ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੇ ਵਾਅਦਿਆਂ ʼਤੇ ਤੁਹਾਡਾ ਭਰੋਸਾ ਕਿੰਨਾ ਮਜ਼ਬੂਤ ਹੈ?
ਯਹੋਸ਼ੁਆ ਤੇ ਸੁਲੇਮਾਨ ਦੋਵਾਂ ਨੇ ਗਵਾਹੀ ਦਿੱਤੀ ਕਿ ਯਹੋਵਾਹ ਦਾ ਹਰ ਬਚਨ ਪੂਰਾ ਹੋ ਕੇ ਰਿਹਾ। (ਯਹੋ 23:14; 1 ਰਾਜ 8:56) ਇਨ੍ਹਾਂ ਭਰੋਸੇਯੋਗ ਗਵਾਹਾਂ ਦੀ ਗਵਾਹੀ ਕਰਕੇ ਅਸੀਂ ਆਪਣੀ ਨਿਹਚਾ ਦੀ ਨੀਂਹ ਹੋਰ ਮਜ਼ਬੂਤ ਕਰ ਸਕਦੇ ਹਾਂ।—2 ਕੁਰਿੰ 13:1; ਤੀਤੁ 1:2.
ਯਹੋਵਾਹ ਨੇ ਯਹੋਸ਼ੁਆ ਦੇ ਦਿਨਾਂ ਵਿਚ ਆਪਣੇ ਵਾਅਦੇ ਕਿਵੇਂ ਪੂਰੇ ਕੀਤੇ? ਆਪਣੇ ਪਰਿਵਾਰ ਨਾਲ ‘ਇਕ ਬਚਨ ਵੀ ਨਾ ਰਿਹਾ’ ਨਾਂ ਦਾ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਗੌਰ ਕਰੋ: (1) ਤੁਸੀਂ ਰਾਹਾਬ ਦੀ ਨਿਹਚਾ ਦੀ ਮਿਸਾਲ ਦੀ ਰੀਸ ਕਿਵੇਂ ਕਰ ਸਕਦੇ ਹੋ? (ਇਬ 11:31; ਯਾਕੂ 2:24-26) (2) ਆਕਾਨ ਦੀ ਮਿਸਾਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਜਾਣ-ਬੁੱਝ ਕੇ ਅਣਆਗਿਆਕਾਰੀ ਕਰਨ ਕਰਕੇ ਨੁਕਸਾਨ ਹੀ ਹੁੰਦਾ ਹੈ? (3) ਭਾਵੇਂ ਗਿਬਓਨੀ ਯੋਧੇ ਸਨ, ਪਰ ਉਨ੍ਹਾਂ ਨੇ ਯਹੋਸ਼ੁਆ ਨੂੰ ਧੋਖਾ ਕਿਉਂ ਦਿੱਤਾ ਅਤੇ ਇਜ਼ਰਾਈਲ ਨਾਲ ਸ਼ਾਂਤੀ ਕਿਉਂ ਬਣਾਈ? (4) ਜਦੋਂ ਪੰਜ ਅਮੋਰੀ ਰਾਜੇ ਇਜ਼ਰਾਈਲ ਵਿਰੁੱਧ ਲੜਨ ਆਏ, ਤਾਂ ਯਹੋਵਾਹ ਨੇ ਆਪਣਾ ਵਾਅਦਾ ਕਿਵੇਂ ਪੂਰਾ ਕੀਤਾ? (ਯਹੋ 10:5-14) (5) ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦੇਣ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹਿਣ ਕਰਕੇ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਆਪਣਾ ਵਾਅਦਾ ਕਿਵੇਂ ਨਿਭਾਇਆ ਹੈ?—ਮੱਤੀ 6:33.
ਜਦੋਂ ਅਸੀਂ ਉਨ੍ਹਾਂ ਕੰਮਾਂ ਬਾਰੇ ਸੋਚਦੇ ਹਾਂ, ਜੋ ਯਹੋਵਾਹ ਨੇ ਸਾਡੇ ਲਈ ਕੀਤੇ ਹਨ, ਜੋ ਕਰ ਰਿਹਾ ਹੈ ਅਤੇ ਜੋ ਕਰੇਗਾ, ਤਾਂ ਉਸ ਦੇ ਵਾਅਦਿਆਂ ʼਤੇ ਸਾਡਾ ਭਰੋਸਾ ਹੋਰ ਵਧੇਗਾ।—ਰੋਮੀ 8:31, 32.
ਕੀ ਤੁਸੀਂ ਯਹੋਸ਼ੁਆ ਵਾਂਗ ਭਰੋਸਾ ਰੱਖਦੇ ਹੋ?