“ਮੇਰਾ ਜੂਲਾ ਆਪਣੇ ਉੱਤੇ ਲੈ ਲਵੋ”
1 ਦੁੱਖਾਂ ਤੇ ਪਰੇਸ਼ਾਨੀਆਂ ਨਾਲ ਭਰੀ ਇਸ ਦੁਨੀਆਂ ਵਿਚ ਰਹਿੰਦੇ ਹੋਏ ਵੀ ਸਾਨੂੰ ਕਾਫ਼ੀ ਰਾਹਤ ਮਿਲੀ ਹੈ ਕਿਉਂਕਿ ਅਸੀਂ ਯਿਸੂ ਦਾ ਜੂਲਾ ਆਪਣੇ ਮੋਢਿਆਂ ਉੱਤੇ ਚੁੱਕਿਆ ਹੈ। (ਮੱਤੀ 11:29, 30) ਯਿਸੂ ਦਾ ਜੂਲਾ ਚੁੱਕਣ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਸ ਤੋਂ ਸਾਨੂੰ ਸਕੂਨ ਮਿਲਦਾ ਹੈ। ਇਸ ਕੰਮ ਵਿਚ ਸ਼ਾਮਲ ਹੈ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਅਤੇ ਯਿਸੂ ਦੇ ਹਲਕੇ ਜੂਲੇ ਥੱਲੇ ਆਉਣ ਵਿਚ ਮਦਦ ਕਰਨੀ।—ਮੱਤੀ 24:14; 28:19, 20.
2 ਪ੍ਰਚਾਰ ਕੰਮ ਤੋਂ ਤਾਜ਼ਗੀ: ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਨਹੀਂ ਕਿਹਾ ਸੀ ਕਿ ਉਹ ਉਸ ਦਾ ਜੂਲਾ ਚੁੱਕਣ ਦੇ ਨਾਲ-ਨਾਲ ਆਪਣਾ ਭਾਰ ਵੀ ਚੁੱਕੀ ਫਿਰਨ। ਪਰ ਉਸ ਨੇ ਕਿਹਾ ਸੀ ਕਿ ਉਹ ਆਪਣਾ ਭਾਰਾ ਜੂਲਾ ਲਾਹ ਕੇ ਉਸ ਦਾ ਹਲਕਾ ਜੂਲਾ ਆਪਣੇ ਮੋਢਿਆਂ ʼਤੇ ਰੱਖ ਲੈਣ। ਯਿਸੂ ਦਾ ਜੂਲਾ ਚੁੱਕਣ ਕਰਕੇ ਹੁਣ ਅਸੀਂ ਦੁਨੀਆਂ ਦੀਆਂ ਚਿੰਤਾਵਾਂ ਜਾਂ ਨਿਰਾਸ਼ਾ ਦੇ ਬੋਝ ਹੇਠ ਦੱਬੇ ਹੋਏ ਨਹੀਂ ਹਾਂ; ਨਾ ਹੀ ਅਸੀਂ ਬੇਇਤਬਾਰੇ ਧਨ ਪਿੱਛੇ ਨੱਠਦੇ ਹਾਂ। (ਲੂਕਾ 21:34; 1 ਤਿਮੋ. 6:17) ਭਾਵੇਂ ਰੋਜ਼ੀ-ਰੋਟੀ ਕਮਾਉਣ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਪਰ ਅਸੀਂ ਜ਼ਿੰਦਗੀ ਵਿਚ ਪਹਿਲਾ ਸਥਾਨ ਪਰਮੇਸ਼ੁਰ ਨੂੰ ਦਿੰਦੇ ਹਾਂ। (ਮੱਤੀ 6:33) ਜੇ ਅਸੀਂ ਪ੍ਰਚਾਰ ਦੇ ਕੰਮ ਪ੍ਰਤੀ ਸਹੀ ਨਜ਼ਰੀਆ ਰੱਖੀਏ, ਤਾਂ ਸਾਨੂੰ ਇਹ ਕੰਮ ਬੋਝ ਨਹੀਂ ਲੱਗੇਗਾ, ਸਗੋਂ ਇਸ ਤੋਂ ਤਾਜ਼ਗੀ ਮਿਲੇਗੀ।—ਫ਼ਿਲਿ. 1:10.
3 ਅਸੀਂ ਉਨ੍ਹਾਂ ਚੀਜ਼ਾਂ ਬਾਰੇ ਖ਼ੁਸ਼ੀ-ਖ਼ੁਸ਼ੀ ਗੱਲਾਂ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। (ਲੂਕਾ 6:45) ਸਾਰੇ ਮਸੀਹੀ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਸ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਨੂੰ ਵੀ ਚਾਹੁੰਦੇ ਹਨ। ਇਸ ਲਈ, ਪ੍ਰਚਾਰ ਕਰਦੇ ਹੋਏ ਜ਼ਿੰਦਗੀ ਦੀਆਂ ਚਿੰਤਾਵਾਂ ਨੂੰ ਭੁੱਲ ਕੇ “ਚੰਗੀਆਂ ਗੱਲਾਂ ਦੀ ਖੁਸ਼ ਖਬਰੀ” ਸੁਣਾਉਣ ਨਾਲ ਸਾਨੂੰ ਕਿੰਨੀ ਤਾਜ਼ਗੀ ਮਿਲਦੀ ਹੈ! (ਰੋਮੀ. 10:15) ਜੇ ਅਸੀਂ ਕੋਈ ਕੰਮ ਕਰਦੇ ਰਹਾਂਗੇ, ਤਾਂ ਅਸੀਂ ਉਸ ਕੰਮ ਵਿਚ ਮਾਹਰ ਬਣ ਜਾਵਾਂਗੇ। ਫਿਰ ਉਹ ਕੰਮ ਕਰ ਕੇ ਸਾਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਇਸ ਲਈ, ਆਪਣੇ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਆਦਾ ਪ੍ਰਚਾਰ ਕਰਨ ਨਾਲ ਸਾਨੂੰ ਹੋਰ ਵੀ ਤਾਜ਼ਗੀ ਮਿਲੇਗੀ। ਬਾਈਬਲ ਦੀ ਸਟੱਡੀ ਕਰ ਰਹੇ ਲੋਕਾਂ ਨੂੰ ਆਪਣੇ ਵਿਚ ਤਬਦੀਲੀਆਂ ਲਿਆਉਂਦਿਆਂ ਦੇਖ ਕੇ ਵੀ ਦਿਲ ਕਿੰਨਾ ਖ਼ੁਸ਼ ਹੋ ਜਾਂਦਾ ਹੈ! (ਰਸੂ. 15:3) ਬਹੁਤ ਸਾਰੇ ਲੋਕਾਂ ਦੀ ਸਾਡੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਹੈ ਤੇ ਕਈ ਸਾਡਾ ਵਿਰੋਧ ਵੀ ਕਰਦੇ ਹਨ। ਫਿਰ ਵੀ ਸਾਨੂੰ ਪ੍ਰਚਾਰ ਦੇ ਕੰਮ ਤੋਂ ਖ਼ੁਸ਼ੀ ਮਿਲਦੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਯਹੋਵਾਹ ਸਾਡੀ ਮਿਹਨਤ ਤੋਂ ਖ਼ੁਸ਼ ਹੈ ਅਤੇ ਉਸ ਦੀ ਬਰਕਤ ਨਾਲ ਨੇਕਦਿਲ ਲੋਕ ਸੱਚਾਈ ਜ਼ਰੂਰ ਸਿੱਖਣਗੇ।—ਰਸੂ. 5:41; 1 ਕੁਰਿੰ. 3:9.
4 ਯਿਸੂ ਦਾ ਜੂਲਾ ਆਪਣੇ ਮੋਢਿਆਂ ਉੱਤੇ ਚੁੱਕਣ ਨਾਲ ਸਾਨੂੰ ਉਸ ਵਾਂਗ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। (ਯਸਾ. 43:10; ਪਰ. 1:5) ਇਸ ਤੋਂ ਜ਼ਿਆਦਾ ਤਾਜ਼ਗੀ ਸਾਨੂੰ ਹੋਰ ਕਿਸੇ ਕੰਮ ਤੋਂ ਨਹੀਂ ਮਿਲ ਸਕਦੀ!