ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/04 ਸਫ਼ਾ 4
  • “ਖੁਲ੍ਹੇ ਦਿਲ ਦੇ ਹੋਵੋ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਖੁਲ੍ਹੇ ਦਿਲ ਦੇ ਹੋਵੋ”
  • ਸਾਡੀ ਰਾਜ ਸੇਵਕਾਈ—2004
  • ਮਿਲਦੀ-ਜੁਲਦੀ ਜਾਣਕਾਰੀ
  • ਨਿਰਮੋਹੀ ਦੁਨੀਆਂ ਵਿਚ ਦੋਸਤੀ ਬਰਕਰਾਰ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਸਾਰਿਆਂ ਨਾਲ ਪਿਆਰ ਪੈਦਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਸੋਚ-ਸਮਝ ਕੇ ਦੋਸਤ ਬਣਾਓ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਹੋਰ ਦੇਖੋ
ਸਾਡੀ ਰਾਜ ਸੇਵਕਾਈ—2004
km 5/04 ਸਫ਼ਾ 4

“ਖੁਲ੍ਹੇ ਦਿਲ ਦੇ ਹੋਵੋ”

1. ਸਾਡਾ ਸਭ ਦਾ ਕੀ ਫ਼ਰਜ਼ ਬਣਦਾ ਹੈ?

1 ਮਸੀਹੀ ਭਾਈਚਾਰੇ ਦਾ ਹਿੱਸਾ ਹੋਣ ਦੇ ਨਾਤੇ, ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਕਲੀਸਿਯਾ ਵਿਚ ਪਿਆਰ ਵਧਾਈਏ। (1 ਪਤ. 1:22; 2:17) ਇਹ ਪਿਆਰ ਤਾਂ ਹੀ ਪੈਦਾ ਹੁੰਦਾ ਹੈ ਜੇ ਅਸੀਂ ਇਕ-ਦੂਜੇ ਨੂੰ “ਖੁਲ੍ਹੇ ਦਿਲ ਦੇ” ਹੋ ਕੇ ਮਿਲਦੇ ਹਾਂ। (2 ਕੁਰਿੰ. 6:12, 13) ਆਪਣੇ ਭੈਣ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨਾ ਕਿਉਂ ਮਹੱਤਵਪੂਰਣ ਹੈ?

2. ਆਪਣੇ ਸੰਗੀ ਵਿਸ਼ਵਾਸੀਆਂ ਨਾਲ ਦੋਸਤੀ ਕਰਨੀ ਕਿਉਂ ਮਹੱਤਵਪੂਰਣ ਹੈ?

2 ਦੋਸਤੀ ਮਜ਼ਬੂਤ ਹੁੰਦੀ ਹੈ: ਆਪਣੇ ਸੰਗੀ ਵਿਸ਼ਵਾਸੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਨਾਲ ਅਸੀਂ ਉਨ੍ਹਾਂ ਦੀ ਨਿਹਚਾ, ਧੀਰਜ ਅਤੇ ਦੂਸਰੇ ਚੰਗੇ ਗੁਣਾਂ ਦੀ ਹੋਰ ਜ਼ਿਆਦਾ ਕਦਰ ਕਰਾਂਗੇ। ਸਾਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਘੱਟ ਨਜ਼ਰ ਆਉਣਗੀਆਂ ਅਤੇ ਸਾਡੀ ਦੋਸਤੀ ਦਾ ਬੰਧਨ ਮਜ਼ਬੂਤ ਹੁੰਦਾ ਜਾਵੇਗਾ। ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਨਾਲ ਅਸੀਂ ਇਕ-ਦੂਜੇ ਨੂੰ ਹੌਸਲਾ ਤੇ ਤਸੱਲੀ ਦੇ ਸਕਾਂਗੇ। (1 ਥੱਸ. 5:11) ਇਕ-ਦੂਜੇ ਨੂੰ “ਤਸੱਲੀ” ਦੇਣ ਨਾਲ ਅਸੀਂ ਸ਼ਤਾਨ ਦੀ ਦੁਨੀਆਂ ਦੇ ਨੁਕਸਾਨਦੇਹ ਅਸਰਾਂ ਤੋਂ ਬਚੇ ਰਹਿਣ ਵਿਚ ਇਕ-ਦੂਜੇ ਦੀ ਮਦਦ ਕਰਦੇ ਹਾਂ। (ਕੁਲੁ. 4:11) ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਨ੍ਹਾਂ ਤਣਾਅ-ਭਰੇ ਅੰਤਿਮ ਦਿਨਾਂ ਵਿਚ ਸਾਨੂੰ ਯਹੋਵਾਹ ਦੇ ਲੋਕਾਂ ਵਿਚ ਚੰਗੇ ਦੋਸਤ ਮਿਲੇ ਹਨ!—ਕਹਾ. 18:24.

3. ਅਸੀਂ ਦੂਜਿਆਂ ਨੂੰ ਤਸੱਲੀ ਕਿਵੇਂ ਦੇ ਸਕਦੇ ਹਾਂ?

3 ਸਖ਼ਤ ਅਜ਼ਮਾਇਸ਼ਾਂ ਆਉਣ ਤੇ ਗੂੜ੍ਹੇ ਮਿੱਤਰ ਇਕ-ਦੂਜੇ ਨੂੰ ਹੌਸਲਾ ਤੇ ਹੱਲਾਸ਼ੇਰੀ ਦਿੰਦੇ ਹਨ। (ਕਹਾ. 17:17) ਨਿਰਾਸ਼ਾ ਦੀਆਂ ਭਾਵਨਾਵਾਂ ਨਾਲ ਜੱਦੋ-ਜਹਿਦ ਕਰਨ ਵਾਲੀ ਇਕ ਭੈਣ ਚੇਤੇ ਕਰਦੀ ਹੈ: “ਮੇਰੇ ਪਿਆਰੇ ਭੈਣ-ਭਰਾ ਮੈਨੂੰ ਮੇਰੇ ਬਾਰੇ ਚੰਗੀਆਂ ਗੱਲਾਂ ਦੱਸਦੇ ਸਨ ਤਾਂਕਿ ਮੈਂ ਨਿਰਾਸ਼ਾ ਦੀਆਂ ਭਾਵਨਾਵਾਂ ਤੇ ਕਾਬੂ ਪਾ ਸਕਾਂ।” ਅਜਿਹੇ ਦੋਸਤ ਯਹੋਵਾਹ ਦੀ ਬਰਕਤ ਨਾਲ ਹੀ ਮਿਲਦੇ ਹਨ।—ਕਹਾ. 27:9.

4. ਕਲੀਸਿਯਾ ਵਿਚ ਅਸੀਂ ਦੂਸਰਿਆਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹਾਂ?

4 ਦੂਜਿਆਂ ਵਿਚ ਦਿਲਚਸਪੀ ਲਓ: ਆਪਣੇ ਸੰਗੀ ਵਿਸ਼ਵਾਸੀਆਂ ਨਾਲ ਅਸੀਂ ਖੁੱਲ੍ਹੇ ਦਿਲ ਨਾਲ ਪਿਆਰ ਕਿਵੇਂ ਕਰ ਸਕਦੇ ਹਾਂ? ਸਭਾਵਾਂ ਵਿਚ ਦੂਜਿਆਂ ਦਾ ਹਾਲ-ਚਾਲ ਪੁੱਛਣ ਤੋਂ ਇਲਾਵਾ, ਉਨ੍ਹਾਂ ਨਾਲ ਹੋਰ ਜ਼ਿਆਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲ ਦਿੱਤੇ ਬਿਨਾਂ ਉਨ੍ਹਾਂ ਵਿਚ ਗਹਿਰੀ ਦਿਲਚਸਪੀ ਲਓ। (ਫ਼ਿਲਿ. 2:4; 1 ਪਤ. 4:15) ਉਨ੍ਹਾਂ ਨੂੰ ਖਾਣੇ ਤੇ ਬੁਲਾ ਕੇ ਵੀ ਅਸੀਂ ਉਨ੍ਹਾਂ ਵਿਚ ਦਿਲਚਸਪੀ ਦਿਖਾ ਸਕਦੇ ਹਾਂ। (ਲੂਕਾ 14:12-14) ਜਾਂ ਫਿਰ ਤੁਸੀਂ ਖੇਤਰ ਸੇਵਕਾਈ ਵਿਚ ਉਨ੍ਹਾਂ ਨਾਲ ਕੰਮ ਕਰ ਸਕਦੇ ਹੋ। (ਲੂਕਾ 10:1) ਜਦੋਂ ਅਸੀਂ ਆਪਣੇ ਭੈਣ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਵਿਚ ਆਪ ਪਹਿਲ ਕਰਦੇ ਹਾਂ, ਤਾਂ ਇਸ ਨਾਲ ਕਲੀਸਿਯਾ ਵਿਚ ਏਕਤਾ ਵਧਦੀ ਹੈ।—ਕੁਲੁ. 3:14.

5. ਹੋਰਨਾਂ ਭੈਣ-ਭਰਾਵਾਂ ਨਾਲ ਦੋਸਤੀ ਕਰਨ ਦਾ ਇਕ ਤਰੀਕਾ ਕਿਹੜਾ ਹੈ?

5 ਕੀ ਅਸੀਂ ਸਿਰਫ਼ ਉਨ੍ਹਾਂ ਭੈਣ-ਭਰਾਵਾਂ ਨੂੰ ਹੀ ਮਿਲਦੇ-ਗਿਲਦੇ ਹਾਂ ਜੋ ਸਾਡੇ ਹਾਣ ਦੇ ਹਨ ਜਾਂ ਜਿਨ੍ਹਾਂ ਨਾਲ ਸਾਡੀਆਂ ਰੁਚੀਆਂ ਮਿਲਦੀਆਂ-ਜੁਲਦੀਆਂ ਹਨ? ਇਨ੍ਹਾਂ ਗੱਲਾਂ ਕਰਕੇ ਸਾਡੀ ਦੋਸਤੀ ਕਲੀਸਿਯਾ ਦੇ ਕੁਝ ਹੀ ਭੈਣਾਂ-ਭਰਾਵਾਂ ਤਕ ਸੀਮਿਤ ਨਹੀਂ ਹੋਣੀ ਚਾਹੀਦੀ। ਦਾਊਦ ਤੇ ਯੋਨਾਥਨ ਅਤੇ ਰੂਥ ਤੇ ਨਾਓਮੀ ਦੀ ਉਮਰ ਵਿਚ ਕਾਫ਼ੀ ਫ਼ਰਕ ਸੀ ਅਤੇ ਉਨ੍ਹਾਂ ਦਾ ਪਿਛੋਕੜ ਵੀ ਇਕ-ਦੂਜੇ ਤੋਂ ਵੱਖਰਾ ਸੀ। ਇਸ ਦੇ ਬਾਵਜੂਦ ਉਨ੍ਹਾਂ ਵਿਚ ਗਹਿਰੀ ਦੋਸਤੀ ਸੀ। (ਰੂਥ 4:15; 1 ਸਮੂ. 18:1) ਕੀ ਤੁਸੀਂ ਹੋਰਨਾਂ ਭੈਣਾਂ-ਭਰਾਵਾਂ ਵੱਲ ਵੀ ਦੋਸਤੀ ਦਾ ਹੱਥ ਵਧਾ ਸਕਦੇ ਹੋ? ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਈ ਬਰਕਤਾਂ ਮਿਲ ਸਕਦੀਆਂ ਹਨ।

6. ਆਪਣੇ ਭੈਣਾਂ-ਭਰਾਵਾਂ ਨੂੰ ਖੁੱਲ੍ਹੇ ਦਿਲ ਨਾਲ ਪਿਆਰ ਕਰਨ ਦੇ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ?

6 ਖੁੱਲ੍ਹੇ ਦਿਲ ਨਾਲ ਦੂਜਿਆਂ ਨੂੰ ਪਿਆਰ ਕਰਨ ਨਾਲ ਅਸੀਂ ਇਕ-ਦੂਜੇ ਨੂੰ ਮਜ਼ਬੂਤ ਕਰਦੇ ਹਾਂ ਅਤੇ ਕਲੀਸਿਯਾ ਵਿਚ ਏਕਤਾ ਵਧਦੀ ਜਾਂਦੀ ਹੈ। ਇਸ ਤੋਂ ਇਲਾਵਾ, ਆਪਣੇ ਭੈਣ-ਭਰਾਵਾਂ ਨੂੰ ਪਿਆਰ ਕਰਨ ਕਰਕੇ ਯਹੋਵਾਹ ਸਾਨੂੰ ਬਰਕਤਾਂ ਦਿੰਦਾ ਹੈ। (ਜ਼ਬੂ. 41:1, 2; ਇਬ. 6:10) ਕਿਉਂ ਨਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਭੈਣਾਂ-ਭਰਾਵਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦਾ ਆਪਣਾ ਟੀਚਾ ਰੱਖੋ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ