ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 32-34
ਪਹਿਰੇਦਾਰਾਂ ਦੀ ਭਾਰੀ ਜ਼ਿੰਮੇਵਾਰੀ
ਪੁਰਾਣੇ ਸਮੇਂ ਵਿਚ ਪਹਿਰੇਦਾਰਾਂ ਨੂੰ ਸ਼ਹਿਰ ਦੀਆਂ ਕੰਧਾਂ ʼਤੇ ਖੜ੍ਹਾ ਕੀਤਾ ਜਾਂਦਾ ਸੀ, ਤਾਂਕਿ ਕੋਈ ਵੀ ਖ਼ਤਰਾ ਪੈਣ ʼਤੇ ਉਹ ਸ਼ਹਿਰ ਦੇ ਲੋਕਾਂ ਨੂੰ ਖ਼ਬਰਦਾਰ ਕਰ ਸਕਣ। ਯਹੋਵਾਹ ਨੇ ਹਿਜ਼ਕੀਏਲ ਨੂੰ “ਇਸਰਾਏਲ ਦੇ ਘਰਾਣੇ ਲਈ ਰਾਖਾ ਠਹਿਰਾਇਆ” ਸੀ ਯਾਨੀ ਇਕ ਪਹਿਰੇਦਾਰ ਵਜੋਂ ਨਿਯੁਕਤ ਕੀਤਾ।
ਹਿਜ਼ਕੀਏਲ ਨੇ ਇਜ਼ਰਾਈਲੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਆਪਣੇ ਗ਼ਲਤ ਕੰਮਾਂ ਤੋਂ ਨਹੀਂ ਹੱਟੇ, ਤਾਂ ਉਨ੍ਹਾਂ ਦੀ ਤਬਾਹੀ ਹੋਵੇਗੀ
ਅਸੀਂ ਯਹੋਵਾਹ ਵੱਲੋਂ ਮਿਲਿਆ ਕਿਹੜਾ ਸੰਦੇਸ਼ ਸੁਣਾਉਂਦੇ ਹਾਂ?
ਲੋਕਾਂ ਨੂੰ ਖ਼ਬਰਦਾਰ ਕਰ ਕੇ ਹਿਜ਼ਕੀਏਲ ਦੂਜਿਆਂ ਦੀ ਅਤੇ ਆਪਣੀ ਜਾਨ ਬਚਾ ਸਕਦਾ ਸੀ
ਸਾਨੂੰ ਯਹੋਵਾਹ ਵੱਲੋਂ ਮਿਲਿਆ ਜ਼ਰੂਰੀ ਸੰਦੇਸ਼ ਜੋਸ਼ ਨਾਲ ਕਿਉਂ ਸੁਣਾਉਣਾ ਚਾਹੀਦਾ ਹੈ?