‘ਮਨੋਂ ਆਗਿਆਕਾਰ’ ਬਣਨ ਵਿਚ ਹੋਰਨਾਂ ਦੀ ਮਦਦ ਕਰੋ
1. ਯਹੋਵਾਹ ਆਪਣੇ ਭਗਤਾਂ ਤੋਂ ਕੀ ਚਾਹੁੰਦਾ ਹੈ?
1 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਭਗਤੀ ਨੂੰ ਸਵੀਕਾਰ ਕਰੇ, ਤਾਂ ਸਾਡੇ ਲਈ ਉਸ ਦੇ ਆਗਿਆਕਾਰ ਹੋਣਾ ਬਹੁਤ ਜ਼ਰੂਰੀ ਹੈ। (ਬਿਵ. 12:28; 1 ਪਤ. 1:14-16) ਜਲਦੀ ਹੀ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ‘ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਇੰਜੀਲ ਨੂੰ ਨਹੀਂ ਮੰਨਦੇ।’ (2 ਥੱਸ. 1:8) ਅਸੀਂ ਹੋਰਨਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਤਾਂਕਿ ਉਹ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਦੇ ‘ਮਨੋਂ ਆਗਿਆਕਾਰ’ ਬਣਨ?—ਰੋਮੀ. 6:17.
2. ਪੱਕੀ ਨਿਹਚਾ ਪੈਦਾ ਕਰਨ ਵਿਚ ਦੂਜਿਆਂ ਦੀ ਮਦਦ ਕਰਨੀ ਕਿਉਂ ਜ਼ਰੂਰੀ ਹੈ?
2 ਨਿਹਚਾ ਤੇ ਪਿਆਰ ਪੈਦਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ: ਬਾਈਬਲ ਵਿਚ ਆਗਿਆਕਾਰੀ ਦਾ ਸੰਬੰਧ ਨਿਹਚਾ ਨਾਲ ਜੋੜਿਆ ਗਿਆ ਹੈ। ਪੌਲੁਸ ਰਸੂਲ ਨੇ ਪਰਮੇਸ਼ੁਰ ਤੇ ‘ਵਿਸ਼ਵਾਸ ਕਰਨ ਅਤੇ ਉਸ ਦੀ ਆਗਿਆ ਦੀ ਪਾਲਨਾ ਕਰਨ’ ਦੀ ਗੱਲ ਕੀਤੀ। (ਰੋਮ 16:26, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਨਿਹਚਾ ਕਰਨ ਵਾਲਿਆਂ ਦੀਆਂ ਉਦਾਹਰਣਾਂ ਹਨ। ਉਨ੍ਹਾਂ ਵਿੱਚੋਂ ਕਈਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਪਰਮੇਸ਼ੁਰ ਨੇ ਕਿਹਾ ਸੀ। (ਇਬ. 11:7, 8, 17) ਦੂਜੇ ਪਾਸੇ, ਅਣਆਗਿਆਕਾਰੀ ਦਾ ਸੰਬੰਧ ਨਿਹਚਾ ਦੀ ਘਾਟ ਨਾਲ ਹੈ। (ਯੂਹੰ. 3:36; ਇਬ. 3:18, 19) ਸਾਨੂੰ ਦੂਸਰਿਆਂ ਨੂੰ ਪਰਮੇਸ਼ੁਰ ਦਾ ਬਚਨ ਸਿਖਾਉਣ ਲਈ ਆਪਣੇ ਅੰਦਰ ਹੁਨਰ ਪੈਦਾ ਕਰਨ ਦੀ ਲੋੜ ਹੈ ਤਾਂਕਿ ਅਸੀਂ ਨਿਹਚਾ ਕਰਨ ਅਤੇ ਆਗਿਆਕਾਰ ਬਣਨ ਵਿਚ ਦੂਸਰਿਆਂ ਦੀ ਮਦਦ ਕਰ ਸਕੀਏ।—2 ਤਿਮੋ. 2:15; ਯਾਕੂ. 2:14, 17.
3. (ੳ) ਆਗਿਆਕਾਰੀ ਦਾ ਪਿਆਰ ਨਾਲ ਕੀ ਸੰਬੰਧ ਹੈ? (ਅ) ਯਹੋਵਾਹ ਲਈ ਪਿਆਰ ਪੈਦਾ ਕਰਨ ਵਿਚ ਅਸੀਂ ਬਾਈਬਲ ਵਿਦਿਆਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
3 ਆਗਿਆਕਾਰੀ ਦਾ ਸੰਬੰਧ ਪਰਮੇਸ਼ੁਰ ਲਈ ਪਿਆਰ ਨਾਲ ਵੀ ਹੈ। (ਬਿਵ. 5:10; 11:1, 22; 30:16) 1 ਯੂਹੰਨਾ 5:3 ਦੱਸਦਾ ਹੈ: ‘ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।’ ਯਹੋਵਾਹ ਲਈ ਪਿਆਰ ਪੈਦਾ ਕਰਨ ਵਿਚ ਅਸੀਂ ਬਾਈਬਲ ਵਿਦਿਆਰਥੀਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਸਟੱਡੀ ਦੌਰਾਨ ਉਨ੍ਹਾਂ ਅੰਦਰ ਯਹੋਵਾਹ ਦੇ ਗੁਣਾਂ ਲਈ ਕਦਰਦਾਨੀ ਪੈਦਾ ਕਰਨ ਦੀ ਕੋਸ਼ਿਸ਼ ਕਰੋ। ਪਰਮੇਸ਼ੁਰ ਲਈ ਆਪਣੀ ਗਹਿਰੀ ਸ਼ਰਧਾ ਜ਼ਾਹਰ ਕਰੋ। ਯਹੋਵਾਹ ਨਾਲ ਨਿੱਜੀ ਰਿਸ਼ਤਾ ਕਾਇਮ ਕਰਨ ਬਾਰੇ ਸੋਚਣ ਵਿਚ ਵਿਦਿਆਰਥੀ ਦੀ ਮਦਦ ਕਰੋ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਯਹੋਵਾਹ ਲਈ ਪਿਆਰ ਉਨ੍ਹਾਂ ਨੂੰ ਮਨੋਂ ਆਗਿਆਕਾਰੀ ਕਰਨ ਲਈ ਪ੍ਰੇਰਿਤ ਕਰੇਗਾ।—ਮੱਤੀ 22:37.
4. (ੳ) ਚੰਗੀ ਮਿਸਾਲ ਕਾਇਮ ਕਰਨੀ ਕਿਉਂ ਜ਼ਰੂਰੀ ਹੈ? (ਅ) “ਸੁਣਨ ਵਾਲਾ ਮਨ” ਪੈਦਾ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
4 ਆਪਣੀ ਮਿਸਾਲ ਦੁਆਰਾ: ਅਸੀਂ ਆਪਣੀ ਮਿਸਾਲ ਦੁਆਰਾ ਦੂਜਿਆਂ ਨੂੰ ਸੱਚਾਈ ਤੇ ਚੱਲਣ ਦੀ ਹੱਲਾਸ਼ੇਰੀ ਦੇ ਸਕਦੇ ਹਾਂ। ਪਰ ਪਹਿਲਾਂ ਸਾਨੂੰ ਆਪ “ਸੁਣਨ ਵਾਲਾ ਮਨ” ਪੈਦਾ ਕਰਨ ਲਈ ਲਗਾਤਾਰ ਮਿਹਨਤ ਕਰਨੀ ਪਵੇਗੀ। (1 ਰਾਜਿ. 3:9; ਕਹਾ. 4:23) ਇਸ ਵਿਚ ਕੀ ਕੁਝ ਸ਼ਾਮਲ ਹੈ? ਬਾਕਾਇਦਾ ਬਾਈਬਲ ਪੜ੍ਹ ਕੇ ਅਤੇ ਸਭਾਵਾਂ ਵਿਚ ਹਾਜ਼ਰ ਹੋ ਕੇ ਆਪਣੇ ਦਿਲ ਨੂੰ ਮਜ਼ਬੂਤ ਕਰੋ। (ਜ਼ਬੂ. 1:1, 2; ਇਬ. 10:24, 25) ਉਨ੍ਹਾਂ ਲੋਕਾਂ ਨਾਲ ਦੋਸਤੀ ਕਰੋ ਜੋ ਇਕ ਮਨ ਹੋ ਕੇ ਸੱਚੀ ਭਗਤੀ ਕਰਦੇ ਹਨ। (ਕਹਾ. 13:20) ਲੋਕਾਂ ਦੀ ਮਦਦ ਕਰਨ ਦੀ ਦਿਲੀ ਚਾਹ ਨਾਲ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲਓ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਚੰਗਾ ਦਿਲ ਪੈਦਾ ਕਰਨ ਵਿਚ ਤੁਹਾਡੀ ਮਦਦ ਕਰੇ। (ਜ਼ਬੂ. 86:11) ਦਿਲ ਨੂੰ ਭ੍ਰਿਸ਼ਟ ਕਰਨ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ, ਜਿਵੇਂ ਕਿ ਅਨੈਤਿਕ ਜਾਂ ਹਿੰਸਕ ਮਨੋਰੰਜਨ। ਉਨ੍ਹਾਂ ਗੱਲਾਂ ਤੇ ਧਿਆਨ ਲਾਓ ਜੋ ਤੁਹਾਨੂੰ ਪਰਮੇਸ਼ੁਰ ਦੇ ਨੇੜੇ ਲਿਆ ਸਕਦੀਆਂ ਹਨ ਤੇ ਉਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਕਰ ਸਕਦੀਆਂ ਹਨ।—ਯਾਕੂ. 4:7, 8.
5. ਆਗਿਆਕਾਰ ਲੋਕਾਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ ਜਾ ਰਹੀਆਂ ਹਨ?
5 ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਲੋਕਾਂ ਨੂੰ ਯਕੀਨ ਦਿਵਾਇਆ ਸੀ ਕਿ ਜੇ ਉਹ ਉਸ ਦੀ ਆਵਾਜ਼ ਸੁਣਨਗੇ, ਤਾਂ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ। (ਬਿਵ. 28:1, 2) ਅੱਜ ਵੀ ਯਹੋਵਾਹ “ਆਪਣੇ ਮੰਨਣ ਵਾਲਿਆਂ” ਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ। (ਰਸੂ. 5:32) ਇਸ ਲਈ, ਆਓ ਆਪਾਂ ਆਪਣੀ ਸਿੱਖਿਆ ਅਤੇ ਮਿਸਾਲ ਦੁਆਰਾ ਮਨੋਂ ਆਗਿਆਕਾਰ ਬਣਨ ਵਿਚ ਹੋਰਨਾਂ ਦੀ ਮਦਦ ਕਰੀਏ।