ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 12-16
ਬੁੱਧ ਸੋਨੇ ਨਾਲੋਂ ਚੰਗੀ ਹੈ
ਛਾਪਿਆ ਐਡੀਸ਼ਨ
	ਰੱਬ ਦੀ ਬੁੱਧ ਇੰਨੀ ਬਹੁਮੁੱਲੀ ਕਿਉਂ ਹੈ? ਜਿਨ੍ਹਾਂ ਲੋਕਾਂ ਕੋਲ ਇਹ ਬੁੱਧ ਹੈ, ਉਹ ਬੁਰੇ ਕੰਮਾਂ ਤੋਂ ਦੂਰ ਰਹਿੰਦੇ ਹਨ ਅਤੇ ਉਨ੍ਹਾਂ ਦੀ ਜਾਨ ਬਚੀ ਰਹਿੰਦੀ ਹੈ। ਇਸ ਦਾ ਉਨ੍ਹਾਂ ਦੇ ਸੁਭਾਅ, ਬੋਲੀ ਤੇ ਕੰਮਾਂ ਤੇ ਚੰਗਾ ਅਸਰ ਪੈਂਦਾ ਹੈ।
ਬੁੱਧ ਹੰਕਾਰ ਤੋਂ ਬਚਾਉਂਦੀ ਹੈ
- ਬੁੱਧੀਮਾਨ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਯਹੋਵਾਹ ਹੀ ਬੁੱਧ ਦਿੰਦਾ ਹੈ 
- ਜਿਨ੍ਹਾਂ ਨੂੰ ਸਫ਼ਲਤਾ ਜਾਂ ਹੋਰ ਜ਼ਿੰਮੇਵਾਰੀਆਂ ਮਿਲਦੀਆਂ ਹਨ, ਉਨ੍ਹਾਂ ਨੂੰ ਹੰਕਾਰ ਕਰਨ ਤੋਂ ਬਚਣਾ ਚਾਹੀਦਾ ਹੈ 
ਬੁੱਧ ਨਾਲ ਬੋਲੀ ਚੰਗੀ ਬਣਦੀ ਹੈ
- ਇਕ ਬੁੱਧੀਮਾਨ ਇਨਸਾਨ ਦੂਸਰਿਆਂ ਵਿਚ ਖੂਬੀਆਂ ਦੇਖਦਾ ਹੈ ਅਤੇ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕਰਦਾ ਹੈ 
- ਚੰਗੇ ਬੋਲ ਦੂਸਰਿਆਂ ਨੂੰ ਕਾਇਲ ਕਰਨ ਵਾਲੇ ਤੇ ਸ਼ਹਿਦ ਵਾਂਗ ਮਿੱਠੇ ਹੁੰਦੇ ਹਨ। ਇਹ ਬੋਲ ਦਿਲ-ਚੀਰਵੇਂ ਜਾਂ ਗੁੱਸਾ ਭੜਕਾਉਣ ਵਾਲੇ ਨਹੀਂ ਹੁੰਦੇ