ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 22-24
ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?
ਯਹੋਵਾਹ ਨੇ ਲੋਕਾਂ ਦੀ ਤੁਲਨਾ ਅੰਜੀਰਾਂ ਨਾਲ ਕੀਤੀ
ਬਾਬਲ ਦੀ ਗ਼ੁਲਾਮੀ ਵਿਚ ਵਫ਼ਾਦਾਰ ਯਹੂਦੀ ਚੰਗੀਆਂ ਅੰਜੀਰਾਂ ਵਾਂਗ ਸਨ
ਬੇਵਫ਼ਾ ਰਾਜਾ ਸਿਦਕੀਯਾਹ ਅਤੇ ਬੁਰੇ ਕੰਮ ਕਰਨ ਵਾਲੇ ਲੋਕ ਖ਼ਰਾਬ ਅੰਜੀਰਾਂ ਵਾਂਗ ਸਨ
ਅਸੀਂ ਆਪਣੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਕਿਵੇਂ ਪੈਦਾ ਕਰ ਸਕਦੇ ਹਾਂ?
ਜੇ ਅਸੀਂ ਬਾਈਬਲ ਅਧਿਐਨ ਕਰਦੇ ਹਾਂ ਅਤੇ ਪੜ੍ਹੀਆਂ ਗੱਲਾਂ ਲਾਗੂ ਕਰਦੇ ਹਾਂ, ਤਾਂ ਯਹੋਵਾਹ ਸਾਡੇ ਦਿਲ ਵਿਚ ਉਸ ਨੂੰ ਜਾਣਨ ਦੀ ਇੱਛਾ ਪੈਦਾ ਕਰੇਗਾ
ਸਾਨੂੰ ਆਪਣੇ ਦਿਲ ਦੀ ਜਾਂਚ ਕਰਦੇ ਹੋਏ ਉਨ੍ਹਾਂ ਸੋਚਾਂ ਅਤੇ ਇੱਛਾਵਾਂ ਨੂੰ ਜੜ੍ਹੋਂ ਪੁੱਟਣਾ ਚਾਹੀਦਾ ਹੈ ਜੋ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਖ਼ਤਰੇ ਵਿਚ ਪਾ ਸਕਦੀਆਂ ਹਨ