ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 1-5
ਹਿਜ਼ਕੀਏਲ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਖ਼ੁਸ਼ੀ ਹੁੰਦੀ ਸੀ
ਦਰਸ਼ਣ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਪੱਤਰੀ ਦਿੱਤੀ ਅਤੇ ਉਸ ਨੂੰ ਇਹ ਖਾਣ ਲਈ ਕਿਹਾ। ਇਸ ਦਰਸ਼ਣ ਦਾ ਕੀ ਮਤਲਬ ਸੀ?
ਹਿਜ਼ਕੀਏਲ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਆਪਣੇ ਦਿਲ-ਦਿਮਾਗ਼ ਵਿਚ ਬਿਠਾਉਣਾ ਸੀ। ਪੱਤਰੀ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਕੇ ਹਿਜ਼ਕੀਏਲ ਦੀਆਂ ਭਾਵਨਾਵਾਂ ʼਤੇ ਅਸਰ ਪੈਣਾ ਸੀ ਅਤੇ ਉਸ ਨੇ ਬੋਲਣ ਲਈ ਪ੍ਰੇਰਿਤ ਹੋਣਾ ਸੀ
ਪੱਤਰੀ ਸ਼ਹਿਦ ਵਾਂਗ ਮਿੱਠੀ ਲੱਗੀ ਸੀ ਕਿਉਂਕਿ ਉਸ ਨੇ ਖਿੜੇ ਮੱਥੇ ਯਹੋਵਾਹ ਵੱਲੋਂ ਮਿਲਿਆ ਕੰਮ ਸਵੀਕਾਰ ਕੀਤਾ ਸੀ