ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਨਿਹਚਾ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ:
ਨਿਹਚਾ ਤੋਂ ਬਗੈਰ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦੇ।—ਇਬ 11:6
ਪਰਮੇਸ਼ੁਰ ਦੇ ਵਾਅਦਿਆਂ ʼਤੇ ਨਿਹਚਾ ਕਰ ਕੇ ਅਸੀਂ ਮੁਸੀਬਤਾਂ ਝੱਲ ਸਕਦੇ ਹਾਂ।—1 ਪਤ 1:6, 7
ਨਿਹਚਾ ਦੀ ਘਾਟ ਹੋਣ ਕਰਕੇ ਸਾਡੇ ਤੋਂ ਪਾਪ ਹੋ ਸਕਦਾ ਹੈ।—ਇਬ 3:12, 13
ਇਸ ਤਰ੍ਹਾਂ ਕਿਵੇਂ ਕਰੀਏ:
ਹੋਰ ਨਿਹਚਾ ਲਈ ਪ੍ਰਾਰਥਨਾ ਕਰੋ।—ਲੂਕਾ 11:9, 13; ਗਲਾ 5:22
ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਉਸ ਉੱਤੇ ਸੋਚ-ਵਿਚਾਰ ਕਰੋ।—ਰੋਮੀ 10:17; 1 ਤਿਮੋ 4:15
ਨਿਹਚਾ ਰੱਖਣ ਵਾਲਿਆਂ ਨਾਲ ਸੰਗਤੀ ਕਰਦੇ ਰਹੋ।—ਰੋਮੀ 1:11, 12
ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਨਿਹਚਾ ਮਜ਼ਬੂਤ ਕਿਵੇਂ ਕਰ ਸਕਦਾ ਹਾਂ?
ਆਪਣੀ ਵਫ਼ਾਦਾਰੀ ਦੀ ਜੜ੍ਹ ਮਜ਼ਬੂਤ ਕਰੋ—ਨਿਹਚਾ ਰੱਖ ਕੇ ਨਾਂ ਦਾ ਵੀਡੀਓ ਦੇਖੋ। ਫਿਰ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:
“ਸੱਚੀ ਨਿਹਚਾ” ਕੀ ਹੈ? (1 ਤਿਮੋ 1:5)
ਆਪਣੀ ਨਿਹਚਾ ਪੱਕੀ ਕਰਨ ਲਈ ਸਾਨੂੰ ਕਿਹੜੀਆਂ ਬੁਰੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ?
ਮਹਾਂਕਸ਼ਟ ਦੌਰਾਨ ਨਿਹਚਾ ਰੱਖਣੀ ਕਿਉਂ ਜ਼ਰੂਰ ਹੋਵੇਗੀ? (ਇਬ 10:39)