ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 11/08 ਸਫ਼ਾ 3
  • ਪ੍ਰਸ਼ਨ ਡੱਬੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਸ਼ਨ ਡੱਬੀ
  • ਸਾਡੀ ਰਾਜ ਸੇਵਕਾਈ—2008
  • ਮਿਲਦੀ-ਜੁਲਦੀ ਜਾਣਕਾਰੀ
  • ਤੁਹਾਡੇ ਵਿਆਹ ਦਾ ਦਿਨ ਖ਼ੁਸ਼ੀ ਭਰਿਆ ਤੇ ਆਦਰਯੋਗ ਹੋਵੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਯਹੋਵਾਹ ਨੂੰ ਮਹਿਮਾ ਦੇਣ ਵਾਲੇ ਖ਼ੁਸ਼ੀਆਂ-ਭਰੇ ਵਿਆਹ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਪਰਮੇਸ਼ੁਰ ਤੇ ਇਨਸਾਨਾਂ ਦੀ ਨਜ਼ਰ ਵਿਚ ਆਦਰਯੋਗ ਵਿਆਹ-ਸ਼ਾਦੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਆਪਣੇ ਜੀਵਨ-ਢੰਗ ਦੁਆਰਾ ਨਿਹਚਾ ਦਾ ਸਬੂਤ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਸਾਡੀ ਰਾਜ ਸੇਵਕਾਈ—2008
km 11/08 ਸਫ਼ਾ 3

ਪ੍ਰਸ਼ਨ ਡੱਬੀ

◼ ਜੇ ਮੁੰਡਾ-ਕੁੜੀ ਆਪਣੇ ਵਿਆਹ ਲਈ ਕਿੰਗਡਮ ਹਾਲ ਇਸਤੇਮਾਲ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਬਜ਼ੁਰਗਾਂ ਨਾਲ ਕਿਨ੍ਹਾਂ ਮਾਮਲਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ?

ਜਦੋਂ ਵਿਆਹ ਦੇ ਬੰਦੋਬਸਤ ਬਾਈਬਲ ਦੇ ਅਸੂਲਾਂ ਮੁਤਾਬਕ ਕੀਤੇ ਜਾਂਦੇ ਹਨ, ਤਾਂ ਯਹੋਵਾਹ ਦੀ ਮਹਿਮਾ ਹੁੰਦੀ ਹੈ। ਇਹ ਖ਼ਾਸ ਕਰਕੇ ਉਦੋਂ ਸੱਚ ਹੁੰਦਾ ਹੈ ਜਦੋਂ ਵਿਆਹ ਲਈ ਕਿੰਗਡਮ ਹਾਲ ਵਰਤਿਆ ਜਾਂਦਾ ਹੈ ਕਿਉਂਕਿ ਲੋਕ ਹਾਲ ਵਿਚ ਹੁੰਦੇ ਪ੍ਰੋਗ੍ਰਾਮਾਂ ਤੋਂ ਦੇਖਦੇ ਹਨ ਕਿ ਸਾਡੀ ਸੰਸਥਾ ਕਿਹੋ ਜਿਹੀ ਹੈ। ਜੇ ਮੁੰਡਾ-ਕੁੜੀ ਕਿੰਗਡਮ ਹਾਲ ਵਰਤਣਾ ਚਾਹੁੰਦੇ ਹਨ, ਤਾਂ ਇਹ ਜ਼ਰੂਰੀ ਹੈ ਕਿ ਉਹ ਬਜ਼ੁਰਗਾਂ ਨਾਲ ਗੱਲ ਕਰਨ ਤਾਂਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।”—1 ਕੁਰਿੰ. 14:40.

ਮੁੰਡੇ-ਕੁੜੀ ਨੂੰ ਕਲੀਸਿਯਾ ਦੀ ਸਰਵਿਸ ਕਮੇਟੀ ਨੂੰ ਚਿੱਠੀ ਲਿਖ ਕੇ ਕਿੰਗਡਮ ਹਾਲ ਵਰਤਣ ਦੀ ਇਜਾਜ਼ਤ ਮੰਗਣੀ ਚਾਹੀਦੀ ਹੈ। ਚਿੱਠੀ ਕਾਫ਼ੀ ਸਮਾਂ ਪਹਿਲਾਂ ਭੇਜੀ ਜਾਣੀ ਚਾਹੀਦੀ ਹੈ ਜਿਸ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਕਿਸ ਤਾਰੀਖ਼ ਅਤੇ ਸਮੇਂ ʼਤੇ ਹਾਲ ਦੀ ਲੋੜ ਹੈ। ਮੁੰਡੇ-ਕੁੜੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਜ਼ੁਰਗ ਵਿਆਹ ਵਾਸਤੇ ਮੀਟਿੰਗਾਂ ਦੇ ਪ੍ਰੋਗ੍ਰਾਮ ਵਿਚ ਕੋਈ ਤਬਦੀਲੀ ਨਹੀਂ ਕਰਨਗੇ। ਇਸ ਤੋਂ ਇਲਾਵਾ, ਮੁੰਡੇ-ਕੁੜੀ ਦਾ ਨੇਕ-ਨਾਮ ਹੋਣਾ ਚਾਹੀਦਾ ਹੈ ਅਤੇ ਜ਼ਰੂਰੀ ਹੈ ਕਿ ਉਹ ਬਾਈਬਲ ਦੇ ਅਸੂਲਾਂ ਅਤੇ ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਜੀ ਰਹੇ ਹੋਣ।

ਇਹ ਜ਼ਰੂਰੀ ਹੈ ਕਿ ਵਿਆਹ ਦੇ ਸਾਰੇ ਇੰਤਜ਼ਾਮਾਂ ਤੋਂ ਪਰਮੇਸ਼ੁਰ ਦੀ ਵਡਿਆਈ ਹੋਵੇ, ਇਸ ਲਈ ਮੁੰਡੇ-ਕੁੜੀ ਨੂੰ ਵਿਆਹ ਦੇ ਸਾਰੇ ਇੰਤਜ਼ਾਮ ਪੱਕੇ ਕਰਨ ਤੋਂ ਪਹਿਲਾਂ ਸਰਵਿਸ ਕਮੇਟੀ ਨਾਲ ਗੱਲ ਕਰਨੀ ਚਾਹੀਦੀ ਹੈ। ਬਜ਼ੁਰਗ ਉਨ੍ਹਾਂ ʼਤੇ ਆਪਣੀ ਮਰਜ਼ੀ ਨਹੀਂ ਥੋਪਣਗੇ, ਪਰ ਜੇ ਕੋਈ ਗੱਲ ਇਤਰਾਜ਼ਯੋਗ ਹੈ, ਤਾਂ ਕੁਝ ਇੰਤਜ਼ਾਮਾਂ ਵਿਚ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜੇ ਸੰਗੀਤ ਲਾਉਣਾ ਹੈ, ਤਾਂ ਕਿੰਗਡਮ ਮੈਲੋਡੀਜ਼ ਜਾਂ ਗੀਤ ਪੁਸਤਕ ਵਾਲਾ ਸੰਗੀਤ ਲਾਉਣਾ ਚਾਹੀਦਾ ਹੈ। ਕਿੰਗਡਮ ਹਾਲ ਕਿਵੇਂ ਸਜਾਉਣਾ ਹੈ ਜਾਂ ਕੁਰਸੀਆਂ ਕਿਵੇਂ ਰੱਖਣੀਆਂ ਹਨ, ਇਹ ਸਭ ਸਰਵਿਸ ਕਮੇਟੀ ਦੀ ਮਨਜ਼ੂਰੀ ਨਾਲ ਕੀਤਾ ਜਾਣਾ ਚਾਹੀਦਾ ਹੈ। ਜੇ ਫੋਟੋਆਂ ਖਿੱਚੀਆਂ ਜਾਣੀਆਂ ਹਨ ਜਾਂ ਵਿਡਿਓ ਬਣਾਇਆ ਜਾਣਾ ਹੈ, ਤਾਂ ਮੌਕੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਬਜ਼ੁਰਗ ਸ਼ਾਇਦ ਮੁੰਡੇ-ਕੁੜੀ ਨੂੰ ਰੀਹਰਸਲ ਕਰਨ ਦੀ ਇਜਾਜ਼ਤ ਦੇਣ, ਪਰ ਕਲੀਸਿਯਾ ਦੇ ਕਿਸੇ ਪ੍ਰੋਗ੍ਰਾਮ ਵਿਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। “Notice of Marriage” ਨੂੰ ਕਿੰਗਡਮ ਹਾਲ ਵਿਚ ਬੋਰਡ ʼਤੇ ਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਭਾਰਤ ਵਿਚ ਕਾਨੂੰਨੀ ਮੰਗ ਹੈ, ਪਰ ਵਿਆਹ ਦੇ ਸੱਦੇ-ਪੱਤਰ ਨੋਟਿਸ-ਬੋਰਡ ʼਤੇ ਨਹੀਂ ਲਾਏ ਜਾਣੇ ਚਾਹੀਦੇ। ਪਰ ਸੇਵਾ ਸਭਾ ਦੌਰਾਨ ਬਜ਼ੁਰਗ ਸ਼ਾਇਦ ਕਲੀਸਿਯਾ ਨੂੰ ਦੱਸਣਾ ਚਾਹੁਣ ਕਿ ਫਲਾਨੀ ਤਾਰੀਖ਼ ਨੂੰ ਕਿੰਗਡਮ ਹਾਲ ਵਿਚ ਵਿਆਹ ਹੋਣ ਵਾਲਾ ਹੈ। ਹਾਲਾਂਕਿ ਸਾਰੇ ਜਣੇ ਕਿੰਗਡਮ ਹਾਲ ਵਿਚ ਵਿਆਹ ਦਾ ਭਾਸ਼ਣ ਸੁਣਨ ਲਈ ਆ ਸਕਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਜਣਿਆਂ ਨੂੰ ਰਿਸੈਪਸ਼ਨ ʼਤੇ ਵੀ ਸੱਦਿਆ ਹੈ। (ਯੂਹੰ. 2:2) ਕਿੰਗਡਮ ਹਾਲ ਨੂੰ ਵਰਤਣ ਵਾਲੀਆਂ ਦੂਸਰੀਆਂ ਕਲੀਸਿਯਾਵਾਂ ਨੂੰ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਵਿਆਹ ਦੇ ਸਮੇਂ ਹਾਲ ਕਿਸੇ ਹੋਰ ਪ੍ਰੋਗ੍ਰਾਮ ਲਈ ਉਪਲਬਧ ਨਹੀਂ ਹੋਵੇਗਾ।

ਮੁੰਡੇ-ਕੁੜੀ ਨੇ ਜਿਸ ਕਿਸੇ ਨੂੰ ਵੀ ਕੋਈ ਜ਼ਿੰਮੇਵਾਰੀ ਦਿੱਤੀ ਹੈ, ਜ਼ਰੂਰੀ ਨਹੀਂ ਕਿ ਉਨ੍ਹਾਂ ਸਾਰਿਆਂ ਨੇ ਬਪਤਿਸਮਾ ਲਿਆ ਹੋਵੇ, ਪਰ ਇਸ ਅਹਿਮ ਮੌਕੇ ʼਤੇ ਅਜਿਹੇ ਲੋਕ ਸ਼ਾਮਲ ਕਰਨੇ ਚੰਗਾ ਨਹੀਂ ਹੋਵੇਗਾ ਜਿਨ੍ਹਾਂ ਦਾ ਜੀਵਨ-ਢੰਗ ਬਾਈਬਲ ਦੇ ਅਸੂਲਾਂ ਮੁਤਾਬਕ ਖ਼ਰਾਬ ਹੈ ਜਾਂ ਜਿਨ੍ਹਾਂ ਦੇ ਚਾਲ-ਚਲਣ ਕਰਕੇ ਦੂਸਰਿਆਂ ਦੇ ਮਨਾਂ ਵਿਚ ਸਵਾਲ ਉੱਠਣ। ਬਿਹਤਰ ਹੋਵੇਗਾ ਜੇ ਵਿਆਹ ਦੀ ਟਾਕ ਕਿਸੇ ਬਜ਼ੁਰਗ ਦੁਆਰਾ ਦਿੱਤੀ ਜਾਵੇ। ਬਜ਼ੁਰਗ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਵਿਚ ਮਾਹਰ ਹਨ ਜਿਸ ਕਰਕੇ ਉਹ ਇਸ ਗੰਭੀਰ ਮੌਕੇ ʼਤੇ ਬਾਈਬਲ ਦੇ ਅਸੂਲਾਂ ਬਾਰੇ ਗੱਲਬਾਤ ਕਰਨ ਦੇ ਲਾਇਕ ਹਨ।—1 ਤਿਮੋ. 3:2.

ਜਿਸ ਬਜ਼ੁਰਗ ਨੇ ਵਿਆਹ ਦੀ ਟਾਕ ਦੇਣੀ ਹੈ, ਉਸ ਨੂੰ ਵੀ ਵਿਆਹ ਦੇ ਬਾਕੀ ਇੰਤਜ਼ਾਮਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਉਹ ਮੁੰਡੇ-ਕੁੜੀ ਨੂੰ ਮਿਲ ਕੇ ਉਨ੍ਹਾਂ ਨਾਲ ਗੱਲ ਕਰੇਗਾ ਕਿ ਵਿਆਹ ਕਰਾਉਣ ਤੋਂ ਪਹਿਲਾਂ ਮਿਲਦੇ-ਜੁਲਦੇ ਸਮੇਂ ਉਨ੍ਹਾਂ ਦਾ ਚਾਲ-ਚਲਣ ਕਿਸ ਤਰ੍ਹਾਂ ਰਿਹਾ। ਉਨ੍ਹਾਂ ਨੂੰ ਖੁੱਲ੍ਹ ਕੇ ਈਮਾਨਦਾਰੀ ਨਾਲ ਸਭ ਕੁਝ ਦੱਸ ਦੇਣਾ ਚਾਹੀਦਾ ਹੈ। ਜੇ ਉਨ੍ਹਾਂ ਵਿੱਚੋਂ ਕੋਈ ਪਹਿਲਾਂ ਵਿਆਹਿਆ ਸੀ, ਤਾਂ ਉਨ੍ਹਾਂ ਨੂੰ ਸਾਬਤ ਕਰਨਾ ਚਾਹੀਦਾ ਹੈ ਕਿ ਬਾਈਬਲ ਮੁਤਾਬਕ ਅਤੇ ਕਾਨੂੰਨ ਮੁਤਾਬਕ ਉਹ ਦੂਜਾ ਵਿਆਹ ਕਰਾ ਸਕਦੇ ਹਨ। (ਮੱਤੀ 19:9) ਜੇ ਉਹ ਤਲਾਕ-ਸ਼ੁਦਾ ਹਨ, ਤਾਂ ਚੰਗਾ ਹੋਵੇਗਾ ਕਿ ਉਹ ਬਜ਼ੁਰਗ ਨੂੰ ਤਲਾਕ ਦੇ ਪੇਪਰ ਦਿਖਾਉਣ।

ਜਦੋਂ ਉਹ ਖੁੱਲ੍ਹ ਕੇ ਗੱਲਬਾਤ ਕਰਦੇ ਹਨ ਅਤੇ ਬਜ਼ੁਰਗਾਂ ਨਾਲ ਰਲ ਕੇ ਕੰਮ ਕਰਦੇ ਹਨ, ਤਾਂ ਉਨ੍ਹਾਂ ਦਾ ਵਿਆਹ ਸਾਰਿਆਂ ਲਈ ਇਕ ਖ਼ੁਸ਼ੀ ਭਰਿਆ ਮੌਕਾ ਹੋਵੇਗਾ।—ਕਹਾ. 15:22; ਇਬ 13:17.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ