ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb16 ਅਪ੍ਰੈਲ ਸਫ਼ਾ 3
  • ਪਿਆਰ ਭਰੇ ਸ਼ਬਦਾਂ ਨਾਲ ਦੂਜਿਆਂ ਦਾ ਹੌਸਲਾ ਵਧਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿਆਰ ਭਰੇ ਸ਼ਬਦਾਂ ਨਾਲ ਦੂਜਿਆਂ ਦਾ ਹੌਸਲਾ ਵਧਾਓ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਮਿਲਦੀ-ਜੁਲਦੀ ਜਾਣਕਾਰੀ
  • ‘ਮੈਂ ਆਪਣੀ ਖਰਿਆਈ ਨਾ ਛੱਡਾਂਗਾ!’
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਯਹੋਵਾਹ ਨੇ ਦੁੱਖਾਂ ਵਿਚ ਉਸ ਨੂੰ ਦਿਲਾਸਾ ਦਿੱਤਾ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਅੱਯੂਬ ਨੇ ਯਹੋਵਾਹ ਦੇ ਨਾਂ ਨੂੰ ਉੱਚਾ ਕੀਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਅੱਯੂਬ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
mwb16 ਅਪ੍ਰੈਲ ਸਫ਼ਾ 3

ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 16-20

ਪਿਆਰ ਭਰੇ ਸ਼ਬਦਾਂ ਨਾਲ ਦੂਜਿਆਂ ਦਾ ਹੌਸਲਾ ਵਧਾਓ

ਸਲਾਹ ਦੇਣ ਵਾਲੇ ਦੀਆਂ ਗੱਲਾਂ ਤੋਂ ਦੂਜਿਆਂ ਨੂੰ ਹੌਸਲਾ ਮਿਲਣਾ ਚਾਹੀਦਾ ਹੈ

16:4, 5

  • ਅੱਯੂਬ ਨਿਰਾਸ਼ ਤੇ ਦੁਖੀ ਹੋ ਗਿਆ, ਇਸ ਲਈ ਉਸ ਨੂੰ ਦੂਜਿਆਂ ਤੋਂ ਸਹਾਰੇ ਅਤੇ ਦਿਲਾਸੇ ਦੀ ਲੋੜ ਸੀ

  • ਅੱਯੂਬ ਦੇ ਤਿੰਨ ਸਾਥੀਆਂ ਨੇ ਉਸ ਨੂੰ ਦਿਲਾਸਾ ਦੇਣ ਲਈ ਕੁਝ ਵੀ ਨਹੀਂ ਕਿਹਾ। ਇਸ ਦੀ ਬਜਾਇ, ਉਨ੍ਹਾਂ ਨੇ ਦੋਸ਼ ਲਾਏ ਤੇ ਉਸ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ

ਬਿਲਦਦ ਦੀਆਂ ਕਠੋਰ ਗੱਲਾਂ ਕਰਕੇ ਅੱਯੂਬ ਦੁਖੀ ਹੋ ਕੇ ਬੋਲਣ ਲਈ ਮਜਬੂਰ ਹੋ ਗਿਆ

19:2, 25

  • ਅੱਯੂਬ ਨੇ ਕਿਸੇ ਤਰ੍ਹਾਂ ਦੀ ਰਾਹਤ ਪਾਉਣ ਲਈ ਰੱਬ ਨੂੰ ਦੁਹਾਈ ਦਿੱਤੀ, ਇੱਥੋਂ ਤਕ ਕਿ ਮੌਤ ਲਈ ਵੀ

  • ਅੱਯੂਬ ਨੇ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਧਿਆਨ ਲਾਈ ਰੱਖਿਆ ਅਤੇ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ

ਅਲੀਫ਼ਜ਼ ਅੱਯੂਬ ਨਾਲ ਗੱਲ ਕਰਦਾ ਹੋਇਆ ਜਦ ਕਿ ਬਿਲਦਦ ਅਤੇ ਸੋਫ਼ਰ ਦੇਖਦੇ ਹੋਏ

ਅੱਯੂਬ ʼਤੇ ਦੋਸ਼ ਲਾਉਣ ਵਾਲੇ

ਅਲੀਫ਼ਜ਼

ਅਲੀਫ਼ਜ਼:

  • ਸ਼ਾਇਦ ਅਦੋਮ ਦੇਸ਼ ਵਿਚ ਤੇਮਾਨ ਇਲਾਕੇ ਤੋਂ ਸੀ। ਯਿਰਮਿਯਾਹ 49:7 ਵਿਚ ਜ਼ਿਕਰ ਕੀਤਾ ਤੇਮਾਨ ਅਦੋਮੀ ਬੁੱਧ ਦੇ ਕੇਂਦਰ ਵਜੋਂ ਮਸ਼ਹੂਰ ਸੀ

  • “ਦਿਲਾਸਾ ਦੇਣ ਵਾਲਿਆਂ” ਵਿੱਚੋਂ ਸਭ ਤੋਂ ਜ਼ਿਆਦਾ ਉਮਰ ਦੇ ਪ੍ਰਭਾਵਕਾਰੀ ਅਲੀਫ਼ਜ਼ ਨੇ ਪਹਿਲਾਂ ਗੱਲ ਕੀਤੀ। ਉਸ ਨੇ ਤਿੰਨ ਵਾਰੀ ਬਾਕੀ ਦੋ ਆਦਮੀਆਂ ਨਾਲੋਂ ਜ਼ਿਆਦਾ ਦੇਰ ਤਕ ਗੱਲਾਂ ਕੀਤੀਆਂ

ਝੂਠੇ ਦੋਸ਼:

  • ਅੱਯੂਬ ਦੀ ਵਫ਼ਾਦਾਰੀ ਦਾ ਮਜ਼ਾਕ ਉਡਾਇਆ ਅਤੇ ਦਾਅਵਾ ਕੀਤਾ ਕਿ ਰੱਬ ਆਪਣੇ ਭਗਤਾਂ ʼਤੇ ਵਿਸ਼ਵਾਸ ਨਹੀਂ ਕਰਦਾ (ਅੱਯੂ 4, 5)

  • ਅੱਯੂਬ ਨੂੰ ਗੁਸਤਾਖ਼ ਅਤੇ ਬੁਰਾ ਕਿਹਾ ਅਤੇ ਦਾਅਵਾ ਕੀਤਾ ਕਿ ਅੱਯੂਬ ਨੂੰ ਰੱਬ ਦਾ ਕੋਈ ਡਰ ਨਹੀਂ ਸੀ (ਅੱਯੂ 15)

  • ਦੋਸ਼ ਲਾਇਆ ਕਿ ਅੱਯੂਬ ਲਾਲਚੀ ਅਤੇ ਅਨਿਆਈ ਹੈ ਤੇ ਦਾਅਵਾ ਕੀਤਾ ਕਿ ਰੱਬ ਦੀਆਂ ਨਜ਼ਰਾਂ ਵਿਚ ਇਨਸਾਨ ਦੀ ਕੋਈ ਕੀਮਤ ਨਹੀਂ (ਅੱਯੂ 22)

ਬਿਲਦਦ

ਬਿਲਦਦ:

  • ਸ਼ੁਆਹ ਖ਼ਾਨਦਾਨ ਵਿੱਚੋਂ। ਉਹ ਸ਼ਾਇਦ ਫਰਾਤ ਦਰਿਆ ਦੇ ਨੇੜੇ ਰਹਿੰਦਾ ਸੀ

  • ਅਲੀਫ਼ਜ਼ ਤੋਂ ਬਾਅਦ ਉਸ ਨੇ ਗੱਲ ਕੀਤੀ। ਉਸ ਨੇ ਤਿੰਨ ਵਾਰੀ ਗੱਲ ਕੀਤੀ। ਉਸ ਦੀ ਗੱਲਬਾਤ ਅਲੀਫ਼ਜ਼ ਨਾਲੋਂ ਛੋਟੀ, ਪਰ ਜ਼ਿਆਦਾ ਚੁਭਵੀਂ ਸੀ

ਝੂਠੇ ਦੋਸ਼:

  • ਉਸ ਨੇ ਕਿਹਾ ਕਿ ਅੱਯੂਬ ਦੇ ਪੁੱਤਰਾਂ ਨੇ ਪਾਪ ਕੀਤਾ ਸੀ ਅਤੇ ਉਨ੍ਹਾਂ ਉੱਤੇ ਮੁਸੀਬਤ ਆਉਣੀ ਹੀ ਚਾਹੀਦੀ ਸੀ। ਉਸ ਨੇ ਕਿਹਾ ਕਿ ਅੱਯੂਬ ਨੂੰ ਆਪ ਵੀ ਪਰਮੇਸ਼ੁਰ ʼਤੇ ਭਰੋਸਾ ਨਹੀਂ ਸੀ (ਅੱਯੂ 8)

  • ਉਸ ਨੇ ਕਿਹਾ ਕਿ ਅੱਯੂਬ ਨੇ ਕੁਝ ਗ਼ਲਤ ਕੀਤਾ ਸੀ (ਅੱਯੂ 18)

  • ਦਾਅਵਾ ਕੀਤਾ ਕਿ ਇਨਸਾਨ ਦਾ ਵਫ਼ਾਦਾਰ ਰਹਿਣਾ ਵਿਅਰਥ ਹੈ (ਅੱਯੂ 25)

ਸੋਫ਼ਰ

ਸੋਫ਼ਰ:

  • ਸ਼ਾਇਦ ਉੱਤਰੀ-ਪੱਛਮੀ ਅਰਬ ਦਾ ਇਕ ਨਅਮਾਤੀ ਸੀ

  • ਤੀਜਾ ਗੱਲ ਕਰਨ ਵਾਲਾ ਸੋਫ਼ਰ ਸੀ ਜਿਸ ਨੇ ਸਭ ਤੋਂ ਜ਼ਿਆਦਾ ਚੁਭਵੀਆਂ ਗੱਲਾਂ ਕਹੀਆਂ। ਉਸ ਨੇ ਸਿਰਫ਼ ਦੋ ਵਾਰੀ ਗੱਲ ਕੀਤੀ

ਝੂਠੇ ਦੋਸ਼:

  • ਅੱਯੂਬ ʼਤੇ ਗੱਪਾਂ ਮਾਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਉਹ ਆਪਣੇ ਬੁਰੇ ਕੰਮ ਛੱਡ ਦੇਵੇ (ਅੱਯੂ 11)

  • ਕਿਹਾ ਕਿ ਅੱਯੂਬ ਦੁਸ਼ਟ ਸੀ ਅਤੇ ਪਾਪ ਤੋਂ ਖ਼ੁਸ਼ ਹੁੰਦਾ ਸੀ (ਅੱਯੂ 20)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ