ਕੀ ਮੈਂ ਥੋੜ੍ਹਾ ਤਾਂ ਨਹੀਂ ਕਰ ਰਿਹਾਂ?
1. ਇਕ ਵਫ਼ਾਦਾਰ ਭੈਣ ਜਾਂ ਭਰਾ ਨੂੰ ਕਿਹੜੀ ਚਿੰਤਾ ਹੋ ਸਕਦੀ ਹੈ?
1 ਕੀ ਤੁਸੀਂ ਕਦੇ ਆਪਣੇ ਆਪ ਤੋਂ ਇਹ ਸਵਾਲ ਪੁੱਛਿਆ ਹੈ? ਤੁਸੀਂ ਸ਼ਾਇਦ ਬੁਢਾਪੇ, ਮਾੜੀ ਸਿਹਤ, ਜਾਂ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਪ੍ਰਚਾਰ ਵਿਚ ਪਹਿਲਾਂ ਜਿੰਨਾ ਨਹੀਂ ਕਰ ਪਾਉਂਦੇ ਤੇ ਇਸ ਕਰਕੇ ਨਿਰਾਸ਼ ਹੋ ਜਾਂਦੇ ਹੋ। ਤਿੰਨ ਬੱਚਿਆਂ ਵਾਲੀ ਇਕ ਮਾਂ ਨੇ ਲਿਖਿਆ ਕਿ ਪਰਿਵਾਰ ਦੀ ਦੇਖ-ਭਾਲ ਕਰਨ ਵਿਚ ਇੰਨਾ ਸਮਾਂ ਤੇ ਬਲ ਲੱਗਦਾ ਹੈ ਕਿ ਉਹ ਹੁਣ ਪਹਿਲਾਂ ਜਿੰਨਾ ਪ੍ਰਚਾਰ ਦਾ ਕੰਮ ਨਾ ਕਰ ਸਕਣ ਕਰਕੇ ਦੋਸ਼ੀ ਮਹਿਸੂਸ ਕਰਦੀ ਹੈ। ਅਸੀਂ ਅਜਿਹੇ ਹਾਲਾਤਾਂ ਵਿਚ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ?
2. ਯਹੋਵਾਹ ਸਾਥੋਂ ਕੀ ਉਮੀਦ ਰੱਖਦਾ ਹੈ?
2 ਯਹੋਵਾਹ ਸਾਡੇ ਤੋਂ ਕੀ ਉਮੀਦ ਰੱਖਦਾ ਹੈ: ਕੋਈ ਸ਼ੱਕ ਨਹੀਂ ਕਿ ਅਸੀਂ ਸਾਰੇ ਜਣੇ ਪ੍ਰਚਾਰ ਵਿਚ ਜ਼ਿਆਦਾ ਕੁਝ ਕਰਨਾ ਚਾਹੁੰਦੇ ਹਾਂ। ਪਰ ਜੋ ਅਸੀਂ ਕਰਨਾ ਚਾਹੁੰਦੇ ਹਾਂ ਤੇ ਜੋ ਅਸੀਂ ਕਰ ਸਕਦੇ ਹਾਂ ਉਸ ਵਿਚ ਕਾਫ਼ੀ ਫ਼ਰਕ ਹੈ। ਇਹ ਗੱਲ ਕਿ ਅਸੀਂ ਜ਼ਿਆਦਾ ਕੁਝ ਕਰਨਾ ਚਾਹੁੰਦੇ ਹਾਂ ਦਿਖਾਉਂਦਾ ਹੈ ਕਿ ਅਸੀਂ ਲਾਪਰਵਾਹ ਨਹੀਂ ਹਾਂ। ਸਾਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਸਾਡੇ ਹਾਲਾਤਾਂ ਨੂੰ ਪੂਰੀ ਤਰ੍ਹਾਂ ਜਾਣਦਾ ਹੈ ਅਤੇ ਸਾਡੇ ਤੋਂ ਹੱਦੋਂ ਵਧ ਉਮੀਦ ਨਹੀਂ ਰੱਖਦਾ। (ਜ਼ਬੂ. 103:13, 14) ਤਾਂ ਫਿਰ ਉਹ ਸਾਥੋਂ ਕੀ ਉਮੀਦ ਰੱਖਦਾ ਹੈ? ਉਹ ਉਮੀਦ ਰੱਖਦਾ ਹੈ ਕਿ ਅਸੀਂ ਆਪਣੇ ਪੂਰੇ ਤਨ-ਮਨ ਨਾਲ ਉਸ ਦੀ ਸੇਵਾ ਕਰੀਏ।—ਕੁਲੁ. 3:23.
3. ਅਸੀਂ ਪ੍ਰਚਾਰ ਦੇ ਕੰਮ ਵਿਚ ਆਪਣੇ ਜਤਨਾਂ ਬਾਰੇ ਸਹੀ ਅੰਦਾਜ਼ਾ ਕਿਵੇਂ ਲਗਾ ਸਕਦੇ ਹਾਂ?
3 ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਨੂੰ ਕਿੰਨਾ ਕੁ ਕਰਨਾ ਚਾਹੀਦਾ ਹੈ? ਅਸੀਂ ਯਹੋਵਾਹ ਤੋਂ ਆਪਣੇ ਹਾਲਾਤਾਂ ਦਾ ਸਹੀ ਅੰਦਾਜ਼ਾ ਲਗਾਉਣ ਵਿਚ ਉਸ ਦੀ ਮਦਦ ਮੰਗ ਸਕਦੇ ਹਾਂ। (ਜ਼ਬੂ. 26:2) ਤੁਸੀਂ ਕਿਸੇ ਸਿਆਣੇ ਦੋਸਤ ਨਾਲ ਵੀ ਗੱਲ ਕਰ ਸਕਦੇ ਜੋ ਤੁਹਾਨੂੰ ਸਹੀ-ਸਹੀ ਦੱਸਣ ਤੋਂ ਨਹੀਂ ਝਿਜਕੇਗਾ ਜੇ ਤੁਹਾਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ। (ਕਹਾ. 27:9) ਇਹ ਵੀ ਯਾਦ ਰੱਖੋ ਕਿ ਸਾਡੇ ਹਾਲਾਤ ਬਦਲਦੇ ਰਹਿੰਦੇ ਹਨ, ਇਸ ਲਈ ਜ਼ਰੂਰੀ ਹੈ ਕਿ ਅਸੀਂ ਲਗਾਤਾਰ ਆਪਣੀ ਜਾਂਚ ਕਰਦੇ ਰਹੀਏ।—ਅਫ਼. 5:10.
4. ਪ੍ਰਚਾਰ ਦੇ ਕੰਮ ਬਾਰੇ ਬਾਈਬਲ ਤੋਂ ਮਿਲਦੀਆਂ ਯਾਦ-ਦਹਾਨੀਆਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ
4 ਯਾਦ-ਦਹਾਨੀਆਂ ਬਾਰੇ ਸਹੀ ਨਜ਼ਰੀਆ: ਲੋਕ ਅਕਸਰ ਦੌੜਾਕਾਂ ਨੂੰ ਉੱਚੀ-ਉੱਚੀ ਹੱਲਾਸ਼ੇਰੀ ਦਿੰਦੇ ਹਨ। ਇਸ ਦਾ ਮਕਸਦ ਦੌੜਾਕਾਂ ਦਾ ਹੌਸਲਾ ਢਾਹੁਣਾ ਨਹੀਂ ਸਗੋਂ ਹੌਸਲਾ ਵਧਾਉਣਾ ਹੁੰਦਾ ਹੈ। ਇਸੇ ਤਰ੍ਹਾਂ ਸਾਨੂੰ ਆਪਣੇ ਸਾਹਿੱਤ ਅਤੇ ਮੀਟਿੰਗਾਂ ਵਿਚ ‘ਪਰਚਾਰ ਵਿਚ ਲੱਗੇ ਰਹਿਣ’ ਦੀ ਵਾਰ-ਵਾਰ ਦਿੱਤੀ ਜਾਂਦੀ ਸਲਾਹ ਸਾਡਾ ਹੌਸਲਾ ਘਟਾਉਣ ਲਈ ਨਹੀਂ ਸਗੋਂ ਵਧਾਉਣ ਲਈ ਪੇਸ਼ ਕੀਤੀ ਜਾਂਦੀ ਹੈ। ਇਨ੍ਹਾਂ ਸਲਾਹਾਂ ਦਾ ਇਹ ਮਤਲਬ ਨਹੀਂ ਕਿ ਅਸੀਂ ਕੁਝ ਵੀ ਨਹੀਂ ਕਰ ਰਹੇ। (2 ਤਿਮੋ. 4:2) ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ‘ਕੰਮ ਅਤੇ ਪ੍ਰੇਮ’ ਨੂੰ ਚੇਤੇ ਰੱਖੇਗਾ ਜੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਰਹਾਂਗੇ।—ਇਬ. 6:10.