇ ਲੋਕਾਂ ਨੂੰ ਬਹੁਤ ਹੀ ਵਧੀਆ ਗਵਾਹੀ ਦਿੱਤੀ ਹੈ। ਇਨ੍ਹਾਂ ਸੰਮੇਲਨਾਂ ਨੇ ਯਹੋਵਾਹ ਦੇ ਨਾਂ ਦੀ ਵਡਿਆਈ ਕੀਤੀ ਹੈ ਅਤੇ ਸਾਨੂੰ ਸਿਖਾਇਆ ਹੈ ਕਿ ਅਸੀਂ ਕਿਵੇਂ ਹੋਰ ਚੰਗੀ ਤਰ੍ਹਾਂ ਨਾਲ ‘ਯਹੋਵਾਹ ਦੇ ਨਾਮ ਦਾ ਪਰਤਾਪ ਮੰਨ’ ਸਕਦੇ ਹਾਂ। (ਜ਼ਬੂ. 96:8) ਯਹੋਵਾਹ ਸੱਚ-ਮੁੱਚ ਮਹਿਮਾ ਦੇ ਲਾਇਕ ਹੈ ਕਿਉਂਕਿ ਉਸ ਨੇ ਸਭ ਕੁਝ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਇਆ ਹੈ ਅਤੇ ਉਸ ਦੀ ਇਸ ਸ੍ਰਿਸ਼ਟੀ ਤੋਂ ਅਸੀਂ ਉਸ ਦੇ ਸ਼ਾਨਦਾਰ ਗੁਣ ਦੇਖ ਸਕਦੇ ਹਾਂ।—ਅੱਯੂ. 37:14; ਪਰ. 4:11.
ਜਨਵਰੀ 19 ਦੇ ਹਫ਼ਤੇ ਦੌਰਾਨ ਅਸੀਂ ਇਸ ਸੰਮੇਲਨ ਪ੍ਰੋਗ੍ਰਾਮ ਵਿਚ ਸਿੱਖੀਆਂ ਗੱਲਾਂ ਨੂੰ ਮੁੜ ਤਾਜ਼ਾ ਕਰਾਂਗੇ। ਅੱਗੇ ਦਿੱਤੇ ਗਏ ਸਵਾਲਾਂ ਅਤੇ ਆਪਣੇ ਨੋਟਸ ਦੀ ਮਦਦ ਨਾਲ ਇਸ ਭਾਗ ਲਈ ਤਿਆਰੀ ਕਰੋ ਅਤੇ ਇਸ ਵਿਚ ਪੂਰਾ-ਪੂਰਾ ਹਿੱਸਾ ਲਓ।
1. ਯਿਸੂ ਦਾ ਰੂਪਾਂਤਰਣ ਅੱਜ ਕਿਸ ਹਕੀਕਤ ਨੂੰ ਦਰਸਾਉਂਦਾ ਹੈ ਅਤੇ ਇਸ ਹਕੀਕਤ ਤੋਂ ਅੱਜ ਮਸੀਹੀਆਂ ਨੂੰ ਕੀ ਕਰਨ ਦਾ ਹੌਸਲਾ ਮਿਲਦਾ ਹੈ? (ਖ਼ਾਸ ਭਾਸ਼ਣ, “ਮਹਿਮਾ ਦੇ ਦਰਸ਼ਣ ਸਾਨੂੰ ਹੌਸਲਾ ਦਿੰਦੇ ਹਨ!”)
2. (ੳ) ਹੱਦੋਂ ਵੱਧ ਸ਼ਰਾਬ ਪੀਣ ਦੇ ਕਿਹੜੇ ਖ਼ਤਰੇ ਹਨ ਭਾਵੇਂ ਸਾਨੂੰ ਨਸ਼ਾ ਨਾ ਵੀ ਚੜ੍ਹੇ? (ਅ) ਜੇ ਸਾਨੂੰ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਹੈ, ਤਾਂ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ? (ਮਰ. 9:42ਅ, 44; ਅਫ਼. 5:18; “ਸ਼ਰਾਬ ਦੀ ਕੁਵਰਤੋਂ ਕਰਨ ਤੋਂ ਬਚੋ”)
3. ਚੰਗੀ ਧਰਤੀ ਦੇਖੋ (ਹਿੰਦੀ) ਨਾਮਕ ਨਵੇਂ ਬਰੋਸ਼ਰ ਤੋਂ ਤੁਸੀਂ ਕਿਵੇਂ ਲਾਭ ਹਾਸਲ ਕਰ ਰਹੇ ਹੋ? (“‘ਚੰਗੀ ਧਰਤੀ’—ਫਿਰਦੌਸ ਦੀ ਝਲਕ”)
4. ਅਸੀਂ ਕਿਨ੍ਹਾਂ ਤਿੰਨ ਤਰੀਕਿਆਂ ਨਾਲ ਯਹੋਵਾਹ ਦੇ “ਤੇਜ” ਨੂੰ ਸ਼ੀਸ਼ਿਆਂ ਵਾਂਗ ਪ੍ਰਤਿਬਿੰਬਤ ਕਰ ਸਕਦੇ ਹਾਂ? (2 ਕੁਰਿੰ. 3:18; “ਸ਼ੀਸ਼ਿਆਂ ਦੀ ਤਰ੍ਹਾਂ ਯਹੋਵਾਹ ਦਾ ਤੇਜ ਪ੍ਰਗਟ ਕਰੋ”)
5. ਕੌਣ ਬਿਨਾਂ ਕਿਸੇ ਕਾਰਨ ਸਾਡੇ ਖ਼ਿਲਾਫ਼ ਨਫ਼ਰਤ ਭੜਕਾਉਂਦਾ ਹੈ? ਇਸ ਨਫ਼ਰਤ ਦੇ ਬਾਵਜੂਦ ਵਫ਼ਾਦਾਰ ਰਹਿਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ? (ਜ਼ਬੂ. 109:1-3; “ਬਿਨਾਂ ਕਾਰਨ ਸਾਡੇ ਨਾਲ ਨਫ਼ਰਤ ਕੀਤੀ ਗਈ”)
6. ਸਰੀਰਕ ਤੌਰ ਤੇ ਥੱਕੇ ਹੋਣ ਦੇ ਬਾਵਜੂਦ ਅਸੀਂ ਅਧਿਆਤਮਿਕ ਤੌਰ ਤੇ ਤਕੜੇ ਕਿਵੇਂ ਰਹਿ ਸਕਦੇ ਹਾਂ? (“ਥੱਕੇ ਹੋਏ ਜ਼ਰੂਰ ਪਰ ਅੱਕੇ ਹੋਏ ਨਹੀਂ”)
7. ਸ਼ਤਾਨ ਝੂਠ ਫੈਲਾਉਣ ਲਈ ਕਿਹੜੇ ਤਰੀਕੇ ਇਸਤੇਮਾਲ ਕਰਦਾ ਹੈ? ਜਦੋਂ ਕੋਈ ਸਾਡੀ ਨਿਹਚਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਬਾਈਬਲ ਸਾਨੂੰ ਕੀ ਕਰਨ ਦੀ ਤਾਕੀਦ ਕਰਦੀ ਹੈ? (ਯੂਹੰ. 10:5; “‘ਪਰਾਇਆਂ ਦੀ ਅਵਾਜ਼’ ਤੋਂ ਬਚੋ”)
8. (ੳ) ਮਾਤਾ-ਪਿਤਾ ਮਰਕੁਸ 10:14, 16 ਵਿਚ ਦਿੱਤੀ ਯਿਸੂ ਦੀ ਉਦਾਹਰਣ ਉੱਤੇ ਕਿਵੇਂ ਚੱਲ ਸਕਦੇ ਹਨ? (ਅ) ਤੁਹਾਨੂੰ Learn From the Great Teacher (ਮਹਾਨ ਸਿੱਖਿਅਕ ਤੋਂ ਸਿੱਖੋ) ਨਾਮਕ ਨਵੀਂ ਕਿਤਾਬ ਦੀ ਕਿਹੜੀ ਗੱਲ ਚੰਗੀ ਲੱਗੀ? (“ਸਾਡੇ ਬੱਚੇ—ਇਕ ਅਨਮੋਲ ਵਿਰਾਸਤ”)
9. ਨੌਜਵਾਨ ਅੱਜ ਯਹੋਵਾਹ ਦੀ ਕਿਵੇਂ ਵਡਿਆਈ ਕਰ ਰਹੇ ਹਨ? (1 ਤਿਮੋ. 4:12; “ਨੌਜਵਾਨ ਯਹੋਵਾਹ ਦੀ ਕਿਵੇਂ ਮਹਿਮਾ ਕਰ ਰਹੇ ਹਨ”)
10. “ਵਿਰੋਧ ਦੇ ਬਾਵਜੂਦ ਦਲੇਰੀ ਨਾਲ ਪ੍ਰਚਾਰ ਕਰਨਾ” ਡਰਾਮੇ ਦੇ ਕਿਸ ਦ੍ਰਿਸ਼ ਨੇ ਤੁਹਾਡੇ ਮਨ ਉੱਤੇ ਡੂੰਘਾ ਅਸਰ ਪਾਇਆ?
11. (ੳ) ਪਤਰਸ ਤੇ ਯੂਹੰਨਾ (ਰਸੂ. 4:10) (ਅ) ਇਸਤੀਫ਼ਾਨ (ਰਸੂ. 7:2, 52, 53) (ੲ) ਪਹਿਲੀ ਸਦੀ ਵਿਚ ਮਸੀਹੀ ਕਲੀਸਿਯਾ (ਰਸੂ. 9:31) ਦੀਆਂ ਉਦਾਹਰਣਾਂ ਦੀ ਅਸੀਂ ਕਿਵੇਂ ਰੀਸ ਕਰ ਸਕਦੇ ਹਾਂ? (ਡਰਾਮਾ ਅਤੇ ਭਾਸ਼ਣ “ਬਿਨਾਂ ਹਟੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ”)
12. (ੳ) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਵਡਿਆਈ ਕਰਨ ਦਾ ਮਤਾ ਅਪਣਾਇਆ ਸੀ? (ਅ) ਜੇ ਅਸੀਂ “ਪਰਮੇਸ਼ੁਰ ਦੀ ਵਡਿਆਈ ਕਰੋ” ਸੰਮੇਲਨ ਵਿਚ ਸਿੱਖੀਆਂ ਗੱਲਾਂ ਉੱਤੇ ਚੱਲਾਂਗੇ, ਤਾਂ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ? (ਯੂਹੰ. 15:9, 10, 16; “ਯਹੋਵਾਹ ਦੀ ਵਡਿਆਈ ਲਈ ‘ਬਹੁਤਾ ਫਲ ਦਿਓ’”)
ਇਸ ਜ਼ਿਲ੍ਹਾ ਸੰਮੇਲਨ ਵਿਚ ਮਿਲੀ ਚੰਗੀ ਅਧਿਆਤਮਿਕ ਸਿੱਖਿਆ ਉੱਤੇ ਸੋਚ-ਵਿਚਾਰ ਕਰਨ ਨਾਲ ਅਸੀਂ ਇਸ ਸਿੱਖਿਆ ਉੱਤੇ ਚੱਲਣ ਲਈ ਪ੍ਰੇਰਿਤ ਹੋਵਾਂਗੇ। (ਫ਼ਿਲਿ. 4:8, 9) ਇਸ ਨਾਲ ਸਾਡਾ ਇਰਾਦਾ ਹੋਰ ਮਜ਼ਬੂਤ ਹੋਵੇਗਾ ਕਿ ਅਸੀਂ ‘ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰਾਂਗੇ।’—1 ਕੁਰਿੰ. 10:31.