ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਨਿਮਰਤਾ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ:
ਨਿਮਰ ਬਣ ਕੇ ਅਸੀਂ ਯਹੋਵਾਹ ਨਾਲ ਕਰੀਬੀ ਰਿਸ਼ਤਾ ਜੋੜ ਸਕਦੇ ਹਾਂ।—ਜ਼ਬੂ 138:6
ਨਿਮਰ ਬਣ ਕੇ ਦੂਸਰਿਆਂ ਨਾਲ ਵੀ ਸਾਡਾ ਰਿਸ਼ਤਾ ਵਧੀਆ ਹੋਵੇਗਾ।—ਫ਼ਿਲਿ 2:3, 4
ਘਮੰਡ ਕਰਨਾ ਬਹੁਤ ਖ਼ਤਰਨਾਕ ਹੈ।—ਕਹਾ 16:18; ਹਿਜ਼ 28:17
ਇਸ ਤਰ੍ਹਾਂ ਕਿਵੇਂ ਕਰੀਏ:
ਨਿਮਰ ਬਣਨ ਲਈ ਕਿਸੇ ਤੋਂ ਸਲਾਹ ਲਓ ਤੇ ਲਾਗੂ ਕਰੋ।—ਜ਼ਬੂ 141:5; ਕਹਾ 19:20
ਛੋਟੋ-ਛੋਟੇ ਕੰਮਾਂ ਵਿਚ ਵੀ ਹੱਥ ਵਟਾਓ।—ਮੱਤੀ 20:25-27
ਆਪਣੀਆਂ ਕਾਬਲੀਅਤਾਂ ਜਾਂ ਜ਼ਿੰਮੇਵਾਰੀਆਂ ਕਰਕੇ ਘਮੰਡ ਨਾਲ ਨਾ ਫੁੱਲੋ।—ਰੋਮੀ 12:3
ਮੈਂ ਹੋਰ ਜ਼ਿਆਦਾ ਨਿਮਰ ਕਿਵੇਂ ਬਣ ਸਕਦਾ ਹਾਂ?
ਆਪਣੀ ਵਫ਼ਾਦਾਰੀ ਦੀ ਜੜ੍ਹ ਖੋਖਲੀ ਨਾ ਕਰੋ—ਘਮੰਡ ਕਰ ਕੇ ਨਾਂ ਦੀ ਵੀਡੀਓ ਦੇਖੋ। ਫਿਰ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:
ਸਲਾਹ ਮਿਲਣ ʼਤੇ ਜਿਸ ਤਰੀਕੇ ਨਾਲ ਅਸੀਂ ਪੇਸ਼ ਆਉਂਦੇ ਹਾਂ ਉਸ ਤੋਂ ਸਾਡੇ ਬਾਰੇ ਕੀ ਪਤਾ ਲੱਗਦਾ ਹੈ?
ਨਿਮਰ ਬਣਨ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
ਅਸੀਂ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?