ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/07 ਸਫ਼ਾ 1
  • “ਬਹੁਤਾ ਫਲ” ਦਿੰਦੇ ਰਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਬਹੁਤਾ ਫਲ” ਦਿੰਦੇ ਰਹੋ
  • ਸਾਡੀ ਰਾਜ ਸੇਵਕਾਈ—2007
  • ਮਿਲਦੀ-ਜੁਲਦੀ ਜਾਣਕਾਰੀ
  • “ਤੁਸੀਂ ਬਹੁਤਾ ਫਲ ਦਿਓ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • “ਇਸ ਵੇਲ ਦੀ ਸੁੱਧ ਲੈ”!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • “ਧੀਰਜ ਰੱਖਦੇ ਹੋਏ ਫਲ” ਦੇਣ ਵਾਲਿਆਂ ਨੂੰ ਯਹੋਵਾਹ ਪਿਆਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
ਹੋਰ ਦੇਖੋ
ਸਾਡੀ ਰਾਜ ਸੇਵਕਾਈ—2007
km 6/07 ਸਫ਼ਾ 1

“ਬਹੁਤਾ ਫਲ” ਦਿੰਦੇ ਰਹੋ

1 ਇਕ ਵਾਰ ਯਿਸੂ ਨੇ ਆਪਣੀ ਤੁਲਨਾ ਅੰਗੂਰ ਦੀ ਵੇਲ ਨਾਲ, ਆਪਣੇ ਪਿਤਾ ਦੀ ਤੁਲਨਾ ਬਾਗਬਾਨ ਨਾਲ ਅਤੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਦੀ ਤੁਲਨਾ ਫਲ ਦੇਣ ਵਾਲੀਆਂ ਟਾਹਣੀਆਂ ਨਾਲ ਕੀਤੀ। ਬਾਗਬਾਨ ਵਜੋਂ ਆਪਣੇ ਪਿਤਾ ਦਾ ਕੰਮ ਦੱਸਦੇ ਹੋਏ ਯਿਸੂ ਨੇ ਟਾਹਣੀਆਂ ਦਾ ਵੇਲ ਦੇ ਨਾਲ ਜੁੜੇ ਰਹਿਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। (ਯੂਹੰ. 15:1-4) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਹਰ ਮਸੀਹੀ ਜਿਸ ਦਾ ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਹੈ, ਉਹ “ਸੱਚੀ ਅੰਗੂਰ ਦੀ ਬੇਲ” ਯਾਨੀ ਯਿਸੂ ਮਸੀਹ ਦੀ ਫਲ ਦੇਣ ਵਾਲੀ ਟਾਹਣੀ ਹੋਣਾ ਚਾਹੀਦਾ ਹੈ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਭਰਪੂਰ ਮਾਤਰਾ ਵਿਚ “ਆਤਮਾ ਦਾ ਫਲ” ਅਤੇ ਰਾਜ ਦਾ ਫਲ ਦਿੰਦੇ ਰਹੀਏ।—ਗਲਾ. 5:22, 23; ਮੱਤੀ 24:14; 28:19, 20.

2 ਆਤਮਾ ਦਾ ਫਲ: ਸਾਡੀ ਅਧਿਆਤਮਿਕ ਤਰੱਕੀ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ ਅਸੀਂ ਕਿਸ ਹੱਦ ਤਕ ਆਤਮਾ ਦਾ ਫਲ ਦਿੰਦੇ ਹਾਂ। ਕੀ ਤੁਸੀਂ ਪਰਮੇਸ਼ੁਰ ਦੇ ਬਚਨ ਦਾ ਬਾਕਾਇਦਾ ਅਧਿਐਨ ਕਰ ਕੇ ਤੇ ਇਸ ਉੱਤੇ ਮਨਨ ਕਰ ਕੇ ਆਤਮਾ ਦਾ ਫਲ ਪੈਦਾ ਕਰਨ ਲਈ ਮਿਹਨਤ ਕਰਦੇ ਹੋ? (ਫ਼ਿਲਿ. 1:9-11) ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਨ ਤੋਂ ਨਾ ਝਿਜਕੋ ਕਿਉਂਕਿ ਇਸ ਦੀ ਮਦਦ ਨਾਲ ਅਸੀਂ ਆਪਣੇ ਵਿਚ ਚੰਗੇ ਗੁਣ ਪੈਦਾ ਕਰਦੇ ਹਾਂ ਜਿਨ੍ਹਾਂ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ। ਇਹ ਗੁਣ ਅਧਿਆਤਮਿਕ ਤਰੱਕੀ ਕਰਦੇ ਰਹਿਣ ਵਿਚ ਸਾਡੀ ਮਦਦ ਕਰਦੇ ਹਨ।—ਲੂਕਾ 11:13; ਯੂਹੰ. 13:35.

3 ਆਤਮਾ ਦਾ ਫਲ ਪੈਦਾ ਕਰਨ ਨਾਲ ਅਸੀਂ ਹੋਰ ਜੋਸ਼ ਨਾਲ ਪ੍ਰਚਾਰ ਕਰ ਸਕਾਂਗੇ। ਉਦਾਹਰਣ ਲਈ, ਪਿਆਰ ਅਤੇ ਨਿਹਚਾ ਸਾਨੂੰ ਪ੍ਰੇਰਿਤ ਕਰਨਗੇ ਕਿ ਅਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਬਾਕਾਇਦਾ ਸੇਵਕਾਈ ਵਿਚ ਹਿੱਸਾ ਲਈਏ। ਸ਼ਾਂਤੀ, ਧੀਰਜ, ਦਿਆਲਗੀ, ਨਰਮਾਈ ਤੇ ਸੰਜਮ ਵਰਗੇ ਗੁਣਾਂ ਦੀ ਮਦਦ ਨਾਲ ਅਸੀਂ ਵਿਰੋਧੀਆਂ ਨੂੰ ਸਹੀ ਢੰਗ ਨਾਲ ਜਵਾਬ ਦੇ ਸਕਾਂਗੇ। ਆਨੰਦ ਸੇਵਕਾਈ ਤੋਂ ਸੰਤੁਸ਼ਟੀ ਪਾਉਣ ਵਿਚ ਸਾਡੀ ਮਦਦ ਕਰਦਾ ਹੈ, ਭਾਵੇਂ ਲੋਕ ਸਾਡੀ ਗੱਲ ਨਾ ਵੀ ਸੁਣਨ।

4 ਰਾਜ ਦੇ ਫਲ: ਅਸੀਂ ਰਾਜ ਦਾ ਫਲ ਵੀ ਪੈਦਾ ਕਰਨਾ ਚਾਹੁੰਦੇ ਹਾਂ। ਰਾਜ ਦੇ ਫਲ ਵਿਚ ਸ਼ਾਮਲ ਹੈ “ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ [ਯਹੋਵਾਹ] ਦੇ ਨਾਮ ਨੂੰ ਮੰਨ ਲੈਂਦੇ ਹਨ।” (ਇਬ. 13:15) ਅਸੀਂ ਜੋਸ਼ ਤੇ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਐਲਾਨ ਕਰ ਕੇ ਇਹ ਫਲ ਪੈਦਾ ਕਰਦੇ ਹਾਂ। ਕੀ ਤੁਸੀਂ ਹੋਰ ਵਧੀਆ ਢੰਗ ਨਾਲ ਪ੍ਰਚਾਰ ਕਰ ਕੇ ਰਾਜ ਦਾ ਹੋਰ ਜ਼ਿਆਦਾ ਫਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ?

5 ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਵੱਖੋ-ਵੱਖਰੀ ਮਾਤਰਾ ਵਿਚ ਫਲ ਪੈਦਾ ਕਰਨਗੇ। (ਮੱਤੀ 13:23) ਇਸ ਲਈ ਸਾਨੂੰ ਦੂਜਿਆਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ, ਸਗੋਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ। (ਗਲਾ. 6:4) ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਆਪਣੇ ਹਾਲਾਤਾਂ ਦੀ ਸਹੀ-ਸਹੀ ਜਾਂਚ ਕਰ ਕੇ ਅਸੀਂ “ਬਹੁਤਾ ਫਲ” ਦੇਣ ਦੁਆਰਾ ਲਗਾਤਾਰ ਯਹੋਵਾਹ ਦੀ ਮਹਿਮਾ ਕਰਦੇ ਰਹਾਂਗੇ।—ਯੂਹੰ. 15:8.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ