ਸਾਡੀ ਮਸੀਹੀ ਜ਼ਿੰਦਗੀ
ਰਾਜ ਦੇ 100 ਸਾਲ ਪੂਰੇ ਹੋਏ ਅਤੇ ਅੱਗੇ ਜਾਰੀ ਹਨ
ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਬਣਨ ਦੀ ਇੱਛਾ ਰੱਖਣ ਵਾਲਿਆਂ ਨੂੰ ਇਸ ਰਾਜ ਅਤੇ ਇਸ ਦੇ ਕੰਮਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣਾ ਚਾਹੀਦਾ ਹੈ। ਕਿਉਂ? ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਨਿਹਚਾ ਪੱਕੀ ਹੋਵੇਗੀ ਕਿ ਪਰਮੇਸ਼ੁਰ ਦਾ ਰਾਜ ਚੱਲ ਰਿਹਾ ਹੈ, ਸਗੋਂ ਇਸ ਰਾਜ ਬਾਰੇ ਦੂਸਰਿਆਂ ਨੂੰ ਦੱਸਣ ਦੀ ਹੱਲਾਸ਼ੇਰੀ ਵੀ ਮਿਲੇਗੀ। (ਜ਼ਬੂ 45:1; 49:3) ਰਾਜ ਦੇ 100 ਸਾਲ ਪੂਰੇ ਹੋਏ ਅਤੇ ਅੱਗੇ ਜਾਰੀ ਹਨ ਵੀਡੀਓ ਦੇਖਦੇ ਸਮੇਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭੋ:
“ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦੇਖਣ ਵਾਲਿਆਂ ਲਈ ਇਹ ਇਕ ਬਰਕਤ ਕਿਉਂ ਸੀ?
ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਰੇਡੀਓ ਦੀ ਵਰਤੋਂ ਕਿਵੇਂ ਕੀਤੀ ਗਈ?
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਹੋਰ ਕਿਹੜੇ ਤਰੀਕੇ ਵਰਤੇ ਗਏ ਅਤੇ ਇਨ੍ਹਾਂ ਦਾ ਕੀ ਅਸਰ ਹੋਇਆ?
ਸਾਲਾਂ ਦੌਰਾਨ ਪ੍ਰਚਾਰ ਦੀ ਸਿਖਲਾਈ ਵਿਚ ਕਿਵੇਂ ਸੁਧਾਰ ਆਇਆ?
ਗਿਲਿਅਡ ਸਕੂਲ ਦੇ ਵਿਦਿਆਰਥੀਆਂ ਨੂੰ ਕਿਹੜੀ ਸਿਖਲਾਈ ਦਿੱਤੀ ਗਈ ਸੀ?
ਯਹੋਵਾਹ ਦੇ ਲੋਕਾਂ ਨੂੰ ਸਿਖਲਾਈ ਦੇਣ ਲਈ ਸੰਮੇਲਨਾਂ ਨੇ ਕਿਹੜੀ ਭੂਮਿਕਾ ਅਦਾ ਕੀਤੀ?
ਕਿਹੜੀਆਂ ਗੱਲਾਂ ਕਰਕੇ ਤੁਹਾਨੂੰ ਯਕੀਨ ਹੈ ਕਿ ਪਰਮੇਸ਼ੁਰ ਦਾ ਰਾਜ ਹਕੂਮਤ ਕਰ ਰਿਹਾ ਹੈ?
ਅਸੀਂ ਪਰਮੇਸ਼ੁਰ ਦੇ ਰਾਜ ਦਾ ਕਿਵੇਂ ਸਮਰਥਨ ਕਰਦੇ ਹਾਂ?